ਸਕਲਨਾਮਸ੍ਰੀਪਾਸਿਕੇਚਤੁਰਚਿਤਮੈਜਾਨੁ॥੨੮੭॥
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਚਿਤ ਵਿਚ ਜਾਣ ਲੈਣ ॥੨੮੭॥
Uttering all the names of Surya and then adding the words “Sut and AAstar”, the wise people know all the names of Paash in their mind.287.
ਭਾਨੁਦਿਵਾਕਰਦਿਨਧਭਨਿਸੁਤਕਹਿਅਸਤ੍ਰਬਖਾਨੁ॥
ਪਹਿਲਾਂ ਭਾਨੁ, ਦਿਵਾਕਰ, ਦਿਨਧ ਸ਼ਬਦ ਕਹਿ ਕੇ ਫਿਰ 'ਸੁਤ' ਅਤੇ 'ਅਸਤ੍ਰ' ਪਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮੈਜਾਨੁ॥੨੮੮॥
(ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ ॥੨੮੮॥
Saying the words “Bhaanu, Divaakar and Dinadhi” and then uttering the words “Sut” and Astar”, the wise people come to know all the names of Paash.288.
ਦਿਨਮਣਿਦਿਵਕਰਿਰੈਣਹਾਸੁਤਕਹਿਅਸਤ੍ਰਬਖਾਨ॥
ਦਿਨਮਣਿ, ਦਿਵਕਰਿ ਅਤੇ ਰੈਣਹਾ (ਸ਼ਬਦ) ਕਹਿ ਕੇ ਫਿਰ 'ਸੁਤ' ਅਤੇ ਅਸਤ੍ਰ' ਪਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮੈਜਾਨੁ॥੨੮੯॥
(ਇਹ) ਸਾਰੇ ਪਾਸ ਦੇ ਨਾਮ ਹੋ ਜਾਣਗੇ, ਸੂਝਵਾਨ ਲੋਗ ਜਾਣ ਲੈਣ ॥੨੮੯॥
Saying the words Sut and Shastar after the words “Dinmani, Divaakar and Rainhaa”, the wise peoples know the names of Paash in their mind.289.
ਦਿਨਕੋਨਾਮਬਖਾਨਿਕੈਮਣਿਪਦਬਹੁਰਿਬਖਾਨ॥
'ਦਿਨ' ਦੇ ਨਾਮ ਕਹਿ ਕੇ (ਫਿਰ) 'ਮਣਿ ' ਪਦ ਦਾ ਕਥਨ ਕਰੋ।
ਸੁਤਕਹਿਅਸਤ੍ਰਬਖਾਨੀਐਨਾਮਪਾਸਿਪਹਿਚਾਨ॥੨੯੦॥
(ਮਗਰੋਂ) 'ਸੁਤ' ਅਤੇ 'ਅਸਤ੍ਰ' (ਸ਼ਬਦ) ਕਹਿ ਦਿਓ, (ਇਹ) ਸਭ ਪਾਸ ਦੇ ਨਾਮ ਹਨ ॥੨੯੦॥
Saying the name “Din” and then adding the words “Mani” and “Sut Astar”, all the names of Paash are known.290.
ਦਿਵਕਰਿਦਿਨਪਤਿਨਿਸਰਿਭਨਿਦਿਨਨਾਇਕਪੁਨਿਭਾਖੁ॥
ਦਿਵਕਰਿ, ਦਿਨਪਤਿ, ਨਿਸਰਿ (ਨਿਸਅਰਿ) ਅਤੇ ਦਿਨਨਾਇਕ (ਸ਼ਬਦ) ਕਹਿ ਕੇ
ਸੁਤਕਹਿਅਸਤ੍ਰਬਖਾਨੀਐਨਾਮਪਾਸਿਲਖਿਰਾਖੁ॥੨੯੧॥
ਫਿਰ 'ਸੁਤ' ਅਤੇ 'ਅਸਤ੍ਰ' ਪਦਾਂ ਦਾ ਉਚਾਰਨ ਕਰੋ। (ਇਹ) ਸਭ ਪਾਸ ਦੇ ਨਾਮ ਜਾਣ ਲਵੋ ॥੨੯੧॥
By adding “Sut Astar” after “Divaakar, Dinpati, Niashari and Din-nayak”, the names of Paash are known.291.
