ਤਾਪਾਛੈਨਾਇਕਪਦਡਾਰੋ॥
ਉਸ ਪਿਛੋਂ 'ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਬਹੁਰੋਸੁਬਖਾਨੋ॥
ਫਿਰ 'ਸਤ੍ਰੁ' ਪਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੭੫੮॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੫੮॥
Putting firstly “Mrigi-anuj” and then “Nayak” and afterwards uttering the word “Shatru”, all the names of Tupak are comprehended.758.
ਮ੍ਰਿਗੀਅਨੁਜਸਬਦਾਦਿਉਚਾਰੋ॥
ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਦਾ ਉਚਾਰਨ ਕਰੋ।
ਨਾਇਕਪਦਪਾਛੈਦੇਡਾਰੋ॥
ਇਸ ਪਿਛੋਂ 'ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਬਖਾਨੋ॥
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਫੰਗਸਭੈਜੀਅਜਾਨੋ॥੭੫੯॥
ਸਭ ਲੋਗ ਮਨ ਵਿਚ (ਇਸ ਨੂੰ) ਤੁਫੰਗ ਦਾ ਨਾਮ ਸਮਝੋ ॥੭੫੯॥
Saying the word “Mrigi-anuj” in the beginning, then add the word “Nayak” and afterwards adding the word “Shatru”, comprehend all the names of Tupak.759.
ਮ੍ਰਿਗੀਰਵਣਸਬਦਾਦਿਭਣਿਜੈ॥
ਪਹਿਲਾਂ 'ਮ੍ਰਿਗੀ ਰਵਣ' (ਹਿਰਨ) ਸ਼ਬਦ ਕਥਨ ਕਰੋ।
ਤਾਪਾਛੇਨਾਇਕਪਦਦਿਜੈ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੭੬੦॥
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ ॥੭੬੦॥
Know the names of Tupak, by saying firstly the word “Mirgi-raman” and then adding the words “Nayak” and “Dhatru”.760.
ਮ੍ਰਿਗਜਾਇਕਪਦਆਦਿਬਖਾਨੈ॥
ਪਹਿਲਾਂ 'ਮ੍ਰਿਗਜਾਇਕ' (ਹਿਰਨ ਦਾ ਪੈਦਾ ਕੀਤਾ ਹੋਇਆ ਬੱਚਾ, ਹਿਰਨੋਟਾ) ਸ਼ਬਦ ਕਹੋ।
ਤਾਪਾਛੇਨਾਇਕਪਦਠਾਨੈ॥
ਉਸ ਪਿਛੋਂ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਬੰਦੂਕਜਾਨਜੀਅਲਿਜੈ॥੭੬੧॥
(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਸਮਝ ਲਵੋ ॥੭੬੧॥
Saying firstly the word “Mrig-jaayak” and then uttering the words “Nayak Shatru”, comprehend the names of Tupak (Bandook) in your mind.761.
ਦੋਹਰਾ॥
ਦੋਹਰਾ:
DOHRA
ਆਦਿਮ੍ਰਿਗੀਜਾਉਚਰਿਕੈਪਤਿਰਿਪੁਅੰਤਿਉਚਾਰ॥
ਪਹਿਲਾਂ 'ਮ੍ਰਿਗੀਜਾ' (ਹਿਰਨ) ਉਚਾਰ ਕੇ, ਫਿਰ 'ਪਤਿ ਰਿਪੁ' ਸ਼ਬਦ ਅੰਤ ਵਿਚ ਉਚਾਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੭੬੨॥
(ਇਹ) ਨਾਮ ਤੁਪਕ ਦਾ ਹੈ। ਚੰਗੇ ਕਵੀ ਵਿਚਾਰ ਕਰ ਲੈਣ ॥੭੬੨॥
Saying firstly the word “Mrigi-jaa” and then uttering “Pati” and “Ripu”, O poets, the names of Tupak are formed.762.
ਤ੍ਰਿਣਚਰਆਦਿਉਚਾਰਕੈਪਤਿਅਰਿਬਹੁਰਿਉਚਾਰ॥
ਪਹਿਲਾਂ 'ਤ੍ਰਿਣਚਰ' (ਘਾਹ ਚਰਨ ਵਾਲਾ ਪਸ਼ੂ, ਹਿਰਨ) ਸ਼ਬਦ ਉਚਾਰ ਕੇ ਫਿਰ 'ਪਤਿ ਅਰਿ' ਸ਼ਬਦ ਕਹੋ।
ਨਾਮਤੁਪਕਕੇਹੋਤਹੈਲੀਜਹੁਸੁਘਰਸਵਾਰ॥੭੬੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੭੬੩॥
The names of Tupak are formed by uttering firstly “Tran-char” and then “Pati-Atri”.763.
