ਤਊਫੰਗਨਾਮਪਛਾਨ॥
(ਇਸ ਨੂੰ) ਤੁਫੰਗ ਦਾ ਨਾਮ ਵਿਚਾਰੋ।
ਨਹੀਭੇਦਯਾਮਹਿਮਾਨ॥੭੨੯॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੨੯॥
Recognise the names of Tupak (Tuphang) without any discrimination by firstly uttering the word “Maragraaj” and then adding the word “Ari”.729.
ਚੌਪਈ॥
ਚੌਪਈ:
CHAUPAI
ਆਦਿਸਬਦਮ੍ਰਿਗਰਾਜਉਚਾਰੋ॥
ਪਹਿਲਾਂ 'ਮ੍ਰਿਗਰਾਜ' ਸ਼ਬਦ ਉਚਾਰੋ।
ਤਾਪਾਛੇਰਿਪੁਪਦਦੈਡਾਰੋ॥
ਇਸ ਪਿਤੋਂ 'ਰਿਪੁ' ਪਦ ਜੋੜੋ।
ਨਾਮਤੁਪਕਕੇਸਕਲਪਛਾਨੋ॥
ਸਾਰੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਸਮਝੋ।
ਯਾਮੈਕਛੂਭੇਦਨਹੀਜਾਨੋ॥੭੩੦॥
ਇਸ ਵਿਚ ਕੋਈ ਭੇਦ ਨਾ ਸਮਝੋ ॥੭੩੦॥
Comprehend all the names of Tupak by adding the word “Ripu” with the word “Mragraaj” and do not consider any mystery in it.730.
ਪਸੁਪਤੇਸਪਦਪ੍ਰਥਮਭਨਿਜੈ॥
ਪਹਿਲਾਂ 'ਪਸੁ ਪਤੇਸ' (ਹਾਥੀਆਂ ਦਾ ਰਾਜਾ, ਸ਼ੇਰ) ਸ਼ਬਦ ਕਹੋ।
ਤਾਪਾਛੈਅਰਿਪਦਕੋਦਿਜੈ॥
ਫਿਰ 'ਅਰਿ' ਪਦ ਨੂੰ ਜੋੜੋ।
Comprehend all the names of Tupak by firstly uttering “Pashupatesh”
ਨਾਮਤੁਪਕਕੇਸਭਜੀਅਜਾਨੋ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨੋ॥੭੩੧॥
ਇਸ ਵਿਚ ਕੋਈ ਫਰਕ ਨਾ ਸਮਝੋ ॥੭੩੧॥
And then adding the word “Ari” do not consider any mystery in it.731.
ਦੋਹਰਾ॥
ਦੋਹਰਾ:
DOHRA
ਸਕਲਪਸੁਨਕੇਨਾਮਲੈਸਤ੍ਰੁਸਬਦਕਹਿਅੰਤਿ॥
ਸਾਰਿਆਂ ਪਸ਼ੂਆਂ ਦਾ ਨਾਮ ਲੈ ਕੇ, ਅੰਤ ਵਿਚ 'ਸਤ੍ਰੁ' ਸ਼ਬਦ ਜੋੜੋ।
ਸਭਹੀਨਾਮਤੁਫੰਗਕੇਨਿਕਸਤਚਲਤਅਨੰਤ॥੭੩੨॥
(ਇਸ ਤਰ੍ਹਾਂ) ਸਾਰੇ ਤੁਪਕ ਦੇ ਨਾਮ ਬਣਦੇ ਚਲੇ ਜਾਣਗੇ ॥੭੩੨॥
Naming all the animals and then adding the word “Shatru” at the end, all the names of Tupak continue to be evolved.732.
ਮ੍ਰਿਗਪਦਆਦਿਬਖਾਨਿਕੈਪਤਿਪਦਬਹੁਰਿਉਚਾਰ॥
ਪਹਿਲਾਂ 'ਮ੍ਰਿਗ' (ਪਸ਼ੁ) ਸ਼ਬਦ ਕਹਿ ਕੇ ਫਿਰ 'ਪਤਿ' ਪਦ ਰਖੋ।
ਅਰਿਕਹਿਨਾਮਤੁਫੰਗਕੇਲੀਜੈਸੁਕਬਿਸੁਧਾਰ॥੭੩੩॥
ਫਿਰ 'ਅਰਿ' ਸ਼ਬਦ ਕਹੋ। (ਇਹ) ਨਾਮ ਤੁਫੰਗ ਦਾ ਹੈ। ਕਵੀਓ! ਵਿਚਾਰ ਲਵੋ ॥੭੩੩॥
Saying the word “Mrag” in the beginning and then uttering the word “Pati” and afterwards adding the word “Ari”, comprehend the names of Tupak (Tuphang) correctly.733.
