GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 703
Display Settings
ਕਿਸਸਤ੍ਰਾਸਤ੍ਰਬਾਹੇ
ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ
ਭਲੇਸੈਣਗਾਹੇ॥੨੭੫॥
ਅਤੇ ਚੰਗੀ ਤਰ੍ਹਾਂ ਨਾਲ ਸੈਨਾ ਨੂੰ ਗਾਹ ਰਹੇ ਹਨ ॥੨੭੫॥
The warriors are looking splendid and they are destroying the army.48.275.
ਕਿਭੈਰਉਭਭਕੈ
ਭੈਰੋਂ ਭਭਕ ਰਿਹਾ ਹੈ।
ਕਿਕਾਲੀਕੁਹਕੈ
ਕਾਲੀ ਕਿਲਕਾਰੀਆਂ ਮਾਰਦੀ ਹੈ।
The goddess Kali is laughing, the Bhairavas are thundering and holding their vassels in the hands,
ਕਿਜੋਗਨਜੁਟੀ
ਜੋਗਣਾਂ ਜੁਟੀਆਂ ਹੋਈਆਂ ਹਨ
ਕਿਲੈਪਤ੍ਰਟੁਟੀ॥੨੭੬॥
ਅਤੇ (ਖੋਪਰੀਆਂ ਦੇ) ਬਰਤਨ ਨਾਲ ਟੁਟ ਕੇ ਪੈ ਗਈਆਂ ਹਨ ॥੨੭੬॥
The Yoginis have gathered together for drinking blood.49.276.
ਕਿਦੇਵੀਦਮਕੇ
ਦੇਵੀ ਲਿਸ਼ਕਦੀ ਹੈ,
ਕਿਕਾਲੀਕੁਹਕੇ
ਕਾਲੀ ਕਿਲਕਾਰੀਆਂ ਮਾਰਦੀ ਹੈ।
The goddess is resplendent and the goddess Kali is shouting,
ਕਿਭੈਰੋਭਕਾਰੈ
ਭੈਰੋਂ ਲਲਕਾਰ ਰਹੀ ਹੈ,
ਕਿਡਉਰੂਡਕਾਰੈ॥੨੭੭॥
ਡੌਰੂ ਡੁਕ ਡੁਕ ਕਰ ਕੇ ਵਜ ਰਹੇ ਹਨ ॥੨੭੭॥
The Bhairvas are thundering and are sounding their tabors.50.277.
ਕਿਬਹੁਸਸਤ੍ਰਬਰਖੇ
ਬਹੁਤ ਸ਼ਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਕਿਪਰਮਾਸਤ੍ਰਕਰਖੇ
ਪਰਮ ਅਸਤ੍ਰ (ਧਨੁਸ਼ ਬਾਣ) ਖਿਚੇ ਜਾ ਰਹੇ ਹਨ।
There is shower of weapons and the dreadful arms are crackling
ਕਿਦਈਤਾਸਤ੍ਰਛੁਟੇ
ਦੈਂਤ ਅਸਤ੍ਰ ਚਲ ਰਹੇ ਹਨ,
ਦੇਵਾਸਤ੍ਰਮੁਕੇ॥੨੭੮॥
ਦੇਵ ਅਸਤ੍ਰ ਮੁਕ ਗਏ ਹਨ ॥੨੭੮॥
The arms of the demons are being discharged from one side and the arms of gods are being used form the other side.51.278.
ਕਿਸੈਲਾਸਤ੍ਰਸਾਜੇ
(ਸੂਰਮਿਆਂ ਨੇ) ਸੈਲ (ਪੱਥਰ) ਅਸਤ੍ਰ ਸਜਾ ਲਏ ਹਨ,
ਕਿਪਉਨਾਸਤ੍ਰਬਾਜੇ
ਹਵਾ ਦੇ ਅਸਤ੍ਰ ਚਲ ਰਹੇ ਹਨ,
ਕਿਮੇਘਾਸਤ੍ਰਬਰਖੇ
ਮੇਘ ਅਸਤ੍ਰ ਵਰ੍ਹ ਰਹੇ ਹਨ,
ਕਿਅਗਨਾਸਤ੍ਰਕਰਖੇ॥੨੭੯॥
ਅਗਨ ਅਸਤ੍ਰਾਂ ਨੂੰ ਖਿਚਿਆ ਜਾ ਰਿਹਾ ਹੈ ॥੨੭੯॥
The Shailastras, Pavanastras and Meghastras are being showered and the fire-arms are crackling.52.279.