ਸਕਲਸੂਰਜਕੇਨਾਮਲੈਸੁਤਕਹਿਅਸਤ੍ਰਬਖਾਨੁ॥
ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਅਸਤ੍ਰ' ਪਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੨੯੨॥
ਇਹ ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੯੨॥
Uttering all the names of Surya and then adding “Sut Astar”, all the names of Paash are known.292.
ਜਮਪਦਪ੍ਰਿਥਮਬਖਾਨਿਕੈਸਸਤ੍ਰਸਬਦਪੁਨਿਦੇਹੁ॥
ਪਹਿਲਾਂ 'ਜਮ' ਪਦ ਕਹਿ ਕੇ ਫਿਰ 'ਸਸਤ੍ਰ' ਪਦ ਕਹਿ ਦਿਓ।
ਸਕਲਨਾਮਸ੍ਰੀਪਾਸਿਕੇਚੀਨਚਤੁਰਚਿਤਿਲੇਹੁ॥੨੯੩॥
ਇਹ ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਕਰ ਲੈਣ ॥੨੯੩॥
Saying firstly the word “Yam” and then adding the word “Shastar” the names of Paash are recognized in the mind.293.
ਬਈਵਸਤੁਪਦਆਦਿਕਹਿਆਯੁਧਅੰਤਿਬਖਾਨੁ॥
ਪਹਿਲਾਂ 'ਬਈਵਸਤੁ' (ਸੂਰਜ ਦਾ ਪੁੱਤਰ, ਯਮ) ਪਦ ਕਹਿ ਕੇ (ਫਿਰ) ਅੰਤ ਉਤੇ 'ਆਯੁਧ' ਸ਼ਬਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੨੯੪॥
(ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਮਨ ਵਿਚ ਵਿਚਾਰ ਲੈਣ ॥੨੯੪॥
Saying “Vaivasvat” in the beginning and then adding the word “Aayudh” at the end, all the names of Paash are comprehended in the mind.294.
ਕਾਲਸਬਦਕੋਆਦਿਕਹਿਅਸਤ੍ਰਸਬਦਕਹਿਅੰਤ॥
ਪਹਿਲਾਂ 'ਕਾਲ' ਪਦ ਦਾ ਕਥਨ ਕਰੋ, (ਮਗਰੋਂ) 'ਅਸਤ੍ਰ' ਸ਼ਬਦ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਨਿਕਸਤਚਲੈਅਨੰਤ॥੨੯੫॥
(ਇਸ ਤਰ੍ਹਾਂ) ਪਾਸ ਦੇ ਅਨੇਕਾਂ ਨਾਮ ਬਣ ਸਕਦੇ ਹਨ ॥੨੯੫॥
Saying the word “Kaal” in the beginning and then putting the word Astar” at the end, innumerable names of Paash continue to be evolved.295.
ਪਿਤਰਰਾਜਪਦਪ੍ਰਿਥਮਕਹਿਅਸਤ੍ਰਸਬਦਪੁਨਿਦੇਹੁ॥
ਪਹਿਲਾਂ 'ਪਿਤਰ ਰਾਜ' ਪਦ ਦਾ ਉਚਾਰਨ ਕਰੋ, ਫਿਰ 'ਅਸਤ੍ਰ' ਸ਼ਬਦ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚਤੁਰਚੀਨਚਿਤਿਲੇਹੁ॥੨੯੬॥
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੯੬॥
Saying the word “Pitr-raaj” in the beginning and then adding the word “Astar”, all the names of Paash are recognized.296.
ਦੰਡੀਪ੍ਰਿਥਮਬਖਾਨਿਕੈਅਸਤ੍ਰਸਬਦਕਹਿਅੰਤਿ॥
ਪਹਿਲਾਂ 'ਦੰਡੀ' ਸ਼ਬਦ ਕਹਿ ਕੇ ਫਿਰ ਅੰਤ ਤੇ 'ਅਸਤ੍ਰ' ਸ਼ਬਦ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚੀਨਹੁਚਤੁਰਬਿਅੰਤ॥੨੯੭॥
ਇਹ ਸਾਰੇ ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੯੭॥
Uttering firstly the word “Dhandi”, and then putting the word “Astar” at the end, the wise people recognize the innumerable names of Paash.297.
