ਇਤਿਸ੍ਰੀਨਾਮਮਾਲਾਪੁਰਾਣੇਸ੍ਰੀਬਾਨਨਾਮਤ੍ਰਿਤੀਯਧਿਆਇਸਮਾਪਤਮਸਤੁਸੁਭਮਸੁਤ॥੩॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਬਾਨ ਨਾਮ ਦੇ ਤੀਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੩॥
End of the third chapter entitled “Shri Baan” in Shastar Nam Mala Puran.
ਅਥਸ੍ਰੀਪਾਸਿਕੇਨਾਮ॥
ਹੁਣ ਸ੍ਰੀ ਪਾਸਿ ਦੇ ਨਾਂਵਾਂ ਦਾ ਕਥਨ
Now begins the description of the names of Shri Paash (Noose)
ਦੋਹਰਾ॥
ਦੋਹਰਾ:
DOHRA
ਬੀਰਗ੍ਰਸਿਤਹੀਗ੍ਰੀਵਧਰਬਰੁਣਾਯੁਧਕਹਿਅੰਤ॥
'ਬੀਰ ਗ੍ਰਸਿਤਹੀ', 'ਗ੍ਰੀਵਧਰ' ਅਤੇ 'ਬਰੁਣਾਯੁਧ' ਅੰਤ ਉਤੇ ਕਹਿ ਦਿਓ।
ਸਕਲਨਾਮਸ੍ਰੀਪਾਸਿਕੇਨਿਕਸਤਚਲੈਅਨੰਤ॥੨੫੩॥
ਇਸ ਤਰ੍ਹਾਂ ਪਾਸ (ਫਾਹੀ) ਦੇ ਅਨੇਕਾਂ ਨਾਮ ਬਣਦੇ ਜਾਣਗੇ ॥੨੫੩॥
By uttering the words “Veer-Grast, Griendhar and Varunaayudh”, all the names of Paash continue to be evolved.253.
ਗ੍ਰੀਵਗ੍ਰਸਿਤਨਿਭਵਧਰਾਜਲਧਰਾਜਹਥੀਆਰ॥
'ਗ੍ਰੀਵ ਗ੍ਰਸਿਤਨਿ', 'ਭਵ ਧਰਾ' ਅਤੇ 'ਜਲਧ ਰਾਜ' ਦਾ ਹਥਿਆਰ ਹੈ।
ਪਰੌਦੁਸਟਕੇਕੰਠਮੈਮੋਕਹੁਲੇਹੁਉਬਾਰ॥੨੫੪॥
(ਇਹ) ਦੁਸ਼ਟ ਦੀ ਗਰਦਨ ਉਤੇ ਵਜਦਾ ਹੈ ਅਤੇ ਮੈਨੂੰ ਬਚਾ ਲੈਂਦਾ ਹੈ ॥੨੫੪॥
O creator of fear for the neck, the giver of fear to the earth, the weapon of the ocean! Strike on the throats of the tyrants and redeem me.254.
ਪ੍ਰਿਥਮਨਦਨਕੇਨਾਮਲੈਏਸਏਸਪਦਭਾਖਿ॥
ਪਹਿਲਾਂ ਨਦੀਆਂ ਦੇ ਨਾਮ ਲੈ ਕੇ, ਮਗਰੋਂ ਸਭ ਦੇ 'ਏਸ ਏਸ' ਪਦ ਕਹਿ ਦਿਓ।
ਸਸਤ੍ਰਉਚਰਿਸਭਪਾਸਿਕੇਨਾਮਚੀਨਿਚਿਤਿਰਾਖੁ॥੨੫੫॥
ਫਿਰ 'ਸਸਤ੍ਰ' ਪਦ ਉਚਾਰੋ। (ਇਹ) ਸਾਰੇ ਨਾਮ ਪਾਸ ਦੇ ਚਿਤ ਵਿਚ ਰਖ ਲਵੋ ॥੨੫੫॥
Naming primarily all the streams and then uttering the word “Ish” and afterwards the word “Shastar”, all the names of Paash are known in the mind.255.
ਗੰਗਾਏਸਬਖਾਨਿਕੈਈਸਸਸਤ੍ਰਕਹਿਅੰਤਿ॥
ਪਹਿਲਾਂ 'ਗੰਗਾ ਏਸ' (ਸਬਦ) ਕਹਿ ਕੇ, ਅੰਤ ਉਤੇ 'ਈਸ ਸਸਤ੍ਰ' ਕਹਿ ਦਿਓ।
ਸਕਲਨਾਮਸ੍ਰੀਪਾਸਿਕੇਨਿਕਸਤਚਲੈਅਨੰਤ॥੨੫੬॥
(ਇਸ) ਤੋਂ ਪਾਸ ਦੇ ਅਨੇਕ ਨਾਮ ਨਿਕਲ ਸਕਦੇ ਹਨ ॥੨੫੬॥
Adding the word “Shastar” with the word “Gangesh”, all the names of Paash continue to evolved.256.