ਕਿਹੰਸਾਸਤ੍ਰਛੁਟੇ
ਹੰਸ ਅਸਤ੍ਰ ਛੁਟ ਰਹੇ ਹਨ,
ਕਿਕਾਕਸਤ੍ਰਤੁਟੇ
ਕਾਕ ਅਸਤ੍ਰ ਟੁਟ ਰਹੇ ਹਨ,
ਕਿਮੇਘਾਸਤ੍ਰਬਰਖੇ
ਮੇਘ ਅਸਤ੍ਰ ਵਰ੍ਹ ਰਹੇ ਹਨ,
ਕਿਸੂਕ੍ਰਾਸਤ੍ਰੁਕਰਖੇ॥੨੮੦॥
ਸੂਕ੍ਰ ਅਸਤ੍ਰ ਖਿਚੇ ਜਾ ਰਹੇ ਹਨ ॥੨੮੦॥
The Hansastras, Kakastras and Meghastras are being showered and the Shukarastras are crackling.53.280.
ਕਿਸਾਵੰਤ੍ਰਸਜੇ
ਸਾਵੰਤ ਸਜੇ ਹੋਏ ਹਨ,
ਕਿਬ੍ਰਯੋਮਾਸਤ੍ਰਗਜੇ
ਆਕਾਸ਼ ਵਿਚ ਅਸਤ੍ਰ ਗਜ ਰਹੇ ਹਨ,
ਕਿਜਛਾਸਤ੍ਰਛੁਟੇ
ਯਕਸ਼ ਅਸਤ੍ਰ ਚਲ ਰਹੇ ਹਨ,
ਕਿਕਿੰਨ੍ਰਾਸਤ੍ਰਮੁਕੇ॥੨੮੧॥
ਕਿੰਨਰ ਅਸਤ੍ਰ ਮੁਕ ਗਏ ਹਨ ॥੨੮੧॥
The warriors are bedecked, the Vyomastras are thundering the Yakshastras are being discharged and the Kinnarastras are getting exhausted.54.281.
ਕਿਗੰਧ੍ਰਾਬਸਾਤ੍ਰਬਾਹੈ
ਗੰਧਰਬ ਅਸਤ੍ਰ ਚਲਾਏ ਜਾ ਰਹੇ ਹਨ,
ਕਿਨਰਅਸਤ੍ਰਗਾਹੈ
ਨਰ ਅਸਤ੍ਰਾਂ ਨੂੰ ਗਾਹਿਆ ਜਾ ਰਿਹਾ ਹੈ,
The Gandharvastras are being discharged and the Narastras are also being used
ਕਿਚੰਚਾਲਨੈਣੰ
(ਯੋਧਿਆਂ ਦੀਆਂ) ਅੱਖਾਂ ਚੰਚਲ ਹੋ ਰਹੀਆਂ ਹਨ,
ਕਿਮੈਮਤਬੈਣੰ॥੨੮੨॥
ਸ਼ਰਾਬ ਦੇ ਨਸ਼ੇ ਵਿਚ ਬੋਲ ਰਹੇ ਹਨ ॥੨੮੨॥
The eyes of all the warriors are restless and all are uttering,”I”.55.282.
