GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 693
Display Settings
ਰਤਨਜਟਤਰਥਸੁਭਤਖਚਿਤਬਜ੍ਰਨਮੁਕਤਾਫਲ
ਰਤਨਾਂ ਨਾਲ ਜੜਿਆ (ਜੋ) ਰਥ ਸ਼ੋਭਦਾ ਹੈ, (ਜਿਸ ਨੂੰ) ਹੀਰਿਆਂ ਅਤੇ ਮੋਤੀਆਂ ਨਾਲ ਖਚਿਤ ਕੀਤਾ ਹੋਇਆ ਹੈ।
ਹੀਰਚੀਰਆਭਰਣਧਰੇਸਾਰਥੀਮਹਾਬਲ
ਜਿਸ ਦੇ ਮਹਾਨ ਬਲਵਾਨ ਰਥਵਾਨ ਨੇ ਹੀਰਿਆਂ ਦੇ ਗਹਿਣੇ ਅਤੇ ਬਸਤ੍ਰ ਧਾਰਨ ਕੀਤੇ ਹੋਏ ਹਨ।
Studded with gems and full of pearls, the chariot will carry this mighty charioteer wearing embellished garments
ਕਨਕਦੇਖਕੁਰਰਾਤਕਠਨਕਾਮਿਨਬ੍ਰਿਤਹਾਰਤ
(ਜਿਸ ਦੀ ਚਮਕ ਦਮਕ ਨੂੰ) ਵੇਖ ਕੇ ਸੋਨਾ (ਕਨਕ) ਕੁੜਦਾ ਹੈ ਅਤੇ ਤਕੜੇ ਮਨ ਵਾਲੀਆਂ ਇਸਤਰੀਆਂ (ਜਿਸ ਨੂੰ ਵੇਖ ਕੇ) ਸੁਰਤ ਖੋਹ ਬਹਿੰਦੀਆਂ ਹਨ (ਅਰਥਾਤ ਕਾਮ ਵਸ ਹੋ ਜਾਂਦੀਆਂ ਹਨ)।
Seeing the gold, the hardest of beautiful lustful damsels will be allured,
ਤਨਿਪਟੰਬਰਜਰਕਸੀਪਰਮਭੂਖਨਤਨਧਾਰਤ
(ਜਿਸ ਨੇ) ਸ਼ਰੀਰ ਉਤੇ ਜ਼ਰੀਦਾਰ ਬਸਤ੍ਰ ਹਨ ਅਤੇ ਸ਼ਰੀਰ ਉਤੇ ਬਹੁਤ ਸੁੰਦਰ ਗਹਿਣੇ ਧਾਰਨ ਕੀਤੇ ਹੋਏ ਹਨ।
Forsaking their vows and he will wear ornaments and pretty garments on his body
ਇਹਛਬਿਅਨੰਦਮਦਨਜਨ੍ਰਿਪਤਿਜਿਦਿਨਗਰਜਦਲਗਾਹਿਹੈ
ਇਹ ਛਬੀ ਕਾਮ ਦੇਵ ਦੇ ਪੁੱਤਰ 'ਆਨੰਦ' ਰਾਜੇ ਦੀ ਹੈ। ਜਿਸ ਦਿਨ (ਇਹ) ਗਜ ਕੇ ਸੈਨਿਕ ਦਲ ਨੂੰ ਗਾਹੇਗਾ,
O king! the joy-giver god of love, when he will come in front, thundering in such a handsome pose,
ਬਿਨੁਇਕਧੀਰਜਸੁਨਿਰੇਨ੍ਰਿਪਤਿਸੁਅਉਰਸਮੁਹਕੋਜਾਹਿਹੈ॥੧੭੫॥
ਤਾਂ ਹੇ ਰਾਜਨ! ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਇਸ ਦੇ ਸਾਹਮਣੇ ਜਾਵੇਗਾ ॥੧੭੫॥
Then who will confront him except the one with endurance.175.