ਜਟਜਜਾਨਵੀਕ੍ਰਿਤਹਾਗੰਗਾਈਸਬਖਾਨੁ॥
(ਪਹਿਲਾਂ) 'ਜਟਜ' (ਜਟਾ ਤੋਂ ਪੈਦਾ ਹੋਈ ਗੰਗਾ) ਜਾਨਵੀ (ਗੰਗਾ) ਕ੍ਰਿਤਹਾ (ਪਾਪ ਹਰਨ ਵਾਲੀ, ਗੰਗਾ) ਸ਼ਬਦ ਕਹਿ ਕੇ ਫਿਰ 'ਗੰਗਾ ਈਸ' ਕਥਨ ਕਰੋ।
ਆਯੁਧਅੰਤਿਬਖਾਨੀਐਨਾਮਪਾਸਿਕੇਜਾਨ॥੨੫੭॥
ਅੰਤ ਉਤੇ 'ਆਯੁਧ' (ਸ਼ਸਤ੍ਰ) ਕਹੋ। ਇਹ ਪਾਸ ਦੇ ਨਾਮ ਬਣ ਜਾਂਦੇ ਹਨ ॥੨੫੭॥
After uttering the words “Jataj, Jahnavi and Ganga”, then adding the word “Ish” and afterwards saying the word “Aayudh”, the names fo Paash are described.257.
ਸਕਲਅਘਨਕੇਨਾਮਲੈਹਾਆਯੁਧਸੁਬਖਾਨ॥
ਸਾਰਿਆਂ ਪਾਪਾਂ ਦੇ ਨਾਮ ਲੈ ਕੇ, (ਫਿਰ) 'ਹਾ' ਅਤੇ 'ਆਯੁਧ' ਸ਼ਬਦਾਂ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚਤੁਰਚਿਤਮਹਿਜਾਨ॥੨੫੮॥
(ਇਹ) ਸਾਰੇ ਪਾਸ ਦੇ ਨਾਮ ਹਨ। ਵਿਦਵਾਨ ਮਨ ਵਿਚ ਸੋਚ ਲੈਣ ॥੨੫੮॥
Naming all the sins and then uttering the word “Ha”, the wise people comprehend all the names of Paash in their mind.258.
ਕਿਲਬਿਖਪਾਪਬਖਾਨਿਕੈਰਿਪੁਪਤਿਸਸਤ੍ਰਬਖਾਨ॥
ਪਹਿਲਾਂ 'ਕਿਲਵਿਖ' ਜਾਂ 'ਪਾਪ' ਕਹਿ ਕੇ, (ਫਿਰ) 'ਰਿਪੁ ਪਤਿ ਸਸਤ੍ਰ' ਕਥਨ ਕਰੋ।
ਸਕਲਨਾਮਸ੍ਰੀਪਾਸਿਕੇਲੀਜਹੁਚਤੁਰਪਛਾਨ॥੨੫੯॥
(ਇਹ) ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੫੯॥
After narrating all the sins and then uttering the words “Ripu Pati Shastar”, O wise people! recognize all the names of Paash.259.
ਅਧਰਮਪਾਪਬਖਾਨਿਕੈਨਾਸਨੀਸਅਸਤ੍ਰਭਾਖਿ॥
ਪਹਿਲਾਂ 'ਅਧਰਮ' ਜਾਂ 'ਪਾਪ' ਕਹਿ ਕੇ (ਫਿਰ) 'ਨਾਸਨੀਸ ਅਸਤ੍ਰ' ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚੀਨਚਤੁਰਚਿਤਿਰਾਖਿ॥੨੬੦॥
(ਇਹ) ਸਾਰੇ ਨਾਮ ਪਾਸ ਦੇ ਹਨ। ਚਿਤ ਵਿਚ ਚਤੁਰ ਲੋਗ ਵਿਚਾਰ ਲੈਣ ॥੨੬੦॥
Describing “Adharma and Paap” and adding the words “Naash Shatru”, all the names of Paash are known in the mind.260.
