ਉਰਗੀਗੰਧ੍ਰਬੀਜਛਾਨੀ॥
ਸਰਪ-ਸ਼ਕਤੀ, ਗੰਧਰਬ-ਸ਼ਕਤੀ, ਯਕਸ਼-ਸ਼ਕਤੀ,
ਲੰਕੇਸੀਭੇਸੀਇੰਦ੍ਰਾਣੀ॥੩੩੩॥
ਮੰਦੋਦਰੀ ('ਲੰਕੇਸੀ') ਅਤੇ ਸਚੀ ਵਰਗੇ ਸਰੂਪ ਵਾਲੀ ਹੈ ॥੩੩੩॥
Even in the garb of Naga-girls, Gandharva-women, Yaksha-women and Indrani, she looked an extremely charming woman.333.
ਦ੍ਰਿਗਬਾਨੰਤਾਨੰਮਦਮਤੀ॥
(ਉਸ) ਮਦ-ਮਾਤੀ ਦੀਆਂ ਅੱਖਾਂ ਤੀਰਾਂ ਵਾਂਗ ਖਿਚੀਆਂ ਹੋਈਆਂ ਹਨ।
ਜੁਬਨਜਗਮਗਣੀਸੁਭਵੰਤੀ॥
ਜਗਮਗਾਉਂਦੇ ਜੋਬਨ ਵਾਲੀ ਹੈ, ਸ਼ੋਭਾਵੰਤੀ ਹੈ,
The eyes of that intoxicated youthful woman were tightened like the arrows and she was glistening with the radiance of youth
ਉਰਿਧਾਰੰਹਾਰੰਬਨਿਮਾਲੰ॥
ਗਲੇ ਵਿਚ ਬਨ-ਮਾਲਾ ਪਾਈ ਹੋਈ ਹੈ।
ਮੁਖਿਸੋਭਾਸਿਖਿਰੰਜਨਜ੍ਵਾਲੰ॥੩੩੪॥
ਮੁਖ ਦੀ ਸ਼ੋਭਾ ਮਾਨੋ ਅਗਨੀ ਦੀ ਲਾਟ ਹੋਵੇ ॥੩੩੪॥
She had worn a rosary around her neck and the glory of her face seemed like the gleaming fire.334.
ਛਤਪਤ੍ਰੀਛਤ੍ਰੀਛਤ੍ਰਾਲੀ॥
ਰਾਜ ਸਿੰਘਾਸਨ ਵਾਲੀ ('ਛਤ੍ਰਪਤੀ') ਛਤ੍ਰਾਣੀ, ਛਤ੍ਰ ਵਾਲੀ ਹੈ।
ਬਿਧੁਬੈਣੀਨੈਣੀਨ੍ਰਿਮਾਲੀ॥
ਕੋਇਲ ('ਬਿਧੁ') ਵਰਗੇ ਬੋਲਾਂ ਵਾਲੀ ਅਤੇ ਨਿਰਮਲ ਨੈਣਾਂ ਵਾਲੀ ਹੈ।
That queen of the earth was a canopied goddess and her eyes and words were pure
ਅਸਿਉਪਾਸੀਦਾਸੀਨਿਰਲੇਪੰ॥
ਤਲਵਾਰ (ਅਥਵਾ ਅਜਿਹੀ) ਉਪਾਸਨਾ ਕਰਨ ਵਾਲੀ ਨਿਰਲੇਪ ਦਾਸੀ ਹੈ।
ਬੁਧਿਖਾਨੰਮਾਨੰਸੰਛੇਪੰ॥੩੩੫॥
ਬੁੱਧੀ ਦੀ ਖਾਣ ਅਤੇ ਮਾਣ ਨੂੰ ਸਮੇਟਣ ਵਾਲੀ ਹੈ ॥੩੩੫॥
She was capable of alluring the demons, but she was the mine of learning and honour and lived unattached.335.