ਧੂਮ੍ਰਬਰਣਸਾਰਥੀਧੂਮ੍ਰਬਾਜੀਰਥਛਾਜਤ
ਧੂੰਏ ਰੰਗ ਵਾਲਾ ਜਿਸ ਦਾ ਰਥਵਾਨ ਹੈ ਅਤੇ ਧੂੰਏਂ ਰੰਗੇ ਘੋੜੇ ਹੀ (ਜਿਸ ਦੇ) ਰਥ ਅਗੇ ਜੁਤੇ ਹੋਏ ਹਨ।
All the gods, men and sages, will feel shy on seeing the black coloured charioteer,
ਧੂਮ੍ਰਬਰਣਆਭਰਣਨਿਰਖਿਸੁਰਨਰਮੁਨਿਲਾਜਤ
ਧੂਏਂ ਦੇ ਰੰਗ ਵਾਲੇ ਗਹਿਣੇ ਹਨ, (ਜਿਸ ਨੂੰ) ਵੇਖ ਕੇ ਦੇਵਤੇ, ਮੁਨੀ ਅਤੇ ਮਨੁੱਖ ਮਨ ਵਿਚ ਲਜਾਉਂਦੇ ਹਨ।
Black chariot and horses and glorious black garments
ਧੂਮ੍ਰਨੈਨਧੂਮਰੋਗਾਤਧੂਮਰਤਿਹਭੂਖਨ
(ਜਿਸ ਦੀਆਂ) ਧੂੰਏਂ ਦੇ ਰੰਗ ਵਾਲੀਆਂ ਅੱਖੀਆਂ ਹਨ, ਧੂੰਏਂ ਵਰਗਾ ਸ਼ਰੀਰ ਹੈ ਅਤੇ ਧੂੰਏਂ ਦੇ ਰੰਗ ਵਾਲੇ ਹੀ ਜਿਸ ਦੇ ਗਹਿਣੇ ਹਨ।
ਧੂਮ੍ਰਬਦਨਤੇਬਮਤਸਰਬਸਤ੍ਰੂਕੁਲਦੂਖਨ
(ਜੋ) ਮੁਖ ਤੋਂ ਧੂੰਏਂ ਦੇ ਰੰਗ ਵਾਲੀ ਉਲਟੀ ਕਰ ਰਿਹਾ ਹੈ ਅਤੇ ਵੈਰੀ ਦੀ ਸਾਰੀ ਕੁਲ ਨੂੰ ਦੁਖ ਦੇਣ ਵਾਲਾ ਹੈ।
The black eyes and black ornaments will glisten on his black body and his enemies will be in agony
ਅਸਭਰਮਮਦਨਚਤੁਰਥਸੁਵਨਜਿਦਿਨਰੋਸਕਰਿਧਾਇਹੈ
ਇਹ 'ਭਰਮ' (ਨਾਮ ਵਾਲਾ ਯੋਧਾ) ਕਾਮਦੇਵ ਦਾ ਚੌਥਾ ਪੁੱਤਰ ਹੈ। ਜਿਸ ਦਿਨ (ਇਹ) ਕ੍ਰੋਧ ਕਰ ਕੇ ਧਾਵਾ ਬੋਲੇਗਾ,
The day, on which this fourth son of the god of love, will move towards you in anger, then,
ਦਲਲੂਟਕੂਟਤੁਮਰੋਨ੍ਰਿਪਤਿਸੁਸਰਬਛਿਨਕਮਹਿਜਾਇਹੈ॥੧੭੬॥
ਹੇ ਰਾਜਨ! ਇਕ ਛਿਣ ਵਿਚ ਹੀ ਇਹ ਤੇਰੀ ਸਾਰੀ ਸੈਨਾ ਨੂੰ ਲੁਟ ਕੁਟ ਕੇ ਚਲਾ ਜਾਵੇਗਾ ॥੧੭੬॥
O king! he will move towards you in anger, then, O king! he will loot and cut down your army in an instant.176.
