ਸੋਊਤਾਸਮਾਨੁਸੈਨਾਧਿਪਤਿਜਿਦਿਨਰੋਸਵਹੁਆਇਹੈ॥
ਉਹ ਅਤੇ ਉਸ ਦੇ ਸਮਾਨ ਹੀ ਸੈਨਾਪਤੀ ਨੂੰ ਜਿਸ ਦਿਨ ਰੋਸ ਆ ਜਾਏਗਾ,
ਬਿਨੁਇਕਬਿਬੇਕਸੁਨਹੋਨ੍ਰਿਪਤਿਅਵਰਸਮੁਹਿਕੋਜਾਇਹੈ॥੧੬੭॥
ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਕੌਣ ਉਸ ਦੇ ਸਾਹਮਣੇ ਜਾਏਗਾ ॥੧੬੭॥
It will overshadow all without influencing the one Vivek (discriminating intellect).167.
ਪਾਰਸਨਾਥਬਾਚਮਛਿੰਦ੍ਰਸੋ॥
ਪਾਰਸ ਨਾਥ ਨੇ ਕਿਹਾ ਮਛਿੰਦ੍ਰ ਪ੍ਰਤਿ:
Speech of Parasnath addressed to Matsyendra :
ਛਪੈਛੰਦ॥
ਛਪੈ ਛੰਦ:
CHHAPI STANZA
ਸੁਨਹੁਮਛਿੰਦ੍ਰਬੈਨਕਹੋਤੁਹਿਬਾਤਬਿਚਛਨ॥
ਹੇ ਮਛਿੰਦ੍ਰ! (ਮੈਂ) ਤੈਨੂੰ ਇਕ ਬੜੀ ਅਸਚਰਜ-ਮਈ ਗੱਲ ਕਹਿੰਦਾ ਹਾਂ, ਮੇਰੇ ਬੋਲ ਸੁਣੋ।
O Matsyendra! listen, I tell you a distincitive thing
ਇਕਬਿਬੇਕਅਬਿਬੇਕਜਗਤਦ੍ਵੈਨ੍ਰਿਪਤਿਸੁਲਛਨ॥
ਇਕ ਬਿਬੇਕ ਅਤੇ ਇਕ ਅਬਿਬੇਕ, ਦੋਵੇਂ ਜਗਤ ਵਿਚ ਚੰਗੇ ਲੱਛਣਾਂ ਵਾਲੇ ਰਾਜੇ ਹਨ।
Vivek and Avivek both are the kings of distinct characteristics (of the world)
ਬਡਜੋਧਾਦੁਹੂੰਸੰਗਬਡੇਦੋਊਆਪਧਨੁਰਧਰ॥
ਦੋਹਾਂ ਨਾਲ ਬਹੁਤ ਤਕੜੇ ਯੋਧੇ ਹਨ ਅਤੇ ਆਪ ਵੀ ਦੋਵੇਂ ਬਹੁਤ ਵੱਡੇ ਧਨੁਸ਼ਧਾਰੀ ਹਨ।
Both are great fighters and archers
ਏਕਜਾਤਿਇਕਪਾਤਿਏਕਹੀਮਾਤਜੋਧਾਬਰ॥
(ਇਨ੍ਹਾਂ) ਸ੍ਰੇਸ਼ਠ ਯੋਧਿਆਂ ਦੀ ਇਕੋ ਜਾਤਿ, ਇਕੋ ਬਰਾਦਰੀ ਅਤੇ ਇਕੋ ਹੀ ਮਾਤਾ ਹੈ।
Both have the same caste and the same mother
ਇਕਤਾਤਏਕਹੀਬੰਸਪੁਨਿਬੈਰਭਾਵਦੁਹਕਿਮਗਹੋ॥
ਇਕੋ ਪਿਓ ਅਤੇ ਇਕੋ ਹੀ ਕੁਲ ਹੈ, ਫਿਰ ਦੋਹਾਂ ਨੇ ਵੈਰ ਭਾਵ ਕਿਉਂ ਗ੍ਰਹਿਣ ਕਰ ਲਿਆ ਹੈ।
Both have the same father and the same dynasty, then how can there be enmity between them?
