ਕਿਆਕਾਸਉਤਰੀ॥੩੦੩॥
ਜਾਂ ਆਕਾਸ਼ ਤੋਂ ਉਤਰੀ ਹੋਈ (ਪਰੀ) ਹੈ ॥੩੦੩॥
She looked like Megh-Malhar, or Gauri Dhamar or the daughter of Hindol, descending from the sky.303.
ਸੁਸਊਹਾਗਵੰਤੀ॥
ਉਹ ਸੁਹਾਗਵੰਤੀ ਹੈ,
ਕਿਪਾਰੰਗਗੰਤੀ॥
ਜਾਂ ਪਾਰ ਦੀ ਜਾਣਨ ਵਾਲੀ ਹੈ,
ਕਿਖਟਸਾਸਤ੍ਰਬਕਤਾ॥
ਜਾਂ ਛੇ ਸ਼ਾਸਤ੍ਰਾਂ ਦਾ ਕਥਨ ਕਰਨ ਵਾਲੀ ਹੈ,
ਕਿਨਿਜਨਾਹਭਗਤਾ॥੩੦੪॥
ਜਾਂ ਆਪਣੇ ਪਤੀ ਦੀ ਭਗਤੀ ਕਰਨ ਵਾਲੀ ਹੈ ॥੩੦੪॥
That fortunate woman was engrossed in arts and absorbed in Shastras she was the devotee of her Lord.304.
ਕਿਰੰਭਾਸਚੀਹੈ॥
ਜਾਂ ਰੰਭਾ ਹੈ, ਜਾਂ ਸਚੀ ਹੈ,
ਕਿਬ੍ਰਹਮਾਰਚੀਹੈ॥
ਜਾਂ ਬ੍ਰਹਮਾ ਦੀ ਰਚੀ ਹੋਈ ਹੈ,
ਕਿਗੰਧ੍ਰਬਣੀਛੈ॥
ਜਾਂ ਗੰਧਰਬ ਇਸਤਰੀ ਹੈ,
ਕਿਬਿਦਿਆਧਰੀਛੈ॥੩੦੫॥
ਜਾਂ ਵਿਦਿਆਧਰ (ਦੇਵਤਿਆਂ ਵਿਚੋਂ ਕਿਸੇ ਦੀ) ਧੀ-ਭੈਣ ਜਾਂ ਇਸਤਰੀ ਹੈ ॥੩੦੫॥
She was looking like Rambha, Shachi, the special creation of Brahma, Gandharva woman or the daughter of Vidyadhars.305.
ਕਿਰੰਭਾਉਰਬਸੀਛੈ॥
ਜਾਂ ਰੰਭਾ ਜਾਂ ਉਰਬਸੀ ਹੈ,
ਕਿਸੁਧੰਸਚੀਛੈ॥
ਜਾਂ ਸਹੀ ਸਚੀ ਹੈ,
ਕਿਹੰਸਏਸ੍ਵਰੀਹੈ॥
ਜਾਂ ਹੰਸ ਦੀ ਸੁਆਮਨੀ (ਭਾਵ ਸਰਸਵਤੀ) ਹੈ,
ਕਿਹਿੰਡੋਲਕਾਛੈ॥੩੦੬॥
ਜਾਂ ਹਿੰਡੋਲ ਰਾਗ ਦੀ ਰਾਗਨੀ ਹੈ ॥੩੦੬॥
She, seemed swinging like Rambha, Urvashi and Shachi.306.
ਕਿਗੰਧ੍ਰਬਣੀਹੈ॥
ਜਾਂ ਗੰਧਰਬ ਇਸਤਰੀ ਹੈ,
ਕਿਬਿਦਿਆਧਰੀਹੈ॥
ਜਾਂ ਵਿਦਿਆਧਰੀ (ਦੇਵਤਿਆਂ ਵਿਚੋਂ ਕਿਸੇ ਦੀ) ਧੀ, ਭੈਣ ਜਾਂ ਇਸਤਰੀ ਹੈ,
ਕਿਰਾਜਹਿਸਿਰੀਛੈ॥
ਜਾ ਰਾਜੇਸ਼ਵਰੀ (ਲੱਛਮੀ) ਹੈ,
ਕਿਰਾਜਹਿਪ੍ਰਭਾਛੈ॥੩੦੭॥
ਜਾਂ ਪ੍ਰਭਾ ਹੀ ਬਿਰਾਜਮਾਨ ਹੈ ॥੩੦੭॥
She looked like a Gandharva woman, like the daughter of Vidyadhars or the queen combined with royal glory.307.
