ਭੋਜਦਿਲੀਪਤਿਕੌਰਵਿਕੈਨਹੀਸਾਥਦਯੋਰਘੁਨਾਥਬਲੀਕਉ॥
(ਰਾਜਾ) ਭੋਜ, ਦਿੱਲੀ ਦੇ ਸੁਆਮੀ ਕੌਰਵ ਅਥਵਾ ਬਲਵਾਨ ਰਘੂਨਾਥ ਨੂੰ ਵੀ (ਜਾਂਦਿਆਂ) ਸਾਥ ਨਹੀਂ ਦਿੱਤਾ।
He did not even co-operate with king Bhoj, the Delhi kings of Surya clan, the mighty Raghunath etc.
ਸੰਗਿਚਲੀਅਬਲੌਨਹੀਕਾਹੂੰਕੇਸਾਚਕਹੌਅਘਓਘਦਲੀਸਉ॥
ਪਾਪਾਂ ਦੇ ਦਲਾਂ ਨੂੰ ਦਲਣ ਵਾਲੇ (ਕਾਲ ਪੁਰਖ) ਦੀ ਸੌਂਹ ਖਾ ਕੇ ਕਹਿੰਦੀ ਹਾਂ ਕਿ (ਮੈਂ) ਅਜ ਤਕ ਕਿਸੇ ਦੇ ਨਾਲ ਨਹੀਂ ਗਈ।
He did not even side with the destroyer of the store of sins
ਚੇਤਰੇਚੇਤਅਚੇਤਮਹਾਪਸੁਕਾਹੂਕੇਸੰਗਿਚਲੀਨਹਲੀਹਉ॥੪੯੨॥
ਹੇ ਅਚੇਤ ਅਤੇ ਮਹਾ ਪਸ਼ੂ! ਚੇਤੇ ਕਰ, ਚੇਤੇ ਕਰ, ਮੈਂ ਕਿਸੇ ਨਾਲ ਨਾ ਚਲੀ ਹਾਂ ਅਤੇ ਨਾ ਹੀ (ਆਪਣੇ ਨੇਮ ਤੋਂ) ਡੋਲੀ ਹਾਂ ॥੪੯੨॥
Therefore O great animal-like unconscious mind! come into your senses, but consider that the KAL (death) did not consider anyone its own.492.
ਸਾਚਔਰਝੂਠਕਹੇਬਹੁਤੈਬਿਧਿਕਾਮਕਰੋਧਅਨੇਕਕਮਾਏ॥
ਸਚ ਅਤੇ ਝੂਠ ਬਹੁਤ ਤਰ੍ਹਾਂ ਨਾਲ ਕਹੇ ਹਨ ਅਤੇ ਅਨੇਕਾਂ ਕਾਮ ਅਤੇ ਕ੍ਰੋਧ (ਵਾਲੇ ਕੰਮ) ਕੀਤੇ ਹਨ।
The being, in many ways, speaking both truth and falsehood, absorbed himself in lust and anger
ਭਾਜਨਿਲਾਜਬਚਾਧਨਕੇਡਰਲੋਕਗਯੋਪਰਲੋਕਗਵਾਏ॥
ਧਨ ਨੂੰ ਬਚਾਉਣ ਦੇ ਡਰ ਤੋਂ ਨਿਰਲਜ ਹੋ ਕੇ ਭਜਿਆ ਫਿਰਦਾ ਹੈਂ (ਜਿਸ ਦੇ ਫਲਸਰੂਪ) ਲੋਕ ਅਤੇ ਪਰਲੋਕ ਦੋਵੇਂ ਗੰਵਾ ਲਏ ਹਨ।
For earning and gathering wealth unashamedly lost both theis and the next world
ਦੁਆਦਸਬਰਖਪੜਾਨਗੁੜਿਓਜੜਰਾਜੀਵਿਲੋਚਨਨਾਹਿਨਪਾਏ॥
ਹੇ ਮੂਰਖ! (ਤੂੰ) ਬਾਰ੍ਹਾਂ ਵਰ੍ਹੇ ਪੜ੍ਹਦਾ ਰਿਹਾ, ਪਰ ਗੁੜ੍ਹਿਆ ਨਹੀਂ ਅਤੇ ਕਮਲ ਨੈਨ (ਪ੍ਰਭੂ ਨੂੰ) ਪ੍ਰਾਪਤ ਨਹੀਂ ਕੀਤਾ।
Though he obtained education for twelve-years, but did not follow its sayings and lotus-eyed (Rajiv-lochan) could not realise that Lord
ਲਾਜਬਿਹੀਨਅਧੀਨਗਹੇਜਮਅੰਤਕੇਨਾਗੇਹੀਪਾਇਸਿਧਾਏ॥੪੯੩॥
ਲਾਜ ਤੋਂ ਸੁੰਨਾ ਅਤੇ ਯਮ ਦੇ ਅਧੀਨ, ਅੰਤ ਕਾਲ ਵੇਲੇ ਪਕੜਿਆ ਹੋਇਆ ਨੰਗੇ ਪੈਰੀਂ ਹੀ ਜਾਏਂਗਾ ॥੪੯੩॥
The unashamed being will ultimately be caught by Yama and it will have to go with naked feet from this place.493.