ਤਿਹਨਾਮਠਾਮਆਭਰਣਰਥਸਸਤ੍ਰਅਸਤ੍ਰਸਬਮੁਨਿਕਹੋ॥੧੬੮॥
ਹੇ ਮੁਨੀ! ਉਨ੍ਹਾਂ ਦੇ ਸਾਰੇ ਅਸਤ੍ਰਾਂ, ਸ਼ਸਤ੍ਰਾਂ, ਗਹਿਣਿਆਂ, ਰਥਾਂ ਦੇ ਨਾਂ ਅਤੇ ਠਿਕਾਣੇ (ਮੈਨੂੰ) ਦਸ ਦਿਓ ॥੧੬੮॥
O sage! now you tell me about their place, name ornaments, chariots, arms, weapons etc.168.
ਮਛਿੰਦ੍ਰਬਾਚਪਾਰਸਨਾਥਸੋ॥
ਮਛਿੰਦ੍ਰ ਨੇ ਕਿਹਾ ਪਾਰਸ ਨਾਥ ਪ੍ਰਤਿ:
Speech of Matsyendra addressed to Parasnath :
ਛਪੈਛੰਦ॥
ਛਪੈ ਛੰਦ:
CHHAPAI
ਅਸਿਤਬਰਣਅਬਿਬੇਕਅਸਿਤਬਾਜੀਰਥਸੋਭਤ॥
ਅਬਿਬੇਕ ਦਾ ਕਾਲਾ ('ਅਸਿਤ') ਰੰਗ ਹੈ ਅਤੇ (ਉਸ ਦੇ) ਰਥ ਅਗੇ ਕਾਲੇ ਰੰਗ ਦੇ ਘੋੜੇ ਸ਼ੋਭਦੇ ਹਨ।
Avivek has black colour, black chariot and black horses
ਅਸਿਤਬਸਤ੍ਰਤਿਹਅੰਗਿਨਿਰਖਿਨਾਰੀਨਰਲੋਭਤ॥
ਉਸ ਦੇ ਸ਼ਰੀਰ ਉਤੇ ਕਾਲੇ ਰੰਗ ਦੇ ਬਸਤ੍ਰ ਹਨ ਜਿਨ੍ਹਾਂ ਨੂੰ ਵੇਖ ਕੇ ਇਸਤਰੀ ਅਤੇ ਪੁਰਸ਼ ਮੋਹਿਤ ਹੋ ਜਾਂਦੇ ਹਨ।
His garments are black also seeing him, all the men and women around
ਅਸਿਤਸਾਰਥੀਅਗ੍ਰਅਸਿਤਆਭਰਣਰਥੋਤਮ॥
ਉਸ ਦੇ ਅਗੇ (ਬੈਠਾ) ਰਥਵਾਨ ਕਾਲੇ ਰੰਗ ਵਾਲਾ ਹੈ ਅਤੇ (ਉਸ ਦੇ) ਉੱਤਮ ਰਥ ਦੇ ਗਹਿਣੇ ਵੀ ਕਾਲੇ ਰੰਗ ਦੇ ਹਨ।
His charioteer is also black, whose garments are also black
ਅਸਿਤਧਨੁਖਕਰਿਅਸਿਤਧੁਜਾਜਾਨੁਕਪੁਰਖੋਤਮ॥
(ਉਸ ਦੇ) ਹੱਥ ਵਿਚ ਕਾਲੇ ਰੰਗ ਦਾ ਧਨੁਸ਼ ਅਤੇ ਕਾਲੇ ਰਗ ਦਾ ਹੀ ਝੰਡਾ ਹੈ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਤਮ ਪੁਰਸ਼ ਹੋਵੇ।
