ਇੰਭਿਅਰਿਧ੍ਵਨਨੀਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਇੰਭਿਅਰਿ ਧ੍ਵਨਨੀ' (ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਹਿ ਦਿਓ।
ਨਾਮਤੁਪਕਕੇਹੋਤਹੈਸੁਮਤਿਲੀਜੀਅਹੁਬੀਨ॥੫੯੮॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਸਮਝਦਾਰੋ! ਸਮਝ ਲਵੋ ॥੫੯੮॥
Saying the words “limbh-ari-dhanani” and then adding “Ripu Ari”, the names of Tupak are formed.598.
ਕੁੰਭਿਯਰਿਨਾਦਨਿਆਦਿਕਹਿਰਿਪੁਖਿਪਪਦਕੈਦੀਨ॥
ਪਹਿਲਾਂ 'ਕੁੰਭਿਯਰਿ ਨਾਦਨਿ' (ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ (ਫਿਰ) 'ਰਿਪੁ ਖਿਪ' ਪਦ ਜੋੜ ਦਿਓ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੫੯੯॥
ਇਹ ਨਾਮ ਤੁਪਕ ਦਾ ਹੋਵੇਗਾ। ਪ੍ਰਬੀਨੋ! ਸਮਝ ਲਵੋ ॥੫੯੯॥
Saying the words “Kumbhi-ari-naadini” primarily and then adding “Ripu-kshai”, the names of tupak are formed.599.
ਕੁੰਜਰਿਯਰਿਆਦਿਉਚਾਰਿਕੈਰਿਪੁਪੁਨਿਅੰਤਿਉਚਾਰਿ॥
ਪਹਿਲਾ 'ਕੁੰਜਰਯਰਿ' (ਹਾਥੀ ਦੇ ਵੈਰੀ ਸ਼ੇਰ) ਕਹਿ ਕੇ ਫਿਰ ਅੰਤ ਉਤੇ 'ਰਿਪੁ' ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਸੁਮਤਿਸੰਭਾਰ॥੬੦੦॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਸੁਮਤਿ ਵਾਲੇ ਵਿਚਾਰ ਕਰ ਲੈਣ ॥੬੦੦॥
Saying the words “Kunjar-ari” primarily and then uttering “Ripu Ari”, the names of Tupak are formed.600.
ਪਤ੍ਰਿਯਰਿਅਰਿਧ੍ਵਨਨੀਉਚਰਿਰਿਪੁਪੁਨਿਪਦਕੈਦੀਨ॥
(ਪਹਿਲਾਂ) 'ਪਤ੍ਰਿਯਰਿ ਅਰਿ ਧ੍ਵਨਨੀ' (ਪੱਤਰਾਂ ਨੂੰ ਤੋੜਨ ਵਾਲੇ ਹਾਥੀ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਉਚਾਰ ਕੇ ਫਿਰ 'ਰਿਪੁ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੬੦੧॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ! ਸਮਝ ਲਵੋ ॥੬੦੧॥
Uttering “Patra-ari-dhanani” and then adding “Ripu”, the names of Tupak are formed.601.
ਤਰੁਰਿਪੁਅਰਿਧ੍ਵਨਨੀਉਚਰਿਰਿਪੁਪਦਬਹੁਰਿਬਖਾਨ॥
(ਪਹਿਲਾਂ) 'ਤਰੁ ਰਿਪੁ ਅਰਿ ਧ੍ਵਨਨੀ' (ਦਰਖਤਾਂ ਦੇ ਵੈਰੀ ਹਾਥੀ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਹੁਚਤੁਰਨਿਧਾਨ॥੬੦੨॥
ਇਹ ਨਾਮ ਤੁਪਕ ਦਾ ਹੋ ਜਾਵੇਗਾ। ਚਤੁਰੋ! ਸਮਝ ਲਵੋ ॥੬੦੨॥
Saying the words “Taru-ripu-ari-dhanani” and then adding “Ripu”, O wise men! recognize the names of Tupak.602.
ਸਊਡਿਯਾਤਕਧ੍ਵਨਨਿਉਚਰਿਰਿਪੁਅਰਿਬਹੁਰਿਬਖਾਨ॥
(ਪਹਿਲਾਂ) 'ਸਊਡਿਯਾਂਤਕ ਧ੍ਵਨਨੀ' (ਹਾਥੀ ਦਾ ਅੰਤ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੬੦੩॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਮਤਿਵਾਨੋ! ਸਮਝ ਲਵੋ ॥੬੦੩॥
Uttering the words “Saudiyantak-dhanani” and then saying “Ripu Ari”, the names of Tupak are formed.603.
