GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 661
Display Settings
ਕਿਸੁਵ੍ਰਣੰਪ੍ਰਭਾਹੈ॥੩੨੧॥
ਜਾਂ ਸੋਨੇ ਦੀ ਸੁੰਦਰਤਾ ਹੈ ॥੩੨੧॥
She was like a portrait of gold with the golden effulgence.321.
ਕਿਪਦਮੰਦ੍ਰਿਗੀਹੈ
ਜਾਂ ਕਮਲ ਨੈਨੀ ਹੈ,
ਕਿਪਰਮੰਪ੍ਰਭੀਹੈ
ਜਾਂ ਬੜੀ ਪ੍ਰਭੁਤਾ ਵਾਲੀ ਹੈ,
She was lotus-eyed with supreme radiance
ਕਿਬੀਰਾਬਰਾਹੈ
ਜਾਂ ਸ੍ਰੇਸ਼ਠ ਵੀਰਾਂਗਨਾ ਹੈ,
ਕਿਸਸਿਕੀਸੁਭਾਹੈ॥੩੨੨॥
ਜਾਂ ਚੰਦ੍ਰਮਾ ਦੀ ਸ਼ੋਭਾ ਹੈ ॥੩੨੨॥
She was a heroine with moon-like temperament spreading coolness.322.
ਕਿਨਾਗੇਸਜਾਹੈ
ਜਾਂ ਸ਼ੇਸ਼ਨਾਗ ਦੀ ਪੁੱਤਰੀ ਹੈ,
ਨਾਗਨਪ੍ਰਭਾਹੈ
ਜਾਂ ਨਾਗਾਂ ਦੀ ਪ੍ਰਭਾ ਹੈ,
She was radiant like the queen of Nagas
ਕਿਨਲਨੰਦ੍ਰਿਗੀਹੈ
ਜਾਂ ਕਮਲ ਵਰਗੀਆਂ ਅੱਖਾਂ ਵਾਲੀ ਹੈ,
ਕਿਮਲਿਨੀਮ੍ਰਿਗੀਹੈ॥੩੨੩॥
ਜਾਂ ਹਿਰਨੀ ਦੀਆਂ (ਅੱਖਾਂ ਦੇ ਮਾਣ ਨੂੰ) ਮਸਲਣ ਵਾਲੀ ਹੈ ॥੩੨੩॥
Her eyes were like those of a doe or lotus.323.
ਕਿਅਮਿਤੰਪ੍ਰਭਾਹੈ
ਜਾਂ ਅਮਿਤ ਪ੍ਰਭਾ ਵਾਲੀ ਹੈ,
ਕਿਅਮਿਤੋਤਮਾਹੈ
ਜਾਂ ਅਮਿਤ ਉਤਮ ਹੈ,
She was a unique one with infinite radiance
ਕਿਅਕਲੰਕਰੂਪੰ
ਜਾਂ ਕਲੰਕ ਤੋਂ ਰਹਿਤ ਰੂਪ ਵਾਲੀ ਹੈ,
ਕਿਸਭਜਗਤਭੂਪੰ॥੩੨੪॥
ਜਾਂ ਜਗਤ ਦੀ ਰਾਜਾ ਹੈ ॥੩੨੪॥
Her unblemished beauty was the king of all the kings.324.
ਮੋਹਣੀਛੰਦ
ਮੋਹਣੀ ਛੰਦ:
MOHANI STANZA
ਜੁਬਣਮਯਮੰਤੀਸੁਬਾਲੀ
ਉਹ ਇਸਤਰੀ ਜੋਬਨ ਵਿਚ ਮਸਤੀ ਹੋਈ ਹੈ।
ਮੁਖਨੂਰੰਪੂਰੰਉਜਾਲੀ
ਮੁਖ ਉਤੇ ਨੂਰ ਦਾ ਪੂਰਾ ਉਜਾਲਾ ਹੈ।
There was radiant glory on the face of that youthful woman
ਮ੍ਰਿਗਨੈਣੀਬੈਣੀਕੋਕਿਲਾ
ਹਿਰਨ ਵਰਗੀਆਂ ਅੱਖਾਂ ਵਾਲੀ ਹੈ, ਕੋਇਲ ਦੇ ਸਮਾਨ ਬੋਲਾਂ ਵਾਲੀ ਹੈ,
ਸਸਿਆਭਾਸੋਭਾਚੰਚਲਾ॥੩੨੫॥
ਚੰਦ੍ਰਮਾ ਵਰਗੀ ਆਭਾ ਅਤੇ ਬਿਜਲੀ ਜਿਹੀ ਸ਼ੋਭਾ ਵਾਲੀ ਹੈ ॥੩੨੫॥
Her eyes were like a doe and the speech like a nightingale she was mercurial, youth and moon-faced.325.