ਕਿਰਾਜਾਨਜਾਹੈ॥
ਜਾਂ ਰਾਜ-ਪੁੱਤਰੀ ਹੈ,
ਕਿਰੁਦ੍ਰੰਪ੍ਰਿਆਹੈ॥
ਜਾਂ ਸ਼ਿਵ ਦੀ ਪਿਆਰੀ ਹੈ,
ਕਿਸੰਭਾਲਕਾਛੈ॥
ਜਾਂ ਵਿਭੂਤੀ ਵਾਲੀ ('ਸੰਭਲਕਾ') ਹੈ,
ਕਿਸੁਧੰਪ੍ਰਭਾਛੈ॥੩੦੮॥
ਜਾਂ ਨਿਰੋਲ ਪ੍ਰਭਾ ਹੈ ॥੩੦੮॥
She seemed like a princes or like Parvati, the beloved of Rudra and seemed like pure light-incarnate.308.
ਕਿਅੰਬਾਲਿਕਾਛੈ॥
ਜਾਂ ਅੰਬਾਲਿਕਾ ਹੈ,
ਕਿਆਕਰਖਣੀਛੈ॥
ਜਾਂ ਆਕਰਸ਼ਣ ਕਰਨ ਵਾਲੀ ਸ਼ਕਤੀ ਹੈ,
She was a fascinating beautiful woman
ਕਿਚੰਚਾਲਕਛੈ॥
ਜਾਂ ਚੰਚਲਤਾ ਦੀ ਸ਼ਕਤੀ ਹੈ,
ਕਿਚਿਤ੍ਰੰਪ੍ਰਭਾਹੈ॥੩੦੯॥
ਜਾਂ ਪ੍ਰਭਾ ਦੀ ਮੂਰਤੀ ਹੈ ॥੩੦੯॥
She appeared like a mercurial woman, portrait-like and glorious.309.
ਕਿਕਾਲਿੰਦ੍ਰਕਾਛੈ॥
ਜਾਂ ਜਮਨਾ (ਕਾਲਿੰਦ੍ਰਕਾ) ਨਦੀ ਹੈ,
ਕਿਸਾਰਸ੍ਵਤੀਹੈ॥
ਜਾਂ ਸਰਸਵਤੀ ਹੈ,
ਕਿਧੌਜਾਨ੍ਰਹਵੀਹੈ॥
ਜਾਂ ਜਾਨ੍ਹਵੀ (ਗੰਗਾ) ਨਦੀ ਹੈ,
ਕਿਧੌਦੁਆਰਕਾਛੈ॥੩੧੦॥
ਜਾਂ ਦੁਆਰਕਾ (ਪੁਰੀ) ਹੈ ॥੩੧੦॥
She was looking beautiful like the rivers, Ganges, Yamuna and Sarasvati or the city of Dwarka.310.
ਕਿਕਾਲਿੰਦ੍ਰਜਾਛੈ॥
ਜਾਂ ਜਮਨਾ ਦੀ ਪੁੱਤਰੀ ਹੈ,
ਕਿਕਾਮੰਪ੍ਰਭਾਛੈ॥
ਜਾਂ ਕਾਮ ਦੀ ਸੁੰਦਰਤਾ ਹੈ,
ਕਿਕਾਮਏਸਵਰੀਹੈ॥
ਜਾਂ ਕਾਮ ਦੀ ਰਾਣੀ (ਰਤੀ) ਹੈ,
ਕਿਇੰਦ੍ਰਾਨੁਜਾਹੈ॥੩੧੧॥
ਜਾਂ ਇੰਦ੍ਰਾ (ਲੱਛਮੀ ਦੀ ਭੈਣ) ਹੈ ॥੩੧੧॥
She was looking like Yamuna, Kankala, Kameshwari and Indrani.311.
ਕਿਭੈਖੰਡਣੀਛੈ॥
ਜਾਂ ਡਰ ਨੂੰ ਨਸ਼ਟ ਕਰਨ ਵਾਲੀ ਹੈ,
ਕਿਖੰਭਾਵਤੀਹੈ॥
ਜਾਂ ਖੰਭਾਵਤੀ ਹੈ,
ਕਿਬਾਸੰਤਨਾਰੀ॥
ਜਾਂ ਬਸੰਤ ਰੂਪ ਇਸਤਰੀ ਹੈ,
ਕਿਧਰਮਾਧਿਕਾਰੀ॥੩੧੨॥
ਜਾਂ ਧਰਮ ਦੀ ਅਧਿਕਾਰੀ ਇਸਤਰੀ ਹੈ ॥੩੧੨॥
She was the destroyer of fear, a pillar-like damsel, a spring-lady or an authoritative woman.312.