ਸਕਲਜਟਨਿਕੋਨਾਮਲੈਜਾਪਤਿਅਸਤ੍ਰਬਖਾਨਿ॥
ਪਹਿਲਾਂ ਜਟਨਿ (ਗੰਗਾ) ਦੇ ਨਾਮ ਲੈ ਕੇ, ਫਿਰ 'ਜਾ ਪਤਿ' ਅਤੇ 'ਅਸਤ੍ਰ' ਸ਼ਬਦ ਕਥਨ ਕਰੋ।
ਅਮਿਤਨਾਮਸ੍ਰੀਪਾਸਕੇਚਤੁਰਚਿਤਮਹਿਜਾਨੁ॥੨੬੧॥
(ਇਹ) ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਮਨ ਵਿਚ ਜਾਣ ਲੈਣ ॥੨੬੧॥
Naming all the matted locks (jataaon) and then uttering the words “Ja, Pati and Astar”, innumerable names of Paash are known.261.
ਤਉਸਾਰਾਸਤ੍ਰੁਬਖਾਨਿਕੈਭੇਦਕਗ੍ਰੰਥਬਖਾਨ॥
'ਤਉਸਾਰਾ ਸਤ੍ਰੁ' (ਤੁਸਾਰ ਦਾ ਵੈਰੀ) ਕਹਿ ਕੇ, ਫਿਰ 'ਭੇਦਕ ਗ੍ਰੰਥ' ਕਥਨ ਕਰੋ।
ਸਸਤ੍ਰਸਬਦਪੁਨਿਭਾਖੀਐਨਾਮਪਾਸਿਪਹਿਚਾਨ॥੨੬੨॥
ਮਗਰੋਂ 'ਸ਼ਸਤ੍ਰ' ਸ਼ਬਦ ਕਹੋ, (ਇਹ) ਪਾਸ ਦੇ ਨਾਮ ਵਜੋਂ ਪਛਾਣੋ ॥੨੬੨॥
Associating the word “Shastar” with Varuna”, who is the destroyer of the enemy of tank, the names of Paash are recognized.262.
ਗਿਰਿਪਦਪ੍ਰਿਥਮਬਖਾਨਿਕੈਨਾਸਨਿਨਾਥਬਖਾਨਿ॥
ਪਹਿਲਾਂ 'ਗਿਰਿ' ਪਦ ਕਹਿ ਕੇ, (ਮਗਰੋਂ) 'ਨਾਸਨਿ ਨਾਥ' ਦਾ ਉਚਾਰਨ ਕਰੋ।
ਸਸਤ੍ਰਸਬਦਪੁਨਿਭਾਖੀਐਨਾਮਪਾਸਿਪਹਿਚਾਨ॥੨੬੩॥
ਫਿਰ 'ਸ਼ਸਤ੍ਰ' ਸ਼ਬਦ ਉਚਾਰੋ, (ਇਹ) ਨਾਮ ਪਾਸ ਦੇ ਸਮਝਣੇ ਚਾਹੀਦੇ ਹਨ ॥੨੬੩॥
Saying the words “Giri-nashini and Nath” and then uttering the word “Shastar”, the names of Paash are recognized.263.
ਫੋਕੀਨੋਕੀਪਖਧਰਪਤ੍ਰੀਪਰੀਬਖਾਨ॥
ਫੋਕੀ (ਫੋਕ) ਨੋਕੀ, ਪਖਧਰ, ਪਤ੍ਰੀ, ਪਰੀ,
ਪਛੀਪਛਿਅੰਤਕਕਹੋਸਕਲਪਾਸਿਕੇਨਾਮ॥੨੬੪॥
ਪਛੀ, ਪਛਿ ਸ਼ਬਦ ਕਹਿ ਕੇ ਫਿਰ 'ਅੰਤਕ' ਪਦ ਕਹੋ। (ਇਸ ਤਰ੍ਹਾਂ) ਸਾਰੇ ਪਾਸ ਦੇ ਨਾਮ ਬਣਦੇ ਹਨ ॥੨੬੪॥
The weapon destroying various kinds of birds, is known by the name of Paash.264.
ਕਸਟਸਬਦਪ੍ਰਿਥਮੈਉਚਰਿਅਘਨਸਬਦਕਹੁਅੰਤਿ॥
ਪਹਿਲਾਂ 'ਕਸਟ' ਸ਼ਬਦ ਉਚਾਰੋ, (ਫਿਰ) ਅੰਤ ਉਤੇ 'ਅਘਨ' ਸਬਦ ਕਹੋ।
ਪਤਿਸਸਤ੍ਰਭਾਖਹੁਪਾਸਿਕੇਨਿਕਸਹਿਨਾਮਅਨੰਤ॥੨੬੫॥
(ਫਿਰ) 'ਪਤਿ ਸਸਤ੍ਰ' ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੬੫॥
Saying the word “Kasht” in the beginning and adding the words “Aghan, Pati and Shastar” at end, the wise people comprehend the names of Paash.265.