ਜਮੁਨਾਭ੍ਰਾਤਬਖਾਨਕੈਆਯੁਧਬਹੁਰਿਬਖਾਨੁ॥
ਪਹਿਲਾਂ 'ਜਮੁਨਾ ਭ੍ਰਾਤ' ਪਦ ਕਹਿ ਕੇ ਮਗਰੋਂ 'ਆਯੁਧ' ਸ਼ਬਦ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੨੯੮॥
(ਇਹ) ਸਾਰੇ ਨਾਮ ਪਾਸ ਦੇ ਹਨ। ਸਮਝਦਾਰ ਲੋਗ ਸਮਝ ਲੈਣ ॥੨੯੮॥
Saying “Yamuna-Bharaat” and then adding the word “Aayudh”, the wise people know all the names of Paash in their hearts.298.
ਸਭਜਮੁਨਾਕੇਨਾਮਲੈਭ੍ਰਾਤਅਸਤ੍ਰਪੁਨਿਦੇਹੁ॥
'ਜਮੁਨਾ' ਦੇ ਸਾਰੇ ਨਾਮ ਲੈ ਕੇ, ਫਿਰ 'ਭ੍ਰਾਤ' ਅਤੇ 'ਅਸਤ੍ਰ' ਸ਼ਬਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਿਲਖਿਲੇਹੁ॥੨੯੯॥
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਸਮਝ ਲੈਣ ॥੨੯੯॥
Saying all the names of Yamuna and adding “Bharaat Astar”, the wise people know all the names of Paash.299.
ਪਿਤਰਸਬਦਪ੍ਰਿਥਮੈਉਚਰਿਏਸਰਬਹੁਰਿਬਖਾਨ॥
ਪਹਿਲਾਂ 'ਪਿਤਰ' ਸ਼ਬਦ ਦਾ ਕਥਨ ਕਰੋ, ਪਿਛੋਂ 'ਏਸਰ' ਪਦ ਦਾ ਉਚਾਰਨ ਕਰੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੩੦੦॥
(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਸਮਝ ਲੈਣ ॥੩੦੦॥
Saying “Pitr” (Yam) in the beginning and then adding the word “Aishar”, the wise people know all the names of Paash in their mind.300.
ਸਭਪਿਤਰਨਕੇਨਾਮਲੈਨਾਇਕਬਹੁਰਿਬਖਾਨ॥
(ਪਹਿਲਾਂ) ਸਾਰਿਆਂ ਪਿਤਰਾਂ ਦੇ ਨਾਮ ਲੈ ਕੇ, ਫਿਰ ਅੰਤ ਉਤੇ 'ਨਾਇਕ' ਪਦ ਦਾ ਬਖਾਨ ਕਰੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੩੦੧॥
(ਇਹ) ਸਾਰੇ ਨਾਮ ਪਾਸ ਦੇ ਹਨ। ਸੂਝਵਾਨ ਲੋਗ ਮਨ ਵਿਚ ਵਿਚਾਰ ਲੈਣ ॥੩੦੧॥
Saying the names of all the manes and then adding the word “Nayak”, the names of Paash are known in mind.301.
ਸਕਲਜਗਤਕੇਨਾਮਲੈਘਾਇਕਅਸਤ੍ਰਬਖਾਨੁ॥
(ਪਹਿਲਾਂ) 'ਜਗਤ' ਦੇ ਸਾਰੇ ਨਾਮ ਲੈ ਕੇ (ਫਿਰ) 'ਘਾਇਕ' ਅਤੇ 'ਅਸਤ੍ਰ' ਸ਼ਬਦ ਜੋੜੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨੁ॥੩੦੨॥
(ਇਹ) ਸਾਰੇ ਪਾਸ ਦੇ ਨਾਮ ਹਨ। ਸੂਝਵਾਨ ਲੋਗ ਚਿਤ ਵਿਚ ਵਿਚਾਰ ਕਰ ਲੈਣ ॥੩੦੨॥
Uttering all the names of Jagat (world) and then adding the words “Sanharak Astar”, the wise people know the innumerable names of Paash.302.
