ਮ੍ਰਿਗਅਰਿਨਾਦਨਿਆਦਿਕਹਿਰਿਪੁਅਰਿਅੰਤਿਉਚਾਰ॥
ਪਹਿਲਾਂ 'ਮ੍ਰਿਗ ਅਰਿ ਨਾਦਨਿ' ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰਿ॥੬੨੨॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਕਵੀ ਜਨ ਵਿਚਾਰ ਕਰ ਲੈਣ ॥੬੨੨॥
Saying the word “Mrig-ari-naadni” in the beginning and then adding “Ripu Ari” at the end, the names of Tupak are formed, which O poets! you may comprehend correctly.622.
ਸਿੰਗੀਅਰਿਧ੍ਵਨਨੀਆਦਿਕਹਿਰਿਪੁਅਰਿਅੰਤਿਉਚਾਰਿ॥
ਪਹਿਲਾਂ 'ਸਿੰਗੀ ਅਰਿ ਧ੍ਵਨਨੀ' ਕਹਿ ਕੇ ਫਿਰ ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੨੩॥
(ਇਹ) ਨਾਮ ਤੁਪਕ ਦਾ ਬਣੇਗਾ। ਸੂਝਵਾਨ ਵਿਚਾਰ ਕਰ ਲੈਣ ॥੬੨੩॥
Saying the word “Shrangi-ari-dhanani” in the beginning and then adding " Ripu Arti" at the end, the names of Tupak are formed. 623.
ਮ੍ਰਿਗੀਅਰਿਨਾਦਨਿਆਦਿਕਹਿਰਿਪੁਅਰਿਅੰਤਿਉਚਾਰਿ॥
ਪਹਿਲਾਂ 'ਮ੍ਰਿਗੀ ਅਰਿ ਨਾਦਨਿ' ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਹਿ ਦਿਓ।
ਨਾਮਤੁਪਕਕੇਹੋਤਹੈਲੀਜਹੁਸੁਕਬਿਸਵਾਰਿ॥੬੨੪॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ ॥੬੨੪॥
Saying the word “Mrig-ari-naadini” in the beginning and then adding “Ripu Ari” at the end, the names of Tupak may be comprehended correctly.624.
ਤ੍ਰਿਣਅਰਿਨਾਦਨਿਉਚਰਿਕੈਰਿਪੁਪਦਬਹੁਰਿਬਖਾਨ॥
(ਪਹਿਲਾਂ) 'ਤ੍ਰਿਣ ਅਰਿ ਨਾਦਨਿ' (ਹਿਰਨ ਦੇ ਵੈਰੀ ਸ਼ੇਰ ਦੀ ਧੁਨੀ ਵਾਲੀ) ਕਹਿ ਕੇ ਫਿਰ 'ਰਿਪੁ' ਸ਼ਬਦ ਕਥਨ ਕਰੋ।
ਨਾਮਤੁਪਕਕੇਹੋਤਹੈਚਤੁਰਚਿਤਪਹਿਚਾਨ॥੬੨੫॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਚਤੁਰ ਵਿਅਕਤੀ ਸਮਝ ਲੈਣ ॥੬੨੫॥
Saying “Trin-ari-naadini” and then adding “Ripu”, the names of Tupak are recognized by the wise mind.625.
ਭੂਚਰਿਆਦਿਬਖਾਨਿਕੈਰਿਪੁਅਰਿਅੰਤਿਉਚਾਰ॥
ਪਹਿਲਾਂ 'ਭੂਚਰਿ' (ਭੂਮੀ ਉਤੇ ਚਲਣ ਵਾਲੇ ਮ੍ਰਿਗ ਆਦਿ ਪਸ਼ੂ) ਕਹਿ ਕੇ ਫਿਰ 'ਰਿਪੁ ਅਰਿ' ਪਦ ਅੰਤ ਉਤੇ ਜੋੜੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੨੬॥
(ਇਹ) ਤੁਪਕ ਦਾ ਨਾਮ ਬਣਦਾ ਹੈ। ਸੂਝਵਾਨ ਸੰਵਾਰ ਲੈਣ ॥੬੨੬॥
Saying the word “Bhoochari” in the beginning and then uttering “Ripu Ari” at the end, the names of Tupak are formed.626.