His chariot is also darkness his bow and banner are all black and he considers himself a superb and superior peroson
ਇਹਛਬਿਨਰੇਸਅਬਿਬੇਕਨ੍ਰਿਪਜਗਤਜਯੰਕਰਮਾਨੀਯੈ॥
ਹੇ ਰਾਜਨ! ਅਬਿਬੇਕ ਰਾਜੇ ਦੀ ਇਸ ਤਰ੍ਹਾਂ ਦੀ ਛਬੀ ਹੈ, ਜਿਸ ਨੇ ਜਗਤ ਨੂੰ ਜਿਤ ਲਿਆ ਹੋਇਆ ਮੰਨਿਆ ਜਾਂਦਾ ਹੈ।
O king! this is the pretty appearance of Avivek with which he has conquered the world
ਅਨਜਿਤਜਾਸੁਕਹਨਤਜੋਕ੍ਰਿਸਨਰੂਪਤਿਹਜਾਨੀਯੈ॥੧੬੯॥
ਜੋ ਜਿਤਿਆ ਨਹੀਂ ਜਾ ਸਕਦਾ, ਜਿਸ ਨੂੰ ਛਡਿਆ ਨਹੀਂ ਜਾ ਸਕਦਾ, ਉਸ ਨੂੰ 'ਕ੍ਰਿਸ਼ਨ' (ਕਾਲਾ) ਰੂਪ ਜਾਣਨਾ ਚਾਹੀਦਾ ਹੈ ॥੧੬੯॥
He is unconquerable and consider him as the likeness of Krishna.169.
ਪੁਹਪਧਨੁਖਅਲਿਪਨਚਮਤਸਜਿਹਧੁਜਾਬਿਰਾਜੈ॥
ਫੁਲਾਂ ਦਾ ਧਨੁਸ਼ ਹੈ, ਭੌਂਰਿਆਂ ਦਾ ਚਿਲਾ ਹੈ, ਜਿਸ ਦੇ (ਰਥ ਉਤੇ) ਮੱਛੀ (ਦੇ ਚਿੰਨ੍ਹ ਵਾਲੀ) ਧੁਜਾ ਬਿਰਾਜ ਰਹੀ ਹੈ।
In this likeness of the god of love, he is an elegant Purusha and his banner looks glorious
ਬਾਜਤਝਾਝਰਤੂਰਮਧੁਰਬੀਨਾਧੁਨਿਬਾਜੈ॥
ਝਾਂਝਰ ਅਤੇ ਤੂਰ ਵਜਦੇ ਹਨ ਅਤੇ ਬੀਨਾ ਦੀ ਮਧੁਰ ਧੁਨ ਵਜ ਰਹੀ ਹੈ।
On all his four sides, the pretty and sweet lyre is played and the horn is blown
ਸਬਬਜੰਤ੍ਰਜਿਹਸੰਗਬਜਤਸੁੰਦਰਛਬਸੋਹਤ॥
ਜਿਸ ਨਾਲ ਸਾਰੇ ਵੱਜਣ ਯੋਗ ਵਾਜੇ ਵਜਦੇ ਹਨ ਅਤੇ (ਜਿਨ੍ਹਾਂ ਦੀ) ਸੁੰਦਰ ਛਬੀ ਸ਼ੋਭਾ ਪਾ ਰਹੀ ਹੈ।
All types of musical instruments continue to be played with him
ਸੰਗਸੈਨਅਬਲਾਸੰਬੂਹਸੁਰਨਰਮੁਨਿਮੋਹਤ॥
