GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 751
Display Settings
ਧਰਾਸਬਦਕੋਆਦਿਭਨੀਜੈ
ਪਹਿਲਾਂ 'ਧਰਾ' ਸ਼ਬਦ ਨੂੰ ਕਹੋ।
ਇੰਦ੍ਰਸਬਦਤਾਪਾਛੇਦੀਜੈ
ਉਸ ਤੋਂ ਬਾਦ 'ਇੰਦ੍ਰ' (ਬ੍ਰਿਛ) ਸ਼ਬਦ ਜੋੜੋ।
ਪ੍ਰਿਸਠਨਿਪਦਕੋਬਹੁਰਿਉਚਾਰੋ
ਫਿਰ 'ਪ੍ਰਿਸਠਨਿ' ਸ਼ਬਦ ਉਚਾਰੋ।
ਸਕਲਤੁਪਕਕੇਨਾਮਬੀਚਾਰੋ॥੭੦੬॥
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੭੦੬॥
Saying the word “Dharaa” in the beginning and then “Indra” and afterwards adding the word “Prashthani”, all the names of Tupak are comprehended.706.
ਧਰਾਸਬਦਕੋਆਦਿਉਚਰੀਐ
'ਧਰਾ' ਸ਼ਬਦ ਨੂੰ ਪਹਿਲਾਂ ਉਚਾਰੋ।
ਪਾਲਕਸਬਦਸੁਅੰਤਿਬਿਚਰੀਐ
'ਪਾਲਕ' ਸ਼ਬਦ ਨੂੰ ਅੰਤ ਵਿਚ ਵਿਚਾਰੋ।
ਪ੍ਰਿਸਠਨਿਪਦਕੋਬਹੁਰਿਬਖਾਨੋ
ਇਸ ਪਿਛੋ 'ਪ੍ਰਿਸਠਨਿ' ਪਦ ਦਾ ਕਥਨ ਕਰੋ।
ਸਭਹੀਨਾਮਤੁਪਕਕੇਜਾਨੋ॥੭੦੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੦੭॥
Saying firstly the word “Dharaa”, then adding the word “Paalak” and then uttering the word “Paalak” and then uttering the word “Prashthani”, all the names of Tupak are known.707.
ਤਰੁਜਸਬਦਕੋਆਦਿਬਖਾਨੋ
'ਤਰੁਜ' (ਬ੍ਰਿਛ ਤੋਂ ਪੈਦਾ ਹੋਇਆ ਕਾਠ) ਸ਼ਬਦ ਨੂੰ ਪਹਿਲਾਂ ਕਹੋ।
ਨਾਥਸਬਦਤਿਹਅੰਤਿਪ੍ਰਮਾਨੋ
ਉਸ ਦੇ ਅੰਤ ਉਤੇ 'ਨਾਥ' ਸ਼ਬਦ ਰਖੋ।
ਪ੍ਰਿਸਠਨਿਸਬਦਸੁਬਹੁਰਿਭਨੀਜੈ
ਫਿਰ 'ਪ੍ਰਿਸਠਨਿ' ਸ਼ਬਦ ਕਹੋ।
ਨਾਮਜਾਨਤੁਪਕਕੋਲੀਜੈ॥੭੦੮॥
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੮॥
Saying the word “Taruj” in the beginning and adding the word “Naath” and then uttering the word “Prashthani”, comprehend the names of Tupak.708.
ਦ੍ਰੁਮਜਸਬਦਕੋਆਦਿਸੁਦੀਜੈ
'ਦ੍ਰੁਮਜ' ਸ਼ਬਦ ਨੂੰ ਪਹਿਲਾਂ ਰਖੋ।
ਨਾਇਕਪਦਕੋਬਹੁਰਿਭਨੀਜੈ
ਫਿਰ 'ਨਾਇਕ' ਪਦ ਸ਼ਾਮਲ ਕਰੋ।
ਪ੍ਰਿਸਠਨਿਸਬਦਸੁਅੰਤਿਬਖਾਨਹੁ
ਅਖੀਰ ਉਤੇ 'ਪ੍ਰਿਸਠਨਿ' ਸ਼ਬਦ ਕਥਨ ਕਰੋ।
ਸਭਹੀਨਾਮਤੁਪਕਕੇਮਾਨਹੁ॥੭੦੯॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੦੯॥
Putting the word “Drumaj” in the beginning, then adding the word “Naayak” and then adding the word “Prashthani” at the end, all the names of Tupak are comprehended.709.
