GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 677
Display Settings
ਪਾਰਥਬਾਨਕਿਜੁਬਨਖਾਨਕਿਕਾਲਕ੍ਰਿਪਾਨਕਿਕਾਮਕਟਾਰੇ॥੧੬॥
(ਉਸ ਦੇ ਨੇਤਰ) ਅਰਜਨ ('ਪਾਰਥ') ਦੇ ਬਾਣ ਹਨ, ਜਾਂ ਜੋਬਨ ਦੀ ਖਾਣ ਹਨ, ਜਾਂ ਕਾਲ ਦੀ ਕ੍ਰਿਪਾਨ ਹਨ ਜਾਂ ਕਾਮ ਦੀਆਂ ਕਟਾਰਾਂ ਹਨ ॥੧੬॥
He is a killer like Arjuna’s arrow, he is a mine of youth he controls all like the sward of youth KAL and is the dagger of lust.2
ਤੰਤ੍ਰਭਰੇਕਿਧੌਜੰਤ੍ਰਜਰੇਅਰਮੰਤ੍ਰਹਰੇਚਖਚੀਨਤਯਾਤੇ
(ਉਸ ਦੇ) ਨੇਤਰ ('ਚਖ') ਇਸ ਤਰ੍ਹਾਂ ਜਾਣੇ ਜਾਂਦੇ ਹਨ ਕਿ ਉਹ ਤੰਤ੍ਰ ਨਾਲ ਭਰੇ ਹੋਏ ਹਨ, ਜਾਂ ਜੰਤ੍ਰ ਦੇ ਜੜ੍ਹੇ ਹੋਏ ਹਨ, ਜਾਂ ਮੰਤ੍ਰ ਨਾਲ ਚੁਰਾਏ ਹੋਏ ਹਨ।
On seeing him, the impact of tantra, mantra and yantra ends
ਜੋਬਨਜੋਤਿਜਗੇਅਤਿਸੁੰਦਰਰੰਗਰੰਗੇਮਦਸੇਮਦੂਆਤੇ
ਜਾਂ ਤਾਂ ਜੋਬਨ ਦੀ ਅਤਿ ਸੁੰਦਰ ਜੋਤਿ ਜਗ ਰਹੀ ਹੈ ਜਾਂ ਪ੍ਰੇਮ ਦੀ ਸ਼ਰਾਬ ਦੇ ਰੰਗ ਵਿਚ ਰੰਗੇ ਹੋਏ ਸ਼ਰਾਬੀ ਹਨ,
His eyes, glistening with the light of youth appear to be extremely pretty and intoxicated
ਰੰਗਸਹਾਬਫੂਲਗੁਲਾਬਸੇਸੀਖੇਹੈਜੋਰਿਕਰੋਰਕਘਾਤੇ
ਜਾਂ ਕਸੁੰਭੇ ('ਸਹਾਬ') ਦੇ ਰੰਗ ਵਾਲੇ ਹਨ, ਜਾਂ ਗੁਲਾਬ ਦੇ ਫੁਲ ਵਰਗੇ ਹਨ, ਜਾਂ ਕਰੋੜਾਂ ਦਾਉ-ਪੇਚ ਸਿਖੇ ਹੋਏ ਹਨ।
His eyes can kill crores of people like the roses and
ਮਾਧੁਰੀਮੂਰਤਿਸੁੰਦਰਸੂਰਤਿਹੇਰਤਿਹੀਹਰਲੇਤਹੀਯਾਤੇ॥੧੭॥
ਬੜੀ ਪਿਆਰ ਭਰੀ ਮੂਰਤ ਹੈ ਅਤੇ ਸੁੰਦਰ ਸੂਰਤ ਹੈ, (ਜੋ) ਵੇਖਦਿਆਂ ਹੀ ਹਿਰਦੇ ਨੂੰ ਚੁਰਾ ਲੈਂਦੀ ਹੈ ॥੧੭॥
Seeing his comely figure, the mind gets fascinated on seeing him.3.17.