ਕਿਆਹਾੜਿਡਿਗੈ
ਰਣ-ਭੂਮੀ ਵਿਚ (ਸੂਰਮੇ) ਡਿਗ ਰਹੇ ਹਨ,
ਕਿਆਰਕਤਭਿਗੈ
(ਲਹੂ ਦੀ) ਲਾਲੀ ਨਾਲ ਗੜੁਚ ਹਨ,
ਕਿਸਸਤ੍ਰਾਸਤ੍ਰਬਜੇ
ਸ਼ਸਤ੍ਰ ਅਤੇ ਅਸਤ੍ਰ (ਆਪਸ ਵਿਚ) ਵਜ ਰਹੇ ਹਨ,
ਕਿਸਾਵੰਤਗਜੇ॥੨੮੩॥
ਸੂਰਮੇ ਗਜ ਰਹੇ ਹਨ ॥੨੮੩॥
The warriors saturated with blood have fallen in the war-arena and with the sounds of arms weapons, the warriors are also thundering.56.283.
ਕਿਆਵਰਤਹੂਰੰ
ਹੂਰਾਂ (ਯੋਧਿਆਂ ਨੂੰ) ਘੇਰਾ ਪਾ ਰਹੀਆਂ ਹਨ,
ਕਿਸਾਵਰਤਪੂਰੰ
ਕਤਲਗਾਹ ('ਸਾਵਰਤ') ਭਰ ਗਈ ਹੈ, (ਅਰਥਾਂਤਰ: ਸੂਰਮਿਆਂ ਨੂੰ ਪੂਰੀ ਤਰ੍ਹਾਂ ਹੂਰਾਂ ਨੇ ਘੇਰ ਲਿਆ ਹੈ)
ਫਿਰੀਐਣਗੈਣੰ
(ਹੂਰਾਂ) ਸਾਰੇ ਆਕਾਸ਼ ਵਿਚ ਘੁੰਮ ਰਹੀਆਂ ਹਨ।
ਕਿਆਰਕਤਨੈਣੰ॥੨੮੪॥
ਉਨ੍ਹਾਂ ਦੀਆਂ ਅੱਖਾਂ (ਪ੍ਰੇਮ ਰੰਗ ਵਿਚ) ਲਾਲ ਹਨ ॥੨੮੪॥
The groups of the red-eyed heavenly damsels are roaming in the sky for the warriors.57.284.
ਕਿਪਾਵੰਗਪੁਲੇ
ਪੌਣ ਦੀ ਗਤੀ ਵਾਲੇ ਘੋੜੇ ('ਪਾਵੰਗ') ਕੁਦ ਰਹੇ ਹਨ,
ਕਿਸਰਬਾਸਤ੍ਰਖੁਲੇ
ਸਾਰੇ ਅਸਤ੍ਰ ਖੁਲ੍ਹ ਗਏ ਹਨ।
ਕਿਹੰਕਾਰਿਬਾਹੈ
ਹੰਕਾਰ ਨਾਲ ਭਰੇ ਹੋਏ (ਸੂਰਮੇ) ਚਲਾਂਦੇ ਹਨ,
ਅਧੰਅਧਿਲਾਹੈ॥੨੮੫॥
(ਦੁਸ਼ਮਨ ਨੂੰ) ਅਧੋ ਅਧ ਵਢ ਸੁਟਦੇ ਹਨ ॥੨੮੫॥
The horses in flocks are roaming hither and thither and the warriors in their anger, are segmenting them.58.285.
ਛੁਟੀਈਸਤਾਰੀ
ਸ਼ਿਵ ਦੀ ਸਮਾਧੀ ਖੁਲ੍ਹ ਗਈ ਹੈ
ਕਿਸੰਨ੍ਯਾਸਧਾਰੀ
ਜਿਸ ਨੇ ਸੰਨਿਆਸ ਧਾਰਨ ਕੀਤਾ ਹੋਇਆ ਸੀ।
ਕਿਗੰਧਰਬਗਜੇ
ਗੰਧਰਬ ਗਜ ਰਹੇ ਹਨ,
ਕਿਬਾਦ੍ਰਿਤਬਜੇ॥੨੮੬॥
ਵਾਜੇ ਵਜ ਰਹੇ ਹਨ ॥੨੮੬॥
The meditation of the great Sannyasi Shiva has been broken and even he is listening to the thundering of Gandharvas and the playing of the musical instruments.59.286.
