GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 663
Display Settings
ਸਬਸਿੰਘਮ੍ਰਿਗੀਪਤਿਘਾਇਖਗੰ॥੩੪੪॥
ਸ਼ੇਰ, ਕਾਲੇ ਹਿਰਨ ('ਮ੍ਰਿਗੀਪਤਿ') ਅਤੇ ਸਭ ਤਰ੍ਹਾਂ ਦੇ ਪੰਛੀਆਂ ਦਾ ਸ਼ਿਕਾਰ ਕੀਤਾ ਹੋਇਆ ਹੈ ॥੩੪੪॥
The king of that place had killed many deer and lions with his dagger.344.
ਚਤੁਰੰਲਏਨ੍ਰਿਪਸੰਗਿਘਨੀ
ਰਾਜੇ ਨੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲਈ ਹੋਈ ਹੈ।
ਥਹਰੰਤਧੁਜਾਚਮਕੰਤਅਨੀ
ਝੰਡੇ ਝੁਲ ਰਹੇ ਹਨ ਅਤੇ ਤਿਖੀਆਂ ਤਲਵਾਰਾਂ ਚਮਕ ਰਹੀਆਂ ਹਨ (ਜਾਂ ਝੰਡਿਆਂ ਉਤੇ ਲਗੀਆਂ ਨੋਕਾਂ ਚਮਕ ਰਹੀਆਂ ਹਨ)।
The king took the four division of his army with him
ਬਹੁਭੂਖਨਚੀਰਜਰਾਵਜਰੀ
ਬਹੁਤ ਤਰ੍ਹਾਂ ਦੇ ਜ਼ੇਵਰ, ਜ਼ਰੀ ਦੇ ਜੜ੍ਹੇ ਹੋਏ ਬਸਤ੍ਰ (ਦਮਕ ਰਹੇ ਹਨ)
ਤ੍ਰਿਦਸਾਲਯਕੀਜਨੁਕ੍ਰਾਤਿਹਰੀ॥੩੪੫॥
ਮਾਨੋ ਦੇਵਤਿਆਂ ('ਤ੍ਰਿਦਸ') ਦੇ ਘਰ (ਸਵਰਗ) ਦੀ ਕਾਂਤੀ ਹਰ ਲਈ ਹੋਵੇ ॥੩੪੫॥
The banners of the army were fluttering and the studded garments were worn by all the warriors the beauty of all of them was making the beauty of all other places shyful.345.
ਤਹਬੈਠਹੁਤੋਇਕਬਾਣਗਰੰ
ਉਥੇ ਇਕ ਤੀਰ ਬਣਾਉਣ ਵਾਲਾ ('ਬਾਣਗਰ') ਬੈਠਾ ਹੋਇਆ ਸੀ।
ਬਿਨੁਪ੍ਰਾਣਕਿਧੌਨਹੀਬੈਨੁਚਰੰ
(ਉਹ) ਪ੍ਰਾਣਾਂ ਤੋਂ ਬਿਨਾ ਲਗਦਾ ਸੀ, ਜਾਂ ਬੋਲਦਾ ਨਹੀਂ ਸੀ।
An arrow-maker was sitting there, and appeared to be lifeless
ਤਹਬਾਜਤਬਾਜਮ੍ਰਿਦੰਗਗਣੰ
ਉਥੇ ਬਹੁਤ ਸਾਰੇ ਵਾਜਿਆਂ ਦੇ ਵਜਣ ਨਾਲ ਧੁੰਨ ਹੋ ਰਹੀ ਸੀ
ਡਫਢੋਲਕਝਾਝਮੁਚੰਗਭਣੰ॥੩੪੬॥
ਡਫ, ਢੋਲ, ਝਾਂਝ, ਮੁਚੰਗ, ਮ੍ਰਿਦੰਗ ਆਦਿ ॥੩੪੬॥
The small and big drums and the tabors etc. resounded.346.
