ਤ੍ਰਿਣਰਿਪੁਆਦਿਉਚਾਰਿਕੈਪਤਿਰਿਪੁਅੰਤਿਉਚਾਰ॥
ਪਹਿਲਾਂ 'ਤ੍ਰਿਣਰਿਪੁ' ਪਦ ਕਹਿ ਕੇ, (ਫਿਰ) ਅੰਤ ਉਤੇ 'ਪਤਿ ਰਿਪੁ' ਸ਼ਬਦ ਜੋੜੋ।
ਸਭਹੀਨਾਮਤੁਫੰਗਕੇਲੀਜਹੁਸੁਘਰਸੁਧਾਰ॥੭੭੦॥
(ਇਹ) ਨਾਮ ਤੁਫੰਗ ਦਾ ਹੈ, ਸਭ ਸਮਝਦਾਰੋ! ਵਿਚਾਰ ਲਵੋ ॥੭੭੦॥
Saying “Tran-ripu” and adding “Pati-ripu” at the end, comprehend correctly all the names of Tupak.770.
ਚੌਪਈ॥
ਚੌਪਈ:
CHAUPAI
ਤ੍ਰਿਣਰਿਪੁਆਦਿਉਚਾਰਨਕੀਜੈ॥
ਪਹਿਲਾਂ 'ਤ੍ਰਿਣਰਿਪੁ' ਸ਼ਬਦ ਦਾ ਉਚਾਰਨ ਕਰੋ।
ਤਾਪਾਛੇਨਾਇਕਪਦਦੀਜੈ॥
ਇਸ ਪਿਛੋਂ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੭੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੭੭੧॥
Utter firstly “Tran-ripu” and then add the word “Nayak” and “Shatru”, and in this way consider all the names of Tupak.771.
ਭੂਜਾਤਕਸਬਦਾਦਿਉਚਾਰੋ॥
ਪਹਿਲਾਂ 'ਭੂਜਾਂਤਕ' (ਘਾਹ ਨੂੰ ਖ਼ਤਮ ਕਰਨ ਵਾਲਾ, ਹਿਰਨ) ਸ਼ਬਦ ਉਚਾਰੋ।
ਨਾਇਕਤਾਪਾਛੇਪਦਡਾਰੋ॥
ਫਿਰ 'ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੭੭੨॥
(ਇਸ ਨੂੰ) ਮਨ ਵਿਚ ਤੁਫੰਗ ਦਾ ਨਾਮ ਵਿਚਾਰ ਲਵੋ ॥੭੭੨॥
Saying firstly the word “Bhujantak” and then adding the words “Nayak” and “Shatru”, recognize the names of Tupak in your mind.772.
ਪ੍ਰਿਥੀਜਅਰਿਸਬਦਾਦਿਉਚਾਰੋ॥
ਪਹਿਲਾਂ 'ਪ੍ਰਿਥੀਜ ਅਰਿ' (ਘਾਹ ਦਾ ਵੈਰੀ ਹਿਰਨ) ਸ਼ਬਦ ਦਾ ਉਚਾਰਨ ਕਰੋ।
ਤਾਪਾਛੇਨਾਇਕਪਦਡਾਰੋ॥
ਉਸ ਪਿਛੋਂ 'ਨਾਇਕ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਭਪਹਿਚਾਨੋ॥੭੭੩॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੭੩॥
Saying firstly the word “Prathvi-jaa-ari” and then uttering the words “Nayak” and “Shatru”, recognize all the names of Tupak.773.
ਅੜਿਲ॥
ਅੜਿਲ:
ARIL
ਭੂਸੁਤਰਿਪੁਸਬਦਾਦਿਬਖਾਨਨਕੀਜੀਐ॥
ਪਹਿਲਾਂ 'ਭੂ ਸੁਤ ਰਿਪੁ' (ਭੂਮੀ ਦੇ ਪੈਦਾ ਕੀਤੇ ਘਾਹ ਦਾ ਵੈਰੀ, ਹਿਰਨ) ਸ਼ਬਦ ਨੂੰ ਕਹੋ।
ਤਾਕੇਪਾਛੇਬਹੁਰਿਨਾਥਪਦਦੀਜੀਐ॥
ਫਿਰ ਉਸ ਪਿਛੋਂ 'ਨਾਥ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ॥
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੭੭੪॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੭੭੪॥
Comprehend all the names of Tupak by saying the word “Bhu-sut-rup” and then adding the words “Naath Shatru”.774.
ਚੌਪਈ॥
ਚੌਪਈ:
CHAUPAI
ਉਰਵਿਜਸਬਦਸੁਆਦਿਉਚਾਰੋ॥
ਪਹਿਲਾਂ 'ਉਰਵਿਜ' (ਧਰਤੀ ਦਾ ਪੁੱਤਰ, ਘਾਹ) ਸ਼ਬਦ ਉਚਾਰੋ।
ਰਿਪੁਨਾਇਕਪਾਛੇਪਦਡਾਰੋ॥
ਫਿਰ 'ਰਿਪੁ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੭੭੫॥
(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਵਿਚਾਰ ਲਵੋ ॥੭੭੫॥
Utter the word “Urvij” and then add “Ripu-nayak”, then speak the word “Shatru” and recognize the names of Tupak.775.