ਪਾਨਚਬਾਇਸੀਗਾਰਬਨਾਇਸੁਗੰਧਲਗਾਇਸਭਾਜਬਆਵੈ
(ਪਾਰਸ ਨਾਥ) ਜਦੋਂ ਪਾਨ ਨੂੰ ਚਬਾ ਕੇ, ਸ਼ਿੰਗਾਰ ਨੂੰ ਬਣਾ ਕੇ ਅਤੇ ਸੁਗੰਧੀ ਲਗਾ ਕੇ ਸਭਾ ਵਿਚ ਆਉਂਦਾ ਹੈ
ਕਿੰਨਰਜਛਭੁਜੰਗਚਰਾਚਰਦੇਵਅਦੇਵਦੋਊਬਿਸਮਾਵੈ
(ਤਦ) ਕਿੰਨਰ, ਯਕਸ਼, ਨਾਗ, ਜੜ-ਚੇਤਨ, ਦੇਵਤੇ ਅਤੇ ਦੈਂਤ ਦੋਵੇਂ ਹੀ ਹੈਰਾਨ ਹੋ ਜਾਂਦੇ ਹਨ।
When he went to the court on chewing the betel and fragrancing the body then all the Kinnars, Yakshas, Nagas, animate and inanimate beings, gods and demons were wonder-struck
ਮੋਹਿਤਜੇਮਹਿਲੋਗਨਮਾਨਨਿਮੋਹਤਤਉਨਮਹਾਸੁਖਪਾਵੈ
ਧਰਤੀ ਉਤੇ ਜਿਨ੍ਹਾਂ ਅਭਿਮਾਨੀ ਲੋਕਾਂ ਨੂੰ ਇਹ ਮੋਹਿਤ ਕਰ ਰਹੇ ਹਨ, ਉਹ ਮੋਹਿਤ ਹੋ ਕੇ ਬਹੁਤ ਸੁਖ ਪ੍ਰਾਪਤ ਕਰ ਰਹੇ ਹਨ।
The human males and females were pleased on getting fascinated by him
ਵਾਰਹਿਹੀਰਅਮੋਲਕਚੀਰਤ੍ਰੀਯਾਬਿਨਧੀਰਸਬੈਬਲਜਾਵੈ॥੧੮॥
ਅਮੋਲਕ ਹੀਰੇ ਅਤੇ ਬਸਤ੍ਰ ਇਸ ਉਪਰੋਂ ਵਾਰਦੇ ਹਨ, ਅਤੇ ਸਾਰੀਆਂ ਇਸਤਰੀਆਂ ਧੀਰਜ ਤੋਂ ਬਿਨਾ (ਇਸ ਤੋਂ) ਕੁਰਬਾਨ ਜਾਂਦੀਆਂ ਹਨ ॥੧੮॥
They sacrificed their presious garments, diamonds and jewels on him impatiently.4.18.
ਰੂਪਅਪਾਰਪੜੇਦਸਚਾਰਮਨੋਅਸੁਰਾਰਿਚਤੁਰਚਕਜਾਨ੍ਯੋ
(ਪਾਰਸ ਨਾਥ ਦਾ) ਅਪਾਰ ਰੂਪ ਹੈ, ਚੌਦਾਂ ਵਿਦਿਆ ਪੜ੍ਹਿਆ ਹੋਇਆ ਹੈ, ਮਾਨੋ ਅਸੁਰਾਂ ਦਾ ਵੈਰੀ (ਭਾਵ ਦੇਵਤਾ) ਹੈ,
Indra also marveled at Parasnath, the most beautiful person and expert in all the fourteen science
ਆਹਵਜੁਕਤਿਜਿਤੀਕਹੁਤੀਜਗਸਰਬਨਮੈਸਬਹੀਅਨੁਮਾਨ੍ਰਯੋ
(ਇਸ ਤਰ੍ਹਾਂ ਦਾ) ਚੌਹਾਂ ਚਕਾਂ ਵਿਚ ਜਾਣਿਆ ਜਾਂਦਾ ਹੈ। ਜਗਤ ਵਿਚ ਜਿਤਨੀਆਂ ਵੀ ਯੁੱਧ ਦੀਆਂ ਜੁਗਤਾਂ ਹਨ, ਉਨ੍ਹਾਂ ਸਭ ਦਾ (ਉਸ ਨੇ) ਅਨੁਮਾਨ ਕਰ ਲਿਆ ਹੈ।
He knew all the arts of warfare,
ਦੇਸਿਬਿਦੇਸਨਜੀਤਜੁਧਾਬਰਕ੍ਰਿਤਚੰਦੋਵਦਸੋਦਿਸਤਾਨ੍ਰਯੋ
ਦੇਸਾਂ ਵਿਦੇਸਾਂ ਨੂੰ ਜਿਤ ਕੇ ਸ੍ਰੇਸ਼ਠ ਯੋਧੇ ('ਜੁਧਾਂਬਰ') ਨੇ ਆਪਣੀ ਕੀਰਤੀ ਦਾ ਚੰਦੋਆ ਦਸ ਦਿਸ਼ਾਵਾਂ ਵਿਚ ਤਣ ਦਿੱਤਾ ਹੈ।
And after conquering all the countries far and near, he flag of victory waved in all the ten directions
ਦੇਵਨਇੰਦ੍ਰਗੋਪੀਨਗੋਬਿੰਦਨਿਸਾਕਰਿਚੰਦਸਮਾਨਪਛਾਨ੍ਯੋ॥੧੯॥
ਦੇਵਤਿਆਂ ਨੇ ਇੰਦਰ ਸਮਾਨ, ਗੋਪੀਆਂ ਨੇ ਕ੍ਰਿਸ਼ਨ ਵਰਗਾ ਅਤੇ ਰਾਤ ਨੇ ਚੰਦ੍ਰਮਾ ਜਿਹਾ (ਪਾਰਸ ਨਾਥ ਨੂੰ) ਪਛਾਣਿਆ ਹੈ ॥੧੯॥
The gods comprehended him as Indra, the gopis as Krishna and the night as the moon.5.19.
