ਮਤਦੇਸਦੇਸਰਾਜਾਕਰੋਰ॥
ਅਤੇ ਦੇਸ ਦੇਸ ਦੇ ਕਰੋੜਾਂ ਮਤਾਂ ਵਾਲੇ ਰਾਜੇ (ਬੁਲਾ ਲਏ)।
In this way, Parasnath gathered together many brave fighters and kings of various countries far and near
ਦੇਹੀਰਚੀਰਬਹੁਦਿਰਬਸਾਜ॥
ਬਹੁਤ ਹੀਰੇ, ਬਸਤ੍ਰ, ਧਨ, ਪਦਾਰਥ ਅਤੇ ਸਾਜ਼ ਸਾਮਾਨ
ਸਨਮਾਨਦਾਨਬਹੁਭਾਤਿਰਾਜ॥੪੦॥
ਦਾਨ ਦੇ ਕੇ ਰਾਜੇ ਨੇ ਬਹੁਤ ਸਨਮਾਨ ਕੀਤਾ ॥੪੦॥
And honoured all of them donating wealth and garments to them.40.
ਅਨਭੈਅਭੰਗਅਵਧੂਤਛਤ੍ਰ॥
ਡਰ ਤੋਂ ਰਹਿਤ, ਭੰਗ ਹੋਣ ਤੋਂ ਮੁਕਤ, ਅਵਧੂਤ, ਛਤ੍ਰਧਾਰੀ,
ਅਨਜੀਤਜੁਧਬੇਤਾਅਤਿਅਤ੍ਰ॥
ਨਾ ਜਿਤੇ ਜਾ ਸਕਣ ਵਾਲੇ, ਯੁੱਧ ਵਿਚ ਪ੍ਰਬੀਨ ਅਤੇ ਅਤਿ ਅਧਿਕ ਅਸਤ੍ਰਾਂ ਦੀ ਵਰਤੋਂ ਜਾਣਨ ਵਾਲੇ,
There many canopied and fearless Yogis there
ਅਨਗੰਜਸੂਰਅਬਿਚਲਜੁਝਾਰ॥
ਨਾ ਗੰਜੇ ਜਾ ਸਕਣ ਵਾਲੇ ਸੂਰਮੇ ਅਤੇ ਅਚਲ ਲੜਾਕੇ,
ਰਣਰੰਗਅਭੰਗਜਿਤੇਹਜਾਰ॥੪੧॥
ਰਣ-ਭੂਮੀ ਵਿਚ ਹਜ਼ਾਰਾਂ ਅਭੰਗ ਯੋਧੇ ਜਿਤੇ ਹੋਏ ਸਨ ॥੪੧॥
There were seated there unconquerable warriors, experts in arms and weapons, indestructible fighters, many mighty heroes, who had conquered thousand of wars.41.
ਸਬਦੇਸਦੇਸਕੇਜੀਤਰਾਵ॥
ਸਾਰਿਆਂ ਦੇਸਾਂ ਦੇਸਾਂਤਰਾਂ ਦੇ ਰਾਜੇ ਜਿਤ ਕੇ
ਕਰਕ੍ਰੁਧਜੁਧਨਾਨਾਉਪਾਵ॥
ਅਤੇ ਕ੍ਰੋਧ ਕਰ ਕੇ ਅਨੇਕ ਉਪਾਵਾਂ ਵਾਲੇ ਯੁੱਧ ਕੀਤੇ।
Parasnath had taken various kinds of measures, had conquered the kings of various countries in wars
ਕੈਸਾਮਦਾਮਅਰੁਦੰਡਭੇਦ॥
ਸਾਮ, ਦਾਨ, ਦੰਡ ਅਤੇ ਭੇਦ ਕਰ ਕੇ
ਅਵਨੀਪਸਰਬਜੋਰੇਅਛੇਦ॥੪੨॥
ਨਾ ਛੇਦੇ ਜਾ ਸਕਣ ਵਾਲੇ ਰਾਜੇ ('ਅਵਨੀਪ') ਜੋੜ ਲਏ ਸਨ ॥੪੨॥
On the strength of Saam Daam, Dand and Bhed, he brought all together and brought them his control.42.