ਕਿਪਾਪਾਸਤ੍ਰਬਰਖੇ
ਪਾਪ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਕਿਧਰਮਾਸਤ੍ਰਕਰਖੇ
ਧਰਮ ਅਸਤ੍ਰ ਕਸੇ ਜਾ ਰਹੇ ਹਨ,
The voice of the shower of Papastras (the sinful arms) and the crackling of Dharmastras (the arms of Dharma) is being heard
ਅਰੋਗਾਸਤ੍ਰਛੁਟੇ
ਅਰੋਗ ਅਸਤ੍ਰ ਛੁਟ ਰਹੇ ਹਨ,
ਸੁਭੋਗਾਸਤ੍ਰਸੁਟੇ॥੨੮੭॥
ਭੋਗ ਅਸਤ੍ਰਾਂ ਨੂੰ (ਵੈਰੀ ਸੈਨਾ ਉਤੇ) ਸੁਟਿਆ ਜਾ ਰਿਹਾ ਹੈ ॥੨੮੭॥
Arogastras (the health arms) and Bhogastras (the pleasure arms) are also being discharged.60.287.
ਬਿਬਾਦਾਸਤ੍ਰਸਜੇ
ਬਿਬਾਦ ਅਸਤ੍ਰ ਸਜ ਗਏ ਹਨ,
ਬਿਰੋਧਾਸਤ੍ਰਬਜੇ
ਬਿਰੋਧ ਅਸਤ੍ਰ ਵਜ ਰਹੇ ਹਨ,
Vivadastras (arms of dispute) and Virodhastras (arms of opposition),
ਕੁਮੰਤ੍ਰਾਸਤ੍ਰਛੁਟੇ
ਕੁਮੰਤ੍ਰ ਅਸਤ੍ਰ ਛੁਟ ਰਹੇ ਹਨ,
ਸਮੁੰਤ੍ਰਾਸਤ੍ਰਟੁਟੇ॥੨੮੮॥
ਸੁਮੰਤ੍ਰ ਅਸਤ੍ਰ ਟੁਟ ਰਹੇ ਹਨ ॥੨੮੮॥
Kumantrastra (arms of bad spells and Sumantrastras (arms of auspicious spells were shot and then burst.61.288.
ਕਿਕਾਮਾਸਤ੍ਰਛੁਟੇ
ਕਾਮ ਅਸਤ੍ਰ ਛੁਟ ਰਹੇ ਹਨ,
ਕਰੋਧਾਸਤ੍ਰਤੁਟੇ
ਕ੍ਰੋਧ ਅਸਤ੍ਰ ਟੁਟ ਰਹੇ ਹਨ,
ਬਿਰੋਧਾਸਤ੍ਰਬਰਖੇ
ਬਿਰੋਧ ਅਸਤ੍ਰ ਵਰ੍ਹ ਰਹੇ ਹਨ,
ਬਿਮੋਹਾਸਤ੍ਰਕਰਖੇ॥੨੮੯॥
ਬਿਮੋਹ ਅਸਤ੍ਰ ਕਸੇ ਜਾ ਰਹੇ ਹਨ ॥੨੮੯॥
Kamastras (arms of lust), Karodhastras (the arms of anger) and Virodhastras (arms of opposition) were shwered and Vimohastras (arms of detachment) crackled.62.289.