ਕਾਹੇਕਉਬਸਤ੍ਰਧਰੋਭਗਵੇਮੁਨਿਤੇਸਬਪਾਵਕਬੀਚਜਲੈਗੀ॥
ਹੇ ਮੁਨੀ! (ਤੂੰ) ਕਿਸ ਲਈ ਭਗਵੇ ਬਸਤ੍ਰ ਧਾਰਨ ਕੀਤੇ ਹਨ? (ਕਿਉਂਕਿ) ਉਹ ਸਾਰੇ ਅੱਗ ਦੇ ਵਿਚ ਸੜਨਗੇ।
O sages! why do you wear ochre-coloured clothes?, they will all be burnt in the fire at the end.
ਕਿਯੋਂਇਮਰੀਤਚਲਾਵਤਹੋਦਿਨਦ੍ਵੈਕਚਲੈਸ੍ਰਬਦਾਨਚਲੈਗੀ॥
ਇਹ ਨਵੀਂ ਰੀਤ ਕਿਉਂ ਚਲਾ ਰਹੇ ਹੋ, ਦੋ ਕੁ ਦਿਨ ਚਲੇਗੀ, ਸਦਾ ਲਈ ਨਹੀਂ ਚਲੇਗੀ।
Why do you introduce such-like rites, which will not continue for ever?
ਕਾਲਕਰਾਲਕੀਰੀਤਿਮਹਾਇਹਕਾਹੂੰਜੁਗੇਸਿਛਲੀਨਛਲੈਗੀ॥
ਭਿਆਨਕ ਕਾਲ ਦੀ ਇਹ ਮਹਾਨ ਰੀਤ ਨਾ ਕਿਸੇ ਯੋਗੀ ਨੇ ਛਲੀ ਹੈ ਅਤੇ ਨਾ ਹੀ ਛਲੀ ਜਾ ਸਕੇਗੀ।
Now one will be able to deceive the great tradition of the dreadful KAL
ਸੁੰਦਰਿਦੇਹਤੁਮਾਰੀਮਹਾਮੁਨਿਅੰਤਮਸਾਨਹ੍ਵੈਧੂਰਿਰਲੈਗੀ॥੪੯੪॥
ਹੇ ਮਹਾ ਮੁਨੀ! ਤੇਰੀ ਇਹ ਸੁੰਦਰ ਦੇਹੀ ਅੰਤ ਵਿਚ ਲੋਥ ਹੋ ਕੇ ਧੂੜ ਵਿਚ ਰਲ ਜਾਏਗੀ ॥੪੯੪॥
O sage! your beautiful body will ultimately be mixed with dust.494.