ਫਲਪਦਆਦਿਉਚਾਰਨਕੀਜੈ
ਪਹਿਲਾਂ 'ਫਲ' ਪਦ ਦਾ ਉਚਾਰਨ ਕਰੋ।
ਤਾਪਾਛੇਨਾਇਕਪਦਦੀਜੈ
ਉਸ ਪਿਛੋਂ 'ਨਾਇਕ' ਪਦ ਜੋੜੋ।
ਪੁਨਿਪ੍ਰਿਸਠਨਿਤੁਮਸਬਦਉਚਾਰੋ
ਫਿਰ ਤੁਸੀਂ 'ਪ੍ਰਿਸਠਨਿ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੧੦॥
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਸਮਝੋ ॥੭੧੦॥
Uttering firstly the word “Phal”, then the word “Naayak” and then saying the word “Prashthani”, all the names of Tupak are comprehended.710.
ਤਰੁਜਸਬਦਕੋਆਦਿਉਚਰੀਐ
ਪਹਿਲਾਂ 'ਤਰੁਜ' (ਬ੍ਰਿਛ ਤੋਂ ਜਨਮਿਆ ਕਾਠ) ਨੂੰ ਉਚਾਰੋ।
ਰਾਜਸਬਦਕੋਬਹੁਰਿਸੁਧਰੀਐ
ਫਿਰ 'ਰਾਜ' ਸ਼ਬਦ ਨੂੰ ਜੋੜੋ।
ਤਾਪਾਛੇਪ੍ਰਿਸਠਨਿਪਦਦੀਜੈ
ਇਸ ਪਿਛੋਂ 'ਪ੍ਰਿਸਠਨਿ' ਸ਼ਬਦ ਨੂੰ ਰਖੋ।
ਨਾਮਤੁਫੰਗਜਾਨਜੀਅਲੀਜੈ॥੭੧੧॥
(ਇਸ ਦਾ) ਮਨ ਵਿਚ ਤੁਫੰਗ (ਤੁਪਕ) ਨਾਮ ਜਾਣ ਲਵੋ ॥੭੧੧॥
Saying the word “Taruj” in the beginning and then adding the words “Raaj” and “Prashthani”, the names of Tupak (Tuphang) are known in the mind.711.
ਧਰਨੀਜਾਪਦਆਦਿਭਨਿਜੈ
ਪਹਿਲਾਂ 'ਧਰਨੀਜਾ' (ਧਰਤੀ ਤੋਂ ਪੈਦਾ ਹੋਇਆ ਬ੍ਰਿਛ) ਪਦ ਆਰੰਭ ਵਿਚ ਕਹੋ।
ਰਾਟਸਬਦਤਾਪਾਛੇਦਿਜੈ
ਉਸ ਪਿਛੋਂ 'ਰਾਟ' ਸ਼ਬਦ ਜੋੜੋ।
ਪ੍ਰਿਸਠਨਿਪਦਕੋਅੰਤਿਬਖਾਨੋ
ਅੰਤ ਉਤੇ 'ਪ੍ਰਿਸਠਨਿ' ਪਦ ਨੂੰ ਰਖੋ।
ਨਾਮਤੁਪਕਸਭਭੇਦਮਾਨੋ॥੭੧੨॥
(ਇਹ) ਤੁਪਕ ਦਾ ਨਾਮ ਹੈ, ਸਾਰੇ ਲੋਗ ਕੋਈ ਸੰਸਾ ਨਾ ਕਰੋ ॥੭੧੨॥
Saying the words “Dharni Jaa”, then adding the word “Raat” and afterwards adding the words “Prashthani” , comprehend all the names of Tupak.712.
ਬ੍ਰਿਛਜਸਬਦਕੋਆਦਿਭਨੀਜੈ
ਪਹਿਲਾਂ 'ਬ੍ਰਿਛਜ' ਸ਼ਬਦ ਦਾ ਵਰਣਨ ਕਰੋ।
ਤਾਪਾਛੈਰਾਜਾਪਦਦੀਜੈ
ਉਸ ਪਿਛੋਂ ਰਾਜਾ ਪਦ ਜੋੜੋ।
ਪ੍ਰਿਸਠਨਿਸਬਦਸੁਅੰਤਿਉਚਾਰੋ
ਅੰਤ ਉਤੇ 'ਪ੍ਰਿਸਠਨਿ' ਸ਼ਬਦ ਦਾ ਉਚਾਰਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੧੩॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੧੩॥
Saying the word “Vrakshaj” in the beginning and then adding the words “Raajaa” and “Prashthani”, comprehend all the names of Tupak.713.
