GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 732
Display Settings
ਨਾਮਪਾਸਿਕੇਹੋਤਹੈਚਤੁਰਲੀਜੀਅਹੁਜਾਨ॥੩੧੧॥
(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ੋ! ਮਨ ਵਿਚ ਜਾਣ ਲਵੋ ॥੩੧੧॥
Saying primarily the word “Vaat” and then adding the words “Haa” and " Astar" , the names names of Paash are formed, which are recognized by the wise people. 311.
ਮਗਪਦਆਦਿਬਖਾਨਿਕੈਛਿਦਪਦਅੰਤਿਬਖਾਨ
ਪਹਿਲਾਂ 'ਮਗ' ਸ਼ਬਦ ਕਹਿ ਕੇ, ਫਿਰ ਅੰਤ ਤੇ 'ਛਿਦ' ਸ਼ਬਦ ਜੋੜ ਦਿਓ।
ਨਾਮਪਾਸਿਕੇਹੋਤਹੈਲੀਜੋਚਤੁਰਪਛਾਨ॥੩੧੨॥
(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਸਮਝ ਲੈਣ ॥੩੧੨॥
Saying the word “Mad” in the beginning and then adding the word “Chhid” at the end, the names of Paash are recognized by the wise people.312.
ਮਾਰਗਆਦਿਬਖਾਨਿਕੈਮਾਰਬਖਾਨਹੁਅੰਤਿ
'ਮਾਰਗ' ਸ਼ਬਦ ਪਹਿਲਾਂ ਕਹਿ ਕੇ, (ਪਿਛੋਂ) 'ਮਾਰ' ਸ਼ਬਦ ਅੰਤ ਤੇ ਜੋੜ ਦਿਓ।
ਨਾਮਪਾਸਿਕੋਹੋਤਹੈਨਿਕਸਤਚਲੈਬਿਅੰਤ॥੩੧੩॥
(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੧੩॥
Saying the word “Marg” in the beginning and keeping the word “Maar” at the end, innumerable names of Paash continue to be evolved.313.
ਪੰਥਆਦਿਪਦਉਚਰਿਕੈਕਰਖਣਪੁਨਿਪਦਦੇਹੁ
ਪਹਿਲਾਂ 'ਪੰਥ' ਸ਼ਬਦ ਉਚਾਰ ਕੇ ਫਿਰ 'ਕਰਖਣ' ਪਦ ਕਹੋ।
ਆਯੁਧਬਹੁਰਿਬਖਾਨੀਐਨਾਮਪਾਸਿਲਖਿਲੇਹੁ॥੩੧੪॥
ਫਿਰ 'ਆਯੁਧ' ਸ਼ਬਦ ਜੋੜੋ। (ਇਹ) ਪਾਸ ਦੇ ਨਾਮ ਜਾਣ ਲਵੋ ॥੩੧੪॥
Uttering firstly the word “Panth” and then adding the words “Karshan and “Aayudh”, the names of Paash are known.314.
ਬਾਟਆਦਿਸਬਦਉਚਾਰਿਕੈਹਾਅਸਤ੍ਰਾਤਿਬਖਾਨ
ਪਹਿਲਾਂ 'ਬਾਟ' ਪਦ ਉਚਾਰ ਕੇ, ਫਿਰ ਅੰਤ ਤੇ 'ਅਸਤ੍ਰ' (ਸ਼ਬਦ) ਦਾ ਬਖਾਨ ਕਰੋ।
ਨਾਮਪਾਸਿਕੋਹੋਤਹੈਚੀਨੀਅਹੁਗੁਨਨਨਿਧਾਨ॥੩੧੫॥
(ਇਹ) ਪਾਸ ਦੇ ਨਾਮ ਹਨ। ਬੁੱਧੀਮਾਨ ਵਿਚਾਰ ਲੈਣ ॥੩੧੫॥
Saying the word “Vaat” primarily and then adding the words “Haa” and “Astar” at the end, the talented people know the names of Paash.315.