ਜਬਸਰਬਭੂਪਜੋਰੇਮਹਾਨ॥
ਜਦ ਸਾਰੇ ਮਹਾਨ ਰਾਜੇ ਇਕੱਠੇ ਕਰ ਲਏ,
ਜੈਜੀਤਪਤ੍ਰਦਿਨੋਨਿਸਾਨ॥
(ਤਦ) ਜਿਤ ਦਾ ਪੱਤਰ ਜਾਰੀ ਕਰ ਕੇ ਧੌਂਸਾ ਵਜਾ ਦਿੱਤਾ।
When all the kings were brought together by the great Parasnath and al of them gave him the letter of victory,
ਦੈਹੀਰਚੀਰਅਨਭੰਗਦਿਰਬ॥
ਹੀਰੇ, ਬਸਤ੍ਰ, ਅਮੁਕ ਧਨ ਦੇ ਕੇ
ਮਹਿਪਾਲਮੋਹਿਡਾਰੇਸੁਸਰਬ॥੪੩॥
ਸਾਰੇ ਰਾਜੇ ਮੋਹ ਲਏ ॥੪੩॥
Then Parasnath gave unlimited wealth and garments to them and allured them.43.
ਇਕਦਯੋਸਬੀਤਪਾਰਸ੍ਵਰਾਇ॥
(ਜਦ) ਇਕ ਦਿਨ ਬੀਤ ਗਿਆ ਤਾਂ ਪਾਰਸ ਨਾਥ ਨੇ
ਉਤਿਸਟਦੇਵਿਪੂਜੰਤਜਾਇ॥
ਸ੍ਰੇਸ਼ਠ ਇਸ਼ਟ ਦੇਵੀ ਦੀ ਜਾ ਕੇ ਪੂਜਾ ਕੀਤੀ।
One day, Parasnath went for the worship of the goddess
ਉਸਤਤਿਕਿਨਬਹੁਬਿਧਿਪ੍ਰਕਾਰ॥
ਬਹੁਤ ਤਰ੍ਹਾਂ ਨਾਲ ਉਸਤਤ ਕੀਤੀ।
ਸੋਕਹੋਛੰਦਮੋਹਣਿਮਝਾਰ॥੪੪॥
ਉਸ ਨੂੰ (ਮੈਂ) ਮੋਹਣੀ ਛੰਦ ਵਿਚ ਕਹਿੰਦਾ ਹਾਂ ॥੪੪॥
He adored her in various ways, whose description here I have composed in Mohani Stanza.44.
ਮੋਹਣੀਛੰਦ॥
ਮੋਹਣੀ ਛੰਦ:
MOHANI STANZA
ਜੈਦੇਵੀਭੇਵੀਭਾਵਾਣੀ॥
ਹੇ ਭੇਦ ਤੋਂ ਬਿਨਾ ਭਵਾਨੀ ਦੇਵੀ! ਤੇਰੀ ਜੈ ਹੋਵੇ।
ਭਉਖੰਡੀਦੁਰਗਾਸਰਬਾਣੀ॥
(ਤੂੰ) ਸਾਰਿਆਂ ਦਾ ਭੈ ਖੰਡਣ ਵਾਲੀ ਦੁਰਗਾ ਹੈਂ।
“Hail, O Bhairavi, Durga, You are the destroyer of fear, You ferry across the ocean of existence,
ਕੇਸਰੀਆਬਾਹੀਕਊਮਾਰੀ॥
ਸ਼ੇਰ ਦੀ ਸਵਾਰੀ ਕਰਨ ਵਾਲੀ ਅਤੇ ਸਦਾ ਕੰਵਾਰੀ ਹੈਂ।
ਭੈਖੰਡੀਭੈਰਵਿਉਧਾਰੀ॥੪੫॥
ਭੈ ਨੂੰ ਖੰਡਣ ਵਾਲੀ, ਭੈਰਵੀ ਅਤੇ ਉੱਧਾਰ ਕਰਨ ਵਾਲੀ ਹੈਂ ॥੪੫॥
the rider of the lion, the destroyer of fear and generous Creator!45.