ਕਾਹੇਕੋਪਉਨਭਛੋਸੁਨਿਹੋਮੁਨਿਪਉਨਭਛੇਕਛੂਹਾਥਿਨਐਹੈ॥
ਹੇ ਮੁਨੀ! ਸੁਣੋ, ਕਿਸ ਲਈ ਪੌਣ ਭੱਛਦੇ ਹੋ? (ਕਿਉਂਕਿ) ਪੌਣ ਦੇ ਭੱਛਣ ਨਾਲ ਕੁਝ ਹੱਥ ਨਹੀਂ ਆਉਂਦਾ।
O sage! why are you only subsisting on wind ? You will not achieve anything by doing this
ਕਾਹੇਕੋਬਸਤ੍ਰਕਰੋਭਗਵਾਇਨਬਾਤਨਸੋਭਗਵਾਨਨਹ੍ਵੈਹੈ॥
ਕਿਸ ਲਈ ਭਗਵੇ ਬਸਤ੍ਰ ਧਾਰਨ ਕਰਦੇ ਹੋ, ਇਨ੍ਹਾਂ ਗੱਲਾਂ ਨਾਲ ਭਗਵਾਨ ਨਹੀਂ ਹੋ ਜਾਓਗੇ।
You cannot even attain that supreme Lord by wearing the ochre-coloured clothes
ਬੇਦਪੁਰਾਨਪ੍ਰਮਾਨਕੇਦੇਖਹੁਤੇਸਬਹੀਬਸਕਾਲਸਬੈਹੈ॥
ਵੇਦਾਂ ਪੁਰਾਣਾਂ ਦੇ ਪ੍ਰਮਾਣਾਂ ਨੂੰ ਵੇਖ ਲਵੋ, ਉਹ ਸਾਰੇ ਸਭ ਤਰ੍ਹਾਂ ਨਾਲ ਕਾਲ ਦੇ ਵਸ ਵਿਚ ਹਨ।
Look at the illustrations of all the Vedas, Pranas etc., then you will know that all are under the control of KAL
ਜਾਰਿਅਨੰਗਨਨੰਗਕਹਾਵਤਸੀਸਕੀਸੰਗਿਜਟਾਊਨਜੈਹੈ॥੪੯੫॥
(ਮਨ ਅੰਦਰੋਂ) ਕਾਮ ਨੂੰ ਤਾਂ ਸਾੜਿਆ ਨਹੀਂ ਅਤੇ ਨਾਂਗੇ ਅਖਵਾਉਂਦੇ ਹੋ, (ਸਿਰ ਦੀਆਂ) ਜਟਾਵਾਂ ਵੀ ਸਿਰ ਦੇ ਨਾਲ ਨਹੀਂ ਜਾਣਗੀਆਂ ॥੪੯੫॥
You can be called ANANG (limbless) by burning your lust, but even your matted locks will not accompany your head and all this will be destroyed over here.495.
ਕੰਚਨਕੂਟਗਿਰ੍ਯੋਕਹੋਕਾਹੇਨਸਾਤਓਸਾਗਰਕਿਯੋਂਨਸੁਕਾਨੋ॥
ਸੋਨੇ ਦਾ ਪਰਬਤ ਕਿਉਂ ਨਾ ਡਿਗ ਪਿਆ ਹੋਵੇ ਅਤੇ ਸੱਤੇ ਸਮੁੰਦਰ ਕਿਉਂ ਨਾ ਸੁਕ ਗਏ ਹੋਣ।
Undoubtedly, the citadels of gold be reduced to dust, all the seven oceans be dried up,
ਪਸਚਮਭਾਨੁਉਦ੍ਰਯੋਕਹੁਕਾਹੇਨਗੰਗਬਹੀਉਲਟੀਅਨੁਮਾਨੋ॥
ਪੱਛਮ ਵਲੋਂ ਸੂਰਜ ਕਿਉਂ ਨਾ ਚੜ੍ਹ ਪਿਆ ਹੋਵੇ ਅਤੇ (ਇਹ ਵੀ) ਅਨੁਮਾਨ ਕਰ ਲਵੋ ਕਿ ਕਦੇ ਗੰਗਾ ਉਲਟੀ ਵਗ ਪਈ ਹੋਵੇ।
The sun may rise in the west, the Ganges may flow in the opposite direction,
ਅੰਤਿਬਸੰਤਤਪ੍ਯੋਰਵਿਕਾਹੇਨਚੰਦਸਮਾਨਦਿਨੀਸਪ੍ਰਮਾਨੋ॥
ਬਸੰਤ ਰੁਤ ਵਿਚ ਸੂਰਜ ਕਿਉਂ ਨਾ ਅਤਿਅੰਤ ਤਪ ਗਿਆ ਹੋਵੇ ਅਤੇ ਚੰਦ੍ਰਮਾ ਵਾਂਗ ਸੂਰਜ (ਸੀਤਲ) ਕਿਉਂ ਨਾ ਮੰਨ ਲਿਆ ਗਿਆ ਹੋਵੇ।
The sun may heat in the spring season, the sun may become cold like the moon, the earth supported by the tortoise may shake,
ਕਿਯੋਂਡਮਡੋਲਡੁਬੀਨਧਰਾਮੁਨਿਰਾਜਨਿਪਾਤਨਿਤਿਯੋਂਜਗਜਾਨੋ॥੪੯੬॥
ਡਾਵਾਂ ਡੋਲ ਹੋ ਕੇ ਧਰਤੀ ਕਿਉਂ ਨਾ ਡੁਬ ਗਈ ਹੋਵੇ, ਹੇ ਮੁਨੀ ਰਾਜ! ਇਸੇ ਤਰ੍ਹਾਂ ਜਗਤ ਦਾ ਨਾਸ਼ ਅਟਲ ਸਮਝੋ ॥੪੯੬॥
But even then, O king of the sages! the destruction of the world is certain by KAL.496.
