ਕੜਕਿਕ੍ਰੋਧਕਰਿਚੜਗੁਭੜਕਿਭਾਦਵਿਜ੍ਯੋਂਗਜਤ॥
ਕੜਕ ਕੇ ਕ੍ਰੋਧ ਨਾਲ ਚੜ੍ਹੇਗਾ ਅਤੇ ਭਾਦਰੋਂ ਦੀ ਬਿਜਲੀ ਵਾਂਗ ਗੱਜੇਗਾ।
ਸੜਕਤੇਗਦਾਮਿਨਤੜਕਤੜਭੜਰਣਸਜਤ॥
ਸੜਕ ਕਰ ਕੇ ਤਲਵਾਰ (ਮਿਆਨ ਤੋਂ ਨਿਕਲੇਗੀ) ਅਤੇ ਬਿਜਲੀ ਦੀ ਤੜਕ ਵਾਂਗ ਤੱਤ-ਫਟ ਰਣ ਸਜੇਗੀ।
He is the one who thunders like the clouds of Bhandon, who cracks the sword like the lightning,
ਲੁੜਕਲੁਥਬਿਥੁਰਗਸੇਲਸਾਮੁਹਿਹ੍ਵੈਘਲਤ॥
ਲੋਥਾਂ ਉਤੇ ਲੋਥਾਂ ਵਿਛ ਜਾਣਗੀਆਂ ਅਤੇ ਸਾਹਮਣੇ ਹੋ ਕੇ ਬਰਛੇ ਮਾਰੇ ਜਾਣਗੇ।
And who scatters the fragments of the corpses of the warriors lying in front of him
ਜਿਦਿਨਰੋਸਰਾਵਤਰਣਹਿਦੂਸਰਕੋਝਲਤ॥
ਜਿਸ ਦਿਨ ਰੋਸ ਨਾਂ ਦਾ ਰਾਜਾ ਰਣ ਮਚਾਏਗਾ, (ਉਸ ਦੀ ਝਾਲ ਨੂੰ) ਦੂਜਾ ਕੌਣ ਝਲੇਗਾ।
His anger cannot be endured by anyone in the war
ਇਹਬਿਧਿਅਪਮਾਨਤਿਹਭ੍ਰਾਤਭਨਜਿਦਿਨਰੁਦ੍ਰਰਸਮਚਿਹੈ॥
ਇਸ ਤਰ੍ਹਾਂ ਦਾ ਉਸ ਦਾ ਭਰਾ 'ਅਪਮਾਨ' ਦਸਿਆ ਜਾਂਦਾ ਹੈ, ਜਿਸ ਦਿਨ (ਉਹ) ਰੁਦ੍ਰ ਰੂਪ ਵਿਚ ਮਚ ਪਏਗਾ,
The day on which the sentiment of anger becoming your comrade, becomes the cause of your dishonour,
ਬਿਨਇਕਸੀਲਦੁਸੀਲਭਟਸੁਅਉਰਕਵਣਰਣਿਰਚਿਹੈ॥੧੮੩॥
ਤਦ ਬਿਨਾ ਇਕ 'ਸੀਲ' ਅਤੇ 'ਦੁਸੀਲ' ਸੂਰਮਿਆਂ ਤੋਂ ਹੋਰ ਕੌਣ ਯੁੱਧ ਵਿਚ ਮਗਨ ਹੋ ਸਕੇਗਾ ॥੧੮੩॥
On that day who will fight with him except the warrior named Sheel (gentleness).183.
