GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 752
Display Settings
ਸੁਕਬਿਸਭੈਚਿਤਮਾਝਸੁਸਾਚਬਿਚਾਰੀਯੋ
ਸਾਰੇ ਕਵੀ ਚਿਤ ਵਿਚ (ਇਹ ਗੱਲ) ਸਚ ਮੰਨ ਲਵੋ।
ਹੋਨਾਮਤੁਪਕਕੇਸਕਲਨਿਸੰਕਉਚਾਰੀਯੋ॥੭੧੮॥
(ਇਸ ਨੂੰ) ਤੁਪਕ ਦੇ ਨਾਮ ਵਜੋਂ ਸਾਰੇ ਨਿਸੰਗ ਹੋ ਕੇ ਉਚਾਰਨ ਕਰੋ ॥੭੧੮॥
O good poets! comprehend it ad true and utter the names of Tupak unhesitatingly.718.
ਤਰੁਜਬਾਸਨੀਆਦਿਸੁਸਬਦਬਖਾਨੀਐ
ਸ਼ੁਰੂ ਵਿਚ 'ਤਰੁਜ ਬਾਸਨੀ' ਸ਼ਬਦ ਕਹੋ।
ਨਾਮਤੁਪਕਕੇਸਕਲਸੁਕਬਿਮਨਮਾਨੀਐ
(ਇਹ) ਨਾਮ ਤੁਪਕ ਦਾ ਹੈ, ਸਾਰੇ ਕਵੀ ਮਨ ਵਿਚ ਧਾਰਨ ਕਰ ਲਵੋ।
By uttering the word “Tarujawaasini”, all the names of Tupak are comprehended in mind.
ਯਾਮੈਸੰਕਕਛੂਹ੍ਰਿਦੈਮੈਕੀਜੀਐ
ਇਸ ਬਾਰੇ ਮਨ ਵਿਚ ਕੋਈ ਸ਼ੰਕਾ ਨਾ ਰਖੋ।
ਹੋਜਹਾਜਹਾਇਹਨਾਮਚਹੋਤਹਦੀਜੀਐ॥੭੧੯॥
ਜਿਥੇ ਚਾਹੋ, ਇਸ ਨਾਮ ਦਾ ਪ੍ਰਯੋਗ ਕਰ ਦਿਓ ॥੭੧੯॥
Have no doubt about it in your heart and whatever you want, you may use this name.719.
ਚੌਪਈ
ਚੌਪਈ:
CHAUPAI
ਭੂਮਿਸਬਦਕੋਆਦਿਉਚਾਰੋ
ਪਹਿਲਾਂ 'ਭੂਮਿ' ਸ਼ਬਦ ਕਹੋ।
ਜਾਪਦਤਿਹਪਾਛੇਦੈਡਾਰੋ
ਫਿਰ 'ਜਾ' ਪਦ ਬਾਦ ਵਿਚ ਜੋੜੋ।
ਨਾਮਤੁਪਕਕੇਸਭਜੀਅਜਾਨੋ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਮਨ ਵਿਚ ਵਸਾਓ।
ਯਾਮੈਕਛੂਭੇਦਨਹੀਮਾਨੋ॥੭੨੦॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੦॥
Utter the word “Bhoomi” and then add the word “Jaa”, comprehend the names of Tupak in this way and do not consider any difference in it.720.
ਪ੍ਰਿਥੀਸਬਦਕੋਆਦਿਉਚਾਰੋ
ਪਹਿਲਾਂ 'ਪ੍ਰਿਥੀ' ਸ਼ਬਦ ਦਾ ਉਚਾਰਨ ਕਰੋ।
ਤਾਪਾਛੇਜਾਪਦਦੈਡਾਰੋ
ਇਸ ਪਿਛੋਂ 'ਜਾ' ਪਦ ਜੋੜੋ।
Utter firstly the word “Prathvi” and then add the word “Jaa”
ਨਾਮਤੁਫੰਗਜਾਨਜੀਯਲੀਜੈ
(ਇਹ) ਨਾਮ ਤੁਫੰਗ ਦਾ ਮਨ ਵਿਚ ਧਾਰਨ ਕਰੋ।
ਚਹੀਐਜਹਾਤਹੀਪਦਦੀਜੈ॥੭੨੧॥
ਜਿਥੇ ਚਾਹੋ, ਉਥੇ ਵਰਤ ਲਵੋ ॥੭੨੧॥
And knowing all the names of Tupak (Truphang), you may use them, wherever you want,721.