ਚਉਧਿਤਚਾਰਦਿਸਾਭਈਚਕ੍ਰਤਭੂਮਿਅਕਾਸਦੁਹੂੰਪਹਿਚਾਨਾ
ਚੌਹਾਂ ਦਿਸ਼ਾਵਾਂ ਰੂਪ ਅੱਖਾਂ (ਵੇਖ ਕੇ) ਚੁੰਧਿਆ ਗਈਆਂ ਹਨ ਅਤੇ ਹੈਰਾਨ ਹੋ ਰਹੀਆਂ ਹਨ ਅਤੇ (ਉਹ) ਭੂਮੀ ਤੇ ਆਕਾਸ਼ ਵਿਚ ਪਛਾਣਿਆ ਗਿਆ ਹੈ।
Illumined like the full moon, Parasnath caused all the four directions wonder about him
ਜੁਧਸਮਾਨਲਖ੍ਯੋਜਗਜੋਧਨਬੋਧਨਬੋਧਮਹਾਅਨੁਮਾਨਾ
ਯੋਧਿਆਂ ਨੇ (ਉਸ ਨੂੰ) ਜਗਤ ਵਿਚ ਯੋਧਿਆਂ ਵਰਗਾ ਜਾਣਿਆ ਹੈ ਅਤੇ ਗਿਆਨਵਾਨ ਨੇ ਮਹਾਨ ਗਿਆਨੀ ਕਰ ਕੇ ਅਨੁਮਾਨ ਕੀਤਾ ਹੈ।
He became famous everywhere on the earth and in the sky the warriors recognized him as a warrior and the learned as learned
ਸੂਰਸਮਾਨਲਖਾਦਿਨਕੈਤਿਹਚੰਦਸਰੂਪਨਿਸਾਪਹਿਚਾਨਾ
ਦਿਨ ਨੇ ਸੂਰਜ ਦੇ ਸਮਾਨ ਵੇਖਿਆ ਹੈ ਅਤੇ ਰਾਤ ਨੇ ਚੰਦ੍ਰਮਾ ਸਮਾਨ ਪਛਾਣਿਆ ਹੈ।
The day considered him as the sun and the night as the moon
ਰਾਨਨਿਰਾਵਿਸਵਾਨਿਨਸਾਵਭਵਾਨਿਨਭਾਵਭਲੋਮਨਿਮਾਨਾ॥੨੦॥
ਰਾਣੀਆਂ ਨੇ ਰਾਜਾ ਕਰ ਕੇ ਅਤੇ ਸਵਾਣੀਆਂ ਨੇ ਸੁਆਮੀ ਕਰ ਕੇ ਅਤੇ ਭਾਮਨੀਆਂ (ਇਸਤਰੀਆਂ) ਨੇ ਪ੍ਰੀਤਮ ('ਭਾਵ') ਕਰ ਕੇ ਆਪਣੇ ਮਨ ਵਿਚ ਚੰਗੀ ਤਰ੍ਹਾਂ ਮੰਨਿਆ ਹੈ ॥੨੦॥
The queens considered him as the king, other women as the husband and the goddess as love.6.20.
