GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 754
Display Settings
ਤਾਪਾਛੇਪਤਿਸਬਦਸਵਾਰੋ
ਪਿਛੋਂ 'ਪਤਿ' ਸ਼ਬਦ ਜੋੜੋ।
ਰਿਪੁਪਦਬਹੁਰਿਉਚਾਰਨਕੀਜੈ
ਫਿਰ 'ਰਿਪੁ' ਪਦ ਦਾ ਉਚਾਰਨ ਕਰੋ।
ਨਾਮਤੁਪਕਕੋਸਭਲਖਿਲੀਜੈ॥੭੪੧॥
ਇਸ ਨੂੰ ਸਭ ਲੋਗ ਤੁਪਕ ਦਾ ਨਾਮ ਸਮਝ ਲਵੋ ॥੭੪੧॥
Comprehend all the names of Tupak by uttering the word “Shvetaa-Shvet” and then saying the words “Pati Ripu”.741.
ਅੜਿਲ
ਅੜਿਲ:
ARIL
ਮ੍ਰਿਗੀਸਬਦਕੋਆਦਿਉਚਾਰਨਕੀਜੀਐ
'ਮ੍ਰਿਗੀ' (ਹਿਰਨੀ) ਸ਼ਬਦ ਨੂੰ ਪਹਿਲਾਂ ਉਚਾਰੋ।
ਤਾਪਾਛੇਨਾਇਕਸੁਸਬਦਕਹੁਦੀਜੀਐ
ਫਿਰ 'ਨਾਇਕ' ਸ਼ਬਦ ਕਹੋ।
ਸਤ੍ਰੁਸਬਦਕਹਿਨਾਮਤੁਪਕਕੇਜਾਨੀਐ
ਫਿਰ 'ਸਤ੍ਰੁ' ਸ਼ਬਦ ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਸਮਝੋ।
ਹੋਜਉਨਠਉਰਪਦਰੁਚੈਸੁਤਹੀਬਖਾਨੀਐ॥੭੪੨॥
ਜਿਥੇ ਚਿਤ ਕਰੇ, ਇਸ ਪਦ ਨੂੰ ਵਰਤ ਲਵੋ ॥੭੪੨॥
The names of Tupak are comprehended by uttering the word “Mrigi” and afterwards adding the words “Nayak” and “Dhatru”, you may describe it according to your inclination.742.
ਸੇਤਅਸਿਤਅਜਿਨਾਕੇਆਦਿਉਚਾਰੀਐ
'ਸੇਤ ਅਸਿਤ ਅਜਿਨਾ' (ਚਿੱਟੀ ਕਾਲੀ ਤੁਚਾ ਵਾਲਾ, ਹਿਰਨ) ਸ਼ਬਦ ਪਹਿਲਾਂ ਕਹੋ।
ਤਾਪਾਛੇਪਤਿਸਬਦਸੁਬਹੁਰਿਸੁਧਾਰੀਐ
ਇਸ ਪਿਛੋਂ ਫਿਰ 'ਪਤਿ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਵਿਚ ਕਥਨ ਕਰੋ।
ਹੋਸਕਲਤੁਪਕਕੇਨਾਮਸੁਹੀਯਮੈਜਾਨੀਐ॥੭੪੩॥
ਇਹ ਤੁਪਕ ਦਾ ਨਾਮ ਹੈ, ਸਭ ਹਿਰਦੇ ਵਿਚ ਸਮਝ ਲਵੋ ॥੭੪੩॥
Comprehend all the names of Tupak in your heart by uttering the words “Dit-asit-anjan” and then adding the words “Pati” and “Shatru”.743.
ਉਦਰਸੇਤਚਰਮਾਦਿਉਚਾਰਨਕੀਜੀਐ
ਪਹਿਲਾਂ 'ਉਦਰ ਸੇਤ ਚਰਮਾਦਿ' (ਚਿਟੇ ਚਮੜੇ ਵਾਲੇ ਪੇਟ ਵਾਲਾ, ਹਿਰਨ) (ਸ਼ਬਦਾਂ) ਨੂੰ ਉਚਾਰੋ।
ਤਾਕੇਪਾਛੇਬਹੁਰਿਨਾਥਪਦਦੀਜੀਐ
ਇਸ ਪਿਛੋਂ ਫਿਰ 'ਨਾਥ' ਪਦ ਜੋੜੋ
ਤਾਕੇਪਾਛੇਰਿਪੁਪਦਬਹੁਰਿਉਚਾਰੀਐ
ਅਤੇ ਫਿਰ 'ਰਿਪੁ' ਪਦ ਦਾ ਉਚਾਰਨ ਕਰੋ।
ਹੋਨਾਮਤੁਪਕਕੇਸਭਹੀਚਤੁਰਬਿਚਾਰੀਐ॥੭੪੪॥
(ਇਹ) ਸਭ ਲੋਗ ਨਾਮ ਤੁਪਕ ਦੇ ਸਮਝ ਲਵੋ ॥੭੪੪॥
Uttering firstly “Udar-Shvet-charam” and then adding the words “Naath Ripu”, comprehend all the names of Tupak.744.
ਚੌਪਈ
ਚੌਪਈ:
CHAUPAI
ਕਿਸਨਪਿਸਠਚਰਮਾਦਿਉਚਾਰੋ
ਪਹਿਲਾਂ 'ਕਿਸਨ ਪਿਸਠ ਚਰਮ' (ਕਾਲੀ ਚਮੜੀ ਵਾਲੀ ਪਿਠ) ਪਦਾਂ ਨੂੰ ਉਚਾਰਨ ਕਰੋ।
Utter firstly the words “Krishna-Prashth-Charam”,
ਤਾਪਾਛੇਨਾਇਕਪਦਡਾਰੋ
ਫਿਰ 'ਨਾਇਕ' ਪਦ ਨੂੰ ਜੋੜੋ।
Then add the word “Nayak”
ਸਤ੍ਰੁਸਬਦਕੋਬਹੁਰਿਬਖਾਨੋ
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
And afterwards mention the word “Shatru”
ਨਾਮਤੁਪਕਕੇਸਕਲਪਛਾਨੋ॥੭੪੫॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੪੫॥
In this way recognize all the names of Tupak.745.
ਚਾਰੁਨੇਤ੍ਰਸਬਦਾਦਿਉਚਾਰੋ
'ਚਾਰੁ ਨੇਤ੍ਰ' (ਸੁੰਦਰ ਨੇਤਰ) ਸ਼ਬਦ ਸ਼ੁਰੂ ਵਿਚ ਉਚਾਰੋ।
After the words “Chaaru-netra”,
ਤਾਪਾਛੇਪਤਿਸਬਦਬਿਚਾਰੋ
ਫਿਰ 'ਪਤਿ' ਸ਼ਬਦ ਸੋਚੋ।
Add the words “Pati” and “Naath”
ਸਤ੍ਰੁਸਬਦਕਹੁਬਹੁਰੋਦੀਜੈ
ਫਿਰ 'ਸਤ੍ਰੁ' ਸ਼ਬਦ ਨੂੰ ਜੋੜੋ।