ਕਿਪਰਮਹਪ੍ਰਭਾਛੈ॥
ਜਾਂ ਬਹੁਤ ਵੱਡੀ ਪ੍ਰਭਾ ਹੈ,
ਕਿਪਾਵਿਤ੍ਰਤਾਛੈ॥
ਜਾਂ ਪਵਿਤ੍ਰਤਾ ਹੈ,
She was illustrious, pure and like enlightning effulgence
ਕਿਆਲੋਕਣੀਹੈ॥
ਜਾਂ ਆਲੋਕਿਤ (ਪ੍ਰਕਾਸ਼ਿਤ) ਕਰਨ ਵਾਲੀ ਹੈ,
ਕਿਆਭਾਪਰੀਹੈ॥੩੧੩॥
ਜਾਂ ਆਭਾਯੁਕਤ ਪੁਰੀ ਹੈ ॥੩੧੩॥
She was a glorious fairy.313.
ਕਿਚੰਦ੍ਰਾਮੁਖੀਛੈ॥
ਜਾਂ ਚੰਦ੍ਰਮੁਖੀ ਹੈ,
ਕਿਸੂਰੰਪ੍ਰਭਾਛੈ॥
ਜਾਂ ਸੂਰਜ ਦੀ ਪ੍ਰਭਾ ਵਾਲੀ ਹੈ,
She was glorious like the moon and the sun
ਕਿਪਾਵਿਤ੍ਰਤਾਹੈ॥
ਜਾਂ ਪਵਿਤ੍ਰਤਾ ਹੈ,
ਕਿਪਰਮੰਪ੍ਰਭਾਹੈ॥੩੧੪॥
ਜਾਂ ਬਹੁਤ ਚਮਕ ਦਮਕ ਵਾਲੀ ਹੈ ॥੩੧੪॥
She was supremely immaculate and radiant.314,
ਕਿਸਰਪੰਲਟੀਹੈ॥
ਜਾਂ ਨਾਗਨ ਵਰਗੀਆਂ ਜ਼ੁਲਫ਼ਾਂ ਵਾਲੀ ਹੈ,
ਕਿਦੁਖੰਕਟੀਹੈ॥
ਜਾਂ ਦੁਖਾਂ ਨੂੰ ਕਟਣ ਵਾਲੀ ਹੈ,
She was a Naga-girl and the destroyer of all sufferings
ਕਿਚੰਚਾਲਕਾਛੈ॥
ਜਾਂ ਬਿਜਲੀ ਦੀ ਚਮਕ ਹੈ,
ਕਿਚੰਦ੍ਰੰਪ੍ਰਭਾਛੈ॥੩੧੫॥
ਜਾਂ ਚੰਦ੍ਰਮਾ ਦੀ ਪ੍ਰਭਾ ਹੈ ॥੩੧੫॥
She was mercurial and glorious.315.
ਕਿਬੁਧੰਧਰੀਹੈ॥
ਜਾਂ ਬੁੱਧੀ ਨੂੰ ਧਾਰਨ ਕਰਨ ਵਾਲੀ ਹੈ,
ਕਿਕ੍ਰੁਧੰਹਰੀਹੈ॥
ਜਾਂ ਕ੍ਰੋਧ ਨੂੰ ਨਸ਼ਟ ਕਰਨ ਵਾਲੀ ਹੈ,
She was Sarasvati-incarnate, destroyer of anger, having long hair
ਕਿਛਤ੍ਰਾਲਕਾਛੈ॥
ਜਾਂ ਛਤ੍ਰਾਣੀ ਹੈ,
ਕਿਬਿਜੰਛਟਾਹੈ॥੩੧੬॥
ਜਾਂ ਬਿਜਲੀ ਦੀ ਚਮਕ ਹੈ ॥੩੧੬॥
She was like the flash of lighning.316.
ਕਿਛਤ੍ਰਾਣਵੀਹੈ॥
ਜਾਂ ਛਾਤ੍ਰ-ਬਿਰਤੀ ਵਾਲੀ (ਪ੍ਰਚੰਡ ਇਸਤਰੀ) ਹੈ,
ਕਿਛਤ੍ਰੰਧਰੀਹੈ॥
ਜਾਂ ਛਤ੍ਰ ਨੂੰ ਧਾਰਨ ਕਰਨ ਵਾਲੀ ਹੈ,
ਕਿਛਤ੍ਰੰਪ੍ਰਭਾਹੈ॥
ਜਾਂ ਛਤ੍ਰੀਆਂ ਦੀ ਪ੍ਰਭਾ ਹੈ,
ਕਿਛਤ੍ਰੰਛਟਾਹੈ॥੩੧੭॥
ਜਾਂ ਛਤ੍ਰੀਆਂ ਦੀ ਚਮਕ ਹੈ ॥੩੧੭॥
She was a Kshatriya woman, a canopied queen and a glorious and beautiful damsel like the canopy.317.
