GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 696
Display Settings
ਮੋਰਬਰਣਰਥਬਾਜਮੋਰਹੀਬਰਣਪਰਮਜਿਹ
ਮੋਰ ਦੇ ਰੰਗ ਵਾਲਾ ਰਥ ਅਤੇ ਬਿਲਕੁਲ ਮੋਰ ਦੇ ਰੰਗ ਵਾਲੇ ਘੋੜੇ ਹਨ।
He is the master of peacock-coloured chariot and horses, is also peacock-coloured himself
ਅਮਿਤਤੇਜਦੁਰਧਰਖਸਤ੍ਰੁਲਖਕਰਕੰਪਤਤਿਹ
ਅਮਿਤ ਤੇਜ ਵਾਲਾ ਅਤੇ ਭਿਆਨਕ ਯੋਧਾ ਹੈ, ਜਿਸ ਨੂੰ ਵੇਖ ਕੇ ਵੈਰੀ ਕੰਬਦੇ ਹਨ।
Seeing this Lord of infinite glory, the enemies tremble
ਅਮਿਟਬੀਰਆਜਾਨਬਾਹੁਆਲੋਕਰੂਪਗਨ
ਅਮਿਟ ਯੋਧਾ ਹੈ, ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ ਅਤੇ ਅਲੌਕਿਕ ਰੂਪ ਦਾ ਪੁੰਜ ਹੈ।
This imperishable warrior has long arms and is the producer of dazzling light
ਮਤਸਕੇਤੁਲਖਿਜਾਹਿਹ੍ਰਿਦੈਲਾਜਤਹੈਦੁਤਿਮਨਿ
ਜਿਸ ਦੀ ਚਮਕ ਨੂੰ ਵੇਖ ਕੇ ਕਾਮ ਦੇਵ ('ਮਤਸ ਕੇਤੁ') ਵੀ ਹਿਰਦੇ ਵਿਚ ਲਜਾ ਮੰਨਦਾ ਹੈ।
Seeing his beauty, even the god of love feels shy
ਅਸਝੂਠਰੂਠਿਜਿਦਿਨਨ੍ਰਿਪਤਿਰਣਹਿਤੁਰੰਗਉਥਕਿਹੈ
ਇਸ ਤਰ੍ਹਾਂ ਝੂਠ ਅਤੇ ਰੂਠ (ਨਾਂ ਦੇ) ਰਾਜੇ ਜਿਸ ਦਿਨ ਰਣ ਵਿਚ ਘੋੜੇ ਨਚਾਉਣਗੇ,
The day on which warriors named Jhooth (falsehood) will cause his horse to dance before you in great anger,
ਬਿਨੁਇਕਸਤਿਸੁਣਸਤਿਨ੍ਰਿਪਸੁਅਉਰਆਨਿਹਟਕਿਹੈ॥੧੯੯॥
ਹੇ ਰਾਜਨ! ਸੁਣੋ, ਸਚ ਕਹਿੰਦਾ ਹਾਂ ਬਿਨਾ ਇਕ 'ਸਚ' ਦੇ ਹੋਰ ਕੋਈ ਵੀ ਆ ਕੇ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ ॥੧੯੯॥
Then O king! consider it as true, no one can defeat him except Truth.199.