ਅਉਰਅਉਰਜੇਸੁਭਟਿਗਨੋਤਿਹਨਾਮਬਿਚਛਨ
ਹੋਰ ਹੋਰ ਜੋ ਯੋਧੇ ਗਿਣੇ ਜਾਂਦੇ ਹਨ, ਉਨ੍ਹਾਂ ਦੇ ਸੁੰਦਰ ਨਾਂ ਹਨ।
The names of other warriors are fantastic also
ਬਡਜੋਧਾਬਡਸੂਰਬਡੇਜਿਤਵਾਰਸੁਲਛਨ
(ਉਹ) ਬਹੁਤ ਭਾਰੀ ਯੋਧੇ, ਵੱਡੇ ਸੂਰਮੇ ਅਤੇ ਬਹੁਤ ਜਿਤਾਂ ਹਾਸਲ ਕਰਨ ਵਾਲੇ ਚੰਗੇ ਲੱਛਣਾਂ ਵਾਲੇ ਹਨ।
They are all very brave and conquerors of wars
ਕਲਹਿਨਾਮਇਕਨਾਰਿਮਹਾਕਲਰੂਪਕਲਹਕਰ
'ਕਲਹ' ਨਾਂ ਵਾਲੀ ਇਕ ਇਸਤਰੀ ਹੈ ਜੋ ਮਹਾਨ 'ਕਲ' ਰੂਪ ਵਾਲੀ ਅਤੇ ਬਹੁਤ ਕਲੇਸ਼ ਕਰਨ ਵਾਲੀ ਹੈ।
There is one woman named Kalha, whose figure is very hideous,
ਲੋਗਚਤੁਰਦਸਮਾਝਿਜਾਸੁਛੋਰਾਨਹੀਸੁਰਨਰ
ਜਿਸ ਨੇ ਚੌਹਾਂ ਲੋਕਾਂ ਵਿਚ ਦੇਵਤਾ ਜਾਂ ਮਨੁੱਖ ਨਹੀਂ ਛਡਿਆ ਹੈ।
She has not left untouched any god or man in all the fourteen worlds
ਸਬਸਸਤ੍ਰਅਸਤ੍ਰਭੀਤਰਨਿਪੁਣਅਤਿਪ੍ਰਭਾਵਤਿਹਜਾਨੀਐ
ਸਾਰੇ ਸ਼ਸਤ੍ਰਾਂ ਅਸਤ੍ਰਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਉਸ ਦਾ ਭਾਰੀ ਪ੍ਰਭਾਵ ਜਾਣੀਦਾ ਹੈ।
The warriors skilful in arms and weapons and very influential fighters and
ਸਬਦੇਸਭੇਸਅਰੁਰਾਜਸਬਤ੍ਰਾਸਜਵਨਕੋਮਾਨੀਐ॥੧੭੭॥
ਸਾਰੇ ਦੇਸਾਂ ਅਤੇ ਭੇਸਾਂ ਅਤੇ ਸਭ ਰਾਜਾਂ ਵਿਚ ਜਿਸ ਦਾ ਡਰ ਮੰਨਿਆ ਜਾਂਦਾ ਹੈ ॥੧੭੭॥
The kings of the countries far and near are fearful of her.177.