ਅਤ੍ਰਿਪਰਾਸਰਨਾਰਦਸਾਰਦਬ੍ਯਾਸਤੇਆਦਿਜਿਤੇਮੁਨਭਾਏ॥
ਅਤ੍ਰੀ ਰਿਸ਼ੀ, ਪਰਾਸ਼ਰ, ਨਾਰਦ, ਸ਼ਾਰਦਾ ਅਤੇ ਬਿਆਸ ਜਿਤਨੇ ਵੀ ਮੁਨੀ ਹੋਏ ਹਨ।
There have been many sages like Atri, Parashar, Narada, Sharda, Vyas etc.,
ਗਾਲਵਆਦਿਅਨੰਤਮੁਨੀਸ੍ਵਰਬ੍ਰਹਮਹੂੰਤੇਨਹੀਜਾਤਗਨਾਏ॥
ਗਾਲਵ ਆਦਿ ਬੇਅੰਤ ਸ੍ਰੇਸ਼ਠ ਮੁਨੀ (ਹੋ ਗੁਜ਼ਰੇ ਹਨ, ਜਿਨ੍ਹਾਂ ਦੀ) ਗਿਣਤੀ ਬ੍ਰਹਮਾ ਤੋਂ ਵੀ ਨਹੀਂ ਹੋ ਸਕਦੀ।
Who cannot be counted even by Brahma
ਅਗਸਤਪੁਲਸਤਬਸਿਸਟਤੇਆਦਿਨਜਾਨਪਰੇਕਿਹਦੇਸਸਿਧਾਏ॥
ਅਗਸਤ, ਪੁਲਸਤ, ਬਸਿਸਟ ਆਦਿਕ ਬਾਰੇ ਇਹ ਪਤਾ ਨਹੀਂ ਚਲਦਾ ਕਿ (ਉਹ) ਕਿਹੜੇ ਦੇਸ ਨੂੰ ਚਲੇ ਗਏ ਹਨ।
There had been many sages like Agastya, Pulastya, Vashistha etc., but it could not be known to which directions they have gone
ਮੰਤ੍ਰਚਲਾਇਬਨਾਇਮਹਾਮਤਿਫੇਰਿਮਿਲੇਪਰਫੇਰਨਆਏ॥੪੯੭॥
ਮੰਤ੍ਰ (ਦੇ ਕੇ ਸੇਵਕ) ਬਣਾਏ ਸਨ ਅਤੇ ਵੱਡੇ ਵੱਡੇ ਮਤ ਚਲਾਏ ਸਨ, (ਉਹ ਆਵਾਗਵਣ ਦੇ) ਫੇਰ (ਵਿਚ ਮਿਲ ਗਏ) ਪਰ ਫਿਰ ਇਥੇ ਨਹੀਂ ਆਏ ॥੪੯੭॥
They composed mantras and established many sects, but they merged in the cycle of dreadful existence, that after that nothing could be known about them.497.