ਰਥਤੁਰੰਗਸਿਤਅਸਿਤਅਸਿਤਸਿਤਧੁਜਾਬਿਰਾਜਤ
(ਜਿਸ ਦਾ) ਕਾਲਾ-ਚਿੱਟਾ ਰਥ ਹੈ ਅਤੇ ਕਾਲੇ-ਚਿੱਟੇ ਰੰਗ ਦੀ ਧੁਜਾ ਸ਼ੋਭਾਇਮਾਨ ਹੈ।
He, whose war-horse is black and white, whose banner is black and
ਅਸਿਤਸੇਤਹਿਬਸਤ੍ਰਨਿਰਖਿਸੁਰਨਰਮੁਨਿਲਾਜਤ
ਕਾਲੇ ਚਿੱਟੇ ਰੰਗ ਦੇ ਜਿਸ ਦੇ ਬਸਤ੍ਰ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤੇ, ਮਨੁੱਖ ਅਤੇ ਮੁਨੀ ਲਜਾਵਾਨ ਹੁੰਦੇ ਹਨ।
Seeing whose black and white garments, the gods, men and sages feel shy
ਅਸਿਤਸੇਤਸਾਰਥੀਅਸਿਤਸੇਤਛਕਿਓਰਥਾਬਰ
ਕਾਲਾ-ਚਿੱਟਾ ਹੀ ਰਥਵਾਨ ਹੈ ਅਤੇ ਕਾਲੇ ਚਿੱਟੇ ਰੰਗ ਵਾਲੇ ਬਸਤ੍ਰ ਨਾਲ ਸਜਿਆ ਹੋਇਆ ਹੈ।
He whose charioteer is black and white and whose quiver and chariot aree alos black
ਸੁਵਰਣਕਿੰਕਨੀਕੇਸਜਨੁਕਦੂਸਰੇਦੇਵੇਸੁਰ
ਸੋਨੇ ਦੀ ਕਿੰਕਣੀ ਕੇਸਾਂ (ਨਾਲ ਬੰਨੀ ਹੈ) ਮਾਨੋ ਦੂਜਾ ਇੰਦਰ ਹੋਵੇ।
His hair are like the golden chords and he seems to be the second Indra
ਇਹਛਬਿਪ੍ਰਭਾਵਮਿਥਿਆਸੁਭਟਅਤਿਬਲਿਸਟਤਿਹਕਹਕਹ੍ਯੋ
ਇਸ ਤਰ੍ਹਾਂ ਦੀ ਛਬੀ ਅਤੇ ਪ੍ਰਭਾਵ ਵਾਲਾ 'ਮਿਥਿਆ' ਨਾਂ ਦਾ ਸੂਰਮਾ ਹੈ ਅਤੇ ਉਸ ਨੂੰ ਅਤਿ ਬਲਵਾਨ ਕਿਹਾ ਜਾਂਦਾ ਹੈ।
This is the impact and beauty of the warrior named Mighya he is extremely powerful
ਜਿਹਜਗਤਜੀਵਜੀਤੇਸਬੈਨਹਿਅਜੀਤਨਰਕੋਰਹ੍ਯੋ॥੨੦੦॥
ਜਿਸ ਨੇ ਜਗਤ ਦੇ ਸਾਰੇ ਜੀਵ ਜਿਤ ਲਏ ਹਨ ਅਤੇ ਬਿਨਾ ਜਿਤੇ ਕੋਈ ਵੀ ਮਨੁੱਖ ਨਹੀਂ ਰਿਹਾ ॥੨੦੦॥
He has conquered all the beings of he world and none has remained untouched by him.200.
ਚਕ੍ਰਬਕ੍ਰਕਰਧਰੇਚਾਰੁਬਾਗਾਤਨਿਧਾਰੇ
(ਜਿਸ ਨੇ) ਭਿਆਨਕ ਚਕ੍ਰ ਹੱਥ ਵਿਚ ਪਕੜਿਆ ਹੋਇਆ ਹੈ ਅਤੇ ਤਨ ਉਤੇ ਸੁੰਦਰ ਪੋਸ਼ਾਕ ('ਬਾਗਾ') ਧਾਰਨ ਕੀਤੀ ਹੋਈ ਹੈ।
He is wearing the curved discus and fine garments on his body
ਆਨਨਖਾਤਤੰਬੋਲਗੰਧਿਉਤਮਬਿਸਥਾਰੇ
ਮੂੰਹ ਨਾਲ ਪਾਨ ਦਾ ਬੀੜਾ ਚਬਾਉਂਦਾ ਹੈ ਅਤੇ ਸੁੰਦਰ ਸੁਗੰਧ ਖਿਲਾਰ ਰਿਹਾ ਹੈ।