ਦਲਨਾਥਲਏਬਹੁਸੰਗਿਦਲੰ
ਸੈਨਾ ਵਾਲਾ ਰਾਜਾ ਬਹੁਤ ਸਾਰੀ ਫੌਜ ਲੈ ਕੇ (ਉਥੋਂ ਲੰਘ ਰਿਹਾ ਸੀ)
ਜਲਬਾਰਿਧਜਾਨੁਪ੍ਰਲੈਉਛਲੰ
ਮਾਨੋ ਪਰਲੋ ਦਾ ਸਮੁੰਦਰ ਹੀ ਉਛਲਿਆ ਹੋਵੇ।
The king was with his army and that army was rushing forth like the clouds of doomsday
ਹਯਹਿੰਸਤਚਿੰਸਤਗੂੜਗਜੰ
ਘੋੜੇ ਹਿਣਕਦੇ ਸਨ ਅਤੇ ਹਾਥੀ ਚਿੰਘਾੜਦੇ ਸਨ।
ਗਲਗਜਤਲਜਤਸੁੰਡਲਜੰ॥੩੪੭॥
ਗਲਾਂ ਵਿਚ ਪਏ ਹੋਏ (ਟਲ) ਗਜਦੇ ਸਨ ਜਿਸ (ਦੀ ਗਰਜ ਨਾਲ) ਸੁੰਡ ਵਾਲੇ (ਹਾਥੀ ਖੁਦ) ਵੀ ਸ਼ਰਮਾਂਦੇ ਸਨ ॥੩੪੭॥
The horses were neighing and the elephants were trumpeting hearing the roaring of the elephants, the clouds were feeling shy.347.
ਦ੍ਰੁਮਢਾਹਤਗਾਹਤਗੂੜਦਲੰ
ਵੱਡੇ ਹਾਥੀ ਦਲ ਦਰਖ਼ਤਾਂ ਨੂੰ ਢਾਈ ਅਤੇ ਗਾਹੀ ਜਾ ਰਹੇ ਸਨ
ਕਰਖੀਚਤਸੀਚਤਧਾਰਜਲੰ
ਅਤੇ ਜਲ-ਧਾਰਾਵਾਂ ਤੋਂ ਪਾਣੀ ਖਿਚਦੇ ਅਤੇ ਰਾਹ ਉਤੇ ਛਿੜਕੀ ਜਾ ਰਹੇ ਸਨ।
ਸੁਖਪਾਵਤਧਾਵਤਪੇਖਿਪ੍ਰਭੈ
ਰਾਜੇ ਦੀ ਚਮਕ ਦਮਕ ਨੂੰ ਵੇਖਣ ਲਈ (ਲੋਕੀਂ) ਭਜੀ ਆ ਰਹੇ ਸਨ ਅਤੇ ਸੁਖ ਪ੍ਰਾਪਤ ਕਰ ਰਹੇ ਸਨ।
ਅਵਲੋਕਿਬਿਮੋਹਤਰਾਜਸੁਭੈ॥੩੪੮॥
ਰਾਜੇ ਦੀ ਸ਼ੋਭਾ ਨੂੰ ਵੇਖ ਕੇ (ਪ੍ਰਜਾ) ਮੋਹਿਤ ਹੋ ਰਹੀ ਸੀ ॥੩੪੮॥
That army was moving peacefully, while felling the trees and drinking the water from the water-currents, seeing which all were getting allured.348.