ਸੁਭਸੀਲੰਡੀਲੰਸੁਖਥਾਨੰ॥
ਸ਼ੁਭ ਸੁਭਾ ਅਤੇ ਡੀਲ ਡੌਲ ਵਾਲੀ ਹੈ, ਸੁਖ ਦਾ ਸਥਾਨ ਹੈ।
ਮੁਖਹਾਸੰਰਾਸੰਨਿਰਬਾਨੰ॥
ਮੁਖ ਪ੍ਰਸੰਨਤਾ ਦੀ ਰਾਸ ਵਾਂਗ ਅਤੇ ਨਿਰਬਾਨ ਸਰੂਪ ਵਾਲੀ ਹੈ।
She was good, gentle and a lady of fine features she was giver of comfort she smiled mildly
ਪ੍ਰਿਯਾਭਕਤਾਬਕਤਾਹਰਿਨਾਮੰ॥
ਪਿਆਰੀ ਭਗਤਨੀ ਅਤੇ ਹਰਿ ਨਾਮ ਨੂੰ ਉਚਾਰਨ ਵਾਲੀ।
ਚਿਤਲੈਣੀਦੈਣੀਆਰਾਮੰ॥੩੩੬॥
ਚਿਤ (ਦੀ ਚਿੰਤਾ) ਨੂੰ ਹਰਨ ਵਾਲੀ ਅਤੇ ਆਰਾਮ ਦੇਣ ਵਾਲੀ ਹੈ ॥੩੩੬॥
She was the devotee of her beloved she remembered the Name of the Lord she was alluring and pleasing.336.
ਪ੍ਰਿਯਭਕਤਾਠਾਢੀਏਕੰਗੀ॥
ਕੇਵਲ ਇਕ ਪਤੀ ('ਪ੍ਰਿਯ') ਦੀ ਭਗਤੀ ਕਰਨ ਲਈ ਸਥਿਤ ਹੈ।
ਰੰਗਏਕੈਰੰਗੈਸੋਰੰਗੀ॥
ਇਕੋ ਹੀ ਰੰਗ ਵਿਚ ਰੰਗੀ ਹੋਈ ਹੈ।
She was the devotee of her beloved and standing alone she was dyed in only one dye
ਨਿਰਬਾਸਾਆਸਾਏਕਾਤੰ॥
ਆਸ ਤੋਂ ਮੁਕਤ ਇਕਾਂਤ ਰਹਿਣ ਵਾਲੀ ਹੈ।
ਪਤਿਦਾਸੀਭਾਸੀਪਰਭਾਤੰ॥੩੩੭॥
ਪਤੀ ਦੀ ਦਾਸੀ ਅਤੇ ਪ੍ਰਭਾਤ ਵਰਗੀ ਭਾਸਦੀ ਹੈ ॥੩੩੭॥
She had no desire whatsoever and she was absorbed in the memory of her husband.337.
ਅਨਿਨਿੰਦ੍ਰਅਨਿੰਦਾਨਿਰਹਾਰੀ॥
ਨਿੰਦਰਾ ਤੋਂ ਰਹਿਤ, ਨਿੰਦਿਆ ਤੋਂ ਰਹਿਤ ਅਤੇ ਆਹਾਰ ਤੋਂ ਰਹਿਤ ਹੈ।
ਪ੍ਰਿਯਭਕਤਾਬਕਤਾਬ੍ਰਤਚਾਰੀ॥
ਪਤੀ ਦੀ ਭਗਤੀ ਕਰਨ ਵਾਲੀ ਅਤੇ ਬ੍ਰਤ-ਆਚਾਰ ਦਾ ਕਥਨ ਕਰਨ ਵਾਲੀ ਹੈ।
She neither slept nor ate food she was devotee of her beloved and a vow-observing lady
ਬਾਸੰਤੀਟੋਡੀਗਉਡੀਹੈ॥
ਬਸੰਤ, ਟੋਡੀ, ਗੌੜੀ,
ਭੁਪਾਲੀਸਾਰੰਗਗਉਰੀਛੈ॥੩੩੮॥
ਭੂਪਾਲੀ, ਸਾਰੰਗੀ, ਗੌਰੀ (ਆਦਿ) ਹੈ ॥੩੩੮॥
She was beautiful like Vasanti, Todi, Gauri, Bhupali, Sarang etc.338.