ਸੁਭਟਆਦਿਸਬਦਉਚਰਿਕੈਅੰਤਿਸਤ੍ਰੁਪਦਦੀਨ॥
ਪਹਿਲਾ 'ਸੁਭਟ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸੁਘਰਸੁਚੀਨ॥੬੨੭॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਸੂਝਵਾਨ ਸਮਝ ਲੈਣ ॥੬੨੭॥
Saying the word “Subhat” in the beginning and then adding the word “Shatru” at the end, the names of Tupak are formed.627.
ਆਦਿਸਤ੍ਰੁਸਬਦਉਚਰਿਕੈਅੰਤ੍ਯਾਤਕਪਦਭਾਖੁ॥
ਪਹਿਲਾਂ 'ਸਤ੍ਰੁ' ਸ਼ਬਦ ਦਾ ਉਚਾਰਨ ਕਰ ਕੇ, ਅੰਤ ਉਤੇ 'ਅੰਤਕ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਚੀਨਿਚਤੁਰਚਿਤਿਰਾਖੁ॥੬੨੮॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਬੁੱਧੀਮਾਨ ਮਨ ਵਿਚ ਵਿਚਾਰ ਕਰ ਲੈਣ ॥੬੨੮॥
Uttering the word “Shatru” in the beginning and then adding the word “Antyantak”, the names of Tupak are formed.628.
ਸਤ੍ਰੁਆਦਿਸਬਦਉਚਰੀਐਸੂਲਨਿਅੰਤਿਉਚਾਰ॥
ਪਹਿਲਾਂ 'ਸਤ੍ਰੁ' ਸ਼ਬਦ ਉਚਾਰ ਕੇ, ਅੰਤ ਉਤੇ 'ਸੂਲਨਿ' ਪਦ ਕਹੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੨੯॥
(ਇਹ) ਨਾਮ ਤੁਪਕ ਦਾ ਹੋ ਜਾਵੇਗਾ। ਵਿਚਾਰਵਾਨ ਸੋਚ ਲੈਣ ॥੬੨੯॥
Saying the word “Shatru” in the beginning and then adding “Soolani” at the end, the names of Tupak are formed.629.
ਆਦਿਜੁਧਨੀਭਾਖੀਐਅੰਤਕਨੀਪਦਭਾਖੁ॥
ਪਹਿਲਾਂ 'ਜੁਧਨੀ' ਸ਼ਬਦ ਕਹਿ ਕੇ, (ਫਿਰ) 'ਅੰਤਕਨੀ' ਪਦ ਕਹੋ।
ਨਾਮਤੁਪਕਕੇਹੋਤਹੈਚੀਨਿਚਤੁਰਚਿਤਿਰਾਖੁ॥੬੩੦॥
(ਇਹ) ਤੁਪਕ ਦਾ ਨਾਮ ਬਣ ਜਾਵੇਗਾ। ਸਮਝਦਾਰ ਲੋਕ ਜਾਣ ਲੈਣ ॥੬੩੦॥
Saying the word “Yuddhani” in the beginning and then adding the word “Antkani”, the names of Tupak are formed.630.
ਬਰਮਆਦਿਸਬਦਉਚਰਿਕੈਬੇਧਨਿਅੰਤਿਉਚਾਰ॥
ਪਹਿਲਾ 'ਬਰਮ' (ਕਵਚ) ਸ਼ਬਦ ਕਹਿ ਕੇ ਅੰਤ ਉਤੇ 'ਬੇਧਨਿ' ਪਦ ਕਥਨ ਕਰੋ।
ਬਰਮਬੇਧਨੀਤੁਪਕਕੋਲੀਜਹੁਨਾਮਸੁਧਾਰ॥੬੩੧॥
(ਇਸ ਤਰ੍ਹਾਂ) 'ਬਰਮ ਬੇਧਨੀ' ਨਾਮ ਤੁਪਕ ਦਾ ਬਣ ਜਾਵੇਗਾ। ਇਹ ਵਿਚਾਰ ਲਵੋ ॥੬੩੧॥
Saying the word “Varam” in the beginning and then adding the word “Vedhani” at the end, the name of “Varmavedhari Tupak” is uttered.631.