ਪਬ੍ਯਾਂਪ੍ਰਿਥਮਬਖਾਨਿਕੈਭੇਦਨਈਸਬਖਾਨ॥
ਪਹਿਲਾਂ 'ਪਬ੍ਯਾ' (ਨਦੀ) ਕਹਿ ਕੇ ਫਿਰ 'ਭੇਦਨ (ਭੇਦਣ ਵਾਲੀ) ਈਸ' ਸ਼ਬਦ ਕਹਿ ਦਿਓ।
ਸਸਤ੍ਰਸਬਦਪੁਨਿਭਾਖੀਐਨਾਮਪਾਸਿਪਹਿਚਾਨ॥੨੬੬॥
ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ। ਇਸ ਨੂੰ ਪਾਸ ਦਾ ਨਾਮ ਸਮਝ ਲਵੋ ॥੨੬੬॥
Uttering the word “Parvati” in the beginning, then adding the words “Medini” and “Ish Shastar”, the names of Paash are known.266.
ਜਲਨਾਇਕਬਾਰਸਤ੍ਰੁਭਨਿਸਸਤ੍ਰਸਬਦਪੁਨਿਦੇਹੁ॥
'ਜਲਨਾਇਕ' ਜਾਂ 'ਬਾਰਸਤ੍ਰੁ' ਕਹਿ ਕੇ, ਫਿਰ 'ਸ਼ਸਤ੍ਰ' ਸ਼ਬਦ ਕਹਿ ਦਿਓ।
ਸਕਲਨਾਮਸ੍ਰੀਪਾਸਿਕੇਚੀਨਚਤੁਰਚਿਤਿਲੇਹੁ॥੨੬੭॥
(ਇਹ) ਸਾਰੇ ਪਾਸ ਦੇ ਨਾਮ ਹਨ, ਚਤੁਰ ਪੁਰਸ਼ ਚਿਤ ਵਿਚ ਵਿਚਾਰ ਲੈਣ ॥੨੬੭॥
Uttering the words “Jal-nayak and Vari Astar” and then adding the word “Shastar”, the wise people recognize all the names of Paash.267.
ਸਭਗੰਗਾਕੇਨਾਮਲੈਪਤਿਕਹਿਸਸਤ੍ਰਬਖਾਨ॥
(ਪਹਿਲਾਂ) ਗੰਗਾ ਦੇ ਸਾਰੇ ਨਾਮ ਲੈ ਕੇ 'ਪਤਿ ਸਸਤ੍ਰ' ਦਾ ਕਥਨ ਕਰੋ।
ਸਭੈਨਾਮਸ੍ਰੀਪਾਸਿਕੇਲੀਜਹੁਚਤੁਰਪਛਾਨ॥੨੬੮॥
(ਇਹ) ਸਾਰੇ ਨਾਮ ਪਾਸ ਦੇ ਹੋਣਗੇ। ਸਮਝਦਾਰ ਲੋਗ ਵਿਚਾਰ ਕਰ ਲੈਣ ॥੨੬੮॥
Uttering all the names of “Ganga” and then saying “Pati-Shastar”, all the names of Paash are comprehended.268.
ਜਮੁਨਾਪ੍ਰਿਥਮਬਖਾਨਿਕੈਏਸਅਸਤ੍ਰਕਹਿਅੰਤਿ॥
ਪਹਿਲਾਂ 'ਜਮੁਨਾ' ਨਾਮ ਕਹਿ ਕੇ ਫਿਰ 'ਏਸ ਅਸਤ੍ਰ' ਅੰਤ ਉਤੇ ਕਹੋ।
ਸਕਲਨਾਮਸ੍ਰੀਪਾਸਿਕੇਨਿਕਸਤਚਲਤਅਨੰਤ॥੨੬੯॥
ਇਹ ਸਾਰੇ ਅਨੰਤ ਨਾਮ ਪਾਸ ਦੇ ਬਣਦੇ ਜਾਣਗੇ ॥੨੬੯॥
Saying primarily the word “Yamuna” and then uttering the words “Ish-Astar”, all the names of Paash continue to be evolved.269.