ਹਿੰਡੋਲੀਮੇਘਮਲਾਰੀਹੈ॥
ਹਿੰਡੋਲੀ, ਮੇਘ-ਮਲ੍ਹਾਰੀ,
ਜੈਜਾਵੰਤੀਗੌਡਮਲਾਰੀਛੈ॥
ਜੈਜਾਵੰਤੀ, ਗੌਡ-ਮਲ੍ਹਾਰੀ (ਰਾਗਨੀ) ਹੈ।
ਬੰਗਲੀਆਰਾਗੁਬਸੰਤੀਛੈ॥
ਬੰਗਲੀਆ ਜਾਂ ਬਸੰਤ ਰਾਗਨੀ ਹੈ,
ਬੈਰਾਰੀਸੋਭਾਵੰਤੀਹੈ॥੩੩੯॥
(ਜਾਂ) ਸ਼ੋਭਾਵਾਨ ਬੈਰਾੜੀ ਹੈ ॥੩੩੯॥
She was glorious like Hindol, Megh, Malhar, Jaijavanti, Gaur, Basant, Bairagi etc.339.
ਸੋਰਠਿਸਾਰੰਗਬੈਰਾਰੀਛੈ॥
ਸੋਰਠ ਜਾਂ ਸਾਰੰਗ (ਰਾਗਨੀ) ਜਾਂ ਬੈਰਾੜੀ ਹੈ।
ਪਰਜਕਿਸੁਧਮਲਾਰੀਛੈ॥
ਜਾਂ ਪਰਜ ਅਥਵਾ ਸ਼ੁੱਧ ਮਲ੍ਹਾਰੀ ਹੈ।
ਹਿੰਡੋਲੀਕਾਫੀਤੈਲੰਗੀ॥
ਹਿੰਡੋਲੀ, ਕਾਫੀ ਜਾਂ ਤੈਲੰਗੀ ਹੈ।
ਭੈਰਵੀਦੀਪਕੀਸੁਭੰਗੀ॥੩੪੦॥
ਭੈਰਵੀ, ਦੀਪਕੀ ਜਾਂ ਸ਼ੁਭ ਅੰਗਾਂ ਵਾਲੀ ਹੈ ॥੩੪੦॥
She was emotional like Sorath, Sarang, Bairai, Malhar, Hindol, Tailangi, Bhairavi and Deepak.340.
ਸਰਬੇਵੰਰਾਗੰਨਿਰਬਾਣੀ॥
ਸਾਰੇ ਰਾਗਾਂ ਦੇ ਰੂਪ ਵਾਲੀ, ਅਤੇ ਬੰਧਨਾਂ ਤੋਂ ਰਹਿਤ ਹੈ।
ਲਖਿਲੋਭੀਆਭਾਗਰਬਾਣੀ॥
ਹੰਕਾਰੀ ਸੁੰਦਰਤਾ ਵੀ (ਉਸ ਨੂੰ) ਵੇਖ ਕੇ ਲੋਭਾਇਮਾਨ ਹੋ ਰਹੀ ਹੈ।
She was expert in all musical modes and the beauty itself was getting allured on seeing her
ਜਉਕਥਉਸੋਭਾਸਰਬਾਣੰ॥
(ਜੇ) ਉਸ ਦੀ ਸਾਰੀ ਸ਼ੋਭਾ ਦਾ ਵਰਣਨ ਕਰਾਂ,
ਤਉਬਾਢੇਏਕੰਗ੍ਰੰਥਾਣੰ॥੩੪੧॥
ਤਾਂ ਇਕ ਗ੍ਰੰਥ ਵਧ ਜਾਂਦਾ ਹੈ ॥੩੪੧॥
If I describe her glory of all types, then there will be an extension of another volume.341.
ਲਖਿਤਾਮਦਤੰਬ੍ਰਤਚਾਰੀ॥
ਉਸ ਦੇ ਬ੍ਰਤ ਅਤੇ ਆਚਾਰ ਨੂੰ ਵੇਖ ਕੇ ਦੱਤ
ਸਬਲਗੇਪਾਨੰਜਟਧਾਰੀ॥
ਅਤੇ ਹੋਰ ਸਾਰੇ ਜਟਾ-ਧਾਰੀ (ਉਸ ਦੇ) ਚਰਨੀਂ ਲਗ ਗਏ ਹਨ।
That great vow-observing Dutt saw vow-observing lady and touched her feet alongwith other hermits with matted locks
ਤਨਮਨਭਰਤਾਕਰਰਸਭੀਨਾ॥
(ਕਿਉਂਕਿ) ਉਸ ਦਾ ਤਨ ਮਨ ਪਤੀ ਦੇ (ਪ੍ਰੇਮ) ਰਸ ਵਿਚ ਭਿਜਿਆ ਹੋਇਆ ਹੈ।
ਚਵਦਸਵੋਤਾਕੌਗੁਰੁਕੀਨਾ॥੩੪੨॥
ਉਸ ਨੂੰ (ਦੱਤ ਨੇ) ਚੌਦਵਾਂ ਗੁਰੂ ਕੀਤਾ ॥੩੪੨॥
He accepted that lady, being absorbed in the love of her husband with her body and mind, as his fourteenth Guru.342.