ਹਯਨਿਅਰਿਆਦਿਉਚਾਰਿਕੈਰਿਪੁਅਰਿਅੰਤਿਉਚਾਰ॥
ਪਹਿਲਾਂ 'ਹਯਨਿਅਰਿ' (ਘੋੜਿਆਂ ਦੇ ਵੈਰੀ ਸ਼ੇਰ) ਪਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਸ਼ਬਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੬੦੪॥
(ਇਹ) ਤੁਪਕ ਦਾ ਨਾਮ ਬਣਦਾ ਹੈ। ਕਵੀ ਜਨੋ! ਵਿਚਾਰ ਲਵੋ ॥੬੦੪॥
Uttering “Hayani-ari” in the beginning and then adding “Ripu Ari” at the end, the names of Tupak are formed, which, O good poets, you may comprehend.604.
ਹਯਨਿਅਰਿਧ੍ਵਨਨੀਆਦਿਕਹਿਰਿਪੁਪਦਬਹੁਰਿਬਖਾਨ॥
ਪਹਿਲਾਂ 'ਹਯਨਿਅਰਿ ਧ੍ਵਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ, ਫਿਰ 'ਰਿਪੁ' ਪਦ ਕਹੋ।
ਨਾਮਤੁਪਕਕੇਹੋਤਹੈਚੀਨਲੇਹੁਬੁਧਿਵਾਨ॥੬੦੫॥
(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁਧੀਮਾਨੋ! ਵਿਚਾਰ ਲਵੋ ॥੬੦੫॥
Saying the words “Hayani-ari-dhanani” in the beginning and then adding “Ripu Ari”, the names of Tupak are formed, which, O wise men! you may recognize.605.
ਹਯਨਿਯਾਤਕਧ੍ਵਨਨੀਉਚਰਿਰਿਪੁਪਦਬਹੁਰਿਬਖਾਨ॥
(ਪਹਿਲਾਂ) 'ਹਯਨਿਯਾਂਤਕ ਧ੍ਵਨਨੀ' (ਘੋੜਿਆਂ ਦਾ ਨਾਸ਼ ਕਰਨ ਵਾਲੇ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਸ਼ਬਦ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸਮਝਸੁਜਾਨ॥੬੦੬॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਜਾਨੋ! ਸਮਝ ਲਵੋ ॥੬੦੬॥
Uttering the words “Hayani-yantak-dhanani” and the adding “Ripu Ari”, the names of Tupak formed.606.
ਅਸੁਅਰਿਧ੍ਵਨਨੀਆਦਿਕਹਿਰਿਪੁਅਰਿਪਦਕੈਦੀਨ॥
ਪਹਿਲਾਂ 'ਅਸੁਅਰਿ ਧ੍ਵਨਨੀ' (ਘੋੜਿਆਂ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਸੁਘਰਲੀਜੀਅਹੁਚੀਨ॥੬੦੭॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸੁਘੜ ਜਨੋ! ਸੋਚ ਲਵੋ ॥੬੦੭॥
Saying firstly “Ashuari-dhanani” and then adding “Ripu Ari”, the names of Tupak are formed.607.
ਤੁਰਯਾਰਿਨਾਦਨਿਆਦਿਕਹਿਰਿਪੁਅਰਿਅੰਤਉਚਾਰ॥
ਪਹਿਲਾਂ 'ਤੁਰਯਾਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਕਰਨ ਵਾਲੀ ਸੈਨਾ) ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸੁਧਾਰ॥੬੦੮॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਵਿਦਵਾਨੋ! ਵਿਚਾਰ ਕਰ ਲਵੋ ॥੬੦੮॥
Saying “Tur-ari-naadini” primarily and then adding “Ripu ari” at the end, the names of Tupak are formed.608.
ਤੁਰੰਗਰਿਧ੍ਵਨਨੀਆਦਿਕਹਿਰਿਪੁਪੁਨਿਪਦਕੈਦੀਨ॥
ਪਹਿਲਾਂ 'ਤੁਰੰਗਰਿ ਧ੍ਵਨਨੀ' (ਘੋੜੇ ਦੇ ਵੈਰੀ ਸ਼ੇਰ ਦੀ ਆਵਾਜ਼ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੬੦੯॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਪ੍ਰਬੀਨੋ ਸਮਝ ਲਵੋ ॥੬੦੯॥
Saying “Turangari-dhanani” in the beginning and then adding “Ripu”, the names of Tupak are formed, which O skilful persons! you may comprehend.609.