ਛੰਦ॥
ਛੰਦ:
CHHAND
ਮ੍ਰਿਗਸਬਦਆਦਿਬਖਾਨ॥
ਸ਼ੁਰੂ ਵਿਚ 'ਮ੍ਰਿਗ' ਸ਼ਬਦ ਬਖਾਨ ਕਰੋ।
ਪਾਛੈਸੁਪਤਿਪਦਠਾਨ॥
ਉਸ ਪਿਛੋਂ 'ਪਤਿ' ਸ਼ਬਦ ਜੋੜੋ।
ਰਿਪੁਸਬਦਬਹੁਰਿਉਚਾਰ॥
ਫਿਰ 'ਰਿਪੁ' ਸ਼ਬਦ ਉਚਾਰੋ।
ਸਭਨਾਮਤੁਪਕਬਿਚਾਰ॥੭੩੪॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੭੩੪॥
Saying firstly the word “Mrag” and then uttering the words “Pati” and “Ripu”, all the names of Tupak are comprehended.734.
ਸਿੰਗੀਪ੍ਰਿਥਮਪਦਭਾਖੁ॥
ਪਹਿਲਾਂ 'ਸਿੰਗੀ' ਪਦ ਕਹੋ।
ਅਰਿਸਬਦਕਹਿਲਖਿਰਾਖੁ॥
ਫਿਰ 'ਅਰਿ' ਸ਼ਬਦ ਜੋੜੋ।
ਅਰਿਸਬਦਬਹੁਰਿਬਖਾਨ॥
ਫਿਰ 'ਅਰਿ' ਸ਼ਬਦ ਰਖੋ।
ਸਭਨਾਮਤੁਪਕਪਛਾਨ॥੭੩੫॥
ਸਭ ਨਾਮ ਤੁਪਕ ਦੇ ਹੋ ਜਾਂਦੇ ਹਨ ॥੭੩੫॥
The names of Tupak are recognized by uttering firstly the word “Sharangi” (deer) and then adding the words “Ari” and Ari”.735.
ਛੰਦਵਡਾ॥
ਛੰਦ ਵੱਡਾ
CHHAND BARAA
ਪਤਿਸਬਦਆਦਿਉਚਾਰਿਕੈਮ੍ਰਿਗਸਬਦਬਹੁਰਿਬਖਾਨੀਐ॥
ਪਹਿਲਾਂ 'ਪਤਿ' ਸ਼ਬਦ ਉਚਾਰ ਕੇ ਫਿਰ 'ਮ੍ਰਿਗ' ਸ਼ਬਦ ਜੋੜੋ।
ਅਰਿਸਬਦਬਹੁਰਿਉਚਾਰਕੈਨਾਮਤੁਪਕਪਹਿਚਾਨੀਐ॥
ਫਿਰ 'ਅਰਿ' ਸ਼ਬਦ ਉਚਾਰ ਕੇ ਤੁਪਕ ਦਾ ਨਾਮ ਸਮਝੋ।
Utter primarily the word “Pati” and then word “Mrag” and afterwards adding the word “Ari”, recognize the names of Tupak
ਨਹੀਭੇਦਯਾਮੈਨੈਕੁਹੈਸਭਸੁਕਬਿਮਾਨਹੁਚਿਤਮੈ॥
ਇਸ ਵਿਚ ਕਿਸ ਪ੍ਰਕਾਰ ਦਾ ਕੋਈ ਸੰਸਾ ਨਹੀਂ ਹੈ, ਸਾਰੇ ਕਵੀ ਮਨ ਵਿਚ ਵਿਚਾਰ ਕਰ ਲੈਣ।
ਜਹਜਾਨੀਐਤਹਦੀਜੀਐਪਦਅਉਰਛੰਦਕਬਿਤਮੈ॥੭੩੬॥
ਜਿਥੇ ਚਾਹੋ, ਪਦ ਜਾਂ ਕਬਿੱਤ ਜਾਂ ਛੰਦ ਵਿਚ ਜੋੜ ਦਿਓ ॥੭੩੬॥
O good poets! there is no mystery in it and use this word anywhere in KABIT stanza.736.