ਧਨੁਖਮੰਡਲਾਕਾਰਲਗਤਜਾਕੋਸਦੀਵਰਣ॥
ਜਿਸ ਦਾ ਮੰਡਲਾਕਾਰ ਵਾਲਾ ਧਨੁਸ਼ ਹੈ ਅਤੇ (ਜੋ) ਸਦਾ ਯੁੱਧ ਵਿਚ ਲਗਾ ਰਹਿੰਦਾ ਹੈ।
ਨਿਰਖਤਤੇਜਪ੍ਰਭਾਵਭਟਕਭਾਜਤਹੈਭਟਗਣ॥
(ਜਿਸ ਦੇ) ਤੇਜ ਦੇ ਪ੍ਰਭਾਵ ਨੂੰ ਵੇਖ ਕੇ ਸੂਰਮਿਆਂ ਦੇ ਜੁਟ ਭਟਕਦੇ ਹੋਏ ਭਜੀ ਜਾਂਦੇ ਹਨ।
He, whose circular round is his bow and who is ever busy in fighting, seeing whose sharp influence, the warriors go astray and flee
ਕਉਨਬਾਧਿਤੇਧੀਰਬੀਰਨਿਰਖਤਦੁਤਿਲਾਜਤ॥
(ਉਸ ਦੀ) ਛਬੀ ਨੂੰ ਵੇਖ ਕੇ ਕਿਹੜੇ ਸੂਰਮੇ ਧੀਰਜ ਬੰਨ੍ਹਦੇ ਹਨ? ਸਗੋਂ ਯੋਧੇ ਲਜਿਤ ਹੁੰਦੇ ਹਨ।
Seeing him, the brilliance of the warrior drops endurance and becomes shy and
ਨਹਨਜੁਧਠਹਰਾਤਿਤ੍ਰਸਤਦਸਹੂੰਦਿਸਭਾਜਤ॥
ਯੁੱਧ ਵਿਚ ਠਹਿਰਦੇ ਨਹੀਂ ਹਨ, ਭੈਭੀਤ ਹੋਏ ਦਸਾਂ ਦਿਸ਼ਾਵਾਂ ਵਲ ਭਜਦੇ ਜਾਂਦੇ ਹਨ।
They run away, not staying anymore in the battlefield, fleeing in all the ten directions
ਇਹਬਿਧਿਅਨਰਥਸਮਰਥਰਣਿਜਿਦਿਨਤੁਰੰਗਮਟਕਹੈ॥
ਇਸ ਤਰ੍ਹਾਂ ਦਾ ਸਮਰਥ ਸੂਰਮਾ 'ਅਨਰਥ' ਜਿਸ ਦਿਨ ਯੁੱਧ ਵਿਚ ਘੋੜੇ ਨੂੰ ਮਟਕਾਏਗਾ,
The day on which this warriors named Anarth (misfortune) will cause his horse to dance before you,
ਬਿਨੁਇਕਧੀਰਸੁਨਬੀਰਬਰੁਸੁਦੂਸਰਕਉਨਹਟਕਿਹੈ॥੧੮੪॥
(ਹੇ ਰਾਜਨ!) ਸੁਣੋ, ਬਿਨਾ ਇਕ ਧੀਰਜ (ਨਾਂ ਦੇ) ਸੂਰਮੇ ਤੋਂ ਹੋਰ ਕੌਣ ਉਸ ਨੂੰ ਰੋਕ ਸਕੇਗਾ ॥੧੮੪॥
O the superb one amongst the warriors! who will fight against him except EUNDURANCE.184.
ਪ੍ਰੀਤਬਸਤ੍ਰਤਨਿਧਰੇਧੁਜਾਪੀਅਰੀਰਥਧਾਰੇ॥
ਤਨ ਉਤੇ ਪੀਲੇ ਬਸਤ੍ਰ ਧਾਰੇ ਹੋਏ ਹਨ ਅਤੇ ਰਥ ਉਤੇ ਪੀਲੀ ਧੁਜਾ ਲਗਾਈ ਹੋਈ ਹੈ।
That one is holding the yellow bow in his hand, wearing yellow garments on his body,
ਪੀਤਧਨੁਖਕਰਿਸੋਭਮਾਨਰਤਿਪਤਿਕੋਟਾਰੇ॥
ਪੀਲਾ ਧਨੁਸ਼ ਹੱਥ ਵਿਚ ਸ਼ੋਭਦਾ ਹੈ ਅਤੇ ਕਾਮਦੇਵ ਦਾ ਮਾਨ ਦੂਰ ਕਰਦਾ ਹੈ।
Having fixed the yellow banner on his chariot, he is the smasher of the pride of the god of love
ਪੀਤਬਰਣਸਾਰਥੀਪੀਤਬਰਣੈਰਥਬਾਜੀ॥
