ਚਤੁਰਬੇਦਚਰਚਾ॥੨੫੭॥
ਚੌਹਾਂ ਵੇਦਾਂ ਦੀ ਚਰਚਾ ਹੁੰਦੀ ਹੈ ॥੨੫੭॥
He made offerings to the goddess and there was the discussion about the four Vedas.257.
ਸ੍ਰੁਤੰਸਰਬਪਾਠੰ॥
ਸਾਰਿਆਂ ਵੇਦਾਂ ਦਾ ਪਾਠ ਕਰਦਾ ਹੈ,
ਸੁਸੰਨ੍ਯਾਸਰਾਠੰ॥
ਉਹ ਸੰਨਿਆਸ ਦਾ ਰਾਠ ਹੈ,
Recitation of all the Shrutis was performed for that Sannyas at the suitable place
ਮਹਾਜੋਗਨ੍ਯਾਸੰ॥
ਮਹਾਨ ਯੋਗ ਦਾ ਅਭਿਆਸ ਕਰਨ ਵਾਲਾ ਹੈ
ਸਦਾਈਉਦਾਸੰ॥੨੫੮॥
ਅਤੇ ਸਦਾ ਉਦਾਸ ਰਹਿਣ ਵਾਲਾ ਹੈ ॥੨੫੮॥
The great practices of Yoga were held and there was atmosphere of detachment.258.
ਖਟੰਸਾਸਤ੍ਰਚਰਚਾ॥
ਛੇਆਂ ਸ਼ਾਸਤ੍ਰਾਂ ਦੀ ਚਰਚਾ ਹੁੰਦੀ ਹੈ,
ਰਟੈਬੇਦਅਰਚਾ॥
ਵੇਦਾਂ ਨੂੰ ਰਟਦੇ ਅਤੇ ਪੂਜਾ ਕਰਦਾ ਹੈ,
ਮਹਾਮੋਨਮਾਨੀ॥
ਮਹਾਨ ਮੌਨ ਦੇ ਮਾਣ ਵਾਲਾ ਹੈ
ਕਿਸੰਨ੍ਯਾਸਧਾਨੀ॥੨੫੯॥
ਅਤੇ ਸੰਨਿਆਸ ਨੂੰ ਧਾਰਨ ਕਰਨ ਵਾਲਾ ਹੈ ॥੨੫੯॥
There was discussion of six Shastras and the recitation of the Vedas and the Sannyasis observed great silence.259.
ਚਲਾਦਤਆਗੈ॥
ਦੱਤ ਅਗੇ ਤੁਰ ਪਿਆ,
ਲਖੇਪਾਪਭਾਗੈ॥
(ਜਿਸ ਨੂੰ) ਵੇਖ ਕੇ ਪਾਪ ਭਜ ਗਏ।
Then Dutt move still further and seeing him, the sins fled away
ਲਖੀਏਕਕੰਨਿਆ॥
(ਉਸ ਨੇ) ਇਕ ਕੰਨਿਆ ਨੂੰ ਵੇਖਿਆ
ਤਿਹੂੰਲੋਗਧੰਨਿਆ॥੨੬੦॥
ਜੋ ਤਿੰਨਾਂ ਲੋਕਾਂ ਵਿਚ ਧੰਨ ਹੈ ॥੨੬੦॥
There he was a girl, making the three worlds blessed ones.260.
ਮਹਾਬ੍ਰਹਮਚਾਰੀ॥
(ਦੱਤ) ਵੱਡਾ ਬ੍ਰਹਮਚਾਰੀ ਹੈ,
ਸੁਧਰਮਾਧਿਕਾਰੀ॥
ਸ੍ਰੇਸ਼ਠ ਧਰਮ ਦਾ ਅਧਿਕਾਰੀ ਹੈ।
ਲਖੀਪਾਨਿਵਾਕੇ॥
ਉਸ (ਬਾਲਿਕਾ ਦੇ) ਹੱਥ ਵਿਚ
ਗੁਡੀਬਾਲਿਤਾਕੇ॥੨੬੧॥
ਇਕ ਗੁੱਡੀ ਵੇਖੀ ਹੈ ॥੨੬੧॥
This authority of Dharma and the great celibate saw a doll in her hand.261.