ਚਰਮਆਦਿਪਦਭਾਖਿਕੈਘਾਇਨਿਪਦਕੈਦੀਨ॥
ਪਹਿਲਾ 'ਚਰਮ' (ਢਾਲ) ਪਦ ਕਹਿ ਕੇ, ਫਿਰ 'ਘਾਇਨਿ' ਪਦ ਜੋੜ ਦਿਓ।
ਚਰਮਘਾਇਨੀਤੁਪਕਕੇਨਾਮਲੀਜੀਅਹੁਚੀਨ॥੬੩੨॥
(ਇਸ ਤਰ੍ਹਾਂ) 'ਚਰਮ ਘਾਇਨੀ' ਤੁਪਕ ਦਾ ਨਾਮ ਬਣ ਜਾਏਗਾ। ਇੰਜ ਸਮਝ ਲੈਣਾ ਚਾਹੀਦਾ ਹੈ ॥੬੩੨॥
Saying the word “Charam” in the beginning and then adding the word “Ghayani”, the name of “Charam-Ghayani Tupak” is recognized.632.
ਦ੍ਰੁਜਨਆਦਿਸਬਦਉਚਰਿਕੈਭਛਨੀਅੰਤਿਉਚਾਰ॥
ਪਹਿਲਾਂ 'ਦ੍ਰੁਜਨ' ਸ਼ਬਦ ਕਹਿ ਕੇ, ਅੰਤ ਉਤੇ 'ਭਛਨੀ' ਪਦ ਉਚਾਰ ਲਵੋ।
ਦ੍ਰੁਜਨਭਛਨੀਤੁਪਕਕੋਲੀਜਹੁਨਾਮਸੁਧਾਰ॥੬੩੩॥
(ਇਸ ਤਰ੍ਹਾਂ) 'ਦ੍ਰੁਜਨ ਭਛਨੀ' ਤੁਪਕ ਦਾ ਨਾਮ ਬਣ ਜਾਏਗਾ। ਪ੍ਰਬੀਨੋ ਸਮਝ ਲਵੋ ॥੬੩੩॥
Saying the word “Durjan” in the beginning and then uttering the word “Ghayani” at the end, the name of “Durjan-bhakshani Tupak” is comprehended correctly.633.
ਖਲਪਦਆਦਿਬਖਾਨਿਕੈਹਾਪਦਪੁਨਿਕੈਦੀਨ॥
ਪਹਿਲਾਂ 'ਖਲ' ਪਦ ਦਾ ਬਖਾਨ ਕਰੋ, ਫਿਰ 'ਹਾ' ਪਦ ਜੋੜੋ।
ਨਾਮਤੁਪਕਕੇਹੋਤਹੈਲੀਜਹੁਸਮਝਪ੍ਰਬੀਨ॥੬੩੪॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਸਾਰੇ ਪ੍ਰਬੀਨੋ, ਸਮਝ ਲਵੋ ॥੬੩੪॥
Saying the word “Khal” in the beginning and then uttering the word “Haa”, comprehend the name of Tupak.634.
ਦੁਸਟਨਆਦਿਉਚਾਰਿਕੈਰਿਪੁਣੀਅੰਤਿਬਖਾਨ॥
ਪਹਿਲਾਂ 'ਦੁਸਟਨ' ਸ਼ਬਦ ਕਹਿ ਕੇ, ਅੰਤ ਉਤੇ 'ਰਿਪੁਣੀ' ਜੋੜੋ।
ਨਾਮਤੁਪਕਕੇਹੋਤਹੈਲੇਹੁਪ੍ਰਬੀਨਪਛਾਨ॥੬੩੫॥
(ਇਹ) ਤੁਪਕ ਦਾ ਨਾਮ ਹੋ ਜਾਏਗਾ। ਪ੍ਰਬੀਨੋ, ਵਿਚਾਰ ਕਰ ਲਵੋ ॥੬੩੫॥
Saying the word “Dushtan” in the beginning and then adding the word “Ripuni” at the end, O skilful persons! the names of Tupak are formed.635.
ਰਿਪੁਣੀਆਦਿਉਚਾਰਿਕੈਖਿਪਣੀਬਹੁਰਿਬਖਾਨ॥
ਪਹਿਲਾਂ 'ਰਿਪੁਣੀ' ਸ਼ਬਦ ਕਹਿ ਕੇ, ਫਿਰ 'ਖਿਪਣੀ' ਪਦ ਕਥਨ ਕਰੋ।
ਨਾਮਤੁਪਕਕੇਹੋਤਹੈਲੀਜਹੁਸਮਝਸਯਾਨ॥੬੩੬॥
(ਇਹ) ਤੁਪਕ ਦਾ ਨਾਮ ਹੋਵੇਗਾ। ਸਿਆਣੇ ਲੋਗ ਸਮਝ ਲੈਣ ॥੬੩੬॥
Saying the word “Ripuni” in the beginning and then adding the word “Khipani”, the names of Tupak are formed.636.