ਜਿਸ ਨਾਲ ਇਸਤਰੀਆਂ ਦੀ ਸੈਨਾ ਹੈ, (ਜੋ) ਸਾਰਿਆਂ ਦੇਵਤਿਆਂ, ਮਨੁੱਖਾਂ ਅਤੇ ਮੁਨੀਆਂ ਨੂੰ ਮੋਹਿਤ ਕਰ ਰਹੀਆਂ ਹਨ।
There is always a group of women with him and these women fascinate the mind of gods, men and sages
ਅਸਮਦਨਰਾਜਰਾਜਾਨ੍ਰਿਪਤਿਜਿਦਿਨਕ੍ਰੁਧਕਰਿਧਾਇਹੈ॥
ਹੇ ਰਾਜਨ! ਰਾਜਿਆਂ ਦਾ ਰਾਜਾ ਕਾਮਦੇਵ ਇਸ ਤਰ੍ਹਾਂ ਦਾ ਹੈ। ਜਿਸ ਦਿਨ (ਉਹ) ਕ੍ਰੋਧ ਕਰ ਕੇ ਧਾਵਾ ਕਰੇਗਾ,
On the day, when this Avivek will get enraged and come forward as the god of love,
ਬਿਨੁਇਕਬਿਬੇਕਤਾਕੇਸਮੁਹਿਅਉਰਦੂਸਰਕੋਜਾਇਹੈ॥੧੭੦॥
(ਉਸ ਵੇਲੇ) ਇਕ ਬਿਬੇਕ ਤੋਂ ਬਿਨਾ ਉਸ ਦੇ ਸਾਹਮਣੇ ਹੋਰ ਦੂਜਾ ਕਿਹੜਾ ਜਾਏਗਾ ॥੧੭੦॥
None will be able to stand before him except only Vivek.170.
ਕਰਤਨ੍ਰਿਤਸੁੰਦਰੀਬਜਤਬੀਨਾਧੁਨਿਮੰਗਲ॥
ਸੁੰਦਰੀਆਂ ਨਾਚ ਕਰਦੀਆਂ ਹਨ ਅਤੇ ਬੀਨਾ ਦੀ ਧੁਨ ਵਿਚ ਮੰਗਲਮਈ ਗੀਤ ਹੁੰਦੇ ਹਨ।
The beautiful damsels played on lyres, sang songs of joy and danced
ਉਪਜਤਰਾਗਸੰਬੂਹਬਜਤਬੈਰਾਰੀਬੰਗਲਿ॥
ਸਭ ਤਰ੍ਹਾਂ ਦੇ ਰਾਗ ਉਤਪੰਨ ਹੁੰਦੇ ਹਨ ਅਤੇ ਬੈਰਾਰੀ ਅਤੇ ਬੰਗਾਲੀ (ਰਾਗਨੀਆਂ) ਵਜਦੀਆਂ ਹਨ।
The collective sound of musical modes was heard Bairari, Bangali female musical modes were played 171
ਭੈਰਵਰਾਗਬਸੰਤਦੀਪਹਿੰਡੋਲਮਹਾਸੁਰ॥
ਭੈਰੋ, ਬਸੰਤ, ਦੀਪਕ ਅਤੇ ਹਿੰਡੋਲ ਰਾਗਾਂ ਦੀਆਂ ਮਹਾਨ ਸੁਰਾਂ ਨਾਲ
The fine sound of Bhairava, Basant, Deepak, Hindol etc.