ਕਾਲਿੰਦ੍ਰੀਪਦਪ੍ਰਿਥਮਭਨਿਇੰਦ੍ਰਸਬਦਕਹਿਅੰਤਿ॥
ਪਹਿਲਾਂ 'ਕਾਲਿੰਦ੍ਰੀ' ਪਦ ਕਹੋ, (ਫਿਰ) ਅੰਤ ਉਤੇ 'ਇੰਦ੍ਰ' ਸਬਦ ਕਹੋ।
ਅਸਤ੍ਰਬਹੁਰਿਕਹੁਪਾਸਿਕੇਨਿਕਸਹਿਨਾਮਅਨੰਤ॥੨੭੦॥
ਮਗਰੋਂ 'ਅਸਤ੍ਰ' ਸ਼ਬਦ ਕਹੋ, (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੭੦॥
Saying the word “Kaalindi” in the beginning and then adding the words “Indra-Astar”, afterwards many names of Paash continue to be evolved.270.
ਕਾਲਿਨੁਜਾਪਦਪ੍ਰਿਥਮਹਕਹਿਇਸਰਾਸਤ੍ਰਪੁਨਿਭਾਖੁ॥
ਪਹਿਲਾਂ 'ਕਾਲਿਨੁਜਾ' (ਯਮੁਨਾ) ਕਹਿ ਕੇ ਫਿਰ 'ਇਸਰਾਸਤ੍ਰ' (ਈਸਰ ਦਾ ਅਸਤ੍ਰ) ਕਥਨ ਕਰੋ।
ਸਕਲਨਾਮਸ੍ਰੀਪਾਸਕੇਚੀਨਿਚਤੁਰਚਿਤਿਰਾਖੁ॥੨੭੧॥
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੭੧॥
Saying the word “Kaali Anuja” in the beginning and then uttering the word “Ishar-Astar”, the wise people comprehend the names of Paash.271.
ਕ੍ਰਿਸਨਬਲਭਾਪ੍ਰਿਥਮਕਹਿਇਸਰਾਸਤ੍ਰਕਹਿਅੰਤਿ॥
ਪਹਿਲਾਂ 'ਕ੍ਰਿਸਨ ਬਲਭਾ' ਕਹਿ ਕੇ (ਫਿਰ) 'ਇਸਰਾਸਤ੍ਰ' ਅੰਤ ਉਤੇ ਕਹੋ।
ਸਕਲਨਾਮਸ੍ਰੀਪਾਸਿਕੇਨਿਕਸਤਚਲਤਅਨੰਤ॥੨੭੨॥
(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਚਲੇ ਜਾਣਗੇ ॥੨੭੨॥
Saying “Krishan-Vallabha” in the beginning and then uttering the word “Ishar-Astar” at the end, all the names of Paash continue to be evolved.272.
ਸੂਰਜਪੁਤ੍ਰਿਕੋਪ੍ਰਿਥਮਕਹਿਪਤਿਕਹਿਸਸਤ੍ਰਬਖਾਨ॥
ਪਹਿਲਾਂ 'ਸੂਰਜ ਪੁਤ੍ਰਿ' ਕਹਿ ਕੇ, ਫਿਰ 'ਪਤਿ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।
ਸਕਲਨਾਮਸ੍ਰੀਪਾਸਿਕੇਲੀਜੀਅਹੁਚਤੁਰਪਛਾਨ॥੨੭੩॥
ਇਹ ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੭੩॥
Saying “Surya-Putri” (Yamuna) in the beginning and then uttering the words “Pati-Astar”, the wise people know all the names of Paash.273.
ਭਾਨੁਆਤਜਮਾਆਦਿਕਹਿਅੰਤਆਯੁਧਪਦਦੇਹੁ॥
ਪਹਿਲਾਂ 'ਭਾਨ ਆਤਮਜਾ' (ਸੂਰਜ ਦੀ ਪੁੱਤਰੀ) ਕਹਿ ਕੇ ਅੰਤ ਉਤੇ 'ਆਯੁਧ' ਪਦ ਰਖੋ।
ਸਕਲਨਾਮਏਪਾਸਿਕੇਚੀਨਚਤੁਰਚਿਤਲੇਹੁ॥੨੭੪॥
(ਇਹ) ਸਾਰੇ ਪਾਸ ਦੇ ਨਾਮ ਹਨ। ਸਿਆਣੇ ਲੋਗ ਵਿਚਾਰ ਲੈਣ ॥੨੭੪॥
Saying primarily the words “Bhanu-Aatmaj” and then adding the word “Aayudh” at the end, the wise people know all the names of Paash. 274.
ਸੂਰਆਤਜਮਾਆਦਿਕਹਿਅੰਤਿਸਸਤ੍ਰਪਦਦੀਨ॥
ਪਹਿਲਾਂ 'ਸੂਰ ਆਤਮਜਾ' ਕਹਿ ਕੇ ਅੰਤ 'ਸਸਤ੍ਰ' ਪਦ ਕਥਨ ਕਰੋ।