ਅਕਲੰਕਾਅਤ੍ਰੀਛਤ੍ਰਾਣੀ॥
ਕਲੰਕ ਤੋਂ ਰਹਿਤ, ਅਸਤ੍ਰਾਂ ਵਾਲੀ, ਛਤ੍ਰਾਣੀ,
ਮੋਹਣੀਅੰਸਰਬੰਲੋਕਾਣੀ॥
ਸਭ ਲੋਕਾਂ ਨੂੰ ਮੋਹ ਲੈਣ ਵਾਲੀ,
“You are blemishless, adopter of arms, the fascinator of all the worlds, the Kshatriya goddess
ਰਕਤਾਗੀਸਾਗੀਸਾਵਿਤ੍ਰੀ॥
ਲਾਲ ਸ਼ਰੀਰ ਵਾਲੀ, ਸਾਂਗ ਧਾਰਨ ਕਰਨ ਵਾਲੀ, ਸਾਵਿਤ੍ਰੀ,
ਪਰਮੇਸ੍ਰੀਪਰਮਾਪਾਵਿਤ੍ਰੀ॥੪੬॥
ਪਰਮੇਸ਼੍ਵਰੀ, ਅਤੇ ਪਰਮ ਪਵਿਤ੍ਰ ਦੇਵੀ ਹੈਂ ॥੪੬॥
You are Sati Savitri with blood-saturated limbs and the Supremely Immaculate Parmeshwari.46.
ਤੋਤਲੀਆਜਿਹਬਾਕਊਮਾਰੀ॥
ਤੋਤਲੀ ਜ਼ਬਾਨ ਵਾਲੀ ਅਤੇ (ਸਦੀਵੀ) ਕੁਮਾਰੀ (ਕੰਵਾਰੀ)
“You are the youthful goddess of sweet words
ਭਵਭਰਣੀਹਰਣੀਉਧਾਰੀ॥
ਸੰਸਾਰ ਨੂੰ ਭਰਨ ਵਾਲੀ, ਹਰਨ ਵਾਲੀ (ਨਸ਼ਟ ਕਰਨ ਵਾਲੀ) ਅਤੇ ਉੱਧਾਰ ਕਰਨ ਵਾਲੀ,
You are the destroyer of worldly sufferings and redeemer of all
ਮ੍ਰਿਦੁਰੂਪਾਭੂਪਾਬੁਧਾਣੀ॥
ਕੋਮਲ ਰੂਪ ਵਾਲੀ, ਸ਼ਿਰੋਮਣੀ ਬੁੱਧੀ ਵਾਲੀ,
You are Rajeshwari full of beauty and wisdom
ਜੈਜੰਪੈਸੁਧੰਸਿਧਾਣੀ॥੪੭॥
ਸ਼ੁੱਧ ਸਿੱਧੀਆਂ ਵਾਲੀ (ਹੇ ਦੇਵੀ! ਤੇਰੀ) ਜੈ ਜੈ ਜਪਦੇ ਹਾਂ ॥੪੭॥
I hail you, O the attainer of all powers.47.