ਪੀਲੇ ਰੰਗ ਦਾ ਰਥਵਾਨ ਹੈ ਅਤੇ ਪੀਲੇ ਰੰਗ ਦੇ ਹੀ ਰਥ ਨਾਲ ਘੋੜੇ (ਜੁਤੇ ਹਨ)।
His charioteer, chariot and horses all are of yellow colour
ਪੀਤਬਰਨਕੋਬਾਣਖੇਤਿਚੜਿਗਰਜਤਗਾਜੀ॥
ਪੀਲੇ ਰੰਗ ਦੇ ਬਾਣ ਹਨ। (ਉਹ) ਯੋਧਾ ਰਣ-ਭੂਮੀ ਵਿਚ ਜਾ ਕੇ ਗੱਜਦਾ ਹੈ।
His arrows are also of yellow colour and he thunders in the battlefield
ਇਹਭਾਤਿਬੈਰਸੂਰਾਨ੍ਰਿਪਤਿਜਿਦਿਨਗਰਜਿਦਲਗਾਹਿਹੈ॥
ਹੇ ਰਾਜਨ! ਇਸ ਭਾਂਤ ਦਾ ਸੂਰਮਾ 'ਵੈਰ' ਹੈ। ਜਿਸ ਦਿਨ (ਉਹ) ਲਲਕਾਰਾ ਮਾਰ ਕੇ ਸੈਨਾ-ਦਲ ਨੂੰ ਮਧੋਲੇਗਾ,
ਬਿਨੁਇਕਗਿਆਨਸਵਧਾਨਹ੍ਵੈਅਉਰਸਮਰਕੋਚਾਹਿਹੈ॥੧੮੫॥
(ਉਦੋਂ) ਬਿਨਾ ਇਕ ਗਿਆਨ ਦੇ ਹੋਰ ਕਿਹੜਾ ਸਾਵਧਾਨ ਹੋ ਕੇ ਯੁੱਧ ਨੂੰ ਚਾਹੇਗਾ ॥੧੮੫॥
O king! the day on which this type of warriors named Vairabh (enmity) will roar and incite his army, on that day, who will fight with him except (Gian (knowledge).185.
ਮਲਿਤਬਸਤ੍ਰਤਨਿਧਰੇਮਲਿਤਭੂਖਨਰਥਬਾਧੇ॥
ਮੈਲੇ ਜਿਹੇ ਬਸਤ੍ਰ ਤਨ ਉਤੇ ਧਾਰਨ ਕੀਤੇ ਹੋਏ ਹਨ ਅਤੇ ਮੈਲੇ ਜਿਹੇ ਗਹਿਣੇ ਰਥ ਨਾਲ ਬੰਨ੍ਹੇ ਹੋਏ ਹਨ।
ਮਲਿਤਮੁਕਟਸਿਰਧਰੇਪਰਮਬਾਣਣਕਹਸਾਧੇ॥
ਮੈਲਾ ਜਿਹਾ ਮੁਕਟ ਸਿਰ ਉਤੇ ਧਾਰਨ ਕੀਤਾ ਹੋਇਆ ਹੈ ਅਤੇ ਬਹੁਤ ਚੰਗੇ ਬਾਣਾਂ ਨੂੰ ਸਾਧਿਆ ਹੋਇਆ ਹੈ।
Wearing dirty clothes on the dirty body and heaving tied dirty ornaments with his chariot, with dirty crown on his head and the arrows fashioned for discharge
ਮਲਿਤਬਰਣਸਾਰਥੀਮਲਿਤਤਾਹੂੰਆਭੂਖਨ॥
ਰਥਵਾਨ ਵੀ ਮੈਲੇ ਜਿਹੇ ਰੰਗ ਦਾ ਹੈ ਅਤੇ ਉਸ ਦੇ ਗਹਿਣੇ ਵੀ ਮੈਲੇ ਜਿਹੇ ਹਨ।
ਮਲਯਾਗਰਕੀਗੰਧਸਕਲਸਤ੍ਰੂਕੁਲਦੂਖਨ॥
ਮਲਯਾਗਰ (ਉਤੇ ਜੰਮੇ ਚੰਦਨ) ਦੀ ਸੁਗੰਧ ਵਾਲਾ ਅਤੇ ਸਾਰੇ ਵੈਰੀਆਂ ਦੇ ਕੁਲ ਨੂੰ ਦੁਖ ਦੇਣ ਵਾਲਾ ਹੈ।
And taking with him the charioteer of dirty colour and dirty ornamentation, this warrior with fragrance of sandal and the one agonizing his enemies,
ਇਹਭਾਤਿਨਿੰਦਅਨਧਰਸੁਭਟਜਿਦਿਨਅਯੋਧਨਮਚਿਹੈ॥
ਇਸ ਤਰ੍ਹਾਂ ਦਾ ਧੜ-ਹੀਨ ਯੋਧਾ 'ਨਿੰਦ' ਜਿਸ ਦਿਨ ਯੁੱਧ ਮਚਾਏਗਾ, ਹੇ ਸ੍ਰੇਸ਼ਠ ਸੂਰਮੇ (ਪਾਰਸ ਨਾਥ)!