ਘੋਰਾਤਕਨੀਆਦਿਕਹਿਰਿਪੁਪਦਅੰਤਿਉਚਾਰ॥
ਪਹਿਲਾਂ 'ਘੋਰਾਂਤਕਨੀ' (ਘੋੜੇ ਦਾ ਅੰਤ ਕਰਨ ਵਾਲੀ ਸ਼ੇਰਨੀ) ਕਹਿ ਕੇ 'ਰਿਪੁ' ਪਦ ਅੰਤ ਉਤੇ ਜੋੜੋ।
ਨਾਮਤੁਪਕਕੇਹੋਤਹੈਲੀਜਹੁਸੁਮਤਿ੧ਸੁਧਾਰ॥੬੧੦॥
(ਇਹ) ਤੁਪਕ ਦਾ ਨਾਮ ਬਣ ਜਾਂਦਾ ਹੈ। ਸਿਆਣਿਓ! ਸਮਝ ਲਵੋ ॥੬੧੦॥
Saying the word “Ghorntakani” in the beginning and then adding “Ripu” at the end, the names of Tupak are formed correctly.610.
ਬਾਜਾਤਕਨੀਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾ 'ਬਾਜਾਂਤਕਨੀ' (ਘੋੜੇ ਦਾ ਅੰਤ ਕਰਨ ਵਾਲੀ) ਕਹਿ ਕੇ (ਫਿਰ) ਅੰਤ ਤੇ 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੬੧੧॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਲੋਗੋ! ਚੰਗੀ ਤਰ੍ਹਾਂ ਸਮਝ ਲਵੋ ॥੬੧੧॥
Saying firstly “Baajaantakani” in the beginning and then adding “Ripu Ari” at the end, the names of Tupak are formed, which O wise men! You may comprehend.611.
ਬਾਹਨਾਤਕੀਆਦਿਕਹਿਪੁਨਿਰਿਪੁਨਾਦਨਿਭਾਖੁ॥
ਪਹਿਲਾਂ 'ਬਾਹਨਾਂਤਕੀ' (ਵਾਹਨਾਂ ਦਾ ਅੰਤ ਕਰਨ ਵਾਲੀ) ਕਹਿ ਕੇ, ਫਿਰ 'ਰਿਪੁ ਨਾਦਨਿ' ਕਥਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਚਿਤਰਾਖੁ॥੬੧੨॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸਮਝਦਾਰੋ! ਚਿਤ ਵਿਚ ਰਖ ਲਵੋ ॥੬੧੨॥
Saying “Bahanantaki” and then uttering “Ripu-naadini”, the names of Tupak are formed.612.
ਸਰਜਜਅਰਿਧ੍ਵਨਨੀਉਚਰਿਰਿਪੁਪਦਬਹੁਰਿਬਖਾਨ॥
ਪਹਿਲਾਂ 'ਸੂਰਜਜ ਅਰਿ ਧ੍ਵਨਨੀ' (ਘੋੜੇ ਦੇ ਵੈਰੀ ਦੀ ਧੁਨੀ ਕਰਨ ਵਾਲੀ) ਕਹਿ ਕੇ ਮਗਰੋਂ 'ਰਿਪੁ' ਪਦ ਦਾ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਲੇਹੁਮਤਿਵਾਨ॥੬੧੩॥
(ਇਹ) ਤੁਪਕ ਦਾ ਨਾਮ ਬਣਦਾ ਹੈ। ਬੁੱਧੀਮਾਨੋ! ਸੋਚ ਲਵੋ ॥੬੧੩॥
Saying the words “Sarjaj-ari-dhanani” and then adding “Ripu”, O wise men! the names of Tupak are formed.613.
ਬਾਜਅਰਿਧ੍ਵਨਨੀਆਦਿਕਹਿਅੰਤ੍ਯਾਤਕਪਦਦੀਨ॥
ਪਹਿਲਾਂ 'ਬਾਜ ਅਰਿ ਧ੍ਵਨਨੀ' (ਘੋੜੇ ਦੇ ਦੁਸ਼ਮਣ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ ਅੰਤ ਤੇ 'ਅੰਤਕ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੬੧੪॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸਮਝਦਾਰੋ! ਵਿਚਾਰ ਲਵੋ ॥੬੧੪॥
Saying firstly “Baaji-ari-dhanani” in the beginning and then adding “Antyantak”, the names of Tupak are formed, which O skilful persons! you may comprehend.614.
ਸਿੰਧੁਰਰਿਪ੍ਰਥਮਉਚਾਰਿਕੈਰਿਪੁਪਦਅੰਤਿਉਚਾਰ॥
ਪਹਿਲਾਂ 'ਸਿੰਧੁਰਰਿ' (ਹਾਥੀ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ' ਦਾ ਉਚਾਰਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੧੫॥
(ਇਹ) ਤੁਪਕ ਦਾ ਨਾਮ ਬਣਦਾ ਹੈ। ਚਤੁਰੋ! ਨਿਸਚੈ ਕਰ ਲਵੋ ॥੬੧੫॥
Saying the words “Sindu-ari” in the beginning and then uttering “Ripu” at the end, the names of Tupak are formed.615.