ਚੌਪਈ॥
ਚੌਪਈ:
CHAUPAI
ਹਰਣਸਬਦਕੋਆਦਿਭਣਿਜੈ॥
ਪਹਿਲਾਂ 'ਹਰਣ' ਸ਼ਬਦ ਦਾ ਵਰਣਨ ਕਰੋ।
ਤਾਪਾਛੇਪਤਿਪਦਕੋਦਿਜੈ॥
ਫਿਰ 'ਪਤਿ' ਸ਼ਬਦ ਜੋੜੋ।
ਤਾਪਾਛੇਅਰਿਸਬਦਉਚਾਰੋ॥
ਫਿਰ 'ਅਰਿ' ਸ਼ਬਦ ਦਾ ਉਚਾਰਣ ਕਰੋ।
ਨਾਮਤੁਪਕਕੇਸਕਲਬਿਚਾਰੋ॥੭੩੭॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਕਰ ਕੇ ਸਮਝੋ ॥੭੩੭॥
Saying firstly the word “Hiran”, then the word “Pati” and after wards uttering the word “Ari”, think about all the names of Tupak.737.
ਸਿੰਗੀਆਦਿਉਚਾਰਨਕੀਜੈ॥
ਪਹਿਲਾਂ 'ਸਿੰਗੀ' ਸ਼ਬਦ ਦਾ ਉਚਾਰਨ ਕਰੋ।
ਤਾਪਾਛੇਪਤਿਪਦਕਹੁਦੀਜੈ॥
ਇਸ ਪਿਛੋਂ 'ਪਤਿ' ਸ਼ਬਦ ਨੂੰ ਲਵੋ।
ਸਤ੍ਰੁਸਬਦਕਹੁਬਹੁਰਿਬਖਾਨੋ॥
ਫਿਰ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਨਾਮਤੁਪਕਕੇਸਕਲਪਛਾਨੋ॥੭੩੮॥
ਸਭ ਲੋਗ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੩੮॥
Recognise all the names of Tupak by uttering the words “Shrangi” and then adding the words “Pati” and “Shatru”.738.
ਕ੍ਰਿਸਨਾਜਿਨਪਦਆਦਿਉਚਾਰੋ॥
ਪਹਿਲਾਂ 'ਕ੍ਰਿਸਨਾਜਿਨ' (ਕਾਲਾ ਚਿੱਟਾ ਹਿਰਨ) ਪਦ ਉਚਾਰੋ।
ਤਾਪਾਛੇਪਤਿਪਦਦੈਡਾਰੋ॥
ਫਿਰ 'ਪਤਿ' ਸ਼ਬਦ ਜੋੜੋ।
ਨਾਮਤੁਪਕਕੇਸਭਪਹਿਚਾਨੋ॥
ਇਸ ਨੂੰ ਸਾਰੇ ਤੁਪਕ ਦਾ ਨਾਮ ਸਮਝੋ।
ਯਾਮੈਭੇਦਨਕੋਊਜਾਨੋ॥੭੩੯॥
ਇਸ ਵਿਚ ਕੋਈ ਅੰਤਰ ਨਾ ਮੰਨੋ ॥੭੩੯॥
After uttering the word “Krishan-Arjun”, add the word “Pati” then recognize the names of Tupak without any difference.739.
ਦੋਹਰਾ॥
ਦੋਹਰਾ:
DOHRA
ਨੈਨੋਤਮਪਦਬਕਤ੍ਰਤੇਪ੍ਰਥਮੈਕਰੋਉਚਾਰ॥
ਪਹਿਲਾਂ ਮੂੰਹ ਤੋਂ 'ਨੈਨੋਤਮ' (ਉਤਮ ਨੈਣਾਂ ਵਾਲਾ ਹਿਰਨ) ਸ਼ਬਦ ਦਾ ਉਚਾਰਨ ਕਰੋ।
ਪਤਿਅਰਿਕਹਿਕਰਤੁਪਕਕੇਲੀਜੋਨਾਮਸੁਧਾਰ॥੭੪੦॥
ਫਿਰ 'ਪਤਿ' ਅਤੇ 'ਅਰਿ' ਸ਼ਬਦ ਕਹਿ ਕੇ ਤੁਪਕ ਦਾ ਨਾਮ ਯਾਦ ਰਖ ਲਵੋ ॥੭੪੦॥
Utter firstly from your mouth the word “Nayanotam” and then saying the words “Pati Ari”, comprehend all the names of Tupak.740.
ਚੌਪਈ॥
ਚੌਪਈ:
CHAUPAI
ਸ੍ਵੇਤਾਸ੍ਵੇਤਤਨਿਆਦਿਉਚਾਰੋ॥
ਪਹਿਲਾਂ 'ਸ੍ਵੇਤਾਸ੍ਵੇਤ ਤਨਿ' (ਕਾਲੇ ਚਿੱਟੇ ਰੰਗ ਵਾਲਾ, ਹਿਰਨ) ਦਾ ਉਚਾਰਨ ਕਰੋ।