GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 673
Display Settings
ਸੰਗੀਤਕਰਤਬਿਚਾਰ॥੪੬੮॥
ਅਤੇ (ਉਹ) ਸੰਗੀਤ ਦਾ ਵਿਚਾਰ ਕਰ ਰਹੀ ਸੀ ॥੪੬੮॥
She was the abode of happiness and her eyes were charming she was thoughtfully singing her musical modes.468.
ਦੁਤਿਮਾਨਰੂਪਅਪਾਰ
(ਉਸ ਦਾ) ਰੂਪ ਅਪਾਰ ਚਮਕ ਦਮਕ ਵਾਲਾ ਸੀ।
ਗੁਣਵੰਤਸੀਲਉਦਾਰ
(ਉਹ) ਸ਼ੀਲ ਅਤੇ ਉਦਾਰ ਗੁਣ ਵਾਲੀ,
She was pretty, gentle and generous
ਸੁਖਸਿੰਧੁਰਾਗਨਿਧਾਨ
ਸੁਖ ਦਾ ਸਮੁੰਦਰ ਅਤੇ ਰਾਗਾਂ ਦਾ ਖ਼ਜ਼ਾਨਾ ਸੀ
ਹਰਿਲੇਤਹੇਰਤਿਪ੍ਰਾਨ॥੪੬੯॥
ਅਤੇ ਵੇਖਣ ਨਾਲ ਹੀ ਪ੍ਰਾਣ ਹਰ ਲੈਂਦੀ ਸੀ ॥੪੬੯॥
That lady, the treasure of music, to whichever direction she viewed, she allured everyone.469.
ਅਕਲੰਕਜੁਬਨਮਾਨ
ਕਲੰਕ ਤੋਂ ਰਹਿਤ ਜੋਬਨ ਵਾਲੀ ਸੀ।
ਸੁਖਸਿੰਧੁਸੁੰਦਰਿਥਾਨ
(ਉਹ) ਸੁੰਦਰੀ ਸੁਖ ਦਾ ਸਮੁੰਦਰ ਬਣੀ ਹੋਈ ਸੀ।
That blemishless and honourable lady was an ocean of happiness
ਇਕਚਿਤਗਾਵਤਰਾਗ
ਇਕ ਚਿਤ ਹੋ ਕੇ ਰਾਗ ਗਾਉਂਦੀ ਸੀ,
ਉਫਟੰਤਜਾਨੁਸੁਹਾਗ॥੪੭੦॥
ਮਾਨੋ ਸੁਹਾਗ ਫੁਟ ਫੁਟ ਕੇ ਬਾਹਰ ਨਿਕਲਦਾ ਹੋਵੇ ॥੪੭੦॥
She was singing with full concentration of mind and the auspicious songs seemed to be springing out from her very interior.470.
ਤਿਹਪੇਖਕੈਜਟਿਰਾਜ
ਉਸ ਨੂੰ ਵੇਖ ਕੇ ਜਟਾਧਾਰੀ ਯੋਗੀ ਰਾਜ (ਦੱਤ)
ਸੰਗਲੀਨਜੋਗਸਮਾਜ
ਆਪਣੇ ਨਾਲ ਯੋਗੀਆਂ ਦੀ ਮੰਡਲੀ ਲਏ ਹੋਇਆਂ,
Seeing her, the king of Yogis gathered all his Yogis and
ਰਹਿਰੀਝਆਪਨਚਿਤ
ਆਪਣੇ ਚਿਤ ਵਿਚ ਪ੍ਰਸੰਨ ਹੋ ਰਿਹਾ ਸੀ
ਜੁਗਰਾਜਜੋਗਪਵਿਤ॥੪੭੧॥
ਜੋ ਯੋਗ ਰਾਜ (ਦੱਤ) ਯੋਗ ਵਿਚ ਪਵਿਤ੍ਰ ਸੀ ॥੪੭੧॥
All of them were pleased to see that pure Yogin.471.
ਇਹਭਾਤਿਜੋਹਰਿਸੰਗ
ਇਸ ਤਰ੍ਹਾਂ ਜੋ ਹਰਿ ਨਾਲ
ਹਿਤਕੀਜੀਐਅਨਭੰਗ
ਅਟੁਟ ਪ੍ਰੇਮ ਕਰੇਗਾ,
The king of Yogis thought that if in this way, detaching oneself from all other sides,
ਤਬਪਾਈਐਹਰਿਲੋਕ
ਤਦ (ਉਹ) ਜ਼ਰੂਰ ਹਰਿ-ਲੋਕ ਪ੍ਰਾਪਤ ਕਰ ਲਏਗਾ।
ਇਹਬਾਤਮੈਨਹੀਸੋਕ॥੪੭੨॥
ਇਸ ਗੱਲ ਵਿਚ (ਜ਼ਰਾ ਜਿੰਨਾ ਵੀ) ਸ਼ਕ ਨਹੀਂ ਹੈ ॥੪੭੨॥
The mind is concentrated on the Lord, then the Lord can be realized without any apprehension.472.