ਚਪਿਡਾਰਤਚਾਚਰਭਾਨੁਸੂਅੰ
(ਲੋਕੀਂ) ਸੂਰਜ ਦੀਆਂ ਕਿਰਨਾਂ (ਵਾਂਗ ਸੁਸ਼ੋਭਿਤ ਰਾਜੇ ਉਤੇ) ਪ੍ਰਸੰਨ ਹੋ ਕੇ ਹੋਲੀ ਵਾਂਗ ਰੰਗ ਸੁਟ ਰਹੇ ਸਨ
ਸੁਖਪਾਵਤਦੇਖਨਰੇਸਭੂਅੰ
ਅਤੇ ਧਰਤੀ ਦੇ ਰਾਜੇ ਨੂੰ ਵੇਖ ਕੇ ਸੁਖ ਪ੍ਰਾਪਤ ਕਰ ਰਹੇ ਸਨ।
The sun and the moon were frightened from that army and seeing that king, all other kings of the earth were feeling happy
ਗਲਗਜਤਢੋਲਮ੍ਰਿਦੰਗਸੁਰੰ
(ਹਾਥੀਆਂ ਦੇ) ਗਲਾਂ ਦੇ ਟਲ, ਢੋਲ ਅਤੇ ਮ੍ਰਿਦੰਗ ਦੀ ਸੁਰ ਨਾਲ ਗਜ ਰਹੇ ਸਨ
ਬਹੁਬਾਜਤਨਾਦਨਯੰਮੁਰਜੰ॥੩੪੯॥
ਅਤੇ ਬਹੁਤ ਸਾਰੇ ਸੰਖ, ਸ਼ਹਨਾਈਆਂ ਅਤੇ ਤੁਰਮ ਵਜ ਰਹੇ ਸਨ ॥੩੪੯॥
Various kinds of musical instruments including the drums resounded.349.
ਕਲਿਕਿੰਕਣਿਭੂਖਤਅੰਗਿਬਰੰ
ਸੁੰਦਰ ਤੜਾਗੀਆਂ (ਵਜਦੀਆਂ) ਸਨ ਅਤੇ ਅੰਗ ਗਹਿਣਿਆਂ ਨਾਲ ਸਜੇ ਹੋਏ ਸਨ।
ਤਨਲੇਪਤਚੰਦਨਚਾਰਪ੍ਰਭੰ
ਸ਼ਰੀਰ ਉਤੇ ਚੰਦਨ ਦਾ ਸੁੰਦਰ ਲੇਪ ਕੀਤਾ ਹੋਇਆ ਸੀ ਜਿਸ ਕਰ ਕੇ ਸੁੰਦਰ ਚਮਕ ਦਮਕ ਹੋ ਰਹੀ ਸੀ।
Various kinds of colourful ornaments including Noopar and Kinkini looked splendid and there was the plastering of sandal on all the faces
ਮ੍ਰਿਦੁਡੋਲਤਬੋਲਤਬਾਤਮੁਖੰ
ਹੌਲੀ ਹੌਲੀ ਟੁਰ ਰਹੇ ਸਨ ਅਤੇ ਮੂੰਹ ਤੋਂ ਮਿਠੇ ਬੋਲ ਬੋਲ ਰਹੇ ਸਨ।
ਗ੍ਰਿਹਿਆਵਤਖੇਲਅਖੇਟਸੁਖੰ॥੩੫੦॥
(ਰਾਜਾ) ਸ਼ਿਕਾਰ ਖੇਡ ਕੇ ਘਰ ਆ ਰਿਹਾ ਸੀ ॥੩੫੦॥
All of them were moving an talking happily and were returning to their homes happily.350.
