GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 761
Display Settings
ਜਾਚਰਕਹਿਨਾਇਕਪਦਪਾਛੇਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਪਿਛੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੧੦॥
(ਇਹ) ਨਾਮ ਤੁਪਕ ਦਾ ਹੈ, ਸਾਰੇ ਮਿਤਰ ਵਿਚਾਰ ਕਰ ਲੈਣ ॥੮੧੦॥
Comprehend all the names of Tupak by firstly saying the word “Jalni” and then adding the words “Jaa-char-nayak and shatru”.810.
ਆਦਿਤਰੰਗਨਿਸਬਦਉਚਾਰੋਜਾਨਿਕੈ
ਪਹਿਲਾਂ 'ਤਰੰਗਨਿ' (ਲਹਿਰਾਂ ਵਾਲੀਆਂ ਨਦੀਆਂ ਦੀ ਧਰਤੀ) ਸ਼ਬਦ ਨੂੰ ਉਚਾਰ ਕੇ
ਜਾਚਰਕਹਿਨਾਇਕਪਦਬਹੁਰੋਠਾਨਿਕੈ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੧੧॥
(ਇਹ) ਨਾਮ ਤੁਪਕ ਦਾ ਹੈ। ਸਭ ਮਿਤਰੋ! ਜਾਣ ਲਵੋ ॥੮੧੧॥
Speak firstly the word “Taranagani”, then utter the words “Jaa-char-nayak and shatru” and in the is way know all the names of Tupak.811.
ਆਦਿਕਰਾਰਨਿਸਬਦਉਚਾਰੋਬਕਤ੍ਰਤੇ
ਪਹਿਲਾਂ 'ਕਰਾਰਨਿ' (ਕੰਢਿਆਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਮੂੰਹ ਤੋਂ ਉਚਾਰੋ।
ਜਾਚਰਕਹਿਨਾਇਕਪਦਉਚਰੋਚਿਤਤੇ
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਚਿਤ ਵਿਚੋਂ ਉਚਾਰੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
ਹੋਸਕਲਤੁਪਕਕੇਨਾਮਸੁਬੁਧਿਬਖਾਨੀਐ॥੮੧੨॥
(ਇਹ) ਨਾਮ ਤੁਪਕ ਦਾ ਹੈ। ਸਭ ਸੂਝਵਾਨ ਵਿਚਾਰ ਲੈਣ ॥੮੧੨॥
Mention the words “Jaa-char-nayak-shatru” after firstly uttering the word “Karaarin” and know al the names of Tupak.812.
ਫੇਨਨਨੀਸਬਦਾਦਿਉਚਾਰਨਕੀਜੀਐ
ਪਹਿਲਾਂ 'ਫੇਨਨਨੀ' (ਝੱਗਾਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਨੂੰ ਉਚਾਰੋ।
ਜਾਚਰਕਹਿਨਾਇਕਪਦਬਹੁਰੋਦੀਜੀਐ
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੧੩॥
(ਇਹ) ਤੁਪਕ ਦਾ ਨਾਮ ਹੈ। ਸਭ ਸਮਝਦਾਰੋ! ਪਛਾਣ ਲਵੋ ॥੮੧੩॥
Recognise all the names of Tupak by firstly saying the word “Phenanani” and then uttering the words “Jaa-char-nayak and shatru”.813.
ਬ੍ਰਿਛਕੰਦਨਿਨਿਆਦਿਬਖਾਨੋਜਾਨਿਕੈ
ਪਹਿਲਾਂ 'ਬ੍ਰਿਛ ਕੰਦਨਿਨਿ' (ਆਪਣੇ ਪ੍ਰਵਾਹ ਨਾਲ ਬ੍ਰਿਛਾਂ ਨੂੰ ਤੋੜਨ ਵਾਲੀਆਂ ਨਦੀਆਂ ਵਾਲੀ ਧਰਤੀ) (ਸ਼ਬਦ ਦਾ) ਬਖਾਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨਿਕੈ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।
ਹੋਸਕਲਤੁਪਕਕੇਨਾਮਚਤੁਰਪਹਿਚਾਨੀਐ॥੮੧੪॥
(ਇਹ) ਤੁਪਕ ਦਾ ਨਾਮ ਹੈ। ਸਭ ਚਤੁਰ ਲੋਗ ਪਛਾਣ ਲੈਣ ॥੮੧੪॥
Mention the words “Jaachar-nayak-shatru” after firstly saying the words “Varaksh-Kandanini” and know all the names of Tupak.814.
ਦੋਹਰਾ
ਦੋਹਰਾ:
DOHRA
ਜਲਰਸਸਨਨੀਆਦਿਕਹਿਜਾਚਰਪਤਿਕਹਿਅੰਤਿ
ਪਹਿਲਾਂ 'ਜਲ ਰਸ ਸਨਨੀ' (ਜਲ ਨਾਲ ਭਿਜੀ ਹੋਈ ਧਰਤੀ) (ਸ਼ਬਦ) ਕਹਿ ਕੇ ਅੰਤ ਵਿਚ 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹਿਤੁਪਕਕੇਨਿਕਸਹਿਨਾਮਅਨੰਤ॥੮੧੫॥
(ਫਿਰ) 'ਸਤ੍ਰ' ਪਦ ਕਥਨ ਕਰੋ। (ਇਸ ਤਰ੍ਹਾਂ) ਤੁਪਕ ਦੇ ਅਨੰਤ ਨਾਮ ਬਣਦੇ ਜਾਂਦੇ ਹਨ ॥੮੧੫॥
After firstly saying the word “Jal-ras-sanani” and then uttering the words “Jaachar-shatru”, many names of Tupak continue to be evolved.815.