ਬਸੁਧਾਸਬਦਸੁਆਦਿਬਖਾਨਹੁ
'ਬਸੁਧਾ' (ਧਰਤੀ) ਸ਼ਬਦ ਸ਼ੁਰੂ ਵਿਚ ਰਖੋ।
ਤਾਪਾਛੇਜਾਪਦਕਹੁਠਾਨਹੁ
ਇਸ ਪਿਛੇ 'ਜਾ' ਪਦ ਜੋੜੋ।
ਨਾਮਤੁਪਕਕੇਸਭਜੀਅਜਾਨੋ
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨੋ॥੭੨੨॥
ਇਸ ਵਿਚ ਰਤਾ ਜਿੰਨਾ ਭੇਦ ਨਾ ਸਮਝੋ ॥੭੨੨॥
Add the word “Jaa” after the word “Basuddhaa” and know all the names of Tupak without any discrimination.722.
ਪ੍ਰਥਮਬਸੁੰਧ੍ਰਾਸਬਦਉਚਰੀਐ
ਪਹਿਲਾਂ 'ਬਸੁੰਧ੍ਰਾ' (ਧਰਤੀ) ਸ਼ਬਦ ਉਚਾਰੋ।
ਤਾਪਾਛੇਜਾਪਦਦੈਡਰੀਐ
ਇਸ ਪਿਛੋਂ 'ਜਾ' ਪਦ ਜੋੜੋ।
ਨਾਮਤੁਪਕਕੇਸਭਿਜੀਅਲਹੀਐ
ਸਭ ਇਸ ਨੂੰ ਮਨ ਵਿਚ ਤੁਪਕ ਦਾ ਨਾਮ ਸਮਝੋ।
ਚਹੀਐਜਹਾਤਹੀਪਦਕਹੀਐ॥੭੨੩॥
ਜਿਥੇ ਚਾਹੋ, ਉਥੇ ਵਰਤ ਲਵੋ ॥੭੨੩॥
Utter the word “Vasundaraa” and add the word “Jaa” to it and knowing all the names of Tupak, you may use them according to you heart’s desire.723.
ਤਰਨੀਪਦਕੋਆਦਿਬਖਾਨੋ
ਪਹਿਲਾਂ 'ਤਰਨੀ' (ਨਦੀ) ਸ਼ਬਦ ਨੂੰ ਵਰਤੋ।
ਤਾਪਾਛੇਜਾਪਦਕੋਠਾਨੋ
ਫਿਰ 'ਜਾ' ਪਦ ਨੂੰ ਜੋੜੋ।
ਨਾਮਤੁਪਕਕੇਸਭਹੀਲਹੀਐ
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।
ਚਹੀਐਜਹਾਤਹੀਪਦਕਹੀਐ॥੭੨੪॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੪॥
Utter firstly the word “Tarini” and then add the word “Jaa” to it: and you may use all the names of Tupak to your heart’s desire.724.
