ਨਾਮਤੁਫੰਗਚੀਨਚਿਤਿਲੀਜੈ॥੭੪੬॥
ਇਸ ਨੂੰ ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੪੬॥
And in this way recognize the names of Tupak in your mind.746.
ਨੈਨੋਤਮਪਦਆਦਿਉਚਾਰੋ॥
'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਪਦ ਸ਼ੁਰੂ ਵਿਚ ਰਖੋ।
ਨਾਇਕਪਦਪਾਛੇਦੇਡਾਰੋ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਨਾਮਤੁਪਕਕੇਸਭਜੀਅਜਾਨੋ॥੭੪੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੭॥
Saying the word “Nayanotam”, add the words “Nayak” and “Shatru”, then recognize the names of Tupak in your mind.747.
ਦ੍ਰਿਗੀਸਬਦਕੋਆਦਿਬਖਾਨੋ॥
ਪਹਿਲਾਂ 'ਦ੍ਰਿਗੀ' (ਸੁੰਦਰ ਅੱਖਾਂ ਵਾਲਾ ਹਿਰਨ) ਨੂੰ ਉਚਾਰੋ।
ਤਾਪਾਛੇਨਾਇਕਪਦਠਾਨੋ॥
ਉਸ ਪਿਛੋਂ 'ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰੋਦੀਜੈ॥
ਫਿਰ 'ਸਤ੍ਰੁ' ਸ਼ਬਦ ਰਖੋ।
ਨਾਮਤੁਫੰਗਚੀਨਚਿਤਿਲੀਜੈ॥੭੪੮॥
ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੪੮॥
Saying firstly the word “Mrigi”, then add the words “Nayak” and “Shatru”, then recognize the names of Tupak in your mind.748.
ਚਖੀਸਬਦਕੋਆਦਿਉਚਾਰੋ॥
'ਚਖੀ' (ਸੋਹਣੀਆਂ ਅੱਖਾਂ ਵਾਲਾ ਹਿਰਨ) ਸ਼ਬਦ ਦਾ ਪਹਿਲਾਂ ਉਚਾਰਨ ਕਰੋ।
ਤਾਪਾਛੇਪਤਿਪਦਦੇਡਾਰੋ॥
ਫਿਰ 'ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੭੪੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੯॥
Comprehend the names of Tupak by firstly saying the word “Chakkhi” and then adding the words “Ripu” and “Shatru”.749.
ਮ੍ਰਿਗੀਅਧਿਪਕੋਆਦਿਉਚਾਰੋ॥
'ਮ੍ਰਿਗੀ ਅਧਿਪ' (ਹਿਰਨੀ ਦਾ ਪਤੀ, ਹਿਰਨ) ਨੂੰ ਪਹਿਲਾਂ ਉਚਾਰੋ।
ਤਾਪਾਛੇਪਤਿਪਦਦੇਡਾਰੋ॥
ਫਿਰ 'ਪਤਿ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਨੂੰ ਬਖਾਨੋ।
ਨਾਮਤੁਪਕਕੇਸਭਪਹਿਚਾਨੋ॥੭੫੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੫੦॥
Saying the words “Mrigi-aadhip” and then adding the words “Pati” and “Shatru”, recognize thus all the names of tupak.750.
ਮ੍ਰਿਗੀਰਾਟਸਬਦਾਦਿਭਨਿਜੈ॥
ਪਹਿਲਾਂ 'ਮ੍ਰਿਗੀਰਾਟ' ਸ਼ਬਦ ਕਹੋ।
ਤਾਪਾਛੇਪਤਿਪਦਕਹੁਦਿਜੈ॥
ਫਿਰ 'ਪਤਿ' ਪਦ ਨੂੰ ਜੋੜੋ।
ਸਤ੍ਰੁਸਬਦਕੋਅੰਤਿਉਚਾਰੋ॥
ਅੰਤ ਵਿਚ 'ਸਤ੍ਰੁ' ਸ਼ਬਦ ਉਚਾਰੋ।
ਨਾਮਤੁਪਕਕੇਸਭਜੀਅਧਾਰੋ॥੭੫੧॥
(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝੋ ॥੭੫੧॥
Utter firstly the words Mrigi-raat” and then say “Pati Shatru”, thus comprehend the names of tupak.751.
ਮ੍ਰਿਗੀਇੰਦ੍ਰਸਬਦਾਦਿਬਖਾਨੋ॥
'ਮ੍ਰਿਗੀ ਇੰਦ੍ਰ' ਸ਼ਬਦ ਆਦਿ ਸ਼ੁਰੂ ਵਿਚ ਰਖੋ।
ਤਾਪਾਛੇਨਾਇਕਪਦਠਾਨੋ॥
ਫਿਰ 'ਨਾਇਕ' ਪਦ ਜੋੜੋ।
Utter firstly the words “Mrigi-Indra” and add the word “Nayak”
ਤਾਪਾਛੇਰਿਪੁਸਬਦਭਨੀਜੈ॥
ਫਿਰ 'ਰਿਪੁ' ਪਦ ਕਥਨ ਕਰੋ।
ਨਾਮਤੁਫੰਗਚੀਨਚਿਤਿਲੀਜੈ॥੭੫੨॥
(ਇਸ ਤਰ੍ਹਾਂ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੫੨॥
After that speaking the word “Ripu”, recognize all the names of Tupak.752.