ਜਗਧਾਰੀਭਾਰੀਭਗਤਾਯੰ॥
ਜਗਤ ਨੂੰ ਧਾਰਨ ਕਰਨ ਵਾਲੀ, ਭਗਤਾਂ ਦੀ ਭਾਰੀ (ਚਿੰਤਾ ਕਰਨ ਵਾਲੀ)
“O supporter of the world! You are superb for the devotees
ਕਰਿਧਾਰੀਭਾਰੀਮੁਕਤਾਯੰ॥
ਅਤੇ ਹੱਥ ਵਿਚ ਭਾਰੀ ਮੁਕਤੀ ਨੂੰ ਧਾਰਨ ਕਰਨ ਵਾਲੀ,
Holding the arms and weapons in your hands
ਸੁੰਦਰਗੋਫਣੀਆਗੁਰਜਾਣੀ॥
ਸੁੰਦਰ ਗੋਫਣੀ (ਵੱਡੀ ਗੁਲੇਲ) ਅਤੇ ਗੁਰਜ ਧਾਰਨ ਕਰਨ ਵਾਲੀ,
ਤੇਬਰਣੀਹਰਣੀਭਾਮਾਣੀ॥੪੮॥
ਵਰ ਦੇਣ ਵਾਲੀ ਅਤੇ ਫਿਰ ਹਰਨ ਵਾਲੀ ਇਸਤਰੀ ਹੈਂ ॥੪੮॥
You have the revolving maces in your hand and on their strength, You appear to be Supreme.48.
ਭਿੰਭਰੀਆਜਛੰਸਰਬਾਣੀ॥
ਭੈ ਨਾਲ ਭਰਨ ਵਾਲੀ ('ਭਿੰਭਰੀਆ') ਸਾਰਿਆਂ ਰੂਪਾਂ ਵਾਲੀ ਯਕਸ਼ਣੀ,
“You are superb amongst Yakshas and Kinnars
ਗੰਧਰਬੀਸਿਧੰਚਾਰਾਣੀ॥
ਗੰਧਰਬਣੀ, ਸਿੱਧਣੀ, ਚਾਰਣੀ,
The Gandharvas and Siddhas (adepts) remain present at your feet
ਅਕਲੰਕਸਰੂਪੰਨਿਰਮਲੀਅੰ॥
ਕਲੰਕ ਰਹਿਤ ਅਤੇ ਨਿਰਮਲ ਸਰੂਪ ਵਾਲੀ
ਘਣਮਧੇਮਾਨੋਚੰਚਲੀਅੰ॥੪੯॥
ਅਤੇ ਮਾਨੋ ਬਦਲਾਂ ਵਿਚ ਬਿਜਲੀ ਵਾਂਗ ਹੈ ॥੪੯॥
Your figure is pure like the lightning in clouds.49.
ਅਸਿਪਾਣੰਮਾਣੰਲੋਕਾਯੰ॥
ਹੱਥ ਵਿਚ ਤਲਵਾਰ ਧਾਰਨ ਕਰਨ ਵਾਲੀ ਅਤੇ ਲੋਕਾਂ ਦੇ ਮਾਣ ਵਾਲੀ,
“Holding the sword in your hand, You honour the saints,
ਸੁਖਕਰਣੀਹਰਣੀਸੋਕਾਯੰ॥
ਸੁਖ ਦੇਣ ਵਾਲੀ ਅਤੇ ਸ਼ੋਕ ਨੂੰ ਦੂਰ ਕਰਨ ਵਾਲੀ,
The giver of comfort and destroyer of sorrow
ਦੁਸਟਹੰਤੀਸੰਤੰਉਧਾਰੀ॥
ਦੁਸ਼ਟਾਂ ਨੂੰ ਮਾਰਨ ਵਾਲੀ, ਸੰਤਾਂ ਦਾ ਉੱਧਾਰ ਕਰਨ ਵਾਲੀ,
You are the destroyer of tyrants, redeemer of the saints
ਅਨਛੇਦਾਭੇਦਾਕਉਮਾਰੀ॥੫੦॥
ਨਾ ਛੇਦੇ ਜਾ ਸਕਣ ਵਾਲੀ, ਭੇਦ ਰਹਿਤ ਕੁਮਾਰੀ ॥੫੦॥
You are invincible and treasure of Virtues.50.