ਨਾਲਸੈਫਨੀਤੁਪਕਭਨਿਜਬਰਜੰਗਹਥਨਾਲ॥
ਨਾਲ, ਸੈਫਨੀ, ਤੁਪਕ, ਜਬਰ ਜੰਗ, ਹਥ ਨਾਲ,
ਸੁਤਰਨਾਲਘੁੜਨਾਲਭਨਿਚੂਰਣਿਪੁਨਿਪਰਜੁਆਲ॥੬੩੭॥
ਸ਼ੁਤਰ-ਨਾਲ, ਘੁੜ-ਨਾਲ, ਚੂਰਣਿ ਅਤੇ ਫਿਰ ਪਰ-ਜੁਆਲ ਕਹੋ। (ਇਹ ਤੁਪਕ ਦੇ ਨਾਮ ਹਨ) ॥੬੩੭॥
Naal, Saiphani, Tupak, Jabarjang, Hathnaal, Sutarnaal, Ghurnaal, Choorn-par-jawaal are also the names of Tupak.637.
ਜੁਆਲਆਦਿਸਬਦੁਚਰਿਕੈਧਰਣੀਅੰਤਿਉਚਾਰ॥
ਪਹਿਲਾਂ 'ਜੁਆਲ' ਸ਼ਬਦ ਉਚਾਰ ਕੇ, ਅੰਤ ਉਤੇ 'ਧਰਣੀ' (ਧਾਰਨ ਕਰਨ ਵਾਲੀ) ਉਚਾਰੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸੁਧਾਰ॥੬੩੮॥
(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਬੁੱਧੀਮਾਨ ਸੋਚ ਲੈਣ ॥੬੩੮॥
Saying the word “Jawaal” in the beginning and then uttering the word “Dharni”, the names of Tupak are formed.638.
ਅਨਲੁਆਦਿਸਬਦੁਚਰਿਕੈਛੋਡਣਿਅੰਤਿਉਚਾਰ॥
ਪਹਿਲਾਂ 'ਅਨਲੁ' (ਅਗਨੀ) ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਛੋਡਣਿ' ਕਥਨ ਕਰੋ।
ਨਾਮਤੁਪਕਕੇਹੋਤਹੈਚੀਨਚਤੁਰਨਿਰਧਾਰ॥੬੩੯॥
(ਇਹ) ਨਾਮ ਤੁਪਕ ਦਾ ਹੈ। ਸਮਝਦਾਰ ਵਿਚਾਰ ਲੈਣ ॥੬੩੯॥
Saying the word “Anil” in the beginning and then adding the word “Chhodani” at the end, the names of Tupak are formed.639.
ਜੁਆਲਾਬਮਨੀਆਦਿਕਹਿਮਨਮੈਸੁਘਰਬਿਚਾਰ॥
ਪਹਿਲਾਂ 'ਜੁਆਲਾ ਬਮਨੀ' (ਅੱਗ ਉਗਲਣ ਵਾਲੀ) ਕਹਿ ਕੇ, ਮਨ ਵਿਚ ਸੁਘੜ ਜਨੋ! ਵਿਚਾਰ ਕਰ ਲਵੋ,
ਨਾਮਤੁਪਕਕੇਹੋਤਹੈਜਾਨਿਚਤੁਰਨਿਰਧਾਰ॥੬੪੦॥
(ਇਹ) ਨਾਮ ਤੁਪਕ ਦਾ ਹੋ ਜਾਂਦਾ ਹੈ। ਚਿਤ ਵਿਚ ਨਿਸਚਿਤ ਕਰ ਲਵੋ ॥੬੪੦॥
Saying the word “Jawaalaa-vamani” in the beginning and then after reflection in the mind, the names of Tupak are comprehended.640.