ਬੈਸੁੰਧਰਜਾਸਤ੍ਰੁਉਚਾਰੋ॥
ਪਹਿਲਾਂ 'ਬੈਸੁੰਧਰਜਾ' (ਧਰਤੀ ਦਾ ਪੁੱਤਰ, ਘਾਹ) ਅਤੇ 'ਸਤ੍ਰੁ' ਸ਼ਬਦ ਉਚਾਰੋ।
ਨਇਕਸਬਦਅੰਤਿਦੇਡਾਰੋ॥
ਅੰਤ ਵਿਚ 'ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਉਚਰੀਐ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਬੰਦੂਕਚਿਤਮੈਧਰੀਐ॥੭੭੬॥
(ਇਸ ਨੂੰ) ਮਨ ਵਿਚ ਬੰਦੂਕ ਦਾ ਨਾਮ ਧਾਰਨ ਕਰੋ ॥੭੭੬॥
Utter the word “Vasundraa-jaa-Shatru”, then add the words “Nayak” and “Shatru”, know in this way the names of Tupak (Bandook) in your mind.776.
ਪੂਰਨਿਆਦਿਉਚਾਰਨਕੀਜੈ॥
ਪਹਿਲਾਂ 'ਪੂਰਨਿ' (ਧਰਤੀ) ਸ਼ਬਦ ਦਾ ਉਚਾਰਨ ਕਰੋ।
ਜਾਰਿਪੁਪਦਕੋਪਾਛੈਦੀਜੈ॥
ਉਸ ਪਿਛੋਂ 'ਜਾ ਰਿਪੁ' ਪਦ ਦਾ ਕਥਨ ਕਰੋ।
ਸਤ੍ਰੁਸਬਦਕੋਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
ਨਾਮਤੁਪਕਕੇਸਕਲਪਛਾਨੋ॥੭੭੭॥
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ ॥੭੭੭॥
Saying the word “Purni”, add the words “Jaa, Ripu and Shatru” and recognize all the names of Tupak.777.
ਦ੍ਵੀਪਨਿਆਦਿਸਬਦਕੋਦਿਜੈ॥
ਪਹਿਲਾਂ 'ਦ੍ਵੀਪਨਿ' (ਸੱਤਾਂ ਦ੍ਵੀਪਾਂ ਵਾਲੀ ਧਰਤੀ) ਸ਼ਬਦ ਰਖੋ।
ਜਾਪਾਛੇਚਰਸਬਦਭਨਿਜੈ॥
ਉਸ ਪਿਛੋਂ 'ਜਾ ਚਰ' ਸ਼ਬਦ ਕਥਨ ਕਰੋ।
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਕਲਸਵਾਰੋ॥੭੭੮॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੭੮॥
Saying firstly the word “Dvipani”, then utter the words “Char” and “Shatru”, and comprehend all the names of Tupak.778.
ਸਿਸਟਨਿਪਦਕੋਆਦਿਉਚਾਰੋ॥
ਪਹਿਲਾਂ 'ਸਿਸਟਨਿ' (ਸ੍ਰਿਸ਼ਟੀ) ਪਦ ਉਚਾਰੋ।
ਜਾਕਹਿਚਰਪਾਛੇਦੇਡਾਰੋ॥
ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਫੰਗਚੀਨਚਿਤਲਿਜੈ॥੭੭੯॥
(ਇਸ ਨੂੰ) ਚਿਤ ਵਿਚ ਤੁਫੰਗ ਦਾ ਨਾਮ ਸਮਝ ਲਵੋ ॥੭੭੯॥
Saying firstly the word “Srishtani”, then add the words “Jaa” and “Shatru” and in this way recognize the names of Tupak in your mind.779.
ਧਰਨਿਸਬਦਕੋਆਦਿਉਚਾਰੋ॥
ਪਹਿਲਾਂ 'ਧਰਨਿ' ਸ਼ਬਦ ਦਾ ਉਚਾਰਨ ਕਰੋ।
ਜਾਚਰਪਦਪਾਛੇਤਿਹਿਡਾਰੋ॥
ਪਿਛੋਂ 'ਜਾ ਚਰ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ॥
ਫਿਰ 'ਸਤ੍ਰੁ' ਸ਼ਬਦ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੭੮੦॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੮੦॥
Saying firstly the word “Dharni”, then add the words “Jaa”, “Char” and “Shatru” and in this way comprehend all the names of Tupak.780.
ਧਰਾਸਬਦਕੋਆਦਿਬਖਾਨੋ॥
ਪਹਿਲਾਂ 'ਧਰਾ' ਸ਼ਬਦ ਨੂੰ ਸ਼ੁਰੂ ਵਿਚ ਕਹੋ।
ਜਾਚਰਪਦਪਾਛੇਤਿਹਠਾਨੋ॥
ਉਸ ਪਿਛੋਂ 'ਜਾ ਚਰ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰੋ॥
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।