He is chewing th betel leaf in his mouth and its fine odour is spreading on all the four sides
ਚਵਰੁਚਾਰੁਚਹੂੰਓਰਿਢੁਰਤਸੁੰਦਰਛਬਿਪਾਵਤ
ਚੌਹਾਂ ਪਾਸੇ ਢੁਰਦਾ ਹੋਇਆ ਸੁੰਦਰ ਚੌਰ ਸੁੰਦਰ ਛਬੀ ਪਾ ਰਿਹਾ ਹੈ।
The fly-whisk is swinging on all the four sides and the setting is very fine
ਨਿਰਖਤਨੈਨਬਸੰਤਪ੍ਰਭਾਤਾਕਹਸਿਰਨ੍ਯਾਵਤ
ਸੁੰਦਰਤਾ ਨੂੰ ਅੱਖਾਂ ਨਾਲ ਵੇਖ ਕੇ ਬਸੰਤ (ਰੁਤ) ਉਸ ਅਗੇ ਸਿਰ ਨਿਵਾਉਂਦਾ ਹੈ।
Seeing him, the glory of spring bows its head
ਇਹਬਿਧਿਸੁਬਾਹੁਚਿੰਤਾਸੁਭਟਅਤਿਦੁਰਧਰਖਬਖਾਨੀਐ
ਇਸ ਤਰ੍ਹਾਂ ਲੰਬੀਆਂ ਬਾਂਹਵਾਂ ਵਾਲਾ 'ਚਿੰਤਾ' (ਨਾਂ ਦਾ) ਯੋਧਾ ਅਤਿ ਭਿਆਨਕ ਸੂਰਮਾ ਕਿਹਾ ਜਾਂਦਾ ਹੈ।
This long-armed warrior named Chinta (anxiety) is tyrannical
ਅਨਭੰਗਗਾਤਅਨਭੈਸੁਭਟਅਤਿਪ੍ਰਚੰਡਤਿਹਮਾਨੀਐ॥੨੦੧॥
ਨਾ ਨਸ਼ਟ ਹੋਣ ਵਾਲੇ ਸ਼ਰੀਰ ਵਾਲਾ, ਡਰ ਤੋਂ ਰਹਿਤ ਅਤੇ ਅਤਿ ਪ੍ਰਚੰਡ ਤੇਜ ਵਾਲਾ (ਉਸ ਨੂੰ) ਮੰਨੀਦਾ ਹੈ ॥੨੦੧॥
He is extremely powerful warrior with his indestructible body.201.
ਰੂਆਲਛੰਦ
ਰੂਆਲ ਛੰਦ:
ROOAAL STANZA
ਲਾਲਹੀਰਨਕੇਧਰੇਜਿਹਸੀਸਪੈਬਹੁਹਾਰ
ਜਿਸ ਨੇ ਸਿਰ ਉਤੇ ਲਾਲਾਂ ਅਤੇ ਹੀਰਿਆਂ ਦੇ ਬਹੁਤ ਹਾਰ ਧਾਰਨ ਕੀਤੇ ਹੋਏ ਹਨ।
He, who is wearing the handsome necklaces of rubies and diamonds
ਸ੍ਵਰਣੀਕਿੰਕਣਿਸੌਛਕਗਜਰਾਜਪਬਾਕਾਰ
(ਜਿਸ ਦਾ) ਪਰਬਤ ਦੇ ਆਕਾਰ ਵਾਲਾ ਹਾਥੀ ਸੋਨੇ ਦੀਆਂ ਕਿੰਕਣੀਆਂ ਨਾਲ ਸਜਿਆ ਹੋਇਆ ਹੈ।
Whose large-sized elephant is wearing very cleanly the golden chain
ਦੁਰਦਰੂੜਦਰਿਦ੍ਰਨਾਮਸੁਬੀਰਹੈਸੁਨਿਭੂਪ
ਹੇ ਰਾਜਨ! ਸੁਣੋ, ਹਾਥੀ ਉਤੇ ਚੜ੍ਹੇ ਹੋਏ ਉਸ ਯੋਧੇ ਦਾ ਨਾਂ 'ਦਰਿਦ੍ਰ' ਹੈ।
O king! the warrior mounting the elephant is named Daridra (lethargy)
ਕਉਨਤਾਤੇਜੀਤਹੈਰਣਆਨਿਰਾਜਸਰੂਪ॥੨੦੨॥
ਉਸ ਰਾਜੇ ਦੇ ਸਰੂਪ (ਵਾਲੇ ਯੋਧੇ ਨਾਲ) ਰਣ ਵਿਚ ਆ ਕੇ ਕੌਣ ਜਿਤੇਗਾ ॥੨੦੨॥
Who will be able to fight with him in the war?202.