ਕ੍ਰਿਤਅਰਿਨੀਪਦਆਦਿਕਹਿਜਾਚਰਨਾਥਉਚਾਰਿ
ਪਹਿਲਾਂ 'ਕ੍ਰਿਤਅਰਿਨੀ' (ਕੰਢੇ ਨਾਲ ਵੈਰ ਕਰਨ ਵਾਲੀਆਂ ਨਦੀਆਂ ਵਾਲੀ ਧਰਤੀ) ਪਦ ਜੋੜ ਕੇ ਫਿਰ 'ਜਾ ਚਰ ਨਾਥ' ਸ਼ਬਦ ਉਚਾਰੋ।
ਸਤ੍ਰੁਉਚਰਿਕਰਿਤੁਪਕਕੇਲੀਜੋਨਾਮਸੁਧਾਰ॥੮੧੬॥
(ਫਿਰ) 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ। (ਇਹ) ਤੁਪਕ ਦਾ ਨਾਮ ਸਮਝ ਲਿਆ ਜਾਵੇ ॥੮੧੬॥
Comprehend correctly the names of Tupak after firstly uttering the word “Krit-arini” and then saying the words “Jaachar-naath-shatru”.816.
ਚੌਪਈ
ਚੌਪਈ:
CHAUPAI
ਕ੍ਰਾਰਕੰਦਨੀਨਿਆਦਿਬਖਾਨੋ
ਪਹਿਲਾਂ 'ਕ੍ਰਾਰ ਕੰਦਨੀਨਿ' (ਕੰਢੇ ਢਾਣ ਵਾਲੀਆਂ ਨਦੀਆਂ) ਸ਼ਬਦ ਰਖੋ।
ਜਾਚਰਕਹਿਨਾਇਕਪਦਠਾਨੋ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੮੧੭॥
ਮਨ ਵਿਚ (ਇਹ) ਤੁਫੰਗ ਦਾ ਨਾਮ ਧਾਰਨ ਕਰ ਲਵੋ ॥੮੧੭॥
Utter firstly the word “Karaar-kundani”, then add the words “Jaachar-nayak” and later saying the word “Shatru”, know the names of Tupak in your mind.817.
ਕ੍ਰਾਰਆਰਿਨੀਆਦਿਬਖਾਨੋ
ਪਹਿਲਾਂ 'ਕ੍ਰਾਰ ਆਰਿਨੀ' ਸ਼ਬਦ ਕਹੋ।
ਜਾਚਰਕਹਿਨਾਇਕਪਦਠਾਨੋ
(ਉਸ ਵਿਚ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰੋ
ਫਿਰ (ਉਸ ਵਿਚ) 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੮੧੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੧੮॥
After firstly saying “Karaar-arini”, utter the words “Jaachar-nayak and shatru” nad consider all the names of Tupak.818.
ਕਲੁਨਾਸਨਨਿਆਦਿਭਣਿਜੈ
ਪਹਿਲਾਂ 'ਕਲੁਨਾਸਨਨਿ' (ਪਾਪ ਨਾਸ਼ ਕਰਨ ਵਾਲੀ ਗੰਗਾ) ਸ਼ਬਦ ਕਹੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਤਿਹਅੰਤਿਉਚਰੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹਿ ਦਿਓ।
ਨਾਮਤੁਪਕਕੇਸਕਲਬਿਚਰੀਐ॥੮੧੯॥
ਇਸ ਨੂੰ ਸਭ ਤੁਪਕ ਦਾ ਨਾਮ ਵਿਚਾਰ ਲਵੋ ॥੮੧੯॥
Saying firstly the word “Kalinaasini” and adding the words “Jaachar-nayak” and then uttering the word “Shatru” at the end, consider the names of Tupak.819.
ਅੜਿਲ
ਅੜਿਲ:
ARIL
ਗੰਗਨਿਪਦਕੋਪ੍ਰਥਮਉਚਾਰਨਕੀਜੀਐ
ਪਹਿਲਾਂ 'ਗੰਗਨਿ' (ਗੰਗਾ ਨਦੀਆਂ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਬਹੁਰੋਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਰਖੋ।
ਹੋਸਕਲਤੁਪਕਕੇਨਾਮਪ੍ਰਬੀਨਪਛਾਨੀਐ॥੮੨੦॥
(ਇਸ) ਨੂੰ ਤੁਪਕ ਦਾ ਨਾਮ ਸਭ ਪ੍ਰਬੀਨ ਲੋਗ ਵਿਚਾਰ ਲੈਣ ॥੮੨੦॥
Saying firstly the word “Gangni” and then adding the words “Jaachar-nayak and shatru”, recognize all the names of Tupak.820.
ਚੌਪਈ
ਚੌਪਈ:
CHAUPAI
ਜਨੁਵਨਿਪਦਕੋਆਦਿਉਚਾਰੋ
ਪਹਿਲਾਂ 'ਜਨੁਵਨਿ' (ਗੰਗਾ ਨਦੀ ਵਾਲੀ ਧਰਤੀ) ਪਦ ਉਚਾਰਨ ਕਰੋ।
ਜਾਚਰਕਹਿਨਾਇਕਪਦਡਾਰੋ
ਫਿਰ 'ਜਾ ਚਰ ਨਾਇਕ' ਪਦ ਕਥਨ ਕਰੋ।
ਸਤ੍ਰੁਸਬਦਕਹੁਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੮੨੧॥
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੮੨੧॥
Utter the words “Jaachar-nayak and shatru” after firstly saying the word “Jaahnavi” and in this way recognize all the names of Tupak in your mind.821.
ਅੜਿਲ
ਅੜਿਲ:
ARIL