ਘਣਿਮੰਝੈਜੈਹੈਚੰਚਾਲੀ
ਬਦਲ ਵਿਚ ਬਿਜਲੀ ਜਿਹੋ ਜਿਹਾ ਲਿਸ਼ਕਾਰਾ ਮਾਰਦੀ ਹੈ
ਮ੍ਰਿਦੁਹਾਸਾਨਾਸਾਖੰਕਾਲੀ
(ਉਸੇ ਤਰ੍ਹਾਂ ਉਸ ਦਾ) ਕੋਮਲ ਹਾਸਾ ਹੈ, ਉਸ ਦਾ ਨਕ ਭੈਰਵੀ ਸ਼ਕਤੀ ਰਖਣ ਵਾਲਾ ਹੈ।
Her laughter was like lightning amongst the clouds and her nostril was extremely glorious
ਚਖੁਚਾਰੰਹਾਰੰਕੰਠਾਯੰ
ਸੁੰਦਰ ਅੱਖਾਂ ('ਚਖ') ਹਨ, ਗਲੇ ਵਿਚ ਹਾਰ ਹੈ।
ਮ੍ਰਿਗਨੈਣੀਬੇਣੀਮੰਡਾਯੰ॥੩੨੬॥
ਹਿਰਨ ਵਰਗੀਆਂ ਅੱਖਾਂ ਵਾਲੀ ਹੈ ਅਤੇ ਬੇਣੀ ਸੁੰਦਰ ਢੰਗ ਨਾਲ ਗੁੰਦੀ ਹੋਈ ਹੈ ॥੩੨੬॥
She was wearing. Pretty necklaces and doe-eyed one had embellished her wrist nicely.326.
ਗਜਗਾਮੰਬਾਮੰਸੁਗੈਣੀ
ਹਾਥੀ ਦੀ ਤੋਰ ਵਾਲੀ ਅਤੇ ਆਕਾਸ਼ ਵਰਗੀ ਸੁੰਦਰ ਇਸਤਰੀ (ਪਰੀ) ਹੈ।
ਮ੍ਰਿਦਹਾਸੰਬਾਸੰਬਿਧਬੈਣੀ
ਉਸ ਦੀ ਕੋਮਲ ਹਾਸੀ ਹੈ ਅਤੇ ਕੋਇਲ ਵਰਗੇ ਬੋਲਾਂ ਵਾਲੀ ਹੈ।
That woman of elephant-gait was like a fascinating heavenly damsel and that sweetly smiling lady uttered very sweet words
ਚਖੁਚਾਰੰਹਾਰੰਨਿਰਮਲਾ
ਸੁੰਦਰ ਅੱਖਾਂ ਹਨ, ਨਿਰਮਲ ਹਾਰ (ਪਾਇਆ ਹੋਇਆ ਹੈ)।
ਲਖਿਆਭਾਲਜੀਚੰਚਲਾ॥੩੨੭॥
(ਉਸ ਦੀ) ਆਭਾ ਨੂੰ ਵੇਖ ਕੇ ਬਿਜਲੀ ਸ਼ਰਮਸਾਰ ਹੁੰਦੀ ਹੈ ॥੩੨੭॥
Seeing her pure diamond necklaces, the lightning was feeling shy.327.