ਜਰਕਸੀਕੇਬਸਤ੍ਰਹੈਅਰੁਪਰਮਬਾਜਾਰੂੜ
ਜਿਸ ਦੇ ਜ਼ਰੀਦਾਰ ਬਸਤ੍ਰ ਹਨ ਅਤੇ ਬਹੁਤ ਹੀ ਸੁੰਦਰ ਘੋੜੇ ਉਤੇ ਚੜ੍ਹਿਆ ਹੋਇਆ ਹੈ।
ਪਰਮਰੂਪਪਵਿਤਰਗਾਤਅਛਿਜਰੂਪਅਗੂੜ
ਬਹੁਤ ਸੁੰਦਰ ਰੂਪ ਹੈ, ਪਵਿਤ੍ਰ ਸ਼ਰੀਰ ਹੈ ਅਤੇ ਸਪਸ਼ਟ ਤੌਰ ਤੇ ਨਾ ਛਿਜਣ ਵਾਲਾ ਰੂਪ ਹੈ।
He, who is wearing the garments of brocade and is riding on the horse, his beauty is eternal
ਛਤ੍ਰਧਰਮਧਰੇਮਹਾਭਟਬੰਸਕੀਜਿਹਲਾਜ
(ਉਸ) ਮਹਾਨ ਯੋਧੇ ਨੇ ਛਤ੍ਰੀ ਧਰਮ ਧਾਰਨ ਕੀਤਾ ਹੋਇਆ ਹੈ ਅਤੇ ਜਿਸ ਨੂੰ ਆਪਣੀ ਕੁਲ ਦੀ ਲਾਜ ਹੈ।
He has the canopy of Dharma on his head and is famous for the tradition and honour of his clan
ਸੰਕਨਾਮਾਸੂਰਸੋਸਬਸੂਰਹੈਸਿਰਤਾਜ॥੨੦੩॥
ਉਸ ਸੂਰਮੇ ਦਾ ਨਾਂ 'ਸ਼ੰਕਾ' ਹੈ ਅਤੇ ਸਾਰਿਆਂ ਸੂਰਮਿਆਂ ਦਾ ਸਿਰਤਾਜ ਹੈ ॥੨੦੩॥
The name of this warrior is Shanka (doubt) and he is the chief of all the warriors.203.
ਪਿੰਗਬਾਜਨਹੇਰਥੈਸਹਿਅਡਿਗਬੀਰਅਖੰਡ
(ਜਿਸ ਦੇ) ਰਥ ਅਗੇ ਭੂਰੇ ਰੰਗ ਦੇ ਘੋੜੇ ਜੁਤੇ ਹੋਏ ਹਨ, (ਜਿਸ ਦਾ ਸਵਾਰ) ਅਡਿਗ ਅਤੇ ਖੰਡ ਯੋਧਾ ਹੈ।
This rider of the brown horse is the unfailing and complete warrior
ਅੰਤਰੂਪਧਰੇਮਨੋਅਛਿਜਗਾਤਪ੍ਰਚੰਡ
ਅਤਿਅੰਤ ਰੂਪ ਨੂੰ ਧਾਰਿਆ ਹੋਇਆ ਹੈ, ਮਾਨੋ ਨਾ ਛਿਜਣ ਵਾਲੇ ਤੇਜ ਵਾਲਾ ਸ਼ਰੀਰ ਹੈ।
He has assumed a powerful form and his indestructible body is like doomsday
ਨਾਮਸੂਰਅਸੋਭਤਾਕਹਜਾਨਹੀਸਭਲੋਕ
ਉਸ ਸੂਰਮੇ ਦਾ ਨਾਂ 'ਅਸੋਭ' ਹੈ ਅਤੇ ਉਸ ਨੂੰ ਸਭ ਲੋਗ ਜਾਣਦੇ ਹਨ।
This warrior named Shaurai (gratification) is known by all people
ਕਉਨਰਾਵਬਿਬੇਕਹੈਜੁਮਾਨਿਹੈਇਹਸੋਕ॥੨੦੪॥
ਕੌਣ (ਹੁੰਦਾ ਹੈ) 'ਬਿਬੇਕ' ਰਾਜਾ ਜੋ ਇਸ ਦਾ ਡਰ ਨਹੀਂ ਮੰਨੇਗਾ ॥੨੦੪॥
There is no such Vivek (knowledge), who will not be sorrowful on its dearth.204.