ਮ੍ਰਿਗੀਏਸਰਕੋਆਦਿਉਚਰੀਐ॥
'ਮ੍ਰਿਗੀ ਏਸਰ' (ਹਿਰਨ) ਸ਼ਬਦ ਨੂੰ ਪਹਿਲਾਂ ਉਚਾਰੋ।
ਤਾਪਾਛੇਪਤਿਪਦਦੇਡਰੀਐ॥
ਫਿਰ 'ਪਤਿ' ਸ਼ਬਦ ਨੂੰ ਜੋੜੋ।
Utter firstly the word “Mrigeshwar”, speak words “Pati Shatru”
ਸਤ੍ਰੁਸਬਦਕੋਅੰਤਿਬਖਾਨੋ॥
ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
ਨਾਮਤੁਫੰਗਸਕਲਪਹਿਚਾਨੋ॥੭੫੩॥
(ਇਸ ਨੂੰ) ਸਾਰੇ ਤੁਫੰਗ ਦਾ ਨਾਮ ਸਮਝੋ ॥੭੫੩॥
Then recognise all the names of Tupak.753.
ਅੜਿਲ॥
ਅੜਿਲ:
ARIL
ਮ੍ਰਿਗੀਰਾਜਕੋਆਦਿਉਚਾਰਨਕੀਜੀਐ॥
ਪਹਿਲਾਂ 'ਮ੍ਰਿਗੀਰਾਜ' (ਸ਼ੇਰ) (ਸ਼ਬਦ) ਦਾ ਉਚਾਰਨ ਕਰੋ।
ਤਾਕੇਪਾਛੇਨਾਇਕਪਦਕਹਿਦੀਜੀਐ॥
ਉਸ ਪਿਛੋਂ 'ਨਾਇਕ' ਸ਼ਬਦ ਜੋੜ ਦਿਓ।
ਸਤ੍ਰੁਸਬਦਕੋਤਾਕੇਅੰਤਿਬਖਾਨੀਯੋ॥
ਫਿਰ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਨਾਮਤੁਪਕਕੈਸਕਲਚਤੁਰਪਹਿਚਾਨੀਯੋ॥੭੫੪॥
ਸਭ ਚਤੁਰ ਪੁਰਸ਼ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੭੫੪॥
Saying firstly the word “Mrigiraaj”, then uttering the word “Nayak” and then adding the word “Shatru” at the end, O wise persons! reocognise all the names of Tupak.754.
ਮ੍ਰਿਗਿਜਸਬਦਕੋਮੁਖਤੇਆਦਿਬਖਾਨੀਐ॥
ਪਹਿਲਾਂ 'ਮ੍ਰਿਗਿਜ' (ਹਿਰਨੀ ਦਾ ਬੱਚਾ, ਹਿਰਨ) ਨੂੰ ਮੁਖ ਤੋਂ ਕਹੋ।
ਤਾਕੇਪਾਛੇਨਾਇਕਪਦਕੋਠਾਨੀਐ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
ਹੋਨਾਮਤੁਪਕਕੇਸਭਹੀਚਤੁਰਬਿਚਾਰੀਐ॥੭੫੫॥
ਸਾਰੇ ਸੂਝਵਾਨ ਇਸ ਨੂੰ ਤੁਪਕ ਦਾ ਨਾਮ ਸਮਝ ਲੈਣ ॥੭੫੫॥
Saying the word “Mrigaj” in the beginning and then uttering the words “Nayak” and “Shatru”, O wise men! comprehend the names of Tupak.755.
ਮੁਖਤੇਪ੍ਰਥਮਮ੍ਰਿਗੀਸੁਸਬਦਕੋਭਾਖੀਐ॥
ਮੁਖ ਤੋਂ ਪਹਿਲਾਂ 'ਮ੍ਰਿਗੀ' ਸ਼ਬਦ ਉਚਾਰੋ।
ਤਾਕੇਪਾਛੇਨਾਇਕਪਦਕੋਰਾਖੀਐ॥
(ਫਿਰ) ਉਸ ਪਿਛੋਂ 'ਨਾਇਕ' ਸ਼ਬਦ ਰਖੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਨਾਮਤੁਪਕਕੇਸਕਲਚਤੁਰਚਿਤਿਧਾਰੀਐ॥੭੫੬॥
ਸਭ ਚਤੁਰ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝ ਲੈਣ ॥੭੫੬॥
Putting firstly the word “Mrigi”, the word “Nayak” and after-wards adding the word “Shatru”, all the names of Tupak are comprehended in mind.756.
ਚੌਪਈ॥
ਚੌਪਈ:
CHAUPAI
ਮ੍ਰਿਗੀਅਨੁਜਕੋਆਦਿਉਚਾਰੋ॥
ਪਹਿਲਾਂ 'ਮ੍ਰਿਗੀ ਅਨੁਜ' (ਹਿਰਨੀ ਦਾ ਛੋਟਾ ਭਰਾ) (ਸ਼ਬਦ) ਕਹੋ।
ਤਾਪਾਛੇਨਾਇਕਪਦਡਾਰੋ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਪ੍ਰਮਾਨਹੁ॥
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਫੰਗਸਕਲਜੀਅਜਾਨਹੁ॥੭੫੭॥
ਇਸ ਨੂੰ ਸਭ ਲੋਗ ਤੁਫੰਗ ਦਾ ਨਾਮ ਸਮਝੋ ॥੭੫੭॥
Putting firstly “Mrigi-anuj” and afterwards adding the words “Nayak” and “Shatru”, all the names of Tupak are known.757.
ਮ੍ਰਿਗੀਅਨੁਜਕੋਆਦਿਉਚਾਰੋ॥
ਪਹਿਲਾਂ 'ਮ੍ਰਿਗੀ ਅਨੁਜ' ਸ਼ਬਦ ਕਹੋ।