ਮੁਖਪੋਛਗੁਲਾਬਫੁਲੇਲਸੁਭੰ
ਗੁਲਾਬ (ਦੀ ਸੁਗੰਧੀ) ਅਤੇ ਉਤਮ ਫੁਲੇਲ ਨਾਲ ਮੂੰਹ ਚੋਪੜਿਆ ਹੋਇਆ ਸੀ।
ਕਲਿਕਜਲਸੋਹਤਚਾਰੁਚਖੰ
ਸੁੰਦਰ ਅੱਖਾਂ ਵਿਚ ਵਧੀਆ ਸੁਰਮਾ ਸ਼ੋਭ ਰਿਹਾ ਸੀ।
They were wiping the essences of rose and otto from their faces and there was comely antimony in their eyes
ਮੁਖਉਜਲਚੰਦਸਮਾਨਸੁਭੰ
ਮੁਖ ਚੰਦ੍ਰਮਾ ਵਾਂਗ ਸ਼ੋਭ ਰਿਹਾ ਸੀ।
ਅਵਿਲੋਕਿਛਕੇਗਣਗੰਧ੍ਰਬਿਸੰ॥੩੫੧॥
ਗਣਾਂ ਅਤੇ ਗੰਧਰਬਾਂ ਦੇ ਸੁਆਮੀ (ਉਸ ਨੂੰ) ਵੇਖ ਕੇ ਪ੍ਰਸੰਨ ਹੋ ਰਹੇ ਹਨ ॥੩੫੧॥
The pretty faces of al looked fine like ivory and even Ganas and Gandharvas were pleased to see them.351.
ਸੁਭਸੋਭਤਹਾਰਅਪਾਰਉਰੰ
ਗਲ ਵਿਚ ਪਾਏ ਬਹੁਤ ਸਾਰੇ ਹਾਰ ਸ਼ੁਭਾਇਮਾਨ ਸਨ।
ਤਿਲਕੰਦੁਤਿਕੇਸਰਚਾਰੁਪ੍ਰਭੰ
(ਮੱਥੇ ਉਤੇ ਲਗਿਆ) ਕੇਸਰ ਦਾ ਤਿਲਕ ਬਹੁਤ ਸੁੰਦਰ ਸਜ ਰਿਹਾ ਸੀ।
There were pretty necklaces around the necks of all and there were frontal marks of saffron on the foreheads of all
ਅਨਸੰਖਅਛੂਹਨਸੰਗਦਲੰ
ਅਣਗਿਣਤ ਫ਼ੌਜਾਂ ਨਾਲ ਲੈ ਕੇ,
ਤਿਹਜਾਤਭਏਸਨਸੈਨਮਗੰ॥੩੫੨॥
ਰਾਜਾ ਉਸ ਮਾਰਗ ਤੋਂ ਲੰਘ ਰਿਹਾ ਸੀ ॥੩੫੨॥
This enormous army was moving on that path.352.
ਫਿਰਿਆਇਗਏਤਿਹਪੈਂਡਮੁਨੰ
ਫਿਰ ਉਸ ਰਸਤੇ ਉਤੇ ਮੁਨੀ (ਦੱਤ) ਆ ਗਿਆ
ਕਲਿਬਾਜਤਸੰਖਨਨਾਦਧੁਨੰ
ਜਿਥੇ ਸੰਖ ਅਤੇ ਰਣਸਿੰਗੇ ਦੀ ਆਵਾਜ਼ ਹੋ ਰਹੀ ਸੀ।
ਅਵਿਲੋਕਿਤਹਾਇਕਬਾਨਗਰੰ
ਉਥੇ ਇਕ ਤੀਰ ਬਣਾਉਣ ਵਾਲਾ ਵੇਖਿਆ।
ਸਿਰਨੀਚਮਨੋਲਿਖਚਿਤ੍ਰਧਰੰ॥੩੫੩॥
(ਉਸ ਨੇ) ਸਿਰ ਨੀਵਾਂ ਕੀਤਾ ਹੋਇਆ ਸੀ ਮਾਨੋ ਕਿਸੇ ਨੇ ਚਿਤਰ ਬਣਾ ਕੇ ਧਰਿਆ ਹੋਵੇ ॥੩੫੩॥
The sage Dutt, blowing his conch reached on that path were he saw an arrow-maker with his bowed head, sitting like a portrait.353.