ਬਾਹਨਿਨਾਦਿਨਆਦਿਕਹਿਰਿਪੁਪਦਅੰਤਿਉਚਾਰ॥
ਪਹਿਲਾਂ 'ਬਾਹਨਿ ਨਾਦਨਿ' ਕਹਿ ਕੇ, ਫਿਰ 'ਰਿਪੁ' ਸ਼ਬਦ ਕਹੋ।
ਨਾਮਤੁਪਕਕੇਹੋਤਹੈਲੀਜਹੁਸੁਘਰਸੁਧਾਰਿ॥੬੧੬॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੬੧੬॥
Saying the words “Vaahini-naadin” in the beginning and then adding “Ripu” at the end, the names of Tupak are comprehended correctly.616.
ਤੁਰੰਗਰਿਆਦਿਬਖਾਨਿਕੈਧ੍ਵਨਨੀਬਹੁਰਿਉਚਾਰ॥
ਪਹਿਲਾਂ 'ਤੁਰੰਗਰਿ' (ਘੋੜੇ ਦਾ ਵੈਰੀ ਸ਼ੇਰ) ਕਹਿ ਕੇ ਫਿਰ 'ਧ੍ਵਨਨੀ' ਸ਼ਬਦ ਉਚਾਰਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੬੧੭॥
(ਇਹ) ਤੁਪਕ ਦਾ ਨਾਮ ਬਣੇਗਾ। ਕਵੀ ਜਨੋ! ਸੁਧਾਰ ਲਵੋ ॥੬੧੭॥
Saying Turangari” in the beginning and then adding “Dhanani-ari”, the names of tupak are formed.617.
ਅਰਬਯਰਿਆਦਿਉਚਾਰਿਕੈਰਿਪੁਅਰਿਬਹੁਰਿਉਚਾਰਿ॥
ਪਹਿਲਾਂ 'ਅਰਬਯਰਿ' (ਅਰਬੀ ਘੋੜੇ ਦਾ ਵੈਰੀ ਸ਼ੇਰ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਦਾ ਉਚਾਰਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਸਵਾਰਿ॥੬੧੮॥
(ਇਹ) ਤੁਪਕ ਦਾ ਨਾਮ ਹੋਵੇਗਾ। ਕਵੀ ਲੋਗ ਵਿਚਾਰ ਲੈਣ ॥੬੧੮॥
Saying firstly “Arab-ari” and then adding “Ripu Ari”, the names of Tupak are comprehended.618.
ਤੁਰੰਗਰਿਧ੍ਵਨਨੀਆਦਿਕਹਿਰਿਪੁਅਰਿਪੁਨਿਪਦਦੇਹੁ॥
ਪਹਿਲਾਂ 'ਤੁਰੰਗਰਿ ਧ੍ਵਨਨੀ' ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੧੯॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਮਝਦਾਰੋ! ਵਿਚਾਰ ਲਵੋ ॥੬੧੯॥
Saying firstly “Turangari-dhanani” and then adding “Ripu Ari”, the names of Tupak are recognized.619.
ਕਿੰਕਨਅਰਿਧ੍ਵਨਨੀਉਚਰਿਰਿਪੁਪਦਅੰਤਿਉਚਾਰ॥
(ਪਹਿਲਾਂ) 'ਕਿੰਕਨ ਅਰਿ ਧ੍ਵਨਨੀ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ।
ਨਾਮਤੁਪਕਕੇਹੋਤਹੈਲੀਜਹੁਸੁਕਬਿਬਿਚਾਰ॥੬੨੦॥
(ਇਹ) ਨਾਮ ਤੁਪਕ ਦਾ ਹੋ ਜਾਏਗਾ। ਕਵੀ ਜਨੋ! ਵਿਚਾਰ ਲਵੋ ॥੬੨੦॥
Saying “Kinkan-ari-dhanani” and then adding “Ripu Ari”, at the end, the names of Tupak are formed.620.
ਘੁਰਅਰਿਨਾਦਨਿਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਘੁਰਅਰਿ ਨਾਦਨਿ' (ਘੋੜੇ ਦੇ ਵੈਰੀ ਸ਼ੇਰ ਦੀ ਧੁਨੀ ਕਰਨ ਵਾਲੀ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਅੰਤ ਉਤੇ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸੁਧਾਰ॥੬੨੧॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਸੂਝਵਾਨ ਮਨ ਵਿਚ ਸੋਚ ਲੈਣ ॥੬੨੧॥
Saying “Ghari-ari-naadani” in the beginning and then adding “Ripu Ari” at the end, the names of Tupak are formed.621.