ਰਾਹਆਦਿਪਦਉਚਰੀਐਰਿਪੁਕਹਿਅਸਤ੍ਰਬਖਾਨ
ਪਹਿਲਾਂ 'ਰਾਹ' ਪਦ ਦਾ ਕਥਨ ਕਰੋ, (ਫਿਰ) 'ਰਿਪੁ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਜਾਨ॥੩੧੬॥
(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਸੋਚ ਕਰ ਲੈਣ ॥੩੧੬॥
Uttering the words “Ripu and Astar” after saying “Raash”, the names of Paash are formed, which are comprehended by the wise people.316.
ਪ੍ਰਿਥਮੈਧਨਸਬਦੋਉਚਰਿਹਰਤਾਆਯੁਧਦੀਨ
ਪਹਿਲਾਂ 'ਧਨ' ਸ਼ਬਦ ਦਾ ਉਚਾਰਨ ਕਰੋ, ਫਿਰ 'ਹਰਤਾ' ਅਤੇ 'ਆਯੁਧ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੩੧੭॥
ਇਹ ਪਾਸ ਦੇ ਨਾਮ ਬਣਦੇ ਹਨ, ਸੂਝਵਾਨ ਸਮਝ ਲੈਣ ॥੩੧੭॥
Uttering the word “Dhan” in the beginning and then speaking “Hartaa-Aayudh”, all the names of Paash are known.317.
ਮਾਲਆਦਿਸਬਦੋਚਰਿਕੈਕਾਲਜਾਲਕਹਿਅੰਤਿ
'ਮਾਲ' ਸ਼ਬਦ ਪਹਿਲਾਂ ਉਚਾਰ ਕੇ (ਫਿਰ) 'ਕਾਲ ਜਾਲ' ਅੰਤ ਉਤੇ ਕਥਨ ਕਰੋ।
ਸਕਲਨਾਮਇਹਪਾਸਿਕੇਚੀਨੀਅਹੁਪ੍ਰਗ੍ਰਯਾਵੰਤ॥੩੧੮॥
(ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਸੋਚ ਲੈਣ ॥੩੧੮॥
Uttering primarily the word “Maal” and adding “Kaal Jaal” at the end, the talented people know all the names of Paash.318.
ਮਾਯਾਹਰਨਉਚਾਰਿਕੈਆਯੁਧਬਹੁਰਿਬਖਾਨ
(ਪਹਿਲਾਂ) 'ਮਾਯਾ ਹਰਨ' ਪਦ ਦਾ ਕਥਨ ਕਰ ਕੇ, ਫਿਰ 'ਆਯੁਧ' ਸ਼ਬਦ ਕਹਿ ਦਿਓ।
ਸਕਲਨਾਮਪਾਸਿਕੇਚਤੁਰਚਿਤਮਹਿਜਾਨ॥੩੧੯॥
(ਇਹ) ਸਾਰੇ 'ਪਾਸ' ਦੇ ਨਾਮ ਹਨ। ਸੂਝਵਾਨ ਮਨ ਵਿਚ ਜਾਣ ਲੈਣ ॥੩੧੯॥
Uttering firstly the word “Maya-Haran” and then adding the word “Aayudh”, the wise people know all the names of Paash.319.
ਮਗਹਾਪਥਹਾਪੈਂਡਹਾਧਨਹਾਦ੍ਰਿਬਹਾਸੋਇ
'ਮਗਹਾ', 'ਪਥਹਾ', 'ਪੈਂਡਹਾ', 'ਧਨਹਾ', 'ਦ੍ਰਿਬਹਾ' (ਸਭ ਪਾਸ ਦੇ ਨਾਮ) ਹਨ।
ਜਾਕੋਡਾਰਤਸੋਸਨੋਪਥਕਉਬਰ੍ਯੋਕੋਇ॥੩੨੦॥
ਜਿਸ ਉਤੇ (ਠਗ) ਇਸ ਨੂੰ ਸੁਟਦਾ ਹੈ, ਉਹ (ਰਾਹੀ) ਬਚ ਨਹੀਂ ਸਕਦਾ ॥੩੨੦॥
“Mag-haa, Path-haa Dhanhaa, Dravya-haa etc.,” are all the names of Paash, in whose fear no traveler could be redeemed.320.