ਬਿਨੁਇਕਧੀਰਜਸੁਨਬੀਰਬਰਸੁਅਉਰਕਵਣਰਣਿਰਚਿਹੈ॥੧੮੬॥
ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਯੁੱਧ ਮਚਾਏਗਾ ॥੧੮੬॥
And named Ninda (slander), the day when he will begin his fighting, on that day, who will confront him except ENDURANCE.186.
ਘੋਰਬਸਤ੍ਰਤਨਿਧਰੇਘੋਰਪਗੀਆਸਿਰਬਾਧੇ॥
ਗੂੜ੍ਹੇ (ਜਾਂ ਭਿਆਨਕ) ਰੰਗ ਦੇ ਬਸਤ੍ਰ ਤਨ ਉਤੇ ਧਾਰਨ ਕੀਤੇ ਹੋਏ ਹਨ ਅਤੇ ਸਿਰ ਉਤੇ ਵੀ ਗਾੜ੍ਹੇ (ਜਾਂ ਭਿਆਨਕ) ਰੰਗ ਦੀ ਪਗੜੀ ਬੰਨ੍ਹੀ ਹੋਈ ਹੈ।
ਘੋਰਬਰਣਸਿਰਿਮੁਕਟਘੋਰਸਤ੍ਰਨਕਹਸਾਧੇ॥
ਗੂੜ੍ਹੇ (ਭਿਆਨਕ) ਰੰਗ ਦਾ ਸਿਰ ਉਤੇ ਮੁਕਟ ਹੈ ਅਤੇ ਭਿਆਨਕ ਵੈਰੀਆਂ ਨੂੰ ਸਾਧਣ ਵਾਲਾ ਹੈ (ਅਰਥਾਂਤਰਭਿਆਨਕ ਸ਼ਸਤ੍ਰਾਂ ਦੇ ਨਿਸ਼ਾਨੇ ਬਣਾਉਂਦਾ ਹੈ)।
Wearing dreadful clothes, dreadful turban and dreadful crown, reformer of the dreadful enemies,
ਘੋਰਮੰਤ੍ਰਮੁਖਜਪਤਪਰਮਆਘੋਰਰੂਪਤਿਹ॥
ਮੁਖ ਤੋਂ ਭਿਆਨਕ ਮੰਤ੍ਰ ਦਾ ਜਾਪ ਕਰਦਾ ਹੈ ਅਤੇ ਜਿਸ ਦਾ ਬਹੁਤ ਭਿਆਨਕ ਰੂਪ ਹੈ।
ਲਖਤਸ੍ਵਰਗਭਹਰਾਤਘੋਰਆਭਾਲਖਿਕੈਜਿਹ॥
ਜਿਸ ਦੀ ਭਿਆਨਕ ਚਮਕ ਦਮਕ ਵੇਖ ਕੇ 'ਸਵਰਗ' (ਨਾਂ ਵਾਲਾ ਯੋਧਾ ਵੀ) ਕੰਬਦਾ ਹੈ।
Having dreadful form and repeating the dreadful mantra, seeing whom even the heaven becomes fearful,
ਇਹਭਾਤਿਨਰਕਦੁਰਧਰਖਭਟਜਿਦਿਨਰੋਸਿਰਣਿਆਇਹੈ॥
ਇਸ ਤਰ੍ਹਾਂ ਦਾ ਹੈ 'ਨਰਕ' ਨਾਂ ਦਾ ਭਿਆਨਕ ਯੋਧਾ, ਜਿਸ ਦਿਨ ਕ੍ਰੋਧ ਕਰ ਕੇ ਰਣ-ਭੂਮੀ ਵਿਚ ਆਏਗਾ,
ਬਿਨੁਇਕਹਰਿਨਾਮਸੁਨਹੋਨ੍ਰਿਪਤਿਸੁਅਉਰਨਕੋਇਬਚਾਇਹੈ॥੧੮੭॥
ਹੇ ਰਾਜਨ! ਸੁਣੋ, ਬਿਨਾ ਇਕ 'ਹਰਿ-ਨਾਮ' ਦੇ ਹੋਰ ਕੋਈ ਵੀ (ਉਸ ਤੋਂ) ਬਚ ਨਹੀਂ ਸਕੇਗਾ ॥੧੮੭॥
That tyrannical warriors named Narak (Hell) the day when he in great rage will come for fighting, at that time, who will be able to save you except the Name of the Lord?187.