ਬ੍ਰਹਮਨਿਰੰਧ੍ਰਕੋਫੋਰਿਮੁਨੀਸਕੀਜੋਤਿਸੁਜੋਤਿਕੇਮਧਿਮਿਲਾਨੀ॥
ਬ੍ਰਹਮ ਰੰਧ੍ਰ ਨੂੰ ਫੋੜ ਕੇ ਮਹਾ ਮੁਨੀ (ਦੱਤ) ਦੀ ਜੋਤਿ (ਆਤਮਾ) ਮਹਾ ਜੋਤਿ (ਅਰਥਾਤ ਪਰਮਾਤਮਾ) ਵਿਚ ਮਿਲ ਗਈ।
Breaking the Brahmarandhra (an aperture in the crown of the head), the light of the king of sages merged in that Supreme Light
ਪ੍ਰੀਤਿਰਲੀਪਰਮੇਸਰਸੋਇਮਬੇਦਨਸੰਗਿਮਿਲੈਜਿਮਬਾਨੀ॥
ਪ੍ਰੇਮ ਕਰਨ ਵਾਲੀ ਆਤਮਾ ਪਰਮੇਸ਼ਵਰ ਵਿਚ ਇਸ ਤਰ੍ਹਾਂ ਮਿਲ ਗਈ ਜਿਵੇਂ ਵੇਦਾਂ ਨਾਲ ਬਾਣੀ ਮਿਲ ਜਾਂਦੀ ਹੈ।
His love was absorbed in the Lord like all kinds of compositions are interlinked in the Veda
ਪੁੰਨਕਥਾਮੁਨਿਨੰਦਨਕੀਕਹਿਕੈਮੁਖਸੋਕਬਿਸ੍ਯਾਮਬਖਾਨੀ॥
(ਅਤ੍ਰੀ) ਮੁਨੀ ਦੇ ਪੁੱਤਰ ਦੀ ਇਹ ਪਵਿਤ੍ਰ ਕਥਾ ਮੁਖ ਤੋਂ ਕਹਿ ਕੇ ਕਵੀ ਸ਼ਿਆਮ ਨੇ ਬਿਆਨ ਕੀਤੀ ਹੈ।
In his way, the poet Shyam has described the episode of the great sage Dutt
ਪੂਰਣਧਿਆਇਭਯੋਤਬਹੀਜਯਸ੍ਰੀਜਗਨਾਥਭਵੇਸਭਵਾਨੀ॥੪੯੮॥
ਤਦੋਂ (ਇਹ) ਅਧਿਆਇ ਪੂਰਨ ਹੋ ਗਿਆ ਹੈ। ਜਗਤ ਦੇ ਸ਼ੋਭਾਸ਼ਾਲੀ ਸੁਆਮੀ ਰੁਦ੍ਰ ('ਭਵੇਸ') ਅਤੇ ਭਵਾਨੀ ਦੀ ਜੈ ਹੋਵੇ ॥੪੯੮॥
This chapter is now being completed hailing the Lord of the world and the mother of the world.498.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਦਤਮਹਾਤਮੇਰੁਦ੍ਰਵਤਾਰਪ੍ਰਬੰਧਸਮਾਪਤੰ॥ਸੁਭੰਭਵੇਤਗੁਰੂਚਉਬੀਸ॥੨੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਦੱਤ ਮਹਾਤਮ ਰੁਦ੍ਰ ਅਵਤਾਰ ਪ੍ਰਬੰਧ' ਦੀ ਸਮਾਪਤੀ। ਸ਼ੁਭ ਹੋਏ ਚੌਬੀਸ ਗੁਰੂ ॥੨੪॥
End of the description of the composition regarding the sage Dutt, the incarnation of Rudra in Bachittar Natak.
ੴਸਤਿਗੁਰਪ੍ਰਸਾਦਿ॥
The Lord is One and He can be attained through the grace of the true Guru.
ਅਥਪਾਰਸਨਾਥਰੁਦ੍ਰਅਵਤਾਰਕਥਨੰ॥
ਹੁਣ ਪਾਰਸ ਨਾਥ ਰੁਦ੍ਰ ਅਵਤਾਰ ਦਾ ਕਥਨ:
Now begins the description of Parasnath, the incarnation of Rudra. Tent Guru.
ਪਾਤਸਾਹੀ੧੦॥
ਪਾਤਸ਼ਾਹੀ ੧੦:
CHAUPAI
ਚੌਪਈ॥
ਚੌਪਈ:
ਇਹਬਿਧਿਦਤਰੁਦ੍ਰਅਵਤਾਰਾ॥
ਇਸ ਤਰ੍ਹਾਂ ਰੁਦ੍ਰ ਦਾ ਦੱਤ ਅਵਤਾਰ ਹੋਇਆ
ਪੂਰਣਮਤਕੋਕੀਨਪਸਾਰਾ॥
(ਜਿਸ ਨੇ) ਪੂਰੇ (ਜਗਤ ਵਿਚ ਆਪਣੇ) ਮਤ ਦਾ ਪਸਾਰ ਕੀਤਾ।
In this way there was the Dutt incarnation of Rudra and he spread his religion
ਅੰਤਿਜੋਤਿਸੋਜੋਤਿਮਿਲਾਨੀ॥
ਅੰਤ ਵਿਚ ਜੋਤਿ ਨਾਲ ਜੋਤਿ ਮਿਲ ਗਈ,
ਜਿਹਬਿਧਿਸੋਪਾਰਬ੍ਰਹਮਭਵਾਨੀ॥੧॥
ਜਿਸ ਤਰ੍ਹਾਂ ਪਾਰਬ੍ਰਹਮ ਨਾਲ ਭਵਾਨੀ ਮਿਲ ਜਾਂਦੀ ਹੈ ॥੧॥
In the end, according to the Will of the Lord, his light (soul) merged in the Supreme Light of the Lord.1.