ਘਨਪਦਆਦਿਬਖਾਨਿਕੈਧ੍ਵਨਨੀਅੰਤਿਉਚਾਰ॥
ਪਹਿਲਾਂ 'ਘਨ' (ਬਦਲ) ਸ਼ਬਦ ਕਥਨ ਕਰ ਕੇ, ਫਿਰ ਅੰਤ ਤੇ 'ਧ੍ਵਨਨੀ' ਪਦ ਉਚਾਰੋ।
ਨਾਮਤੁਪਕਕੇਹੋਤਹੈਚੀਨਹੁਚਤੁਰਅਪਾਰ॥੬੪੧॥
(ਇਹ) ਤੁਪਕ ਦਾ ਨਾਮ ਬਣਦਾ ਹੈ। ਬਹੁਤ ਚਤੁਰ ਸਮਝ ਲੈਣ ॥੬੪੧॥
Saying the word “Ghan” in the beginning and then uttering the word “Dhunani” at the end, O wise men! the names of Tupak are formed.641.
ਘਨਪਦਆਦਿਉਚਾਰਿਕੈਨਾਦਨਿਅੰਤਿਉਚਾਰ॥
ਪਹਿਲਾਂ 'ਘਨ' (ਬਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਨਾਦਨਿ' ਪਦ ਉਚਾਰੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੪੨॥
(ਇਹ) ਨਾਮ ਤੁਪਕ ਦਾ ਹੁੰਦਾ ਹੈ। ਸਮਝਦਾਰ ਸਮਝ ਲੈਣ ॥੬੪੨॥
Uttering the word “Ghan” in the beginning and then “Naadini” at the end, the names of Tupak are formed.642.
ਬਾਰਿਦਆਦਿਬਖਾਨਿਕੈਸਬਦਨਿਅੰਤਿਉਚਾਰ॥
ਪਹਿਲਾਂ 'ਬਾਰਿਦ' (ਬਦਲ) ਸ਼ਬਦ ਕਥਨ ਕਰ ਕੇ, ਅੰਤ ਉਤੇ 'ਸਬਦਨਿ' ਪਦ ਉਚਾਰੋ।
ਨਾਮਤੁਪਕਕੇਹੋਤਹੈਚੀਨਿਚਤੁਰਨਿਰਧਾਰ॥੬੪੩॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸੂਝਵਾਨ ਵਿਚਾਰ ਲੈਣ ॥੬੪੩॥
Saying the word “Vaarid” in the beginning and then the word “Dhabadni” at the end, the names of Tupak continue to be formed.643.
ਮੇਘਨਧ੍ਵਨਨੀਆਦਿਕਹਿਰਿਪੁਅਰਿਬਹੁਰਿਉਚਾਰ॥
ਪਹਿਲਾਂ 'ਮੇਘਨ ਧ੍ਵਨਨੀ' ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਹੋ।
ਨਾਮਤੁਪਕਕੇਹੋਤਹੈਚੀਨਹੁਚਤੁਰਅਪਾਰ॥੬੪੪॥
(ਇਹ) ਨਾਮ ਤੁਪਕ ਦਾ ਬਣਦਾ ਹੈ। ਸਮਝਦਾਰ ਸੋਚ ਲੈਣ ॥੬੪੪॥
Saying the word “Meghan-dhanani” in the beginning and then uttering “Ripu Ari”, O wise men! the names of Tupak are formed.644.
ਮੇਘਨਸਬਦਨੀਬਕਤ੍ਰਤੇਪ੍ਰਥਮੈਸਬਦਉਚਾਰ॥
'ਮੇਘਨ ਸਬਦਨੀ ਬਕਤ੍ਰ' (ਮੁਖ ਤੋਂ ਬਦਲ ਦੀ ਧੁਨੀ ਕਢਣ ਵਾਲੀ) ਪਹਿਲਾਂ ਉਚਾਰੋ।
ਨਾਮਤੁਪਕਕੇਹੋਤਹੈਲੀਜਹੁਸੁਮਤਿਸਵਾਰ॥੬੪੫॥
(ਇਹ) ਸ਼ਬਦ ਤੁਪਕ ਦਾ ਨਾਮ ਬਣਦਾ ਹੈ। ਚੰਗੀ ਮਤ ਵਾਲਿਓ! ਵਿਚਾਰ ਲਵੋ ॥੬੪੫॥
Uttering the word “Megh-shadadni” in the beginning, the names of Tupak are also formed, which may be comprehended correctly.645.