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਬਿਤੈਬਰਖਦ੍ਵੈਅਸਟਮਾਸੰਪ੍ਰਮਾਨੰ
(ਜਦੋਂ) ਦੋ ਵਰ੍ਹੇ ਅਤੇ ਅੱਠ ਮਹੀਨੇ ਤਕ ਗੁਜ਼ਰ ਗਏ
ਭਯੋਸੁਪ੍ਰਭੰਸਰਬਬਿਦ੍ਯਾਨਿਧਾਨੰ
(ਤਦ) ਉਹ ਸਾਰੀਆਂ ਵਿਦਿਆਵਾਂ ਦਾ ਖਜ਼ਾਨਾ ਪ੍ਰਭਾਮਾਨ ਹੋ ਨਿਬੜਿਆ।
Two years and eight months passed and Parasnath, the store of all learnings was known as a glorious king
ਜਪੈਹਿੰਗੁਲਾਠਿੰਗੁਲਾਪਾਣਦੇਵੀ
(ਉਹ) ਹਿੰਗਲਾ, ਠਿੰਗਲਾ,
ਅਨਾਸਾਛੁਧਾਅਤ੍ਰਧਾਰੀਅਭੇਵੀ॥੨੧॥
ਅਨਾਸਾ, ਛੁਧਾ, ਅਤ੍ਰਧਾਰੀ, ਅਭੇਵੀ (ਨਾਂਵਾਂ ਵਾਲੀ) ਦੇਵੀ ਨੂੰ ਜਪਦਾ ਅਤੇ ਪੈਰਾਂ (ਨੂੰ ਪੂਜਦਾ ਹੈ) ॥੨੧॥
He repeated the names of he goddess of Hinglaaj and the weapon-wearing Durga.21.
ਜਪੈਤੋਤਲਾਸੀਤਲਾਖਗਤਾਣੀ
ਤੋਤਲਾ, ਸੀਤਲਾ, ਖਗਤ੍ਰਾਣੀ,
ਭ੍ਰਮਾਭੈਹਰੀਭੀਮਰੂਪਾਭਵਾਣੀ
ਭ੍ਰਮਾ, ਭੈਹਰੀ, ਭੀਮ ਰੂਪਾ, ਭਵਾਣੀ (ਨਾਂਵਾਂ ਵਾਲੀ ਦੁਰਗਾ ਜਿਸ ਦਾ ਵਾਹਨ) ਸਿੰਘ ਕ੍ਰਿਆਸ਼ੀਲ ਹੈ
The worship of the goddesses like Shitala, Bhavani etc. was performed and t
ਚਲਾਚਲਸਿੰਘਝਮਾਝੰਮਅਤ੍ਰੰ
ਅਤੇ ਅਸਤ੍ਰ ਝੰਮਝੰਮਾ ਰਹੇ ਹਨ, ਦਾ ਜਾਪ ਕਰਦਾ ਹੈ।
ਹਹਾਹੂਹਿਹਾਸੰਝਲਾਝਲਛਤ੍ਰੰ॥੨੨॥
(ਉਹ ਦੇਵੀ) ਹਾਹੂ ਹਾਹੂ ਕਰ ਕੇ ਹਸਦੀ ਹੈ ਅਤੇ (ਉਸ ਦੇ) ਛਤ੍ਰ ਸਿਰ ਉਤੇ ਝੁਲਦਾ ਹੈ ॥੨੨॥
He gleaming arms, weapons, splendour, canopy, pleasantry etc. increased his glory.22.
ਅਟਾਅਟਹਾਸੰਛਟਾਛੁਟਕੇਸੰ
ਖਿੜ ਖਿੜ ਕੇ ਹਸ ਰਹੀ ਹੈ, ਕੇਸਾਂ ਦੀਆਂ ਲਿਟਾਂ ਖੁਲ੍ਹੀਆਂ ਹੋਈਆਂ ਹਨ,
ਅਸੰਓਧਪਾਣੰਨਮੋਕ੍ਰੂਰਭੇਸੰ
ਹੱਥ ਵਿਚ ਨੰਗੀ ਤਲਵਾਰ ਉੱਚੀ ਕਰ ਕੇ ਪਕੜੀ ਹੋਈ ਹੈ, (ਉਸ) ਡਰਾਵਣੇ ਭੇਸ ਵਾਲੀ ਨੂੰ ਨਮਸਕਾਰ ਹੈ।
The beauty of his enjoyment and his hair appeared extremely comely and his sword glistened like lightning in his hands
ਸਿਰੰਮਾਲਸ੍ਵਛੰਲਸੈਦੰਤਪੰਤੰ
(ਜਿਸ ਦੇ ਗਲੇ ਵਿਚ) ਸਿਰਾਂ ਦੀ ਸਵੱਛ ਮਾਲਾ ਹੈ ਅਤੇ ਦੰਦਾਂ ਦੀ ਪੰਕਤੀ ਚਮਕਦੀ ਹੈ।
ਭਜੈਸਤ੍ਰੁਗੂੜੰਪ੍ਰਫੁਲੰਤਸੰਤੰ॥੨੩॥
(ਅਜਿਹੀ ਸ਼ਕਲ ਨੂੰ ਵੇਖ ਕੇ) ਤਕੜੇ ਵੈਰੀ ਵੀ ਭਜ ਜਾਂਦੇ ਹਨ, ਪਰ ਸੰਤ ਲੋਗ ਪ੍ਰਸੰਨ ਹੁੰਦੇ ਹਨ ॥੨੩॥
He had worn a pure rosary on his head and the rows of his teeth looked magnificent seeing him, the enemies fled away and the saints were pleased.23.