ਸਮਟਸਾਗਸੰਗ੍ਰਹੈਸੇਲਸਾਮੁਹਿਹ੍ਵੈਸੁਟੈ॥
ਜੋ ਚੰਗੀ ਤਰ੍ਹਾਂ ਸਿਮਟ ਕੇ ਬਰਛੀ ਨੂੰ ਪਕੜਦਾ ਹੈ ਅਤੇ ਸਾਹਮਣੇ ਹੋ ਕੇ ਬਰਛਾ ਸੁਟਦਾ ਹੈ।
ਕਲਿਤਕ੍ਰੋਧਸੰਜੁਗਤਿਗਲਿਤਗੈਵਰਜਿਯੋਂਜੁਟੈ॥
ਕ੍ਰੋਧ ਨਾਲ ਸੰਯੁਕਤ ਹੋ ਕੇ ਚਮਕਦਾ ਹੈ ਅਤੇ ਮਸਤੀ ਵਿਚ ਘੁਲੇ ਹੋਏ ਹਾਥੀ ਵਾਂਗ (ਯੁੱਧ ਵਿਚ) ਜੁਟ ਜਾਂਦਾ ਹੈ।
He, ho catches hold his lance while getting back and throws it while coming forward, he attacks in great rage like an animal, he cannot be controlled by one at a time
ਇਕਇਕਬਿਨੁਕੀਨਇਕਤੇਇਕਨਚਲੈ॥
ਇਕ ਇਕ ਕੀਤੇ ਬਿਨਾ, ਉਹ ਇਕ (ਥਾਂ ਤੋਂ) ਦੂਜੀ ਵਲ ਨਹੀਂ ਜਾਂਦਾ।
ਇਕਇਕਸੰਗਭਿੜੈਸਸਤ੍ਰਸਨਮੁਖਹ੍ਵੈਝਲੈ॥
(ਉਹ) ਇਕ ਨਾਲ ਇਕ ਯੁੱਧ ਕਰਦਾ ਹੈ ਅਤੇ ਸਾਹਮਣੇ ਹੋ ਕੇ ਸ਼ਸਤ੍ਰ (ਦਾ ਵਾਰ) ਝਲਦਾ ਹੈ।
He fights with one at a time and facing him receives the blows from his weapons
ਇਹਬਿਧਿਨਸੀਲਦੁਸੀਲਭਟਸਹਤਕੁਚੀਲਜਬਿਗਰਜਿਹੈ॥
ਇਸ ਤਰ੍ਹਾਂ ਦੇ 'ਨਸੀਲ' (ਵਿਗੜੇ ਸੁਭਾ ਵਾਲਾ) ਅਤੇ 'ਦੁਸੀਲ' (ਕੁਰਖ਼ਤ ਸੁਭਾ ਵਾਲਾ) ਸੂਰਮੇ 'ਕੁਚੀਲ' (ਅਸ਼ੁੱਧਤਾ) ਨਾਲ ਰਲ ਕੇ ਜਦੋਂ ਲਲਕਾਰਨਗੇ,
ਬਿਨੁਏਕਸੁਚਹਿਸੁਨਿਨ੍ਰਿਪਨ੍ਰਿਪਣਿਸੁਅਉਰਨਕੋਊਬਰਜਿਹੈ॥੧੮੮॥
ਹੇ ਰਾਜਿਆਂ ਦੇ ਰਾਜੇ! ਸੁਣੋ, ਬਿਨਾ ਇਕ 'ਸੁਚਤਾ' (ਨਾਂ ਦੇ ਸੂਰਮੇ) ਤੋਂ ਹੋਰ ਕੋਈ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ ॥੧੮੮॥
Such an unkind warrior, O king! when he will thunder in fury, then none else except the Purity of mind will be able to deal with him.188.