ਉਘਟਤਤਾਨਤਰੰਗਸੁਨਤਰੀਝਤਧੁਨਿਸੁਰਨਰ॥
ਤਾਨ ਤਰੰਗਾਂ ਪੈਦਾ ਹੁੰਦੀਆਂ ਹਨ, (ਜਿਸ) ਧੁਨ ਨੂੰ ਸੁਣ ਕੇ ਦੇਵਤੇ ਅਤੇ ਮਨੁੱਖ ਰੀਝਦੇ ਹਨ।
Arose at such a pitch that all the men women were allured
ਇਹਛਬਿਪ੍ਰਭਾਵਰਿਤੁਰਾਜਨ੍ਰਿਪਜਿਦਿਨਰੋਸਕਰਿਧਾਇਹੈ॥
ਇਸ ਛਬੀ ਅਤੇ ਪ੍ਰਭਾਵ ਵਾਲਾ 'ਬਸੰਤ' ('ਰਿਤੁ ਰਾਜ') ਰਾਜਾ ਜਿਸ ਦਿਨ ਕ੍ਰੋਧ ਕਰ ਕੇ ਧਾਵਾ ਕਰੇਗਾ,
ਬਿਨੁਇਕਬਿਬੇਕਤਾਕੇਨ੍ਰਿਪਤਿਅਉਰਸਮੁਹਿਕੋਜਾਇਹੈ॥੧੭੧॥
ਤਦ ਇਕ ਬਿਬੇਕ ਤੋਂ ਬਿਨਾ ਹੇ ਰਾਜਨ! ਹੋਰ ਕਿਹੜਾ ਉਸ ਦੇ ਸਾਹਮਣੇ ਜਾਏਗਾ ॥੧੭੧॥
With the impact of all this demeanour, O king! the day on which he will attack, then who can face him, without adopting Vivek?171.
ਸੋਰਠਿਸਾਰੰਗਸੁਧਮਲਾਰਬਿਭਾਸਸਰਬਿਗਨਿ॥
ਸੋਰਠ, ਸਾਰੰਗ, ਸ਼ੁੱਧ ਮਲਾਰ, ਬਿਭਾਸ ਆਦਿ ਸਾਰੇ (ਰਾਗ) ਗਣ
ਰਾਮਕਲੀਹਿੰਡੋਲਗੌਡਗੂਜਰੀਮਹਾਧੁਨਿ॥
ਰਾਮਕਲੀ, ਹਿੰਡੋਲ, ਗੌਡ, ਗੂਜਰੀ ਦੀ ਸੁੰਦਰ ਧੁਨ;
Seeing and hearing he elegant tunes of Sarang, Shuddh Malhar, Vibhas, Ramkali, Hindol, Gaur, Gujri,
ਲਲਤਪਰਜਗਵਰੀਮਲਾਰਕਾਨੜਾਮਹਾਛਬਿ॥
ਲਲਤ, ਪਰਜ, ਗੌਰੀ, ਮਲ੍ਹਾਰ ਅਤੇ ਕਾਨੜਾ ਦੀ ਮਹਾਨ ਛਬੀ;
ਜਾਹਿਬਿਲੋਕਤਬੀਰਸਰਬਤੁਮਰੇਜੈਹੈਦਬਿ॥
ਜਿਸ ਨੂੰ ਵੇਖ ਕੇ ਤੇਰੇ ਸਾਰੇ ਸੂਰਮੇ ਦਬ ਜਾਣਗੇ।
Lalit, Paraj, Gauri, Malhar, Kanra etc., the warriors like you are buried under his dazzle
ਇਹਬਿਧਿਨਰੇਸਰਿਤੁਰਾਜਨ੍ਰਿਪਮਦਨਸੂਅਨਜਬਗਰਜਹੈ॥
ਇਸ ਤਰ੍ਹਾਂ ਦਾ ਹੈ ਕਾਮਦੇਵ ਦਾ ਪੁੱਤਰ ('ਸੂਅਨ') ਰੁਤਾਂ ਦਾ ਰਾਜਾ ਬਸੰਤ ਜਦ (ਆ ਕੇ) ਗਜੇਗਾ,
ਬਿਨੁਇਕਗ੍ਯਾਨਸੁਨਹੋਨ੍ਰਿਪਤਿਸੁਅਉਰਦੂਸਰਕੋਬਰਜਿਹੈ॥੧੭੨॥
ਤਾਂ ਬਿਨਾ ਇਕ ਗਿਆਨ ਦੇ, ਹੇ ਰਾਜਨ! ਸੁਣੋ, ਹੋਰ ਕੌਣ ਦੂਜਾ ਉਸ ਨੂੰ ਰੋਕੇਗਾ ॥੧੭੨॥
In this way, in the good season Basant, when Avivek will thunder in the likeness of the god of love, then without knowledge, O king! who will admonish him ? 172.
