GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 730
Display Settings
ਸਕਲਨਾਮਸ੍ਰੀਪਾਸਿਕੇਚੀਨਹੁਚਿਤਪਰਬੀਨ॥੨੭੫॥
(ਇਹ) ਸਾਰੇ ਨਾਮ ਪਾਸ ਦੇ ਹਨ, ਪ੍ਰਬੀਨ ਲੋਗ ਚਿਤ ਵਿਚ ਵਿਚਾਰ ਲੈਣ ॥੨੭੫॥
Uttering primarily the words “Surya Aatmaj” and then adding the word “Shastar”, the skilful people know all the names of Paash.275.
ਕਾਲਪਿਤਾਪ੍ਰਥਮੈਉਚਰਿਅੰਤਿਤਨੁਜਪਦਿਦੇਹੁ
ਪਹਿਲਾਂ 'ਕਾਲ ਪਿਤਾ' ਉਚਾਰੋ, ਫਿਰ 'ਤਨੁਜ' ਪਦ ਕਹੋ,
ਪਤਿਕਹਿਅਸਤ੍ਰਬਖਾਨੀਐਨਾਮਪਾਸਿਲਖਿਲੇਹੁ॥੨੭੬॥
(ਫਿਰ) ਅੰਤ ਉਤੇ 'ਪਤਿ' ਅਤੇ 'ਅਸਤ੍ਰ' ਸ਼ਬਦ ਜੋੜ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੨੭੬॥
Uttering the words “Kaalpita, tanuj and Astar” in serial order, all the names of Paash ar known.276.
ਦਿਵਕਰਤਨੁਜਾਪ੍ਰਿਥਮਕਹਿਪਤਿਕਹਿਸਸਤ੍ਰਬਖਾਨ
ਪਹਿਲਾਂ 'ਦਿਵਕਰ ਤਨੁਜਾ' (ਸੂਰਜ ਦੀ ਪੁੱਤਰੀ) ਕਹਿ ਕੇ, ਫਿਰ 'ਪਤੀ' ਅਤੇ 'ਸ਼ਸਤ੍ਰ' ਸ਼ਬਦ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਲੀਜਹੁਚਤੁਰਪਛਾਨ॥੨੭੭॥
ਇਹ ਪਾਸ ਦੇ ਨਾਮ ਹਨ, ਚਤੁਰ ਲੋਗ ਪਛਾਣ ਲੈਣ ॥੨੭੭॥
Uttering the words “Divaakar Tanuja” in the beginning and then saying the word “Pati” the wise people recognize all the names of Paash.277.
ਪਾਸਿਗ੍ਰੀਵਹਾਕੰਠਰਿਪੁਬਰੁਣਾਯੁਧਜਿਹਨਾਮ
ਜਿਸ ਦੇ 'ਪਾਸਿ', 'ਗ੍ਰੀਵਹਾ', 'ਕੰਠ ਰਿਪੁ' ਅਤੇ 'ਬਰੁਣਾਯੁਧ' ਨਾਮ ਹਨ,
ਪਰੋਦੁਸਟਕੇਕੰਠਮੈਕਰੋਹਮਾਰੋਕਾਮ॥੨੭੮॥
ਉਹ ਦੁਸ਼ਟ ਦੇ ਗਲੇ ਵਿਚ ਪੈਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੭੮॥
He, whose names are “Gareevahaa, Kanthripu, Paash, Varunaayudh” etc., he should fall at the throat of the tyrant and fulfil our tasks.278.