ਅਲਿੰਪਾਤਿਅਰਧੀਮਹਾਰੂਪਰਾਜੈ
ਭੌਰਿਆਂ ਦੀ ਲੜੀ ਵਾਂਗ (ਦੇਵੀ ਦੇ) ਭਰਵਟੇ ('ਅਰਧੀ') ਬਹੁਤ ਅਧਿਕ ਸ਼ੋਭਦੇ ਹਨ।
ਮਹਾਜੋਤਜ੍ਵਾਲੰਕਰਾਲੰਬਿਰਾਜੈ
ਮਹਾਨ ਭਿਆਨਕ ਪ੍ਰਕਾਸ਼ ਵਾਲੀ, ਜਵਾਲਾ ਸਰੂਪ ਤਲਵਾਰ (ਹੱਥ ਵਿਚ) ਬਿਰਾਜ ਰਹੀ ਹੈ।
He appeared as a most beautiful king and there was a hideous halo of light around his face
ਤ੍ਰਸੈਦੁਸਟਪੁਸਟੰਹਸੈਸੁਧਸਾਧੰ
(ਜਿਸ ਨੂੰ ਵੇਖ ਕੇ) ਬਹੁਤ ਤਕੜੇ ਦੁਸ਼ਟ ਡਰ ਜਾਂਦੇ ਹਨ ਅਤੇ ਸ਼ੁੱਧ (ਹਿਰਦੇ ਵਾਲੇ) ਸਾਧ ਖੁਸ਼ੀ ਨਾਲ ਹਸਦੇ ਹਨ।
ਭਜੈਪਾਨਦੁਰਗਾਅਰੂਪੀਅਗਾਧੰ॥੨੪॥
ਅਗਾਧ ਰੂਪ ਵਾਲੀ ਦੁਰਗਾ ਦੇ ਚਰਨਾਂ ਦੀ ਪੂਜਾ ਕਰਦੇ ਹਨ ॥੨੪॥
On seeing him, the tyrants got illusioned and the saints smiled in their pleased mind he remembered the formless and mysterious Durga,24.
ਸੁਨੇਉਸਤਤੀਭੀਭਵਾਨੀਕ੍ਰਿਪਾਲੰ
(ਇਸ) ਉਸਤਤ ਨੂੰ ਸੁਣ ਕੇ ਭਵਾਨੀ ਕ੍ਰਿਪਾਲ ਹੋਈ,
ਅਧੰਉਰਧਵੀਆਪਰੂਪੀਰਸਾਲੰ
ਜੋ ਹੇਠਾਂ ਉਪਰ ਆਪ ਹੀ ਰਸ ਰੂਪ ਹੋ ਰਹੀ ਹੈ।
On listening to her praises, Bhavani was pleased on him and she endowed him with unique beauty
ਦਏਇਖ੍ਵਧੀਦ੍ਵੈਅਭੰਗੰਖਤੰਗੰ
(ਉਸ ਨੇ ਪ੍ਰਸੰਨ ਹੋ ਕੇ) ਨਾ ਭੰਗ ਹੋਣ ਵਾਲੇ ਤੀਰਾਂ ਦੇ ਦੋ ਭੱਥੇ ਅਤੇ ਧਨੁਸ਼ (ਇਖ੍ਵਧੀ) ਦਿੱਤਾ।
ਪਰਸ੍ਰਯੰਧਰੰਜਾਨਲੋਹੰਸੁਰੰਗੰ॥੨੫॥
ਸੁੰਦਰ ਕਹਾੜਾ ਧਾਰਨ ਕਰਨ ਲਈ ਦਿੱਤਾ ਜੋ ਲੋਹੇ ਦਾ ਬਣਿਆ ਦਸਿਆ ਜਾਂਦਾ ਹੈ ॥੨੫॥
She gave him two unfailing arms which could cause the steel-armoured enemies to fall on the earth.25.