ਕਊਧਤਦਾਮਨਿਸਘਨਸਘਨਘੋਰਤਚਹੁਦਿਸਘਨ॥
(ਜਿਵੇਂ) ਬਿਜਲੀ ਘਨਘੋਰ ਬਦਲਾਂ ਵਿਚ ਚਮਕਦੀ ਹੈ ਅਤੇ ਚੌਹਾਂ ਦਿਸ਼ਾਵਾਂ ਵਿਚ ਘਨਘੋਰ ਗੂੰਜ ਹੋ ਰਹੀ ਹੈ।
ਮੋਹਿਤਭਾਮਿਨਸਘਨਡਰਤਬਿਰਹਨਿਤ੍ਰਿਯਲਖਿਮਨਿ॥
ਬਹੁਤ ਇਸਤਰੀਆਂ ਮੋਹਿਤ ਹੋ ਰਹੀਆਂ ਹਨ ਅਤੇ ਵਿਯੋਗਣ ਇਸਤਰੀਆਂ ਦਾ ਮਨ (ਉਸ ਨੂੰ) ਵੇਖ ਕੇ ਡਰ ਰਿਹਾ ਹੈ।
When the clouds will surround from all the four directions, the lightnings will flash, in such an atmosphere, the love-sick women will allure the mind
ਬੋਲਤਦਾਦੁਰਮੋਰਸਘਨਝਿਲੀਝਿੰਕਾਰਤ॥
(ਜਿਸ ਤਰ੍ਹਾਂ) ਡੱਡੂਆਂ ਅਤੇ ਮੋਰਾਂ ਦੇ ਝੁੰਡ ਬੋਲਦੇ ਹਨ ਅਤੇ 'ਝਿਲੀ' (ਬੀਂਡੇ) ਝੀਂ ਝੀਂ ਕਰਦੇ ਹਨ।
The voices of frogs and peacocks and the jingling sounds of arbour will be heard
ਦੇਖਤਦ੍ਰਿਗਨਪ੍ਰਭਾਵਅਮਿਤਮੁਨਿਮਨਬ੍ਰਿਤਹਾਰਤ॥
ਅੱਖਾਂ (ਇਸ ਦੇ) ਪ੍ਰਭਾਵ ਨੂੰ ਵੇਖਦੀਆਂ ਹਨ ਅਤੇ ਬੇਹਿਸਾਬੇ ਮੁਨੀਆਂ ਦਾ ਮਨ (ਇਸ ਪ੍ਰਭਾਵ ਕਾਰਨ) ਸੁੱਧ ਬੁੱਧ ਭੁਲ ਜਾਂਦਾ ਹੈ।
Seeing the influence of the intoxicated eyes of the lustful women, the sages also fall from their vows and feel defeated in their mind
ਇਹਬਿਧਿਹੁਲਾਸਮਦਨਜਦੂਸਰਜਿਦਿਨਚਟਕਦੈਸਟਕਹੈ॥
ਇਸ ਪ੍ਰਕਾਰ ਦਾ 'ਹੁਲਾਸ' ਸੂਰਮਾ ਹੈ, ਜੋ ਕਾਮਦੇਵ ਦਾ ਦੂਜਾ ਪੁੱਤਰ ਹੈ, ਜਿਸ ਦਿਨ ਉਹ ਚਟਕ ਕੇ (ਅਗੋਂ) ਲੰਘੇਗਾ,
ਬਿਨੁਇਕਬਿਬੇਕਸੁਨਹੋਨ੍ਰਿਪਤਿਅਉਰਦੂਸਰਕੋਹਟਕਹੈ॥੧੭੩॥
ਹੇ ਰਾਜਨ! ਸੁਣੋ, ਇਕ ਬਿਬੇਕ ਤੋਂ ਬਿਨਾ ਹੋਰ ਦੂਜਾ ਕਿਹੜਾ (ਸੂਰਮਾ ਉਸ ਨੂੰ) ਰੋਕੇਗਾ ॥੧੭੩॥
The day on which such a joyful atmosphere will present itself with full brilliance, then, O king! tell me, on that day, who will reject its impact Vivek?173.