ਰਿਪੁਖੰਡਨਿਦਲਦਾਹਨੀਸਤ੍ਰੁਤਾਪਨੀਸੋਇ॥
'ਰਿਪੁ ਖੰਡਨ' 'ਦਲ ਦਾਹਨੀ' ਅਤੇ 'ਸਤ੍ਰੁ ਤਾਪਨੀ' (ਆਦਿ) ਜੋ ਨਾਮ ਹਨ,
ਸਕਲਪਾਸਿਕੇਨਾਮਸਭਜਾਤੇਬਚ੍ਯੋਨਕੋਇ॥੩੦੩॥
ਇਹ ਸਾਰੇ ਪਾਸ ਦੇ ਨਾਮ ਹਨ, ਜਿਸ ਤੋਂ ਕੋਈ ਵੀ ਬਚਿਆ ਨਹੀਂ ਹੈ ॥੩੦੩॥
“Ripukhandan, Daldaahak, Shatrutaapak etc.,” are all names of Pqaash, from which none could save himself.303.
ਰਿਪੁਪਦਪ੍ਰਿਥਮਬਖਾਨਿਕੈਗ੍ਰਸਿਤਨਿਬਹੁਰਿਬਖਾਨੁ॥
ਪਹਿਲਾਂ 'ਰਿਪੁ' ਪਦ ਕਹਿ ਕੇ, ਪਿਛੋਂ 'ਗ੍ਰਸਿਤਨਿ' ਸ਼ਬਦ ਕਹਿ ਦਿਓ।
ਸਕਲਨਾਮਜਮਪਾਸਿਕੇਚਤੁਰਚਿਤਮਹਿਜਾਨੁ॥੩੦੪॥
(ਇਹ) ਸਭ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸਮਝ ਲੈਣ ॥੩੦੪॥
Uttering the word “Ripu” in the beginning and then saying the word “Grastan” all the names of Yam-Paash are known.304.
ਖਲਪਦਆਦਿਉਚਾਰਿਕੈਖੰਡਨਿਅੰਤਿਬਖਾਨ॥
ਪਹਿਲਾਂ 'ਖਲ' ਪਦ ਕਥਨ ਕਰ ਕੇ, ਬਾਦ ਵਿਚ 'ਖੰਡਨਿ' ਪਦ ਜੋੜ ਦਿਓ।
ਸਕਲਨਾਮਜਮਪਾਸਿਕੇਚੀਨੀਅਹੁਚਤੁਰਸੁਜਾਨ॥੩੦੫॥
(ਇਹ) ਸਾਰੇ ਪਾਸ ਦੇ ਨਾਮ ਹਨ। ਵਿਚਾਰਵਾਨ ਮਨ ਵਿਚ ਸੋਚ ਲੈਣ ॥੩੦੫॥
Saying the word “Khal” in the beginning and then uttering the word “Khandan” at the end, the names of Yam-Paash are recognized.305.
ਦਲਦਾਹਨਿਰਿਪੁਗ੍ਰਸਿਤਨੀਸਤ੍ਰੁਤਾਪਨੀਸੋਇ॥
'ਦਲ ਦਾਹਨਿ', 'ਰਿਪੁ ਗ੍ਰਸਿਤਨੀ' ਅਤੇ 'ਸਤ੍ਰੁ ਤਾਪਨੀ'
ਕਾਲਪਾਸਿਕੇਨਾਮਸਭਜਾਤੇਰਹਿਤਨਕੋਇ॥੩੦੬॥
(ਆਦਿ ਨਾਮ) ਪਾਸ ਦੇ ਹਨ, ਜਿਨ੍ਹਾਂ ਤੋਂ ਕੋਈ ਵੀ ਖਾਲੀ ਨਹੀਂ ਹੈ ॥੩੦੬॥
“Daldaahan, Ripu-grastani, Shatrutapni, etc.,” are all the names of Kaal-Paash, from which none could be saved.306.