ਬੈਰਨਾਮਇਕਬੀਰਮਹਾਦੁਰਧਰਖਅਜੈਰਣਿ
'ਵੈਰ' ਨਾਂ ਦਾ ਇਕ ਬਹੁਤ ਹੀ ਨਿਡਰ ਵੀਰ ਹੈ ਜੋ ਰਣ ਵਿਚ ਜਿਤਿਆ ਨਹੀਂ ਜਾ ਸਕਦਾ।
ਕਬਹੁਦੀਨਨਹੀਪੀਠਿਅਨਿਕਜੀਤੇਜਿਹਨ੍ਰਿਪਗਣ
ਜਿਸ ਨੇ ਕਦੇ ਵੀ ਪਿਠ ਨਹੀਂ ਦਿੱਤੀ ਅਤੇ ਅਨੇਕਾਂ ਰਾਜਿਆਂ ਦੇ ਸਮੂਹ ਜਿਤ ਲਏ ਹਨ।
There is one invincible warriors named Shaturta (enmity) who has never shown his back and has conquered many kings
ਲੋਚਨਸ੍ਰੌਣਤਬਰਣਅਰੁਣਸਬਸਸਤ੍ਰਅੰਗਿਤਿਹ
ਉਸ ਦੀਆਂ ਲਾਲ ਅੱਖਾਂ ਹਨ ਅਤੇ ਸ਼ਰੀਰ ਉਤੇ ਸਜਾਏ ਸਾਰੇ ਸ਼ਸਤ੍ਰ ਲਾਲ ਹਨ।
His eyes and colour were red like blood and there were weapons on all the limbs
ਰਵਿਪ੍ਰਕਾਸਸਰਧੁਜਾਅਰੁਣਲਾਜਤਲਖਿਛਬਿਜਿਹ
ਜਿਸ ਦੀ ਧੁਜਾ ਸੂਰਜ ਦੇ ਪ੍ਰਕਾਸ਼ ਵਾਂਗ ਹੈ ਅਤੇ (ਜਿਸ ਦੀ) ਛਬੀ ਨੂੰ ਲਾਲ ਰੰਗ ਵੀ ਵੇਖ ਕੇ ਲਜਿਤ ਹੁੰਦਾ ਹੈ।
His banner was like sunshine and seeing his brilliance, even the sun felt shy
ਇਹਭਾਤਿਬੈਰਬੀਰਾਬਡੈਜਿਦਿਨਕ੍ਰੁਧਕਰਿਗਰਜਿਹੈ
ਇਸ ਤਰ੍ਹਾਂ ਦਾ 'ਵੈਰ' ਬਹੁਤ ਵੱਡਾ ਵੀਰ ਹੈ, ਜਿਸ ਦਿਨ ਉਹ ਕ੍ਰੋਧ ਕਰ ਕੇ ਗਜੇਗਾ,
In this way, this mighty warriors named Shaturta, will roar in anger,
ਬਿਨੁਏਕਸਾਤਿਸੁਨਰੇਨ੍ਰਿਪਤਿਸੁਅਉਰਦੂਸਰਬਰਜਿਹੈ॥੧੭੮॥
ਹੇ ਰਾਜਨ! ਸੁਣੋ, ਬਿਨਾ ਇਕ 'ਸਾਂਤਿ' ਦੇ ਹੋਰ (ਕੋਈ) ਦੂਜਾ ਉਸ ਨੂੰ ਨਹੀਂ ਵਰਜੇਗਾ ॥੧੭੮॥
On that day, none else will confront him except Shanti (peace).178.
ਧੂਮ੍ਰਧੁਜਾਰਥਧੂਮ੍ਰਧੂਮ੍ਰਸਾਰਥੀਬਿਰਾਜਤ
(ਜਿਸ ਦੀ) ਧੂੰਏਂ ਦੀ ਧੁਜਾ, ਧੂੰਏਂ ਦਾ ਰਥ ਅਤੇ ਧੂੰਏਂ ਦਾ ਰਥਵਾਨ ਬੈਠਾ ਹੋਇਆ ਹੈ।
The back banner, black chariot and the black charioteer look splendid
ਧੂਮ੍ਰਬਸਤ੍ਰਤਨਧਰੇਨਿਰਖਿਧੂਅਰੋਮਨਿਲਾਜਤ
ਧੂੰਏਂ ਦੇ ਹੀ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਧੂੰਏਂ ਦਾ ਮਨ ਵੀ ਲਜਿਤ ਹੁੰਦਾ ਹੈ।
Seeing the black garment, even the smoke feels shy in his mind
ਧੂਮ੍ਰਧਨੁਖਕਰਛਕ੍ਯੋਬਾਨਧੂਮਰੇਸੁਹਾਏ