ਆਨੰਦੀਗਿਰਜਾਕਉਮਾਰੀ॥
ਆਨੰਦ ਦੇਣ ਵਾਲੀ, ਪਾਰਬਤੀ, ਕੁਮਾਰੀ,
“You are he bliss-giving girija Kumari
ਅਨਛੇਦਾਭੇਦਾਉਧਾਰੀ॥
ਨਾ ਛੇਦੇ ਜਾ ਸਕਣ ਵਾਲੀ, ਨਾ ਭੇਦੇ ਜਾ ਸਕਣ ਵਾਲੀ, ਉੱਧਾਰ ਕਰਨ ਵਾਲੀ,
You are indestructible, the destroyer of all and the redeemer of all
ਅਨਗੰਜਅਭੰਜਾਖੰਕਾਲੀ॥
ਨਾ ਗੰਜੇ ਜਾ ਸਕਣ ਵਾਲੀ, ਨਾ ਭੰਨੇ ਜਾ ਸਕਣ ਵਾਲੀ, ਭਿਆਨਕ ਰੂਪ ਵਾਲੀ ('ਖੰਕਾਲੀ')
You are the eternal goddess Kali, but alongwith it,
ਮ੍ਰਿਗਨੈਣੀਰੂਪੰਉਜਾਲੀ॥੫੧॥
ਹਿਰਨ ਵਰਗੀਆਂ ਅੱਖਾਂ ਵਾਲੀ ਅਤੇ ਉਜਲੇ ਰੂਪ ਵਾਲੀ ਹੈਂ ॥੫੧॥
You are the doe-eyed most beautiful goddess.51.
ਰਕਤਾਗੀਰੁਦ੍ਰਾਪਿੰਗਾਛੀ॥
ਲਾਲ ਰੰਗ ਦੇ ਸ਼ਰੀਰ ਵਾਲੀ, ਰੁਦ੍ਰ ਦੀ ਸ਼ਕਤੀ, ਭੂਰੀਆਂ ਅੱਖਾਂ ਵਾਲੀ,
“You are the wife of Rudra with blood-saturated limbs
ਕਟਿਕਛੀਸ੍ਵਛੀਹੁਲਾਸੀ॥
ਲਕ ਤੇ ਕਛਨੀ ਪਹਿਨਣ ਵਾਲੀ, ਨਿਰਮਲ ਰੂਪ ਵਾਲੀ, ਹੁਲਾਸ ਵਾਲੀ,
You are the chopper of all, but You are also Pure and Bliss-giving goddess
ਰਕਤਾਲੀਰਾਮਾਧਉਲਾਲੀ॥
ਲਾਲ ਰੰਗ ਵਾਲੀ, ਰਾਮ ਦੀ ਸ਼ਕਤੀ, ਸਫੈਦ ਸਰੂਪ ਵਾਲੀ,
You are the mistress of activity and harmony
ਮੋਹਣੀਆਮਾਈਖੰਕਾਲੀ॥੫੨॥
ਮੋਹਿਤ ਕਰਨ ਵਾਲੀ ਅਤੇ ਭਿਆਨਕ ਰੂਪ ਵਾਲੀ ਮਾਤਾ ਹੈਂ ॥੫੨॥
You are the alluring deity and the sword-bearing Kali.52.
ਜਗਦਾਨੀਮਾਨੀਭਾਵਾਣੀ॥
ਜਗਤ ਨੂੰ ਦਾਨ ਅਤੇ ਮਾਣ ਦੇਣ ਵਾਲੀ ਸ਼ਿਵ ਦੀ ਸ਼ਕਤੀ,
ਭਵਖੰਡੀਦੁਰਗਾਦੇਵਾਣੀ॥
ਸੰਸਾਰ ਦੇ ਭੈ ਨੂੰ ਖੰਡਨ ਕਰਨ ਵਾਲੀ, ਦੁਰਗ ਦੈਂਤ ਨੂੰ ਮਾਰਨ ਵਾਲੀ ਅਤੇ ਦੇਵਤਿਆਂ ਦੀ ਸ਼ਕਤੀ ਹੈਂ,
“You are the Donor of gifts and the destroyer of the world, the goddess Durga!