ਚਰਿਤ੍ਰਾਸਤ੍ਰਛੁਟੇ
ਚਰਿਤ੍ਰ ਅਸਤ੍ਰ ਛੁਟ ਰਹੇ ਹਨ,
ਕਿਮੋਹਾਸਤ੍ਰਜੁਟੇ
ਮੋਹ ਅਸਤ੍ਰ ਜੁਟੇ ਹੋਏ ਹਨ,
Charitrastras (arms of conduct) were shot, the Mogastrass (the arms of attachment) collided,
ਕਿਤ੍ਰਾਸਾਸਤ੍ਰਬਰਖੇ
ਤ੍ਰਾਸ ਅਸਤ੍ਰਾਂ ਦੀ ਬਰਖਾ ਹੋ ਰਹੀ ਹੈ,
ਕਿਕ੍ਰੋਧਾਸਤ੍ਰਕਰਖੇ॥੨੯੦॥
ਕ੍ਰੋਧ ਅਸਤ੍ਰ ਖਿਚੇ ਜਾ ਰਹੇ ਹਨ ॥੨੯੦॥
The Trasastras (the arms of fear) rained and Krodhastras (arms of anger) crackled.63.290.
ਚੌਪਈਛੰਦ
ਚੌਪਈ ਛੰਦ:
CHAUPAI STANZA
ਇਹਬਿਧਿਸਸਤ੍ਰਅਸਤ੍ਰਬਹੁਛੋਰੇ
ਇਸ ਤਰ੍ਹਾਂ ਨਾਲ ਬਹੁਤ ਅਸਤ੍ਰ ਅਤੇ ਸ਼ਸਤ੍ਰ ਛਡੇ ਗਏ ਹਨ।
ਨ੍ਰਿਪਬਿਬੇਕਕੇਭਟਝਕਝੋਰੇ
ਬਿਬੇਕ ਰਾਜੇ ਦੇ ਯੋਧੇ ਝੰਝੋੜ ਦਿੱਤੇ ਗਏ ਹਨ।
In this way, many warriors of king Vivek were given a jerk and they left their arms and weapons
ਆਪਨਚਲਾਨਿਸਰਿਤਬਰਾਜਾ
ਤਦ ਰਾਜਾ ਆਪ (ਯੁੱਧ ਲਈ) ਨਿਕਲ ਕੇ ਚਲ ਪਿਆ ਹੈ।
ਭਾਤਿਭਾਤਿਕੇਬਾਜਨਬਾਜਾ॥੨੯੧॥
(ਉਦੋਂ) ਤਰ੍ਹਾਂ ਤਰ੍ਹਾਂ ਦੇ ਵਾਜੇ ਵਜਣ ਲਗ ਗਏ ਹਨ ॥੨੯੧॥
Then the king himself moved and many types of musical instruments were played.64.291.
ਦੁਹੁਦਿਸਿਪੜਾਨਿਸਾਨੈਘਾਤਾ
ਦੋਹਾਂ ਧਿਰਾਂ ਵਿਚ ਧੌਂਸਿਆਂ ਉਤੇ ਡਗੇ ਵਜੇ ਹਨ।
ਮਹਾਸਬਦਧੁਨਿਉਠੀਅਘਾਤਾ
(ਉਨ੍ਹਾਂ ਦੀ) ਚੋਟ ਨਾਲ ਬਹੁਤ ਭਾਰੀ ਧੁਨ ਉਠੀ ਹੈ।
The trumpets sounded form both the sides and there were thundering noises
ਬਰਖਾਬਾਣਗਗਨਗਯੋਛਾਈ
ਬਾਣਾਂ ਦੀ ਬਰਖਾ ਆਕਾਸ਼ ਵਿਚ ਛਾ ਗਈ ਹੈ।
ਭੂਤਿਪਿਸਾਚਰਹੇਉਰਝਾਈ॥੨੯੨॥
ਭੂਤ ਅਤੇ ਪਿਸ਼ਾਚ ਉਲਝ ਗਏ ਹਨ ॥੨੯੨॥
The rain of arrows spread on the whole sky and the ghosts and fiends also got entangled.65.292.
ਝਿਮਿਝਿਮਿਸਾਰੁਗਗਨਤੇਬਰਖਾ
ਆਕਾਸ਼ ਤੋਂ ਝਿੰਮ ਝਿੰਮ ਕਰਦਾ ਲੋਹਾ (ਲੋਹੇ ਦੇ ਬਾਣ) ਵਰ੍ਹਿਆ ਹੈ।