ਚਿਤਚਉਪਸੋਭਰਚਾਇ
ਚਾਉ ਅਤੇ ਸ਼ੌਕ ਨਾਲ (ਦੱਤ ਦਾ) ਚਿਤ ਭਰ ਗਿਆ
ਗੁਰਜਾਨਿਕੈਪਰਿਪਾਇ
ਅਤੇ ਗੁਰੂ ਜਾਣ ਕੇ ਪੈਰੀਂ ਪੈ ਗਿਆ।
The enthusiastic sage, accepted her as his Guru, fell at her feet
ਚਿਤਤਊਨਕੇਰਸਭੀਨ
ਉਸ ਦੇ ਪ੍ਰੇਮ ਰਸ ਵਿਚ ਚਿਤ ਭਿਜ ਗਿਆ।
ਗੁਰੁਤੇਈਸਵੋਤਿਹਕੀਨ॥੪੭੩॥
ਉਸ ਨੂੰ ਤੇਈਵਾਂ ਗੁਰੂ ਕਰ ਲਿਆ ॥੪੭੩॥
Getting absorbed in her love, the king of the sages, adopted her as his Twenty-Third Guru.473.
ਇਤਿਜਛਣੀਨਾਰਿਰਾਗਗਾਵਤੀਗੁਰੂਤੇਈਸਵੋਸਮਾਪਤੰ॥੨੩॥
ਇਥੇ 'ਜਛਣੀ ਨਾਰ ਰਾਗ ਗਾਉਂਦੀ ਹੋਈ' ਤੇਈਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੨੩॥
End of the description of the adoption of a Yaksha woman-singer as the twenty-Third Guru.
ਤੋਮਰਛੰਦ
ਤੋਮਰ ਛੰਦ:
(Now begins the description of the adoption of the Twenty-fourth Guru [carnation])
ਤਬਬਹੁਤਬਰਖਪ੍ਰਮਾਨ
ਤਦ ਬਹੁਤ ਵਰਿਆਂ ਤਕ,
TOMAR STANZA
ਚੜਿਮੇਰਸ੍ਰਿੰਗਮਹਾਨ
ਸੁਮੇਰ ਪਰਬਤ ਦੀ ਮਹਾਨ ਚੋਟੀ ਉਤੇ ਚੜ੍ਹ ਕੇ
ਕੀਅਘੋਰਤਪਸਾਉਗ੍ਰ
ਬਹੁਤ ਘੋਰ ਤਪਸਿਆ ਕੀਤੀ,
ਤਬਰੀਝਏਕਛੁਸੁਗ੍ਰ॥੪੭੪॥
ਤਦ ਸੁਘੜ (ਪਰਮਾਤਮਾ) ਕੁਛ ਪ੍ਰਸੰਨ ਹੋਏ ॥੪੭੪॥
Then ascending the Sumeru mountain the sage performed great austerities for many years and felt pleased as the essence-finder.474.
ਜਗਦੇਖਕੇਬਿਵਹਾਰ
ਜਗਤ ਦਾ ਵਿਵਹਾਰ ਵੇਖ ਕੇ,
ਮੁਨਿਰਾਜਕੀਨਬਿਚਾਰ
ਮੁਨੀ ਰਾਜ ਨੇ ਵਿਚਾਰ ਕੀਤਾ ਕਿ
ਇਨਕਉਨਸੋਉਪਜਾਇ
(ਜਗਤ ਵਾਲਿਆਂ ਨੂੰ) ਕੌਣ ਪੈਦਾ ਕਰਦਾ ਹੈ
ਫਿਰਿਲੇਤਿਆਪਿਮਿਲਾਇ॥੪੭੫॥
ਅਤੇ ਫਿਰ ਆਪਣੇ ਵਿਚ ਮਿਲਾ ਲੈਂਦਾ ਹੈ ॥੪੭੫॥
Seeing the practice of the world, the sage thought as to who is He, who creates the world and then merges it within Himself?475.
ਤਿਹਚੀਨੀਐਕਰਿਗਿਆਨ
ਉਸ ਨੂੰ ਗਿਆਨ ਪੂਰਵਕ ਸਮਝਣਾ ਚਾਹੀਦਾ ਹੈ,
ਤਬਹੋਇਪੂਰਣਧ੍ਯਾਨ
ਤਦ ਪੂਰਨ ਧਿਆਨ ਦੀ ਅਵਸਥਾ ਪ੍ਰਾਪਤ ਹੋਵੇਗੀ।
When He is recognized through the knowledge, then the adoration will be complete
ਤਿਹਜਾਣੀਐਜਤਜੋਗ
ਉਸ ਨੂੰ ਜਤ (ਇੰਦਰੀਆਂ ਉਪਰ ਕਾਬੂ ਪਾਣ ਵਾਲਾ) ਯੋਗ ਦੁਆਰਾ ਜਾਣਨਾ ਚਾਹੀਦਾ ਹੈ
ਤਬਹੋਇਦੇਹਅਰੋਗ॥੪੭੬॥
ਤਦ ਜਾ ਕੇ ਦੇਹ ਅਰੋਗ ਹੋਵੇਗੀ ॥੪੭੬॥
If He is comprehended through the medium off Yoga, only then the body (and the mind) will be completely healthy.476.