ਰੁਦ੍ਰਾਗੀਰੁਦ੍ਰਾਰਕਤਾਗੀ॥
ਰੁਦ੍ਰ ਦੇ ਅੱਧੇ ਸ਼ਰੀਰ ਵਾਲੀ, ਰੁਦ੍ਰ ਦੀ ਸ਼ਕਤੀ ਅਤੇ ਲਾਲ ਰੰਗ ਵਾਲੀ,
You sit on the left limb of Rudra, the blood-coloured goddess
ਪਰਮੇਸਰੀਮਾਈਧਰਮਾਗੀ॥੫੩॥
ਪਰਮ ਐਸ਼ਵਰਜ ਵਾਲੀ, ਧਰਮ ਦੇ ਸਰੂਪ ਵਾਲੀ ਮਾਤਾ ਹੈਂ ॥੫੩॥
You are Parmeshwari and the Piety-adopting Mother.53.
ਮਹਿਖਾਸੁਰਦਰਣੀਮਹਿਪਾਲੀ॥
ਮਹਿਖਾਸੁਰ ਦੈਂਤ ਨੂੰ ਦਲਣ ਵਾਲੀ, ਧਰਤੀ ਦੀ ਪਾਲਣਾ ਕਰਨ ਵਾਲੀ,
“You are the killer of Mahishasura You are kali,
ਚਿਛੁਰਾਸਰਹੰਤੀਖੰਕਾਲੀ॥
ਚਿਛੁਰ ਦੈਂਤ ਨੂੰ ਨਸ਼ਟ ਕਰਨ ਵਾਲੀ, ਭਿਆਨਕ ਰੂਪ ਵਾਲੀ,
The destroyer of Chachhasura and also the Sustainer of the earth
ਅਸਿਪਾਣੀਮਾਣੀਦੇਵਾਣੀ॥
ਹੱਥ ਵਿਚ ਤਲਵਾਰ ਧਾਰਨ ਕਰਨ ਵਾਲੀ, ਮਾਣ ਪ੍ਰਾਪਤ ਕਰਾਉਣ ਵਾਲੀ, ਦੇਵਤਿਆਂ ਦੀ ਸ਼ਕਤੀ,
You are the pride of he goddesses,
ਜੈਦਾਤੀਦੁਰਗਾਭਾਵਾਣੀ॥੫੪॥
ਜੈ ਦੇਣ ਵਾਲੀ, ਦੁਰਗ ਦੈਂਤ ਨੂੰ ਮਾਰਨ ਵਾਲੀ ਭਵਾਨੀ ਹੈਂ ॥੫੪॥
The carrier of sword in the hand and Durga, the Giver of Victory.54.
ਪਿੰਗਾਛੀਪਰਮਾਪਾਵਿਤ੍ਰੀ॥
ਹੇ ਭੂਰੀਆਂ ਅੱਖਾਂ ਵਾਲੀ ਪਰਮ ਅਤੇ ਪਵਿਤ੍ਰ ਰੂਪ ਵਾਲੀ,
ਸਾਵਿਤ੍ਰੀਸੰਧਿਆਗਾਇਤ੍ਰੀ॥
ਸਾਵਿਤ੍ਰੀ, ਸੰਧਿਆ, ਗਾਇਤ੍ਰੀ, ਭੈ ਨੂੰ ਦੂਰ ਕਰਨ ਵਾਲੀ,
“You are the brown-eyed immaculate Parvati, Savitri and Gayatri
ਭੈਹਰਣੀਭੀਮਾਭਾਮਾਣੀ॥
ਭਿਆਨਕ ਰੂਪ ਵਾਲੀ, ਇਸਤਰੀ ਸਰੂਪ ਵਾਲੀ (ਅਰਥਾਂਤਰ-ਪ੍ਰੇਮ ਕਰਨ ਵਾਲੀ) ਦੁਰਗ ਦੈਂਤ ਨੂੰ ਮਾਰਨ ਵਾਲੀ
You are the remover of fear, the mighty goddess Durga
ਜੈਦੇਵੀਦੁਰਗਾਦੇਵਾਣੀ॥੫੫॥
ਅਤੇ ਦੇਵਤਿਆਂ ਦੀ ਸ਼ਕਤੀ ਰੂਪ ਦੇਵੀ! ਤੇਰੀ ਜੈ ਹੋਵੇ ॥੫੫॥
Hail, hail to Thee.55.