ਕਿਬਾਨੰਦ੍ਰਿਗੀਹੈ॥
ਜਾਂ ਤੀਰਾਂ ਵਰਗੀਆਂ ਅੱਖਾਂ ਵਾਲੀ ਹੈ,
ਨੇਤ੍ਰੰਮ੍ਰਿਗੀਹੈ॥
ਜਾਂ ਹਿਰਨ ਵਰਗੀਆਂ ਅੱਖਾਂ ਵਾਲੀ ਹੈ,
ਕਿਕਉਲਾਪ੍ਰਭਾਹੈ॥
ਜਾਂ ਕਮਲ ਫੁਲ ਦੀ ਪ੍ਰਭੁਤਾ ਵਾਲੀ ਹੈ,
ਨਿਸੇਸਾਨਨੀਛੈ॥੩੧੮॥
ਜਾਂ ਚੰਦ੍ਰਮਾ ਵਰਗੇ ਮੁਖ ਵਾਲੀ ਹੈ ॥੩੧੮॥
Her doe-like eyes worked like arrows and she was pretty like the radiance of lotus or the moonbeams.318.
ਕਿਗੰਧ੍ਰਬਣੀਹੈ॥
ਜਾਂ ਗੰਧਰਬ ਇਸਤਰੀ ਹੈ,
ਕਿਬਿਦਿਆਧਰੀਛੈ॥
ਜਾਂ ਵਿਦਿਆਧਰ (ਦੇਵਤਿਆਂ ਦੀ) ਪੁੱਤਰੀ, ਭੈਣ ਜਾਂ ਇਸਤਰੀ ਹੈ,
ਕਿਬਾਸੰਤਨਾਰੀ॥
ਜਾਂ ਬਸੰਤ ਰਾਗ ਦੀ ਰਾਗਨੀ ਹੈ,
ਕਿਭੂਤੇਸਪਿਆਰੀ॥੩੧੯॥
ਜਾਂ ਸ਼ਿਵ ਦੀ ਪਿਆਰੀ ਹੈ ॥੩੧੯॥
She was a Gandharva woman or a Vidyadhar girl or the spring like lady or a beloved of all the people.319.
ਕਿਜਾਦ੍ਵੇਸਨਾਰੀ॥
ਜਾਂ ਜਾਦਵ-ਪਤੀ (ਕ੍ਰਿਸ਼ਨ) ਦੀ ਇਸਤਰੀ (ਰਾਧਾ) ਹੈ,
ਕਿਪੰਚਾਲਬਾਰੀ॥
ਜਾਂ ਪੰਚਾਲ ਦੇਸ਼ ਦੀ ਬਾਲਕਾ (ਦ੍ਰੋਪਦੀ) ਹੈ,
She was the beloved of Yadveshwar (Krishna) and a charming woman like Draupadi
ਕਿਹਿੰਡੋਲਕਾਛੈ॥
ਜਾਂ ਹਿੰਡੋਲ ਰਾਗ ਦੀ ਰਾਗਨੀ ਹੈ,
ਕਿਰਾਜਹਸਿਰੀਹੈ॥੩੨੦॥
ਜਾਂ ਰਾਜ ਲੱਛਮੀ ਹੈ ॥੩੨੦॥
She appeared like the chief queen swinging in a swing.320.
ਕਿਸੋਵਰਣਪੁਤ੍ਰੀ॥
ਜਾਂ ਸੋਨੇ ਦੀ ਪੁਤਲੀ ਹੈ,
ਕਿਆਕਾਸਉਤ੍ਰੀ॥
ਜਾਂ ਆਕਾਸ਼ ਤੋਂ ਹੇਠਾਂ ਉਤਰੀ ਹੋਈ ਹੈ,
She, being studded with gold, seemed to be descending from the sky
ਕਿਸ੍ਵਰਣੀਪ੍ਰਿਤਾਹੈ॥
ਜਾਂ ਸੋਨੇ ਦੀ ਮੂਰਤੀ (ਪ੍ਰਿਤਮਾ) ਹੈ,