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
ਸਜੇਸ੍ਯਾਮਬਾਜੀਰਥੰਜਾਸੁਜਾਨੋ
ਜਿਸ ਦੇ ਰਥ ਅਗੇ ਕਾਲੇ ਰੰਗ ਦੇ ਘੋੜੇ ਜੁਤੇ ਹੋਏ ਜਾਣਦੇ ਹੋ,
ਮਹਾਜੰਗਜੋਧਾਅਜੈਤਾਸੁਮਾਨੋ
ਉਸ ਨੂੰ ਮਹਾਨ ਜੰਗ ਵਿਚ ਨਾ ਜਿਤੇ ਜਾ ਸਕਣ ਵਾਲਾ ਯੋਧਾ ਮੰਨੋ।
He, whose black horses and chariots are decorated, he is known as the great unconquerable warrior
ਅਸੰਤੁਸਟਨਾਮਮਹਾਬੀਰਸੋਹੈ
(ਉਹ) 'ਅਸੰਤੁਸ਼ਟ' ਨਾਂ ਦਾ ਮਹਾਨ ਸੂਰਮਾ ਸੋਭ ਰਿਹਾ ਹੈ।
ਤਿਹੂੰਲੋਕਜਾਕੋਬਡੋਤ੍ਰਾਸਮੋਹੈ॥੨੦੫॥
ਤਿੰਨਾਂ ਲੋਕਾਂ ਵਿਚ ਜਿਸ ਦਾ ਬਹੁਤ ਡਰ ਮੰਨਿਆ ਜਾਂਦਾ ਹੈ ॥੨੦੫॥
This warrior is named Asantushta (Dissatisfaction), from whom all the three world remain fearful.205.
ਚੜ੍ਯੋਤਤਤਾਜੀਸਿਰਾਜੀਤਸੋਭੈ
ਜੋ ਤਿਖੇ ਘੋੜੇ ਉਤੇ ਚੜ੍ਹਿਆ ਹੋਇਆ ਹੈ ਅਤੇ ਸਿਰ ਉਤੇ ਅਜਿਤ (ਕਲਗੀ) ਸੋਭ ਰਹੀ ਹੈ।
ਸਿਰੰਜੈਤਪਤ੍ਰੰਲਖੇਚੰਦ੍ਰਛੋਭੈ
ਸਿਰ ਉਪਰਲੇ ਜੈ-ਪੱਤਰ ਨੂੰ ਵੇਖ ਕੇ ਚੰਦ੍ਰਮਾ ਕ੍ਰੋਧਿਤ ਹੋ ਰਿਹਾ ਹੈ।
Rising on a restless horse and wearing aigrette on his head with his canopy of victory over his head, he caused the moon to feel shy,
ਅਨਾਸਊਚਨਾਮਾਮਹਾਸੂਰਸੋਹੈ
ਉਸ ਸ਼ੋਭਾਸ਼ਾਲੀ ਸ੍ਰੇਸ਼ਠ ਯੋਧੇ ਦਾ ਨਾਂ 'ਅਨਾਸ' ਹੈ
ਬਡੋਛਤ੍ਰਧਾਰੀਧਰੈਛਤ੍ਰਜੋਹੈ॥੨੦੬॥
ਅਤੇ ਉਸ ਨੇ ਬਹੁਤ ਵੱਡਾ ਛਤ੍ਰ ਧਾਰਨ ਕੀਤਾ ਹੋਇਆ ਹੈ ॥੨੦੬॥
This great warrior named Naash (imperishable) looks splendid he is a very great Soverign and very powerful.206.