ਆਦਿਕੰਠਕੇਨਾਮਲੈਗ੍ਰਾਹਕਪਦਕਹਿਅੰਤਿ
ਪਹਿਲਾਂ 'ਕੰਠ' ਦੇ ਨਾਮ ਲੈ ਕੇ ਅੰਤ ਉਤੇ 'ਗ੍ਰਾਹਕ' ਪਦ ਕਹਿ ਦਿਓ।
ਬਰੁਣਾਯੁਧਕੇਨਾਮਸਭੁਨਿਕਸਤਚਲਤਬਿਅੰਤ॥੨੭੯॥
(ਇਸ ਤਰ੍ਹਾਂ) ਪਾਸ (ਬਰੁਣਾਯੁਧ) ਦੇ ਨਾਮ ਬਣਦੇ ਜਾਂਦੇ ਹਨ ॥੨੭੯॥
Uttering primarily the name “Kanth”, then adding the word “Grahak” at the end, all the names of Varunaayudh (Paash) continue to be evolved.279.
ਨਾਰਿਕੰਠਗਰਗ੍ਰੀਵਭਨਿਗ੍ਰਹਿਤਾਬਹੁਰਿਬਖਾਨ
ਪਹਿਲਾਂ 'ਨਾਰਿ', 'ਕੰਠ', 'ਗਰ', 'ਗ੍ਰੀਵ' (ਸਾਰੇ ਗਰਦਨ ਦੇ ਨਾਮ) ਸ਼ਬਦ ਕਹਿ ਕੇ ਫਿਰ 'ਗ੍ਰਹਿਤਾ' ਸ਼ਬਦ ਕਥਨ ਕਰੋ।
ਸਕਲਨਾਮਪਾਸਿਕੇਨਿਕਸਤਚਲਤਅਪ੍ਰਮਾਨ॥੨੮੦॥
(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਜਾਣਗੇ ॥੨੮੦॥
Uttering the words “Naari, Kanth, Galaa and Gareevaa” in the beginning angd then adding the word “Graheetaa”, all the names of Paash continue to be evolved.280.
ਜਮੁਨਾਪ੍ਰਿਥਮਬਖਾਨਿਕੈਏਸਰਾਯੁਧਹਿਾਂਬਖਾਨ
ਪਹਿਲਾਂ 'ਜਮੁਨਾ' ਪਦ ਕਹਿ ਕੇ (ਫਿਰ) 'ਏਸਰਾਯੁਧ' ਬਖਾਨ ਕਰੋ।
ਸਕਲਨਾਮਸ੍ਰੀਪਾਸਿਕੇਚੀਨਹੁਚਤੁਰਸੁਜਾਨ॥੨੮੧॥
(ਇਹ) ਸਾਰੇ ਨਾਮ ਪਾਸ ਦੇ ਹਨ। ਵਿਦਵਾਨ ਲੋਗ ਮਨ ਵਿਚ ਵਿਚਾਰ ਲੈਣ ॥੨੮੧॥
Saying the word “Yamuna” primarily and then uttering the word “Ishraayudh”, the wise people recognize all the names of Paash.281.
ਕਾਬਰਣਾਦਿਬਖਾਨਿਕੈਮੰਦਬਹੁਰਪਦਦੇਹੁ
ਪਹਿਲਾਂ 'ਕ' ਅੱਖਰ ਕਹਿ ਕੇ ਫਿਰ 'ਮੰਦ' ਸ਼ਬਦ ਜੋੜ ਦਿਓ।
ਹੋਤਹੈਨਾਮਕਮੰਦਕੇਚੀਨਚਤੁਰਚਿਤਿਲੇਹੁ॥੨੮੨॥
ਇਹ ਨਾਮ ਪਾਸ (ਕਮੰਦ) ਦੇ ਹੋ ਜਾਂਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੮੨॥
Saying the letter “K” and then adding the word “Mand”, the name “Kamand” is rcognised.282.