ਤਰੁਰੁਹਅਨੁਜਆਦਿਪਦਦੀਜੈ
ਪਹਿਲਾਂ 'ਤਰੁ ਰੁਹ ਅਨੁਜ' ਪਦ ਰਖੋ।
ਨਾਇਕਪਦਕੋਬਹੁਰਿਭਨੀਜੈ
ਫਿਰ 'ਨਾਇਕ' ਸ਼ਬਦ ਦਾ ਕਥਨ ਕਰੋ।
ਪ੍ਰਿਸਠਨਿਸਬਦਅੰਤਕੋਦੀਨੇ
'ਪ੍ਰਿਸਠਨਿ' ਸ਼ਬਦ ਅੰਤ ਉਤੇ ਰਖੋ।
ਨਾਮਤੁਪਕਕੇਹੋਹਿੰਨਵੀਨੇ॥੭੧੪॥
(ਇਹ) ਤੁਪਕ ਦਾ ਨਵਾਂ ਨਾਮ ਹੋ ਜਾਏਗਾ ॥੭੧੪॥
Saying the words “Taru-ruha-anuj” in the beginning and then adding the words “Naayak” and “Prashthani”, new names of Tupak are evolved.714.
ਦੋਹਰਾ
ਦੋਹਰਾ:
DOHRA
ਤਰੁਰੁਹਪ੍ਰਿਸਠਨਿਪ੍ਰਥਮਹੀਮੁਖਤੇਕਰੌਉਚਾਰ
ਪਹਿਲਾਂ 'ਤਰੁ ਰੁਹ ਪ੍ਰਿਸਠਨਿ' (ਸ਼ਬਦਾਂ) ਨੂੰ ਮੂੰਹ ਤੋਂ ਉਚਾਰਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੭੧੫॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਇਸ ਨੂੰ ਚਤਰੋ! ਨਿਸਚੈ ਕਰ ਲਵੋ ॥੭੧੫॥
Saying the words “Taru-ruha-prashthani”, O wise men! the names of Tupak may be comprehended.715.
ਸੁਕਬਿਬਕਤ੍ਰਤੇਕੁੰਦਣੀਪ੍ਰਥਮੈਕਰੋਉਚਾਰ
ਹੇ ਕਵੀਓ! ਪਹਿਲਾਂ ਮੂੰਹੋਂ 'ਕੁੰਦਣੀ' ਸ਼ਬਦ ਦਾ ਉਚਾਰਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੭੧੬॥
(ਇਹ) ਤੁਪਕ ਦਾ ਨਾਮ ਹੈ। ਸਾਰੇ ਸਿਆਣੇ ਵਿਚਾਰ ਕਰ ਲਵੋ ॥੭੧੬॥
O good poet, utter the word “Kundani” from your mouth, from which the names of Tupak are formed correctly.716.
ਅੜਿਲ
ਅੜਿਲ:
ARIL
ਕਾਸਟਕੁੰਦਨੀਆਦਿਉਚਾਰਨਕੀਜੀਐ
ਪਹਿਲਾਂ 'ਕਾਸਟ ਕੁੰਦਨੀ' ਸ਼ਬਦ ਦਾ ਉਚਾਰਨ ਕਰੋ।
ਨਾਮਤੁਪਕਕੇਚੀਨਚਤੁਰਚਿਤਲੀਜੀਐ
(ਇਸ ਨੂੰ) ਤੁਪਕ ਦਾ ਨਾਮ ਸਮਝ ਕੇ ਚਿਤ ਵਿਚ ਰਖੋ।
The names of Tupak are recognized by uttering the words “Kaashth-Kundani”
ਬ੍ਰਿਛਜਬਾਸਨੀਸਬਦਬਕਤ੍ਰਤੇਭਾਖੀਐ
ਮੂੰਹ ਤੋਂ 'ਬ੍ਰਿਛਜ ਬਾਸਨੀ' ਸ਼ਬਦ ਉਚਾਰੋ।
ਹੋਨਾਮਤੁਪਕਕੇਜਾਨਿਹ੍ਰਿਦੈਮੈਰਾਖੀਐ॥੭੧੭॥
(ਇਹ) ਨਾਮ ਤੁਪਕ ਦਾ ਹੈ, ਹਿਰਦੇ ਵਿਚ ਵਸਾ ਲਵੋ ॥੭੧੭॥
Saying the words “Vraksh-jawaasini” from the mouth, the names of Tupak are know in the heart.717.
ਧਰਏਸਰਜਾਸਬਦਸੁਅੰਤਿਬਖਾਨੀਐ
ਪਹਿਲਾਂ 'ਧਰਏਸ' ਅਤੇ ਅੰਤ ਉਤੇ 'ਰਜਾ' ਨੂੰ ਬਖਾਨ ਕਰੋ।
ਤਾਪਾਛੇਕੁੰਦਨੀਬਹੁਰਿਪਦਠਾਨੀਐ
ਫਿਰ ਇਸ ਪਿਛੋਂ 'ਕੁੰਦਨੀ' ਸ਼ਬਦ ਜੋੜੋ।
Saying the words “Dhar-Ishwarjaa” and then adding the word “Kundani” after it,