ਤ੍ਰਿਤੀਆਪੁਤ੍ਰਅਨੰਦਜਿਦਿਨਸਸਤ੍ਰਨਕਹੁਧਰਿਹੈ॥
(ਕਾਮਦੇਵ ਦਾ) ਤੀਜਾ ਪੁੱਤਰ 'ਆਨੰਦ' ਜਿਸ ਦਿਨ ਸ਼ਸਤ੍ਰ ਧਾਰਨ ਕਰ ਲਏਗਾ।
ਕਰਿਹੈਚਿਤ੍ਰਬਚਿਤ੍ਰਸੁਰਣਸੁਰਨਰਮੁਨਿਡਰਿਹੈ॥
ਚਿਤਰ ਵਰਗਾ ਵਿਚਿਤ੍ਰ ਜਦੋਂ ਉਹ ਯੁੱਧ ਕਰੇਗਾ, (ਤਾਂ) ਦੇਵਤੇ, ਮਨੁੱਖ ਅਤੇ ਮੁਨੀ ਡਰਨਗੇ।
When in the likeness of Anand (bliss), he will hold the weapons and fight in a queer way, then the sages will be frightened
ਕੋਭਟਧਰਿਹੈਧੀਰਜਿਦਿਨਸਾਮੁਹਿਵਹਐਹੈ॥
ਜਿਸ ਦਿਨ ਉਹ ਸਾਹਮਣੇ ਆਏਗਾ, ਤਾਂ ਕਿਹੜਾ ਸੂਰਮਾ ਧੀਰਜ ਧਾਰਨ ਕਰ ਸਕੇਗਾ।
ਸਭਕੋਤੇਜਪ੍ਰਤਾਪਛਿਨਕਭੀਤਰਹਰਲੈਹੈ॥
(ਕਿਉਂਕਿ ਉਹ) ਸਾਰਿਆਂ ਦੇ ਤੇਜ ਪ੍ਰਤਾਪ ਨੂੰ ਇਕ ਛਿਣ ਵਿਚ ਹਰ ਲਵੇਗਾ।
Who is there such a warriors, who will keep patience and confront him? He will abduct the glory of all in an instant
ਇਹਬਿਧਿਅਨੰਦਦੁਰਧਰਖਭਟਜਿਦਿਨਸਸਤ੍ਰਗਹਮਿਕਹੈ॥
ਇਸ ਤਰ੍ਹਾਂ ਦਾ ਹੈ ਨਿਡਰ ('ਦੁਰ ਧਰਖ') ਯੋਧਾ 'ਆਨੰਦ', ਜਿਸ ਦਿਨ ਉਹ ਸ਼ਸਤ੍ਰ ਧਾਰਨ ਕਰ ਕੇ ਮਧੋਲੇਗਾ ('ਮਿਕ')
In this way, the day on which this tyrannical warriors will come to fight holding his weapons, on that day,
ਬਿਨੁਇਕਧੀਰਜਸੁਨਿਰੇਨ੍ਰਿਪਤਿਸੁਅਉਰਨਦੂਸਰਿਟਿਕਹੈ॥੧੭੪॥
ਹੇ ਰਾਜਨ! ਸੁਣੋ; ਬਿਨਾ ਇਕ ਧੀਰਜ ਦੇ ਹੋਰ ਕੋਈ ਵੀ (ਉਸ ਦੇ ਸਾਹਮਣੇ) ਨਹੀਂ ਟਿਕ ਸਕੇਗਾ ॥੧੭੪॥
O king! none else will stay there except the one with endurance.174.