ਜਬੈਸਸਤ੍ਰਸਾਧੀਸਬੈਸਸਤ੍ਰਪਾਏ
ਜਦੋਂ ਸ਼ਸਤ੍ਰਾਂ ਨੂੰ ਸਾਧਣ ਵਾਲੀ ਦੇ ਦਿੱਤੇ ਸਾਰੇ ਸ਼ਸਤ੍ਰ ਪਾ ਲਏ,
ਉਘਾਰੇਚੂਮੇਕੰਠਸੀਸੰਛੁਹਾਏ
(ਤਾਂ) ਉਨ੍ਹਾਂ ਨੂੰ ਨੰਗਿਆਂ ਕੀਤਾ, ਚੁੰਮਿਆ ਅਤੇ ਗਲੇ ਤੇ ਸਿਰ ਨਾਲ ਛੋਹਾਇਆ।
When this king, practising the armament, obtained the weapons, he kissed them, hugged them and placed them on his head
ਲਖ੍ਯੋਸਰਬਰਾਵੰਪ੍ਰਭਾਵੰਅਪਾਰੰ
ਸਾਰਿਆਂ ਰਾਜਿਆਂ ਨੇ ਇਸ ਅਪਾਰ ਪ੍ਰਭਾਵ ਨੂੰ ਜਾਣ ਲਿਆ
ਅਜੋਨੀਅਜੈਬੇਦਬਿਦਿਆਬਿਚਾਰੰ॥੨੬॥
ਜੋ ਅਜੋਨੀ, ਅਜੈ ਅਤੇ ਵੇਦ ਵਿਦਿਆ ਦੇ ਵਿਚਾਰ ਵਾਲਾ ਹੈ ॥੨੬॥
All the kings saw him as unconquerable warrior and a successful scholar of he Vedic learning.26.
ਗ੍ਰਿਹੀਤੁਆਜਬੈਸਸਤ੍ਰਅਸਤ੍ਰੰਅਪਾਰੰ
ਜਦੋਂ ਅਪਾਰ ਸ਼ਸਤ੍ਰਾਂ ਅਸਤ੍ਰਾਂ ਨੂੰ ਗ੍ਰਹਿਣ ਕਰ ਲਿਆ,
ਪੜੇਅਨੁਭਵੰਬੇਦਬਿਦਿਆਬਿਚਾਰੰ
ਫਿਰ ਵੇਦ ਵਿਦਿਆ ਦੇ ਵਾਸਤਵਿਕ ਗਿਆਨ ਪੜ੍ਹ ਕੇ ਵਿਚਾਰ ਕੀਤਾ।
After obtaining the unlimited arms and weapons, he also obtained the experience of the reflection of Vedic learning
ਪੜੇਸਰਬਬਿਦਿਆਹੁਤੀਸਰਬਦੇਸੰ
(ਉਸ ਨੇ) ਸਾਰੇ ਦੇਸਾਂ ਦੀ ਵਿਦਿਆ ਨੂੰ ਪੜ੍ਹ ਲਿਆ।
ਜਿਤੇਸਰਬਦੇਸੀਸੁਅਸਤ੍ਰੰਨਰੇਸੰ॥੨੭॥
ਸਾਰੇ ਦੇਸਾਂ ਦੇ ਮਿਤਰ ਭਾਵ ਵਾਲੇ ਰਾਜੇ ਵੀ ਜਿਤ ਲਏ ॥੨੭॥
He studies the sciences of all the countries and on the strength of his arms and weapons, he conquered the kings of all the countries.27.
ਪਠੇਕਾਗਦੰਦੇਸਦੇਸੰਅਪਾਰੀ
ਅਪਾਰ ਦੇਸਾਂ ਵਿਦੇਸਾਂ ਵਿਚ ਕਾਗਜ਼ (ਪਰਵਾਨੇ) ਭੇਜ ਦਿੱਤੇ
ਕਰੋਆਨਿਕੈਬੇਦਬਿਦ੍ਯਾਬਿਚਾਰੀ
ਕਿ ਸਾਰੇ ਆ ਕੇ ਵੇਦ ਵਿਦਿਆ ਦਾ ਵਿਚਾਰ ਕਰੋ।
He invited the scholars and sages from many countries far and near for consultations on Vedic learning