ਦੁਰਗਾਦਲਗਾਹੀਦੇਵਾਣੀ॥
ਹੇ ਦਲਾਂ ਨੂੰ ਗਾਹਣ ਵਾਲੀ ਦੁਰਗਾ ਅਤੇ ਦੇਵਤਿਆਂ ਦੀ ਸ਼ਕਤੀ,
You are the mother Durga,
ਭੈਖੰਡੀਸਰਬੰਭੂਤਾਣੀ॥
ਸਾਰੇ ਜੀਵਾਂ ਦੇ ਭੈ ਨੂੰ ਨਸ਼ਟ ਕਰਨ ਵਾਲੀ,
“You are the destroyer of armies in the war, the perisher of the fear of all
ਜੈਚੰਡੀਮੁੰਡੀਸਤ੍ਰੁਹੰਤੀ॥
ਚੰਡ ਅਤੇ ਮੁੰਡ ਨੂੰ ਮਾਰਨ ਵਾਲੀ, ਵੈਰੀਆਂ ਦਾ ਨਾਸ਼ ਕਰਨ ਵਾਲੀ (ਤੇਰੀ) ਜੈ ਹੋਵੇ।
The killer of the enemies like Chand and Mund,
ਜੈਦਾਤੀਮਾਤਾਜੈਅੰਤੀ॥੫੬॥
ਹੇ ਅੰਤ ਵਿਚ ਜੈ ਦੇਣ ਵਾਲੀ ਮਾਤਾ! (ਤੇਰੀ) ਜੈ ਹੋਵੇ ॥੫੬॥
Hail, O goddess, the giver of victory.56.
ਸੰਸਰਣੀਤਰਾਣੀਲੋਕਾਣੀ॥
ਹੇ ਸੰਸੇ (ਨਾਲ ਭਰੇ ਹੋਏ ਸੰਸਾਰ) ਤੋਂ ਲੋਕਾਂ ਨੂੰ ਤਾਰਨ ਵਾਲੀ,
“You are the one who ferries across the ocean of the world
ਭਿੰਭਰਾਣੀਦਰਣੀਦਈਤਾਣੀ॥
ਭੈ ਨਾਲ ਭਰਨ ਵਾਲੀ ਅਤੇ ਦੈਂਤਾਂ ਨੂੰ ਦਲਣ ਵਾਲੀ,
You are the one who roams and crushes everyone
ਕੇਕਰਣੀਕਾਰਣਲੋਕਾਣੀ॥
ਲੋਕਾਂ (ਦੇ ਕੰਮਾਂ ਨੂੰ) ਕਰਨ ਵਾਲੀ ਕਾਰਨ ਸਰੂਪ
O Durga! you are the cause of the creation of all the worlds
ਦੁਖਹਰਣੀਦੇਵੰਇੰਦ੍ਰਾਣੀ॥੫੭॥
ਅਤੇ ਦੁਖਾਂ ਨੂੰ ਹਰਨ ਵਾਲੀ (ਅਤੇ ਇੰਦਰ ਨੂੰ) ਇੰਦਰ ਦੀ ਪਦਵੀ ਦੇਣ ਵਾਲੀ ॥੫੭॥
And you are the remover of the suffering of Indrani.57.