ਖਿਲੈਖੇਲਤਾਸੋ॥
(ਉਹ) ਉਸ ਨਾਲ ਖੇਡਦੀ ਹੈ।
ਇਸੋਹੇਤਵਾਸੋ॥
(ਉਸ ਨਾਲ) ਇਸ ਤਰ੍ਹਾਂ ਦਾ ਹਿਤ ਹੈ
ਪੀਐਪਾਨਿਨਆਵੈ॥
ਕਿ (ਉਹ) ਪਾਣੀ ਪੀਣ ਲਈ ਨਹੀਂ ਆਉਂਦੀ
ਇਸੋਖੇਲਭਾਵੈ॥੨੬੨॥
ਅਤੇ ਇਸੇ (ਗੁੱਡੀ ਦੀ) ਖੇਡ (ਉਸ ਨੂੰ) ਚੰਗੀ ਲਗਦੀ ਹੈ ॥੨੬੨॥
She was playing with it and she loved it so much that she drank water and continued to play with it.262.
ਗਏਮੋਨਿਮਾਨੀ॥
ਮਹਾਨ ਮੌਨ ਵਾਲਾ (ਦੱਤ) ਉਥੇ ਗਿਆ
ਤਰੈਦਿਸਟਆਨੀ॥
ਅਤੇ (ਉਸ ਬਾਲਕਾ ਨੂੰ) ਨਜ਼ਰ ਹੇਠ ਲਿਆਂਦਾ।
ਨਬਾਲਾਨਿਹਾਰ੍ਯੋ॥
(ਪਰ ਉਸ) ਬਾਲਕਾ ਨੇ (ਇਸ ਵਲ) ਨਾ ਵੇਖਿਆ ਹੈ
ਨਖੇਲੰਬਿਸਾਰ੍ਯੋ॥੨੬੩॥
ਅਤੇ ਨਾ ਹੀ ਖੇਡ ਨੂੰ ਵਿਸਾਰਿਆ ਹੈ ॥੨੬੩॥
All those silence-observing Yogis went to that side and they saw her, but that girl did not see them and did not stop playing,263.
ਲਖੀਦਤਬਾਲਾ॥
ਦੱਤ ਨੇ (ਉਹ) ਕੁੜੀ ਵੇਖੀ,
ਮਨੋਰਾਗਮਾਲਾ॥
ਮਾਨੋ ਰਾਗ ਮਾਲਾ ਹੋਵੇ।
The teeth the girl were like the garland of flowers
ਰੰਗੀਰੰਗਿਖੇਲੰ॥
ਉਹ ਖੇਡ ਵਿਚ ਪੂਰੀ ਤਰ੍ਹਾਂ ਮਗਨ ਸੀ,
ਮਨੋਨਾਗ੍ਰਬੇਲੰ॥੨੬੪॥
ਮਾਨੋ ਪਾਨ ਦੀ ਬੇਲ (ਵਾਂਗ ਕੋਮਲ) ਹੋਵੇ ॥੨੬੪॥
She was absorbed in frolic like the creeper clinging to the tree.264.