ਬਿਖੀਆਆਦਿਬਖਾਨਿਕੈਆਯੁਧਅੰਤਿਉਚਾਰ
ਪਹਿਲਾਂ 'ਬਿਖੀਆ' (ਸ਼ਬਦ) ਕਹਿ ਕੇ ਫਿਰ ਅੰਤ ਵਿਚ 'ਆਯੁਧ' ਉਚਾਰੋ।
ਨਾਮਪਾਸਿਕੇਹੋਤਹੈਲੀਜੀਅਹੁਚਤੁਰਸੁਧਾਰ॥੩੨੧॥
(ਇਹ) ਪਾਸ ਦੇ ਨਾਮ ਹੁੰਦੇ ਹਨ। ਚਤੁਰ ਲੋਗ ਵਿਚਾਰ ਕਰ ਲੈਣ ॥੩੨੧॥
Saying the word “Vish” in the beginning and then adding “Aayudh” the names of Paash are correctly known in the mind.321.
ਬਿਖਸਬਦਾਦਿਉਚਾਰਿਕੈਦਾਇਕਅਸਤ੍ਰਬਖਾਨ
ਪਹਿਲਾਂ 'ਬਿਖ' ਸ਼ਬਦ ਉਚਾਰ ਕੇ ਫਿਰ 'ਦਾਇਕ' ਅਤੇ 'ਅਸਤ੍ਰ' ਪਦ ਕਥਨ ਕਰੋ।
ਨਾਮਪਾਸਕੇਹੋਤਹੈਚਤੁਰਲੀਜੀਅਹੁਜਾਨ॥੩੨੨॥
(ਇਹ) ਨਾਮ ਪਾਸ ਦੇ ਹੁੰਦੇ ਹਨ। ਸਿਆਣੇ ਲੋਗ ਜਾਣ ਲੈਣ ॥੩੨੨॥
Saying primarily “Vish” and then adding “Dayak Astar”, all the names of Paash are formed, which are known by the wise people.322.
ਚੰਦ੍ਰਭਗਾਕੇਨਾਮਲੈਪਤਿਕਹਿਅਸਤ੍ਰਬਖਾਨ
'ਚੰਦ੍ਰਭਗਾ' ਦਾ ਨਾਂ ਪਹਿਲਾਂ ਲੈ ਕੇ ਫਿਰ 'ਪਤਿ' ਅਤੇ 'ਅਸਤ੍ਰ' ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚੀਨੀਅਹੁਪ੍ਰਗ੍ਰਯਾਵਾਨ॥੩੨੩॥
(ਇਹ) ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ ॥੩੨੩॥
Naming the river “Chandarbhagaa” and then adding “Pati Astar”, the talented people recognize the names of Paash.323.
ਸਤੁਦ੍ਰਵਨਾਥਬਖਾਨਕੈਪੁਨਿਕਹਿਅਸਤ੍ਰਬਿਸੇਖ
(ਪਹਿਲਾਂ) 'ਸਤੁਦ੍ਰਵ ਨਾਥ' (ਸ਼ਬਦ) ਕਹਿ ਕੇ ਫਿਰ 'ਅਸਤ੍ਰ' ਸ਼ਬਦ ਕਥਨ ਕਰੋ।
ਸਕਲਨਾਮਪਾਸਿਕੇਨਿਕਸਤਚਲਤੁਅਸੇਖ॥੩੨੪॥
(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੨੪॥
Uttering “Shatdrav Naath” and then saying “Astar Vishesh”, many names of Pash continue to be evolved.324.
ਸਤਲੁਜਸਬਦਾਦਿਬਖਾਨਿਕੈਏਸਰਾਸਤ੍ਰਕਹਿਅੰਤਿ
ਪਹਿਲਾਂ 'ਸਤਲੁਜ' ਸ਼ਬਦ ਕਹਿ ਕੇ (ਮਗਰੋਂ) 'ਏਸਰਾਸਤ੍ਰ' ਕਹਿ ਦਿਓ।
ਨਾਮਸਕਲਹੈਪਾਸਕੇਚੀਨਲੇਹੁਬੁਧਿਵੰਤ॥੩੨੫॥
(ਇਹ) ਨਾਮ ਪਾਸ ਦੇ ਹਨ। ਸੂਝਵਾਨੋ! ਨਿਸਚੈ ਕਰ ਲਵੋ ॥੩੨੫॥
Uttering the word “Shat” in the beginning and then adding “Aishrastra” at the end, the wise people recognize all the names of Paash.325.