ਧੂੰਏਂ ਦਾ ਹੀ ਧਨੁਸ਼ (ਜਿਸ ਨੇ) ਹੱਥ ਵਿਚ ਕਸਿਆ ਹੋਇਆ ਹੈ ਜਿਸ ਵਿਚ ਧੂੰਏਂ ਦੇ ਹੀ ਤੀਰ ਸੁਸ਼ੋਭਿਤ ਹਨ।
There are black arrows for his block how
ਸੁਰਨਰਨਾਗਭੁਜੰਗਜਛਅਰੁਅਸੁਰਲਜਾਏ
(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ, ਸੱਪ, ਯਕਸ਼ ਅਤੇ ਦੈਂਤ ਲਜਾਵਾਨ ਹੋ ਰਹੇ ਹਨ।
Seeing him the gods, men serpents, Yakshas and demons feel shy
ਇਹਛਬਿਪ੍ਰਭਾਵਆਲਸਨ੍ਰਿਪਤਿਜਿਦਿਨਜੁਧਕਹਜੁਟਹੈ
ਇਸ (ਪ੍ਰਕਾਰ ਦੀ) ਛਬੀ ਦੇ ਪ੍ਰਭਾਵ ਵਾਲਾ 'ਆਲਸ', ਰਾਜਾ ਜਦੋਂ ਯੁੱਧ ਨੂੰ ਜੁਟ ਜਾਏਗਾ,
ਉਦਮਬਿਹੀਨਸੁਨਰੇਨ੍ਰਿਪਤਿਅਉਰਸਕਲਦਲਫੁਟਹੈ॥੧੭੯॥
ਹੇ ਰਾਜਨ! ਸੁਣੋ, 'ਉਦਮ' ਤੋਂ ਬਿਨਾ ਹੋਰ ਸਾਰਾ ਦਲ (ਉਸ ਤੋਂ) ਨਸ਼ਟ ਹੋ ਜਾਏਗਾ ॥੧੭੯॥
O king! this impressive beauty is of Aalas (laziness) and O king! the day he will confront you for fighting, your army without diligence will be fragmented.179.
ਹਰਿਤਧੁਜਾਅਰੁਧਨੁਖਹਰਿਤਬਾਜੀਰਥਸੋਭੰਤ
ਹਰੇ ਰੰਗ ਦੀ ਧੁਜਾ, ਹਰੇ ਰੰਗ ਦਾ ਧਨੁਸ਼ ਅਤੇ ਹਰੇ ਘੋੜੇ ਅਤੇ ਹਰੇ ਰੰਗ ਦਾ ਰਥ ਸ਼ੋਭ ਰਿਹਾ ਹੈ।
ਹਰਤਬਸਤ੍ਰਤਨਧਰੇਨਿਰਖਿਸੁਰਨਰਮਨਮੋਹੰਤ
(ਜਿਸ ਨੇ) ਹਰੇ ਰੰਗ ਦੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਮੋਹਿਤ ਹੋ ਰਹੇ ਹਨ।
Seeing the one having green banner, green bow, green horses, green chariots and wearing green clothes on the body, the gods and men are allured
ਪਵਨਬੇਗਰਥਚਲਤਭ੍ਰਮਨਬਘੂਲਾਲਖਿਲਜਿਤ
(ਜਿਸ ਦਾ) ਰਥ ਹਵਾ ਦੇ ਵੇਗ ਵਾਂਗ ਚਲਦਾ ਹੈ, (ਜਿਸ ਨੂੰ) ਭ੍ਰਮਦਿਆਂ ਵੇਖ ਕੇ ਵਾ-ਵਰੋਲਾ ਵੀ ਲਜਿਤ ਹੁੰਦਾ ਹੈ।
His chariot moving with the speed of wind, causes the deer to feel shy
ਸੁਨਤਸ੍ਰਵਨਚਕਸਬਦਮੇਘਮਨਮਹਿਸੁਖੁਸਜਿਤ
(ਜਿਸ ਦੇ) ਸ਼ਬਦ ਨੂੰ ਕੰਨਾਂ ਨਾਲ ਸੁਣ ਕੇ ਹੈਰਾਨ ਹੋਇਆ ਬਦਲ ਮਨ ਵਿਚ ਸੁਖ ਅਨੁਭਵ ਕਰਦਾ ਹੈ।
Hearing his voice, the clouds feel happy in their mind
ਇਹਛਬਿਪ੍ਰਤਾਪਮਦਨਾਮਨ੍ਰਿਪਜਿਦਿਨਤੁਰੰਗਨਚਾਇਹੈ