ਤਬੈਦਤਰਾਯੰ॥
ਤਦ ਦੱਤ ਰਾਜ ਨੇ ਉਸ ਨੂੰ ਜਾ ਕੇ ਵੇਖਿਆ
ਲਖੇਤਾਸਜਾਯੰ॥
ਅਤੇ ਉਸ ਨੂੰ ਗੁਰੂ ਧਾਰਨ ਕੀਤਾ (ਅਤੇ ਕਿਹਾ ਕਿ)
ਗੁਰੂਤਾਸਕੀਨਾ॥
ਮਹਾ ਮੰਤ੍ਰ ਵਿਚ (ਇੰਜ) ਭਿਜ ਜਾਣਾ ਚਾਹੀਦਾ ਹੈ
ਮਹਾਮੰਤ੍ਰਭੀਨਾ॥੨੬੫॥
(ਜਿਹੋ ਜਿਹੀ ਇਹ ਬਾਲਕਾ ਖੇਡ ਵਿਚ ਭਿਜੀ ਹੋਈ ਹੈ) ॥੨੬੫॥
Then Dutt, seeing her, eulogized her and accepting her as his Guru, he was absorbed in his great mantra.265.
ਗੁਰੂਤਾਸਜਾਨ੍ਯੋ॥
ਉਸ ਨੂੰ ਗੁਰੂ ਜਾਣ ਲਿਆ।
ਇਮੰਮੰਤ੍ਰਠਾਨ੍ਰਯੋ॥
ਇਸ ਤਰ੍ਹਾਂ ਮੰਤ੍ਰ ਦ੍ਰਿੜ੍ਹ ਕਰ ਲਿਆ।
He accepted her as his Guru and in this way, adopted the mantra
ਦਸੰਦ੍ਵੈਨਿਧਾਨੰ॥
ਬਾਰ੍ਹਵਾਂ ਖ਼ਜ਼ਾਨਾ ਰੂਪ ਗੁਰੂ
ਗੁਰੂਦਤਜਾਨੰ॥੨੬੬॥
ਦੱਤ ਨੇ (ਉਸ ਨੂੰ) ਜਾਣ ਲਿਆ ॥੨੬੬॥
In this way, Dutt adopted his twelfth Guru.266.
ਰੁਣਝੁਣਛੰਦ॥
ਰੁਣਝੁਣ ਛੰਦ:
RUNJHUN STANZA
ਲਖਿਛਬਿਬਾਲੀ॥
ਬਾਲਕਾ ਦੀ ਛਬੀ ਨੂੰ ਵੇਖਿਆ
ਅਤਿਦੁਤਿਵਾਲੀ॥
ਜੋ ਬਹੁਤ ਅਧਿਕ ਜੋਤਿ ਵਾਲੀ ਸੀ।
The beauty of that girl was unique and marvelous
ਅਤਿਭੁਤਰੂਪੰ॥
(ਉਸ ਦਾ) ਅਦਭੁਤ ਰੂਪ ਸੀ,
ਜਣੁਬੁਧਿਕੂਪੰ॥੨੬੭॥
ਮਾਨੋ ਬੁੱਧੀ ਦਾ ਖੂਹ ਹੋਵੇ ॥੨੬੭॥
She appeared to be a store of intellect the sage saw her.267.
ਫਿਰਫਿਰਪੇਖਾ॥
(ਉਸ ਨੂੰ) ਮੁੜ ਮੁੜ ਕੇ ਵੇਖਿਆ,
ਬਹੁਬਿਧਿਲੇਖਾ॥
ਬਹੁਤ ਤਰ੍ਹਾਂ ਨਾਲ ਜਾਣਿਆ,
ਤਨਮਨਜਾਨਾ॥
ਤਨ ਮਨ ਕਰ ਕੇ ਜਾਣਿਆ
ਗੁਨਗਨਮਾਨਾ॥੨੬੮॥
ਅਤੇ ਗੁਣਾਂ ਦੇ ਸਮੁੱਚ ਵਜੋਂ ਮੰਨਿਆ ॥੨੬੮॥
Then he saw her again and again in various ways and accepted her quality in his mind and body.268.
ਤਿਹਗੁਰਕੀਨਾ॥
ਉਸ ਨੂੰ ਗੁਰੂ ਬਣਾਇਆ,
ਅਤਿਜਸੁਲੀਨਾ॥
ਬਹੁਤ ਅਧਿਕ ਜਸ ਪ੍ਰਾਪਤ ਕੀਤਾ।