ਇਤਿਪ੍ਰਿਯਭਗਤਇਸਤ੍ਰੀਚਤੁਰਦਸਵਾਗੁਰੂਸਮਾਪਤੰ॥੧੪॥
ਇਥੇ 'ਪਤੀ ਦੀ ਭਗਤ' ਇਸਤਰੀ ਚੌਦਵੇਂ ਗੁਰੂ ਦਾ ਪ੍ਰਸੰਗ ਸਮਾਪਤ ॥੧੪॥
End of the description of the adoption of the fully-devoted lady as his fourteenth Guru.
ਅਥਬਾਨਗਰਪੰਧਰਵੋਗੁਰੂਕਥਨੰ॥
ਹੁਣ ਬਾਨ-ਗਰ ਪੰਦ੍ਰਹਵੇਂ ਗੁਰੂ ਦੇ ਪ੍ਰਸੰਗ ਦਾ ਕਥਨ
Now beings the description of the adoption of the Arrow-maker as his Fifteenth Guru
ਤੋਟਕਛੰਦ॥
ਤੋਟਕ ਛੰਦ:
TOTAK STANZA
ਕਰਿਚਉਦਸਵੋਂਗੁਰੁਦਤਮੁਨੰ॥
ਚੌਦਵਾਂ ਗੁਰੂ ਕਰ ਕੇ ਮੁਨੀ ਦੱਤ,
ਮਗਲਗੀਆਪੂਰਤਨਾਦਧੁਨੰ॥
(ਸੰਖ) ਨਾਦ ਕਰਦਾ ਹੋਇਆ ਰਾਹੇ ਪੈ ਗਿਆ ਹੈ।
Adopting the fourteenth Guru, the sage Dutt, blowing his conch, moved further
ਭ੍ਰਮਪੂਰਬਪਛਮਉਤ੍ਰਦਿਸੰ॥
ਪੂਰਬ, ਪੱਛਮ ਅਤੇ ਉੱਤਰ ਦਿਸ਼ਾਵਾਂ ਨੂੰ ਘੁੰਮ ਫਿਰ ਕੇ
ਤਕਿਚਲੀਆਦਛਨਮੋਨਇਸੰ॥੩੪੩॥
ਮਹਾ ਮੁਨੀ ਦੱਖਣ ਦਿਸ਼ਾ ਨੂੰ ਵੇਖਣ ਲਈ ਚਲ ਪਿਆ ਹੈ ॥੩੪੩॥
After wandering through the East, West and North and observing silence, he moved towards the Southern direction.343.
ਅਵਿਲੋਕਿਤਹਾਇਕਚਿਤ੍ਰਪੁਰੰ॥
ਉਥੇ (ਉਸ ਨੇ) ਚਿਤ੍ਰ ਨਾਂ ਦਾ ਇਕ ਨਗਰ ਵੇਖਿਆ,
ਜਨੁਕ੍ਰਾਤਿਦਿਵਾਲਯਸਰਬਹਰੰ॥
ਮਾਨੋ ਉਹ ਸਵਰਗ ('ਦਿਵਾਲਯ') ਦੀ ਚਮਕ ਦਮਕ ਨੂੰ ਹਰ ਰਿਹਾ ਹੋਵੇ।
There he saw a city of portraits, where there were temples everywhere
ਨਗਰੇਸਤਹਾਬਹੁਮਾਰਿਮ੍ਰਿਗੰ॥
(ਉਸ) ਨਗਰ ਦੇ ਸੁਆਮੀ ਨੇ ਬਹੁਤ ਸਾਰੇ ਹਿਰਨ,