ਰਥੰਸੇਤਬਾਜੀਸਿਰਾਜੀਤਸੋਹੈ
(ਜਿਸ ਦੇ) ਰਥ ਅਗੇ ਸਫੈਦ ਘੋੜੇ (ਜੁਤੇ ਹੋਏ ਹਨ) ਅਤੇ ਸਿਰ ਉਤੇ 'ਅਜਿਤ' (ਸੂਚਕ ਕਲਗੀ) ਸ਼ੋਭਾ ਪਾ ਰਹੀ ਹੈ।
ਲਖੇਇੰਦ੍ਰਬਾਜੀਤਰੈਦ੍ਰਿਸਟਕੋਹੈ
(ਉਸ ਦੇ ਘੋੜਿਆਂ ਨੂੰ) ਵੇਖ ਕੇ ਇੰਦਰ ਦੇ ਘੋੜੇ ਵੀ ਨਜ਼ਰ ਹੇਠ ਨਹੀਂ ਆਉਂਦੇ ਕਿ ਉਹ ਕੀ ਹਨ।
Seeing the chariot of white horses, Indra also gets wonder-struck
ਹਠੀਬਾਬਰੀਕੋਹਿੰਸਾਨਾਮਜਾਨੋ
ਉਸ ਹਠੀ ਅਤੇ ਸਿਰੜੀ ਨੂੰ 'ਹਿੰਸਾ' ਨਾਮ ਵਾਲਾ ਜਾਣੋ।
ਮਹਾਜੰਗਜੋਧਾਅਜੈਲੋਕਮਾਨੋ॥੨੦੭॥
ਮਹਾਨ ਜੰਗ ਕਰਨ ਵਾਲਾ ਯੋਧਾ ਅਤੇ ਲੋਕ ਵਿਚ ਅਜਿਤ ਮੰਨੋ ॥੨੦੭॥
The name of hat persistent warrior is Hinsa (violence) and that great warrior is known as unconquerable in all the worlds.207.
ਸੁਭੰਸੰਦਲੀਬਾਜਰਾਜੀਸਿਰਾਜੀ
(ਜਿਸ ਦੇ ਰਥ ਅਗੇ) ਸ਼ੀਰਜ਼ ਦੇਸ ਦੇ ਸੰਦਲੀ ਰੰਗ ਦੇ ਸੁੰਦਰ ਘੋੜੇ ਸੋਭ ਰਹੇ ਹਨ।
ਲਖੇਰੂਪਤਾਕੋਲਜੈਇੰਦ੍ਰਬਾਜੀ
ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਇੰਦਰ ਦੇ ਘੋੜੇ ਵੀ ਸ਼ਰਮਾਉਂਦੇ ਹਨ।
Here are pretty horses like sandal, seeing whom the horses on Indra feel shy this great warrior is Kumantra (bad counsel),
ਕੁਮੰਤੰਮਹਾਜੰਗਜੋਧਾਜੁਝਾਰੰ
(ਉਹ) ਮਹਾਨ ਸ਼ਕਤੀ ਵਾਲਾ ਯੋਧਾ 'ਕੁਮੰਤ' ਹੈ।
ਜਲੰਵਾਥਲੰਜੇਣਜਿਤੇਬਰਿਆਰੰ॥੨੦੮॥
ਜਿਸ ਨੇ ਜਲ ਅਤੇ ਥਲ ਵਿਚ ਬਹੁਤ ਹਠੀਲੇ ਯੋਧੇ ਜਿਤੇ ਹੋਏ ਹਨ ॥੨੦੮॥
Who has conquered the warriors at all places in water and on plain.208.