ਸਸਤ੍ਰਅਸਤ੍ਰਦੋਊਨਿਪੁਣਨਿਪੁਣਸਬਬੇਦਸਾਸਤ੍ਰਕਰ॥
ਸ਼ਸਤ੍ਰ ਅਤੇ ਅਸਤ੍ਰ ਦੋਹਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਵੇਦ ਤੇ ਸ਼ਾਸਤ੍ਰ (ਨੂੰ ਵਿਚਾਰਨ ਵਿਚ) ਮਾਹਿਰ ਹੈ।
ਅਰੁਣਨੇਤ੍ਰਅਰੁਰਕਤਬਸਤ੍ਰਧ੍ਰਿਤਵਾਨਧਨੁਰਧਰ॥
(ਉਸ ਦੇ) ਲਾਲ ਨੇਤਰ ਹਨ ਅਤੇ ਲਾਲ ਹੀ ਬਸਤ੍ਰ ਹਨ ਅਤੇ ਧੀਰਜ ਵਾਲਾ ਧਨੁਸ਼ਧਾਰੀ ਹੈ।
Skilful in arms and weapons and scholar of Vedas and Shastras, having red eyes and wearing red garments, a patient archer,
ਬਿਕਟਬਾਕ੍ਰਯਬਡਡ੍ਰਯਾਛਬਡੋਅਭਿਮਾਨਧਰੇਮਨ॥
ਬਹੁਤ ਵਿਕਟ, ਬਾਂਕਾ ਅਤੇ ਵੱਡੀਆਂ ਅੱਖਾਂ ਵਾਲਾ ਅਤੇ ਮਨ ਵਿਚ ਵੱਡਾ ਅਭਿਮਾਨ ਧਾਰਨ ਕਰਨ ਵਾਲਾ ਹੈ।
ਅਮਿਤਰੂਪਅਮਿਤੋਜਅਭੈਆਲੋਕਅਜੈਰਨ॥
(ਜੋ) ਅਮਿਤ ਰੂਪ ਵਾਲਾ, ਅਮਿਤ ਬਲ ਵਾਲਾ, ਭੈ ਰਹਿਤ ਹੈ ਅਤੇ ਨਾ ਜਿਤਿਆ ਜਾ ਸਕਣ ਵਾਲਾ ਅਲੌਕਿਕ ਰਣ ਕਰਦਾ ਹੈ।
Having formidable and proud mind, with unlimited brilliance, unconquerable and lustrous,
ਅਸਸੁਭਟਛੁਧਾਤ੍ਰਿਸਨਾਸਬਲਜਿਦਿਨਰੰਗਰਣਰਚਿਹੈ॥
ਇਸ ਤਰ੍ਹਾਂ ਦੇ ਭੁਖ ਅਤੇ ਤ੍ਰੇਹ (ਦੋਵੇਂ) ਸੂਰਮੇ ਬਹੁਤ ਬਲਵਾਨ ਹਨ। ਜਿਸ ਦਿਨ ਇਹ ਰਣ-ਭੂਮੀ ਰਚਾ ਦੇਣਗੇ,
ਬਿਨੁਇਕਨ੍ਰਿਪਤਿਨਿਗ੍ਰਹਬਿਨਾਅਉਰਜੀਅਨਲੈਬਚਿਹੈ॥੧੮੯॥
ਹੇ ਰਾਜਨ! ਬਿਨਾ ਇਕ 'ਨਿਗ੍ਰਹ' ਤੋਂ ਹੋਰ ਕੋਈ ਜੀਊਂਦਾ ਨਹੀਂ ਬਚੇਗਾ ॥੧੮੯॥
The warrior named HUNGER and THIRST, the day when he will precipitate the war, O king! you will survive only on the strength of persistence.189.