ਛੰਦ
ਛੰਦ:
CHHAND
ਬਲੀਸਆਦਿਬਖਾਨ
ਪਹਿਲਾਂ 'ਬਲੀਸ' (ਬੇਲਾਂ ਦਾ ਸੁਆਮੀ) ਬਖਾਨ ਕਰੋ।
ਬਾਸਨੀਪੁਨਿਪਦਠਾਨ
ਫਿਰ 'ਬਾਸਨੀ' ਸ਼ਬਦ ਜੋੜੋ।
ਨਾਮੈਤੁਪਕਸਭਹੋਇ
ਇਹ ਤੁਪਕ ਦਾ ਨਾਮ ਹੋਵੇਗਾ।
ਨਹੀਭੇਦਯਾਮਹਿਕੋਇ॥੭੨੫॥
ਇਸ ਵਿਚ ਕੋਈ ਸੰਦੇਹ ਵਾਲੀ ਗੱਲ ਨਹੀਂ ॥੭੨੫॥
All the names of Tupak are formed by putting firstly the words “Baleesh” and adding the word “Vaasini” to it, there is no mystery in it.725.
ਚੌਪਈ
ਚੌਪਈ:
CHAUPAI
ਸਿੰਘਸਬਦਕੋਆਦਿਬਖਾਨ
ਪਹਿਲਾਂ 'ਸਿੰਘ' ਸ਼ਬਦ ਕਹੋ।
ਤਾਪਾਛੇਅਰਿਸਬਦਸੁਠਾਨ
ਫਿਰ 'ਅਰਿ' ਸ਼ਬਦ ਜੋੜੋ।
ਨਾਮਤੁਪਕਕੇਸਕਲਪਛਾਨਹੁ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨਹੁ॥੭੨੬॥
ਇਸ ਵਿਚ ਕੋਈ ਸੰਸਾ ਨਾ ਰਖੋ ॥੭੨੬॥
Comprehend all the names of Tupak by uttering firstly the word “Singh” and then adding the word “Ari”, there is no mystery in it.726.
ਪੁੰਡਰੀਕਪਦਆਦਿਉਚਾਰੋ
ਪਹਿਲਾਂ 'ਪੁੰਡਰੀਕ' (ਸ਼ੇਰ) ਪਦ ਉਚਾਰੋ।
ਤਾਪਾਛੇਅਰਿਪਦਦੈਡਾਰੋ
ਇਸ ਪਿਛੋਂ 'ਅਰਿ' ਸ਼ਬਦ ਰਖੋ।
ਨਾਮਤੁਪਕਕੇਸਭਲਹਿਲੀਜੈ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਲਵੋ।
ਯਾਮੈਕਛੂਭੇਦਨਹੀਕੀਜੈ॥੭੨੭॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੨੭॥
Utter firstly the word “Pundareek” and then add “Ari” after it, then comprehend all the names of Tupak, there id no mystery in it.727.
ਆਦਿਸਬਦਹਰਜਛਉਚਾਰੋ
ਪਹਿਲਾਂ 'ਹਰ ਜਛ' (ਪੀਲੀਆਂ ਅੱਖਾਂ ਵਾਲਾ ਸ਼ੇਰ) ਸ਼ਬਦ ਉਚਾਰੋ।
ਤਾਪਾਛੇਅਰਿਪਦਦੈਡਾਰੋ
ਇਸ ਪਿਛੋਂ 'ਅਰਿ' ਸ਼ਬਦ ਜੋੜੋ।
ਨਾਮਤੁਪਕਕੇਸਭਜੀਅਲਹੀਯੋ
(ਇਸ ਨੂੰ) ਸਾਰੇ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
ਚਹੀਐਨਾਮਜਹਾਤਹਕਹੀਯੋ॥੭੨੮॥
ਜਿਥੇ ਚਾਹੋ, ਇਸ ਦੀ ਵਰਤੋਂ ਕਰੋ ॥੭੨੮॥
Put firstly the word “Hari-aksh” and then add the word “Taa” and thus comprehend the names of Tupak according to your heart’s desire.728.
ਛੰਦ
ਛੰਦ:
CHHAND
ਮ੍ਰਿਗਰਾਜਆਦਿਉਚਾਰ
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।
ਅਰਿਸਬਦਬਹੁਰਿਸੁਧਾਰ
ਫਿਰ 'ਅਰਿ' ਸ਼ਬਦ ਕਥਨ ਕਰੋ।