ਇਹ ਛਬੀ ਅਤੇ ਪ੍ਰਤਾਪ 'ਮਦ' ਨਾਂ ਦੇ ਰਾਜੇ ਦਾ ਹੈ, (ਉਹ) ਜਿਸ ਦਿਨ ਘੋੜਾ ਨਚਾਏਗਾ;
The day on which this individual named Garav (pride) will cause his horse to dance before you,
ਬਿਨੁਇਕਬਿਬੇਕਸੁਨਲੈਨ੍ਰਿਪਤਿਸਸੁਸਮਰਿਦੂਸਰਜਾਇਹੈ॥੧੮੦॥
ਹੇ ਰਾਜਨ! ਸੁਣ ਲਓ, ਬਿਨਾ ਇਕ 'ਬਿਬੇਕ' ਦੇ ਯੁੱਧ ਵਿਚ (ਉਸ ਦੇ ਸਾਹਮਣੇ) ਹੋਰ ਦੂਜਾ ਕੌਣ ਜਾਏਗਾ ॥੧੮੦॥
On that day none else will stay before him except Vivek.180.
ਅਸਿਤਧੁਜਾਸਾਰਥੀਅਸਿਤਬਸਤ੍ਰੈਅਰੁਬਾਜੀ
ਕਾਲੀ (ਅਸਿਤ) ਧੁਜਾ ਹੈ, ਕਾਲਾ ਰਥਵਾਨ ਹੈ, ਬਸਤ੍ਰ ਅਤੇ ਘੋੜੇ ਵੀ ਕਾਲੇ ਹਨ,
ਅਸਿਤਕਵਚਤਨਕਸੇਤਜਤਬਾਣਨਕੀਰਾਜੀ
ਕਾਲਾ ਹੀ ਕਵਚ ਤਨ ਉਤੇ ਕਸਿਆ ਹੋਇਆ ਹੈ ਅਤੇ ਬਾਣਾਂ ਦੀ ਲੜੀ ਛਡੀ ਜਾ ਰਿਹਾ ਹੈ।
He, who is decorated with black banner, black charioteer, black garment, black horse, armour etc., who showers a continuous line of arrows,
ਅਸਿਤਸਕਲਤਿਹਬਰਣਅਸਿਤਲੋਚਨਦੁਖਮਰਦਨ
ਉਸ ਦਾ ਸਾਰਾ ਰੰਗ ਕਾਲਾ ਹੈ ਅਤੇ ਦੁਖ ਨੂੰ ਨਸ਼ਟ ਕਰਨ ਵਾਲੀਆਂ ਕਾਲੀਆਂ ਹੀ ਅੱਖਾਂ ਹਨ।
His colour is completely black, his eyes are black and he is the destroyer of sufferings
ਅਸਿਤਮਣਿਣਕੇਸਕਲਅੰਗਿਭੂਖਣਰੁਚਿਬਰਧਨ
ਕਾਲੀਆਂ ਮਣੀਆਂ ਦੇ ਜ਼ੇਵਰ ਸਾਰਿਆਂ ਅੰਗਾਂ ਉਤੇ ਰੁਚੀ ਨਾਲ ਬੰਨ੍ਹੇ ਹੋਏ ਹਨ।
The ornaments of black pearls increase the beauty of his limbs
ਅਸਕੁਵ੍ਰਿਤਿਬੀਰਦੁਰਧਰਖਅਤਿਜਿਦਿਨਸਮਰਕਹਸਜਿਹੈ
ਇਸ ਤਰ੍ਹਾਂ ਦਾ ਬਹੁਤ ਨਿਡਰ ਯੋਧਾ 'ਕੁਵ੍ਰਿਤਿ' ਹੈ। ਜਿਸ ਦਿਨ (ਉਹ) ਯੁੱਧ ਨੂੰ ਜਾਏਗਾ,
The day on which that warriors named Kuvrati (evil pledge) will enter the field holding his bow,
ਬਿਨੁਇਕਧੀਰਜਬੀਰਤਤਜਿਅਉਰਸਕਲਦਲਭਜਿਹੈ॥੧੮੧॥
ਤਾਂ ਬਿਨਾ ਇਕ 'ਧੀਰਜ' (ਨਾਂ ਦੇ) ਯੋਧੇ ਦੇ, ਹੋਰ ਸਾਰਾ ਦਲ ਤੱਤ-ਛਿਣ ਭਜ ਜਾਏਗਾ ॥੧੮੧॥
The whole army will run away on that day except the one with endurance.181.