ਏਕਲਛਦਸਬਰਖਪ੍ਰਮਾਨਾ॥
ਇਕ ਲੱਖ ਦਸ ਵਰ੍ਹੇ ਤਕ (ਉਸ ਦੇ)
ਪਾਛੇਚਲਾਜੋਗਕੋਬਾਨਾ॥
ਪਿਛੋਂ (ਜਗਤ ਵਿਚ) ਯੋਗ ਦਾ ਭੇਖ ਚਲਿਆ।
After that, the Yoga-marga (path) continued its way for one lakh and ten years
ਗ੍ਰਯਾਰਵਬਰਖਬਿਤੀਤਤਭਯੋ॥
(ਜਦ) ਯਾਰ੍ਹਵਾਂ ਵਰ੍ਹਾ ਬੀਤ ਰਿਹਾ ਸੀ,
ਪਾਰਸਨਾਥਪੁਰਖਭੂਅਵਯੋ॥੨॥
(ਤਦ) ਪਾਰਸ ਨਾਥ ਨਾਂ ਦਾ ਪੁਰਖ ਧਰਤੀ ਉਤੇ ਪੈਦਾ ਹੋਇਆ ॥੨॥
With the passing away of the eleventh year, Parasnath was born on this earth.2.
ਰੋਹਦੇਸਸੁਭਦਿਨਭਲਥਾਨੁ॥
ਰੋਹ ਦੇਸ ਵਰਗੀ ਚੰਗੀ ਥਾਂ 'ਤੇ ਸ਼ੁਭ ਦਿਨ ਨੂੰ
ਪਰਸਨਾਥਭਯੋਸੁਰਗ੍ਰਯਾਨੁ॥
ਦੈਵੀ ਗਿਆਨ ਵਾਲਾ ਪਾਰਸ ਨਾਥ ਹੋਇਆ।
On an auspicious day and at an auspicious place and country, he was born
ਅਮਿਤਤੇਜਅਸਿਅਵਰਨਹੋਊ॥
(ਉਸ ਦੇ ਮੁਖ ਉਤੇ) ਅਮਿਤ ਤੇਜ ਸੀ, (ਉਸ ਵਰਗਾ) ਕੋਈ ਹੋਰ ਨਹੀਂ ਹੋਵੇਗਾ।
ਚਕ੍ਰਤਰਹੇਮਾਤਪਿਤਦੋਊ॥੩॥
(ਉਸ ਤੇਜ ਨੂੰ ਵੇਖ ਕੇ) ਮਾਤਾ ਅਤੇ ਪਿਤਾ ਦੋਵੇਂ ਹੈਰਾਨ ਹੋ ਗਏ ॥੩॥
He was supremely learned and glorious there was none so illustrious like him and seeing him, his parents were wonder-struck.3.
ਦਸਊਦਿਸਨਿਤੇਜਅਤਿਬਢਾ॥
ਦਸ ਦਿਸ਼ਾਵਾਂ ਵਿਚ ਹੀ ਤੇਜ ਬਹੁਤ ਵੱਧ ਗਿਆ।
ਦ੍ਵਾਦਸਭਾਨਏਕਹ੍ਵੈਚਢਾ॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਾਰ੍ਹਾਂ ਸੂਰਜ ਇਕੋ ਵਾਰ ਚੜ੍ਹ ਪਏ ਹੋਣ।
His glory spread in all the ten directions and it seemed that the twelve suns were shining in one
ਦਹਦਿਸਲੋਕਉਠੇਅਕੁਲਾਈ॥
ਦਸਾਂ ਦਿਸਾਵਾਂ ਦੇ ਲੋਕ ਵਿਆਕੁਲ ਹੋ ਕੇ ਉਠ ਪਏ
ਭੂਪਤਿਤੀਰਪੁਕਾਰੇਜਾਈ॥੪॥
ਅਤੇ ਰਾਜੇ ਕੋਲ ਜਾ ਕੇ ਪੁਕਾਰ ਕਰਨ ਲਗੇ ॥੪॥
The people in all the ten directions felt agitated and went to the king for their lamenation.4.