ਅੜਿਲ॥
ਅੜਿਲ:
ARIL
ਤ੍ਰਿਣਚਰਪਦਕੋਆਦਿਉਚਾਰਨਕੀਜੀਐ॥
'ਤ੍ਰਿਣਚਰ' ਸ਼ਬਦ ਦਾ ਪਹਿਲਾਂ ਉਚਾਰਨ ਕਰੋ।
ਨਾਥਸਬਦਕੋਤਾਕੈਪਾਛੈਦੀਜੀਐ॥
ਫਿਰ 'ਨਾਥ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮੁਸੁਚਤੁਰਪਛਾਨੀਐ॥੭੬੪॥
(ਇਹ) ਨਾਮ ਤੁਪਕ ਦਾ ਹੈ। ਸਭ ਸਮਝਦਾਰ ਲੋਗ ਸਮਝ ਲੈਣ ॥੭੬੪॥
Utter the word “tran-char”, then add the word “Naath” and afterwards add “Shatru” at the end and, in this way, recognize all the names of Tupak.764.
ਤ੍ਰਿਣਭਖਪਦਕੋਆਦਿਉਚਾਰਨਕੀਜੀਐ॥
ਪਹਿਲਾਂ 'ਤ੍ਰਿਣਭਖ' ਦਾ ਉਚਾਰਨ ਕਰੋ।
ਨਾਇਕਪਦਕੋਤਾਕੇਪਾਛੇਦੀਜੀਐ॥
ਉਸ ਪਿਛੋਂ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੭੬੫॥
ਪ੍ਰਬੀਨੋ! (ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰ ਲਵੋ ॥੭੬੫॥
Saying firstly the word “Tran-bhaksh” and then adding the words “Nayak” and “Shatru”, consider all the names of Tupak.765.
ਚੌਪਈ॥
ਚੌਪਈ:
CHAUPAI
ਤ੍ਰਿਣਹਾਪਦਕੋਆਦਿਬਖਾਨੋ॥
ਪਹਿਲਾਂ 'ਤ੍ਰਿਣਹਾ' (ਘਾਹ ਦਾ ਨਾਸਕ, ਹਿਰਨ) ਨੂੰ ਕਹੋ।
ਤਾਪਾਛੈਨਾਇਕਪਦਠਾਨੋ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਉਚਾਰਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੬੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੬੬॥
Utter firstly the word “Tran-haa” and then speak the words “Nayak Shtru” and consider all the names of Tupak.766.
ਅੜਿਲ॥
ਅੜਿਲ:
ARIL
ਤ੍ਰਿਣਹਾਤ੍ਰੀਕੋਆਦਿਉਚਾਰਨਕੀਜੀਐ॥
ਪਹਿਲਾਂ 'ਤ੍ਰਿਣਹਾਤ੍ਰੀ' (ਹਿਰਨੀ) ਪਦ ਦਾ ਉਚਾਰਨ ਕਰੋ।
ਤਾਕੇਪਾਛੇਨਾਥਸਬਦਕੋਦੀਜੀਐ॥
ਉਸ ਪਿਛੋਂ 'ਨਾਥ' ਸ਼ਬਦ ਜੋੜੋ।
ਤਾਕੇਪਾਛੇਸਤ੍ਰੁਸਬਦਕੋਠਾਨੀਐ॥
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੋਨਾਮਚਤੁਰਚਿਤਿਜਾਨੀਐ॥੭੬੭॥
(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਸਮਝ ਲੈਣ ॥੭੬੭॥
Utter firstly the word “Tran-haatri” and then add the words “Naath Shatru”, and then comprehend all the names of Tupak in your mind.767.
ਤ੍ਰਿਣਭਛੀਕੋਆਦਿਬਖਾਨਨਕੀਜੀਐ॥
ਪਹਿਲਾਂ 'ਤ੍ਰਿਣ ਭਛੀ' ਸ਼ਬਦ ਕਹੋ।
ਨਾਇਕਪਦਕੋਤਾਕੇਪਾਛੇਦੀਜੀਐ॥
ਉਸ ਪਿਛੋਂ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਕਹੀਓਬਹੁਰਿਸੁਧਾਰਿਕੈ॥
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਨਾਮਤੁਪਕਕੇਲੀਜਹੁਸਕਲਬਿਚਾਰਕੈ॥੭੬੮॥
(ਇਸ ਨੂੰ) ਸਾਰੇ ਵਿਚਾਰ ਪੂਰਵਕ ਤੁਪਕ ਦਾ ਨਾਮ ਸਮਝ ਲੈਣ ॥੭੬੮॥
Saying firstly the word “Tran-bhakshi” and then adding the words “Nayak” and “Satru”, consider all the names of Tupak.768.
ਤ੍ਰਿਣਹਾਰਿਪੁਕੋਆਦਿਬਖਾਨਨਕੀਜੀਐ॥
ਪਹਿਲਾਂ 'ਤ੍ਰਿਣਹਾ ਰਿਪੁ' ਦਾ ਵਰਣਨ ਕਰੋ।
ਨਾਥਸਬਦਕੋਤਾਕੇਪਾਛੈਦੀਜੀਐ॥
ਉਸ ਪਿਛੋਂ 'ਨਾਥ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ॥
ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਨਾਮਤੁਪਕਕੇਸਕਲਚਤੁਰਪਹਿਚਾਨੀਐ॥੭੬੯॥
(ਇਸ ਤਰ੍ਹਾਂ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਸੂਝਵਾਨ ਸਮਝ ਲੈਣ ॥੭੬੯॥
Mentioning firstly “Tran-haa-ripu”, then adding the words “Naath Shatru”, recognize the names of Tupak.769.
ਦੋਹਰਾ॥
ਦੋਹਰਾ:
DOHRA