ਚਰਮਬਰਮਕਹਧਰੇਧਰਮਛਤ੍ਰੀਕੋਧਾਰਤ
ਚੰਮ ਦਾ ਕਵਚ (ਜਿਸ ਨੇ) ਪਾਇਆ ਹੋਇਆ ਹੈ ਅਤੇ ਛਤ੍ਰੀ ਧਰਮ ਨੂੰ ਧਾਰਨ ਕੀਤਾ ਹੋਇਆ ਹੈ।
ਅਜੈਜਾਨਿਆਪਨਹਿਸਰਬਰਣਸੁਭਟਪਚਾਰਤ
ਆਪਣੇ ਆਪ ਨੂੰ ਅਜਿਤ ਜਾਣ ਕੇ ਰਣ-ਭੂਮੀ ਵਿਚ ਸਾਰਿਆਂ ਯੋਧਿਆਂ ਨੂੰ ਵੰਗਾਰਦਾ ਹੈ।
Wearing the armour of leather, accomplisher of the vow of Kshatriya challenges all and considers himself unconquerable
ਧਰਨਆਗੈਧੀਰਬੀਰਜਿਹਸਾਮੁਹਧਾਵਤ
ਜਿਸ ਦੇ ਸਾਹਮਣੇ ਹੋ ਕੇ ਧਾਵਾ ਕਰਦਾ ਹੈ, ਉਹ ਸੂਰਮਾ ਅਗੋਂ ਧੀਰਜ ਧਾਰਨ ਨਹੀਂ ਕਰਦਾ।
No warrior stays against him and all the gods,
ਸੁਰਅਸੁਰਅਰੁਨਰਨਾਰਿਜਛਗੰਧ੍ਰਬਗੁਨਗਾਵਤ
ਦੇਵਤੇ, ਦੈਂਤ ਅਤੇ ਨਰ-ਨਾਰੀ, ਯਕਸ਼, ਗੰਧਰਬ (ਸਭ ਉਸ ਦੇ) ਗੁਣ ਗਾਉਂਦੇ ਹਨ।
Demons, Yakshas, Gandharvas, men, women all sing his praises
ਇਹਬਿਧਿਗੁਮਾਨਜਾਦਿਨਗਰਜਪਰਮਕ੍ਰੋਧਕਰਢੂਕਹੈ
ਇਸ ਤਰ੍ਹਾਂ ਦਾ 'ਗੁਮਾਨ' (ਨਾਂ ਦਾ ਸੂਰਮਾ) ਜਿਸ ਦਿਨ ਗਜ ਵਜ ਕੇ ਬਹੁਤ ਕ੍ਰੋਧ ਨਾਲ ਆ ਢੁਕੇਗਾ,
The day on which this egoist, getting highly enraged will thunder and stand in front,
ਬਿਨੁਇਕਸੀਲਸੁਨਨ੍ਰਿਪਤਿਨ੍ਰਿਪਾਣਿਸੁਅਉਰਸਕਲਦਲਹੂਕਹੈ॥੧੮੨॥
ਤਾਂ ਹੇ ਰਜਿਆਂ ਦੇ ਰਾਜੇ! ਸੁਣੋ, ਬਿਨਾ ਇਕ 'ਸੀਲ' ਦੇ ਹੋਰ ਸਾਰਾ ਦਲ ਹਾਲ-ਦੁਹਾਈ ਮਚਾਏਗਾ ॥੧੮੨॥
On that day, O king! all others will be destroyed except sheel (gentleness).182.