ਜਾਪਦਪ੍ਰਿਥਮਉਚਾਰਿਕੈਮੀਪਦਅੰਤਿਬਖਾਨੁ॥
'ਜਾ' ਪਦ ਨੂੰ ਪਹਿਲਾਂ ਉਚਾਰ ਕੇ ਪਿਛੋਂ 'ਮੀ' ਪਦ ਅੰਤ ਉਤੇ ਕਥਨ ਕਰੋ।
ਜਾਮੀਪਦਏਹੋਤਹੈਨਾਮਪਾਸਿਕੇਜਾਨੁ॥੩੦੭॥
(ਇਸ) 'ਜਾਮੀ' ਪਦ ਨੂੰ ਪਾਸ ਦੇ ਨਾਮ ਸਮਝ ਲਵੋ ॥੩੦੭॥
Saying he word “Jaa” at the end beginning and adding he word “Mee” at the end, the word “Jaamee” is formed, which means Paash.307.
ਦਿਸਾਬਾਰੁਣੀਪ੍ਰਿਥਮਕਹਿਏਸਰਾਸਤ੍ਰਕਹਿਅੰਤਿ॥
ਪਹਿਲਾਂ 'ਬਾਰੁਣੀ ਦਿਸਾ' (ਵਰਣ ਦੀ ਦਿਸ਼ਾ, ਪੱਛਮ) ਪਹਿਲਾਂ ਕਹਿ ਕੇ, ਫਿਰ 'ਏਸਰਾਸਤ੍ਰ' ਸ਼ਬਦ ਅੰਤ ਉਤੇ ਕਥਨ ਕਰੋ।
ਨਾਮਸਕਲਸ੍ਰੀਪਾਸਿਕੇਨਿਕਸਤਚਲਤਬਿਅੰਤ॥੩੦੮॥
(ਇਹ) ਬੇਅੰਤ ਨਾਮ ਪਾਸ ਦੇ ਬਣਦੇ ਜਾਣਗੇ ॥੩੦੮॥
Saying the words, “Dishaa, Vaaruni” in the beginning and uttering the words “Aishra Shattu” at the end, innumerable names of Paash continue to be evolved.308.
ਪਛਮਆਦਿਬਖਾਨਿਕੈਏਸਰਪੁਨਿਪਦਦੇਹੁ॥
ਪਹਿਲਾ 'ਪਛਮ' ਪਦ ਕਹਿ ਕੇ ਫਿਰ 'ਏਸਰ' ਸ਼ਬਦ ਕਹਿ ਦਿਓ।
ਆਯੁਧਬਹੁਰਿਬਖਾਨੀਐਨਾਮਪਾਸਿਲਖਿਲੇਹੁ॥੩੦੯॥
ਫਿਰ 'ਆਯੁਧ' ਸ਼ਬਦ ਜੋੜ ਦਿਓ। (ਇਹ) ਪਾਸ ਦੇ ਨਾਮ ਹੋ ਜਾਣਗੇ ॥੩੦੯॥
Saying primarily the word “Pashchim” and then adding he word “Aishar” and afterwards the word “Aayudh”, the names of Paash are comprehended.309.
ਪ੍ਰਿਥਮਠਗਨਕੇਨਾਮਲੈਆਯੁਧਬਹੁਰਿਬਖਾਨ॥
ਪਹਿਲਾਂ ਠਗਾਂ ਦੇ ਨਾਮ ਲੈ ਕੇ, ਫਿਰ 'ਆਯੁਧ' ਸ਼ਬਦ ਜੋੜ ਦਿਓ।
ਸਕਲਨਾਮਏਪਾਸਿਕੇਚਤੁਰਚਿਤਪਹਿਚਾਨ॥੩੧੦॥
(ਇਹ) ਸਾਰੇ ਪਾਸ ਦੇ ਨਾਮ ਹਨ। ਚਤੁਰ ਪੁਰਸ਼ ਮਨ ਵਿਚ ਵਿਚਾਰ ਲੈਣ ॥੩੧੦॥
Keeping the names of Thugs in the beginning and then uttering the word “Aayudh”, all the names of Paash are recognized in mind.310.
ਬਾਟਿਆਦਿਪਦਉਚਰਿਕੈਹਾਪਦਅਸਤ੍ਰਬਖਾਨ॥
ਪਹਿਲਾਂ 'ਬਾਟਿ' ਪਦ ਦਾ ਉਚਾਰਨ ਕਰ ਕੇ, ਫਿਰ 'ਹਾ' ਅਤੇ 'ਅਸਤ੍ਰ' ਪਦ ਦਾ ਕਥਨ ਕਰੋ।