ਦ੍ਰਿੜਧਰਮਾਕਰਮਾਸੁਕਰਮੰ
ਧਰਮ-ਕਰਮਾਂ ਅਤੇ ਸ਼ੁਭ ਕਰਮਾਂ ਵਿਚ ਦ੍ਰਿੜ੍ਹ ਹੈ।
ਦੁਖਹਰਤਾਸਰਤਾਜਾਣੁਧਰਮੰ
ਦੁਖਾਂ ਨੂੰ ਨਸ਼ਟ ਕਰਨ ਵਾਲੀ ਹੈ ਅਤੇ ਧਰਮ ਦੀ ਮਾਨੋ ਨਦੀ ਹੈ।
She was firm in her religion and performed good actions
ਮੁਖਨੂਰੰਭੂਰੰਸੁਬਾਸਾ
ਮੁਖ ਉਤੇ ਪੂਰੀ ਤਰ੍ਹਾਂ ਨੂਰ ਵਸ ਰਿਹਾ ਹੈ।
ਚਖੁਚਾਰੀਬਾਰੀਅੰਨਾਸਾ॥੩੨੮॥
(ਉਸ) ਬਾਲਿਕਾ ਦੀਆਂ ਅੱਖਾਂ ਸੁੰਦਰ ਹਨ ਅਤੇ ਆਸ ਤੋਂ ਰਹਿਤ ਹੈ ॥੩੨੮॥
She appeared as the remover of suffering in the way as if she was a stream of piety there was brilliance on her face and her body was completely healthy.328.
ਚਖੁਚਾਰੰਬਾਰੰਚੰਚਾਲੀ
ਬਿਜਲੀ ਵਰਗੀਆਂ ਸੁੰਦਰ ਅੱਖਾਂ ਵਾਲੀ ਹੈ।
ਸਤਧਰਮਾਕਰਮਾਸੰਚਾਲੀ
ਸਤਿ ਧਰਮ ਅਤੇ ਕਰਮ ਨੂੰ ਸੰਚਾਲਿਤ ਕੀਤਾ ਹੋਇਆ ਹੈ।
Dutt saw that beautiful and mercurial woman, who according to her actions was observing Sati Dharma (the conduct of truth)
ਦੁਖਹਰਣੀਦਰਣੀਦੁਖਦ੍ਵੰਦੰ
ਦੁਖ ਨਸ਼ਟ ਕਰਨ ਵਾਲੀ ਹੈ, ਦੁਅੰਦ ਦੇ ਦੁਖ ਨੂੰ ਦਲ ਸੁਟਣ ਵਾਲੀ ਹੈ।
ਪ੍ਰਿਯਾਭਕਤਾਬਕਤਾਹਰਿਛੰਦੰ॥੩੨੯॥
ਪਿਆਰੀ ਭਗਤਣੀ ਹੈ ਅਤੇ ਹਰਿ (ਦੇ ਯਸ਼) ਦੇ ਛੰਦਾਂ ਨੂੰ ਬੋਲਣ ਅਥਵਾ ਗਾਣ ਵਾਲੀ ਹੈ ॥੩੨੯॥
She was the remover of suffering and was loved by his beloved she composed and uttered the poetic stanxas.329.
ਰੰਭਾਉਰਬਸੀਆਘ੍ਰਿਤਾਚੀ
ਰੰਭਾ, ਉਰਬਸੀ, ਘ੍ਰਿਤਾਚੀ ਆਦਿ (ਵਰਗੀ ਸੁੰਦਰ) ਹੈ,
ਅਛੈਮੋਹਣੀਆਜੇਰਾਚੀ
ਮਨ ਨੂੰ ਮੋਹਣ ਵਾਲੀ ਹੈ, ਹੁਣੇ ਹੀ ਰਚੀ ਹੋਈ ਹੈ।
ਲਖਿਸਰਬੰਗਰਬੰਪਰਹਾਰੀ
(ਉਸ ਨੂੰ) ਵੇਖ ਕੇ ਸਾਰੀਆਂ ਨੇ ਹੰਕਾਰ ਨੂੰ ਖ਼ਤਮ ਕਰਨ ਵਾਲੀ ਸਮਝ ਲਿਆ
ਮੁਖਿਨੀਚੇਧਾਮੰਸਿਧਾਰੀ॥੩੩੦॥
ਅਤੇ ਮੁਖ ਨੀਵੇਂ ਕਰ ਕੇ ਘਰਾਂ ਨੂੰ ਚਲੀਆਂ ਗਈਆਂ ਹਨ ॥੩੩੦॥
She was fascinating like the heavenly damsels like Rambha, Urvashi, Mohinin etc. and these heavely damsels, seeing her, bowed their faces and feeling shy, they went back to their homes.330.