ਪ੍ਰਿਥਮਬਿਪਾਸਾਨਾਮਲੈਏਸਰਾਸਤ੍ਰਪੁਨਿਭਾਖੁ
ਪਹਿਲਾਂ 'ਬਿਪਾਸਾ' (ਬਿਆਸ) ਨਾਮ ਲੈ ਕੇ, ਫਿਰ 'ਏਸਰਾਸਤ੍ਰ' ਕਹਿ ਦਿਓ।
ਨਾਮਸਕਲਸ੍ਰੀਪਾਸਿਕੇਚੀਨਚਿਤਮੈਰਾਖੁ॥੩੨੬॥
(ਇਹ) ਪਾਸ ਦੇ ਨਾਮ ਹਨ। ਚਤੁਰ ਲੋਗ ਨਿਸਚਾ ਕਰ ਲੈਣ ॥੩੨੬॥
Naming the river “Vipaasha” in the beginning and then saying “Aishraastra”, the names of Paash are known in mind.326.
ਰਾਵੀਸਾਵੀਆਦਿਕਹਿਆਯੁਧਏਸਬਖਾਨ
ਪਹਿਲਾਂ 'ਰਾਵੀ' ਨਦੀ ('ਸਾਵੀ' ਸ੍ਰਾਵੀ) ਕਹਿ ਦਿਓ, ਫਿਰ 'ਏਸ ਆਯੁਧ' ਪਦ ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਹੁਪ੍ਰਗ੍ਰਯਾਵਾਨ॥੩੨੭॥
ਇਹ ਸਾਰੇ ਨਾਮ ਪਾਸ ਦੇ ਹੋ ਜਾਂਦੇ ਹਨ। ਵਿਦਵਾਨ ਸਮਝ ਲੈਣ ॥੩੨੭॥
Saying primarily the names of river “Raavi” in the beginning and then uttering “Aayudh”, the talented people recognize the names of Paash.327.
ਸਾਵੀਈਸ੍ਰਾਵੀਸਭਿਨਆਯੁਧਬਹੁਰਿਉਚਾਰ
(ਪਹਿਲਾਂ) 'ਸਾਵੀ' ਅਤੇ 'ਈਸ੍ਰਾਵੀ' ਕਹਿ ਕੇ ਫਿਰ 'ਆਯੁਧ' ਪਦ ਜੋੜ ਦਿਓ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੩੨੮॥
(ਇਹ) ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਵਿਦਵਾਨ ਵਿਚਾਰ ਕਰ ਲੈਣ ॥੩੨੮॥
Naming firstly the Lord of all the rivers and then uttering “Aayudh” the poets know correctly all the names of Paash.328.
ਜਲਸਿੰਧੁਏਸਬਖਾਨਿਕੈਆਯੁਧਅੰਤਿਬਖਾਨ
(ਪਹਿਲਾਂ) 'ਜਲ ਸਿੰਧੁ' ਕਹਿ ਕੇ ਫਿਰ 'ਏਸ' ਅਤੇ 'ਆਯੁਧ' ਪਦ ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚਤੁਰਚਿਤਮਹਿਜਾਨ॥੩੨੯॥
(ਇਹ) ਸਾਰੇ ਪਾਸ ਦੇ ਨਾਮ ਬਣਦੇ ਹਨ। ਸੂਝਵਾਨੋ! ਵਿਚਾਰ ਲਵੋ ॥੩੨੯॥
Saying “Jal Sindhu Ish” and then uttering “Aayudh” at the end, the wise people know the names of Paash.329.
ਬਿਹਥਿਆਦਿਸਬਦੋਚਰਿਕੈਏਸਰਾਸਤ੍ਰਕਹੁਅੰਤਿ
ਪਹਿਲਾਂ 'ਬਿਹਥਿ' ਪਦ ਕਹਿ ਕੇ, ਫਿਰ 'ਏਸਰਾਸਤ੍ਰ' (ਸ਼ਬਦ) ਕਥਨ ਕਰੋ।
ਸਕਲਨਾਮਪਾਸਿਕੇਚੀਨਲੇਹੁਮਤਿਵੰਤ॥੩੩੦॥
(ਇਹ) ਨਾਮ ਪਾਸ ਦੇ ਹਨ। ਬੁੱਧੀਮਾਨ ਸਮਝ ਲੈਣ ॥੩੩੦॥
Uttering the word “Vihath” in the beginning and then saying “Aishraastra” at the end, the wise people know the names of Paash.330.