ਪਵਨਬੇਗਰਥਚਲਤਸੁਛਬਿਸਾਵਜਤੜਤਾਕ੍ਰਿਤ॥
ਪੌਣ ਦੇ ਵੇਗ ਵਾਂਗ (ਜਿਸ ਦਾ) ਰਥ ਚਲਦਾ ਹੈ ਅਤੇ ਜੋ ਹਾਥੀ ('ਸਾਵਜ') ਦੀ ਛਬੀ ਵਾਲਾ ਅਤੇ ਬਿਜਲੀ ਦੀ ਫੁਰਤੀ ਵਾਲਾ ਹੈ।
The beauty of the chariot moving with the speed of wind is like lightning
ਗਿਰਤਧਰਨਸੁੰਦਰੀਨੈਕਜਿਹਦਿਸਿਫਿਰਿਝਾਕਤ॥
(ਉਹ) ਜਿਸ ਪਾਸੇ ਵਲ ਜ਼ਰਾ ਜਿੰਨਾ ਫਿਰ ਕੇ ਝਾਕਦਾ ਹੈ, ਸੁੰਦਰ ਇਸਤਰੀਆਂ (ਮੋਹਿਤ ਹੋ ਕੇ) ਧਰਤੀ ਉਤੇ ਡਿਗ ਪੈਂਦੀਆਂ ਹਨ।
The pretty damsels only on seeing him fall on the earth
ਮਦਨਮੋਹਮਨਰਹਤਮਨੁਛਦੇਖਿਛਬਿਲਾਜਤ॥
ਕਾਮਦੇਵ (ਮਨ ਵਿਚ) ਮੋਹਿਆ ਰਹਿੰਦਾ ਹੈ ਅਤੇ (ਉਸ ਦੀ) ਛਬੀ ਨੂੰ ਵੇਖ ਕੇ ਮਨੁੱਖ (ਮਨ ਵਿਚ) ਲਜਿਤ ਹੁੰਦਾ ਹੈ।
The god of love is also fascinated by him and the human beings seeing his beauty feel shy
ਉਪਜਤਹੀਯਹੁਲਾਸਨਿਰਖਿਦੁਤਿਕਹਦੁਖਭਾਜਤ॥
(ਉਸ ਦੀ) ਦੁਤੀ (ਚਮਕ) ਨੂੰ ਵੇਖ ਕੇ ਹਿਰਦੇ ਵਿਚ ਹੁਲਾਸ ਪੈਦਾ ਹੁੰਦਾ ਹੈ ਅਤੇ ਦੁਖ ਭਜ ਜਾਂਦੇ ਹਨ।
On seeing him, the heart is overjoyed and the affictions run away
ਇਮਿਕਪਟਦੇਵਅਨਜੇਵਨ੍ਰਿਪੁਜਿਦਿਨਝਟਕਦੈਧਾਇਹੈ॥
ਇਸ ਤਰ੍ਹਾਂ ਦਾ ਨਾ ਜਿਤਿਆ ਜਾ ਸਕਣ ਵਾਲਾ 'ਕਪਟ ਦੇਵ' ਰਾਜਾ ਹੈ। (ਉਹ) ਜਿਸ ਦਿਨ ਝਟਕਾ ਦੇ ਕੇ ਧਾਵਾ ਕਰੇਗਾ,
This warrior Kapal (deceit), O king! the day on which he will come forward with a jerk
ਬਿਨੁਏਕਸਾਤਿਸੁਨਹੋਨ੍ਰਿਪਤਿਸੁਅਉਰਕਵਨਸਮੁਹਾਇਹੈ॥੧੯੦॥
ਹੇ ਰਾਜਨ! ਸੁਣ ਲਵੋ, ਬਿਨਾ ਇਕ 'ਸਾਂਤਿ' ਦੇ ਹੋਰ ਕੌਣ ਉਸ ਦੇ ਸਾਹਮਣੇ ਆਏਗਾ ॥੧੯੦॥
, Then who will confront him except Shannti (Peace) ? 190.