ਅਵਿਲੋਕਰਿਖੀਸਰਤੀਰਗਰੰ
ਮੁਨੀ ਨੇ ਨੀਵੀਂ ਪਾਈ (ਉਸ) ਪੁਰਸ਼ ਨੂੰ ਵੇਖ ਕੇ,
ਹਸਿਬੈਨਸੁਭਾਤਿਇਮੰਉਚਰੰ
ਹਸਦੇ ਹੋਇਆਂ ਇਸ ਤਰ੍ਹਾਂ ਬੋਲ ਉਚਾਰੇ
ਕਹੁਭੂਪਗਏਲੀਏਸੰਗਿਦਲੰ
ਕਿ ਫੌਜ ਨੂੰ ਨਾਲ ਲੈ ਕੇ ਰਾਜਾ ਕਿਧਰ ਨੂੰ ਗਿਆ ਹੈ।
ਕਹਿਓਸੋਗੁਰੂਅਵਿਲੋਕਦ੍ਰਿਗੰ॥੩੫੪॥
(ਉਸ ਨੇ ਉੱਤਰ ਵਿਚ) ਕਿਹਾ ਕਿ ਹੇ ਗੁਰੂ! ਮੈਂ ਅੱਖਾਂ ਨਾਲ ਉਸ ਨੂੰ ਨਹੀਂ ਵੇਖਿਆ ॥੩੫੪॥
The great sage, seeing him, said this, “Where had the king gone with his army?” That arrow-maker replied, “I have not seen anyone with my eyes.”354.
ਚਕਿਚਿਤਰਹੇਅਚਿਤਮੁਨੰ
(ਇਹ ਗੱਲ) ਸੁਣ ਕੇ ਮੁਨੀ ਦਾ ਚੰਚਲ ਚਿਤ ਹੈਰਾਨ ਹੋ ਗਿਆ।
ਅਨਖੰਡਤਪੀਨਹੀਜੋਗਡੁਲੰ
ਇਹ ਅਖੰਡ ਤਪਸਵੀ ਹੈ, (ਇਸ ਦਾ) ਯੋਗ ਅਡੋਲ ਹੈ।
The sage, seeing his stable mind, was wonder-struck
ਅਨਆਸਅਭੰਗਉਦਾਸਮਨੰ
(ਇਹ) ਆਸ ਤੋਂ ਰਹਿਤ ਹੈ ਅਤੇ (ਇਸ ਦਾ) ਨਾ ਭੰਗ ਹੋਣ ਵਾਲਾ ਮਨ ਵਿਰਕਤ ('ਉਦਾਸ') ਹੈ।
ਅਬਿਕਾਰਅਪਾਰਪ੍ਰਭਾਸਸਭੰ॥੩੫੫॥
(ਇਹ) ਵਿਕਾਰਾਂ ਤੋਂ ਰਹਿਤ, ਅਪਾਰ ਅਤੇ ਸਭ ਪਖੋਂ ਰੌਸ਼ਨ ਦਿਮਾਗ ਹੈ ॥੩੫੫॥
That complete and great ascetic never swerved that unattached person with vice-less mind was infinitely glorious.355.
ਅਨਭੰਗਪ੍ਰਭਾਅਨਖੰਡਤਪੰ
(ਇਸ ਦੀ) ਪ੍ਰਭਾ ਭੰਗ ਹੋਣ ਵਾਲੀ ਨਹੀਂ ਅਤੇ (ਇਸ ਦਾ) ਤਪ ਅਖੰਡ ਹੈ।
ਅਬਿਕਾਰਜਤੀਅਨਿਆਸਜਪੰ
(ਇਹ) ਵਿਕਾਰ ਤੋਂ ਰਹਿਤ ਜਤੀ ਅਤੇ ਇੱਛਾ ਰਹਿਤ ਜਾਪ ਕਰਨ ਵਾਲਾ ਹੈ।
Because of his complete austerity there glory on his face and he was like a vice-less celibate
ਅਨਖੰਡਬ੍ਰਤੰਅਨਡੰਡਤਨੰ
ਅਖੰਡ ਬ੍ਰਤ ਵਾਲਾ ਅਤੇ ਦੰਡ ਤੋਂ ਰਹਿਤ ਤਨ ਵਾਲਾ ਹੈ।