ਤਬਏਕਪੁਰਖਪਛਾਨ
ਤਦ ਇਕ ਪੁਰਖ ਦੀ ਪਛਾਣ (ਹੋਵੇਗੀ)
ਜਗਨਾਸਜਾਹਿਨਜਾਨ
ਜਿਸ ਨੂੰ ਜਗਤ ਦੇ ਨਾਸ਼ ਦਾ ਕਾਰਨ ਜਾਣਨਾ ਚਾਹੀਦਾ ਹੈ।
Then the supreme essence will be known (when it will be realized) that He is also the destroyer of the world
ਸਬਜਗਤਕੋਪਤਿਦੇਖਿ
(ਜੋ) ਸਾਰੇ ਜਗਤ ਦਾ ਸੁਆਮੀ ਦੇਖਿਆ ਜਾਂਦਾ ਹੈ,
ਅਨਭਉਅਨੰਤਅਭੇਖ॥੪੭੭॥
(ਉਹ) ਡਰ ਤੋਂ ਰਹਿਤ, ਅਨੰਤ ਅਤੇ ਅਭੇਖ ਹੈ ॥੪੭੭॥
That master of the world is real and Lord is supremely absorbed and He is also beyond all forms.477.
ਬਿਨਏਕਨਾਹਿਨਸਾਤਿ
(ਉਸ) ਇਕ ਨੂੰ ਜਾਣੇ ਬਿਨਾ ਸ਼ਾਂਤੀ ਨਹੀਂ ਹੈ,
ਸਭਤੀਰਥਕਿਯੁੰਅਨਾਤ
(ਭਾਵੇਂ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਿਉਂ ਨਾ ਕਰ ਲਈਏ।
There will be no peace without that one Lord the bath at all the pilgrim-stations will be fruitless
ਜਬਸੇਵਿਹੋਇਕਿਨਾਮ
ਜਦ ਇਕ ਨਾਮ ਨੂੰ ਸਿਮਰੋਗੇ,
ਤਬਹੋਇਪੂਰਣਕਾਮ॥੪੭੮॥
ਤਦ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ॥੪੭੮॥
When service will be rendered to him and His Name will be remembered, then all the desires will be fulfilled.478.
ਬਿਨੁਏਕਚੌਬਿਸਫੋਕ
(ਉਸ) ਇਕ ਤੋਂ ਬਿਨਾ ਚੌਵੀ (ਗੁਰੂਆਂ ਦੀ ਸਿਖਿਆ) ਫੋਕੀ ਹੈ,
ਸਬਹੀਧਰਾਸਬਲੋਕ
ਸਾਰੀ ਧਰਤੀ ਅਤੇ ਸਾਰੇ ਲੋਕ (ਵਿਅਰਥ ਹਨ)।
Without that One Lord, all the twenty-four incarnation and all others are meaningless
ਜਿਨਿਏਕਕਉਪਹਿਚਾਨ
ਜਿਨ੍ਹਾਂ ਨੇ ਇਕ ਨੂੰ ਪਛਾਣ ਲਿਆ ਹੈ,
ਤਿਨਚਉਬਿਸੋਰਸਮਾਨ॥੪੭੯॥
ਉਹ ਚੌਵੀਆਂ ਦਾ ਹੀ ਰਸ ਮਾਣਦਾ ਹੈ ॥੪੭੯॥
He, who recognizes the One Lord, he will remain jubilant even on adoring all the twenty-four incarnations.479.
ਜੇਏਕਕੇਰਸਭੀਨ
ਜੋ ਇਕ ਦੇ ਰਸ (ਪ੍ਰੇਮ) ਵਿਚ ਭਿਜੇ ਹੋਏ ਹਨ,
ਤਿਨਿਚਉਬਿਸੋਰਸਿਲੀਨ
ਉਨ੍ਹਾਂ ਨੇ ਚੌਵੀਆਂ ਦਾ ਰਸ ਲੈ ਲਿਆ ਹੈ।
He, who falls in love with the One Lord, he will feel happy in knowing about the wonderful works of all the twenty-four incarnations
ਜਿਨਏਕਕੋਨਹੀਬੂਝ
ਜਿਨ੍ਹਾਂ ਨੇ ਇਕ ਨੂੰ ਨਹੀਂ ਬੁਝਿਆ ਹੈ,
ਤਿਹਚਉਬਿਸੈਨਹੀਸੂਝ॥੪੮੦॥
ਉਨ੍ਹਾਂ ਨੂੰ ਚੌਵੀਆਂ ਦੀ ਸੂਝ ਵੀ ਨਹੀਂ ਹੈ ॥੪੮੦॥
He, who does not recognize the One Lord, he cannot know the mysteries of the twenty-four incarnations.480.
ਜਿਨਿਏਕਕੌਨਹੀਚੀਨ
ਜਿਨ੍ਹਾਂ ਨੇ ਇਕ ਨੂੰ ਨਹੀਂ ਪਛਾਣਿਆ ਹੈ,