ਕਿਸਨਆਦਿਪਦਉਚਰਿਕੈਬਲਭਾਤਿਪਦਦੇਹੁ
ਪਹਿਲਾਂ 'ਕਿਸਨ' ਸ਼ਬਦ ਉਚਾਰ ਕੇ ਫਿਰ 'ਬਲਭਾਂਤਿ' ਪਦ ਕਹਿ ਦਿਓ।
ਪਤਿਅਸਤ੍ਰਾਤਿਉਚਾਰੀਐਨਾਮਪਾਸਿਲਖਿਲੇਹੁ॥੨੮੩॥
(ਮਗਰੋਂ) ਅੰਤ ਤੇ 'ਪਤਿ' ਅਤੇ 'ਅਸਤ੍ਰ' ਉਚਾਰਨ ਕਰੋ। (ਇਹ) ਪਾਸ ਦਾ ਨਾਮ ਸਮਝ ਲਵੋ ॥੨੮੩॥
Uttering primarily the word “Karisan”, then adding the word “Vallabha and then uttering the words “Pati Astar”, all the names of Paash are known.283.
ਬੀਰਗ੍ਰਸਤਨੀਸੁਭਟਹਾਕਾਲਾਯੁਧਜਿਹਨਾਮ
'ਬੀਰ ਗ੍ਰਸਤਨੀ', 'ਸੁਭਟਹਾ' ਅਤੇ 'ਕਾਲਾਯੁਧ' ਜਿਸ ਦੇ ਨਾਮ ਹਨ,
ਪਰੋਦੁਸਟਕੇਕੰਠਮੈਕਰੋਹਮਾਰੋਕਾਮ॥੨੮੪॥
(ਉਹ) ਵੈਰੀ ਦੇ ਗਲੇ ਵਿਚ ਪੈ ਜਾਂਦੀ ਹੈ ਅਤੇ ਮੇਰੇ ਕੰਮ ਸੰਵਾਰਦੀ ਹੈ ॥੨੮੪॥
O Paash! Your names are “Vir-Girastani, Subhatahaa, Kalayudh etc.,” You may fall at the throat of the tyrants and fulfil our tasks.284.
ਕਾਲਅਕਾਲਕਰਾਲਭਨਿਆਯੁਧਬਹੁਰਿਬਖਾਨੁ
ਕਾਲ, ਅਕਾਲ ਅਤੇ ਕਰਾਲ ਕਹਿ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।
ਸਕਲਨਾਮਪਾਸਿਕੇਚਤੁਰਚਿਤਮਹਿਜਾਨੁ॥੨੮੫॥
(ਇਹ) ਸਾਰੇ ਨਾਮ ਪਾਸ ਦੇ ਹਨ, ਚਤੁਰ ਲੋਗ ਸਮਝ ਲੈਣ ॥੨੮੫॥
Uttering the words “Kall, Akaal and Karaal”, then adding the word Aayudh, the wise people know all the names of Paash in their mind.285.
ਆਦਿਉਚਰੀਐਸੂਰਜਪਦਪੂਤਉਚਰੀਐਅੰਤਿ
ਪਹਿਲਾਂ 'ਸੂਰਜ' ਸ਼ਬਦ ਉਚਾਰੋ, (ਫਿਰ) 'ਪੂਤ' ਤੋਂ ਬਾਦ 'ਸਸਤ੍ਰ' ਪਦ ਅੰਤ ਤੇ ਉਚਾਰੋ।
ਸਸਤ੍ਰਭਾਖੀਐਪਾਸਿਕੇਨਿਕਸਹਿਨਾਮਬਿਅੰਤ॥੨੮੬॥
(ਇਸ ਤਰ੍ਹਾਂ) ਬੇਅੰਤ ਨਾਮ ਪਾਸ ਦੇ ਬਣ ਜਾਂਦੇ ਹਨ ॥੨੮੬॥
Saying “Surya” in the first place, then adding “Puttra” and then saying the word “Shastar” at the end, many names of Paash continue to be evolved.286.
ਸਕਲਸੂਰਜਕੇਨਾਮਲੈਸੁਤਪਦਅਸਤ੍ਰਬਖਾਨ
(ਪਹਿਲਾਂ) ਸੂਰਜ ਦੇ ਸਾਰੇ ਨਾਮ ਲੈ ਕੇ, (ਫਿਰ) 'ਸੁਤ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।