ਸਿੰਧੁਆਦਿਸਬਦਉਚਰਿਕੈਆਯੁਧਅੰਤਿਬਖਾਨ
ਪਹਿਲਾਂ 'ਸਿੰਧੁ' ਸ਼ਬਦ ਕਹਿ ਕੇ ਅੰਤ ਉਤੇ 'ਆਯੁਧ' ਸ਼ਬਦ ਦਾ ਬਖਾਨ ਕਰੋ।
ਨਾਮਪਾਸਿਕੇਹੋਤਸਭਚੀਨਹੁਪ੍ਰਗ੍ਰਯਾਵਾਨ॥੩੩੧॥
(ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਸੂਝਵਾਨ ਵਿਚਾਰ ਲੈਣ ॥੩੩੧॥
Uttering primarily the word “Sindhu” and then saying the word “Aayudh” at the end, the talented people know the names of Paash.331.
ਨੀਲਆਦਿਸਬਦੁਚਰਿਕੈਏਸਰਅਸਤ੍ਰਬਖਾਨ
ਪਹਿਲਾਂ 'ਨੀਲ' ਸ਼ਬਦ ਉਚਾਰ ਕੇ, ਫਿਰ 'ਏਸਰ ਅਸਤ੍ਰ' ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਸੁਰਗਿਆਨ॥੩੩੨॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਚਤੁਰ ਪੁਰਸ਼ ਵਿਚਾਰ ਕਰ ਲੈਣ ॥੩੩੨॥
Saying primarily the word “Neet” and then uttering “Ishraastrra”, the names of Paash are recognized.332.
ਅਸਿਤਬਾਰਿਸਬਦਾਦਿਕਹਿਪਤਿਅਸਤ੍ਰਾਤਿਬਖਾਨ
ਪਹਿਲਾਂ 'ਅਸਿਤ ਬਾਰਿ' ਪਦ ਕਹਿ ਕੇ ਫਿਰ 'ਪਤਿ' ਅਤੇ ਅੰਤ ਤੇ 'ਅਸਤ੍ਰ' ਸ਼ਬਦ ਕਹੋ।
ਨਾਮਪਾਸਕੇਹੋਤਹੈਚੀਨਲੇਹੁਮਤਿਵਾਨ॥੩੩੩॥
(ਇਹ) ਪਾਸ ਦਾ ਨਾਮ ਹੁੰਦਾ ਹੈ। ਗਿਆਨਵਾਨ ਸਮਝ ਲੈਣ ॥੩੩੩॥
Uttering the word “Asitvari” in the beginning and then adding “Pati Astar” at the end, O wise ones! Recognise the names of Paash.333.
ਕਿਸਨਾਆਦਿਉਚਾਰਿਕੈਆਯੁਧਏਸਬਖਾਨ
ਪਹਿਲਾਂ 'ਕਿਸਨਾ' ਸ਼ਬਦ ਉਚਾਰ ਕੇ ਮਗਰੋਂ) 'ਆਯੁਧ' ਅਤੇ 'ਏਸ' ਸ਼ਬਦਾਂ ਦਾ ਕਥਨ ਕਰੋ।
ਨਾਮਪਾਸਕੇਹੋਤਹੈਲੀਜਹੁਚਤੁਰਪਛਾਨ॥੩੩੪॥
(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੩੩੪॥
Saying “Krishna” primarily and then uttering “Aayudh Ish”, O wise people! Recognise the names of Paash.334.
ਸਬਦਆਦਿਕਹਿਭੀਮਰਾਏਸਰਾਸਤ੍ਰਕਹਿਅੰਤ
ਸ਼ੁਰੂ ਵਿਚ 'ਭੀਮਰਾ' ਸ਼ਬਦ ਕਹਿ ਕੇ, ਫਿਰ 'ਏਸਰਾਸਤ੍ਰ' ਦਾ ਕਥਨ ਕਰੋ।