ਗੰਧਰਬੰਸਰਬੰਦੇਵਾਣੀ
ਸਾਰੀਆਂ ਗੰਧਰਬ ਇਸਤਰੀਆਂ, ਦੇਵਤਿਆਂ ਦੀਆਂ ਇਸਤਰੀਆਂ,
ਗਿਰਜਾਗਾਇਤ੍ਰੀਲੰਕਾਣੀ
ਗਿਰਜਾ, ਗਾਇਤ੍ਰੀ, ਮੰਦੋਦਰੀ ('ਲੰਕਾਣੀ')
ਸਾਵਿਤ੍ਰੀਚੰਦ੍ਰੀਇੰਦ੍ਰਾਣੀ
ਸਾਵਿਤ੍ਰੀ, ਚੰਦ੍ਰ-ਸ਼ਕਤੀ, ਸਚੀ, ਸੂਰਜ-ਸ਼ਕਤੀ ਆਦਿ
ਲਖਿਲਜੀਸੋਭਾਸੂਰਜਾਣੀ॥੩੩੧॥
(ਉਸ ਦੀ) ਸ਼ੋਭਾ ਨੂੰ ਵੇਖ ਕੇ ਸ਼ਰਮਿੰਦੀਆਂ ਹੋ ਰਹੀਆਂ ਹਨ ॥੩੩੧॥
The beautiful ladies like Ganddharva women, goddesses, Girja, Gayatri, Mandoddari, Savitri, Shachi etc. seeing her glory felt shy.331.
ਨਾਗਣੀਆਨ੍ਰਿਤਿਆਜਛਾਣੀ
ਨਾਗ-ਕੰਨਿਆਵਾਂ, ਕਿੰਨਰਾਂ ਅਤੇ ਯਕਸ਼ਾਂ ਦੀਆਂ ਕੰਨਿਆਵਾਂ,
ਪਾਪਾਪਾਵਿਤ੍ਰੀਪਬਾਣੀ
ਪਾਪਾਂ ਤੋਂ ਪਵਿਤ੍ਰ ਪਾਰਬਤੀ,
ਪਈਸਾਚਪ੍ਰੇਤੀਭੂਤੇਸੀ
ਪਿਸਾਚ, ਪ੍ਰੇਤ, ਭੂਤ ਸ਼ਕਤੀਆਂ,
ਭਿੰਭਰੀਆਭਾਮਾਭੂਪੇਸੀ॥੩੩੨॥
ਭਿੰਬਰੀ, ਭਾਮਾ ਅਤੇ ਰਾਜ ਸ਼ਕਤੀਆਂ (ਉਸ ਦੇ ਸਾਹਮਣੇ ਫਿਕੀਆਂ ਹਨ) ॥੩੩੨॥
The Naga-girls,, the Yaksha women, the ghost, fiends, and Gana Women all were devoid of radiance before her.332.
ਬਰਬਰਣੀਹਰਣੀਸਬਦੁਖੰ
ਸ੍ਰੇਸ਼ਠ ਵਰ ਦੇਣ ਵਾਲੀ, ਸਾਰਿਆਂ ਦੁਖਾਂ ਨੂੰ ਹਰਨ ਵਾਲੀ,
ਸੁਖਕਰਨੀਤਰੁਣੀਸਸਿਮੁਖੰ
ਸੁਖਾਂ ਨੂੰ ਕਰਨ ਵਾਲੀ, ਚੰਦ੍ਰਮੁਖੀ ਮੁਟਿਆਰ,
That comely lady was the remover of all sufferings, giver of happiness and moon-faced