GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 654
Display Settings
ਕਿਦਿਖਿਓਤਰਾਜਾ॥੨੨੮॥
ਰਾਜਾ ਵੇਖਿਆ ਗਿਆ ਹੈ ॥੨੨੮॥
He seemed to Dutt as a king of supreme intellect, bedecked with all the accomplishments.228.
ਕਿਆਲੋਕਕਰਮੰ
(ਉਹ) ਅਦੁੱਤੀ ਕਰਮਾਂ ਵਾਲਾ,
ਕਿਸਰਬਤ੍ਰਪਰਮੰ
ਸਾਰਿਆਂ ਧਰਮਾਂ ਵਾਲਾ,
ਕਿਆਜਿਤਭੂਪੰ
ਨਾ ਜਿਤਿਆ ਜਾ ਸਕਣ ਵਾਲਾ ਰਾਜਾ ਹੈ
ਕਿਰਤੇਸਰੂਪੰ॥੨੨੯॥
ਅਤੇ ਕਾਮ ਦੇਵ ਦੇ ਰੂਪ ਵਾਲਾ ਹੈ ॥੨੨੯॥
That king was unconquerable, illustrious, elegant and respectful for all religions.229.
ਕਿਆਜਾਨਬਾਹ
(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
ਕਿਸਰਬਤ੍ਰਸਾਹ
ਸਾਰਿਆਂ ਦਾ ਸ਼ਾਹ ਹੈ,
ਕਿਧਰਮੰਸਰੂਪੰ
ਧਰਮ ਦਾ ਸਰੂਪ ਹੈ,
ਕਿਸਰਬਤ੍ਰਭੂਪੰ॥੨੩੦॥
ਅਤੇ ਸਾਰਿਆਂ ਦਾ ਰਾਜਾ ਹੈ ॥੨੩੦॥
That long-armed king was virtuous and cared for all his subjects.230.
ਕਿਸਾਹਾਨਸਾਹੰ
(ਉਹ) ਸ਼ਾਹਾਂ ਦਾ ਸ਼ਾਹ ਹੈ,
ਕਿਆਜਾਨੁਬਾਹੰ
ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ,
ਕਿਜੋਗੇਾਂਦ੍ਰਗਾਮੀ
ਸ਼ਿਵ ('ਜੋਗੇਂਦ੍ਰ') ਤਕ ਪਹੁੰਚ ਵਾਲਾ ਹੈ,
ਕਿਧਰਮੇਾਂਦ੍ਰਧਾਮੀ॥੨੩੧॥
ਧਰਮ ਦਾ ਰਾਜਾ ਅਥਵਾ ਘਰ ਹੈ ॥੨੩੧॥
That long-armed king was a great Sovereign, a great Yogi and a monarch of Dharma.231.
ਕਿਰੁਦ੍ਰਾਰਿਰੂਪੰ
ਜੋ ਕਾਮ ਦੇਵ ('ਰੁਦ੍ਰਾਰਿ') ਦੇ ਰੂਪ ਵਾਲਾ ਹੈ,
ਕਿਭੂਪਾਨਭੂਪੰ
ਰਾਜਿਆਂ ਦਾ ਰਾਜਾ ਹੈ,
That king of kings resembled the figure of Rudra
ਕਿਆਦਗਜੋਗੰ
ਜਲਾਲੀ ਯੋਗ ਵਾਲਾ ਹੈ,
ਕਿਤਿਆਗੰਤਸੋਗੰ॥੨੩੨॥
ਸੋਗ ਨੂੰ ਤਿਆਗਣ ਵਾਲਾ ਹੈ ॥੨੩੨॥
He was free from anxieties and remained absorbed in Yoga.232.
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
ਬਿਮੋਹਿਯੋਤਦੇਖੀ
(ਜਿਸ ਉਤੇ ਦੁਨੀਆ) ਮੋਹਿਤ ਹੋਈ ਦਿਖਦੀ ਹੈ,
ਕਿਰਾਵਲਭੇਖੀ
ਯੋਗ ਦੇ ਭੇਸ ਵਾਲਾ ਹੈ,
ਕਿਸੰਨ੍ਯਾਸਰਾਜਾ
ਸੰਨਿਆਸ ਦਾ ਰਾਜਾ ਹੈ,
ਕਿਸਰਬਤ੍ਰਸਾਜਾ॥੨੩੩॥
ਸਾਰਿਆਂ ਸਾਜ਼ਾਂ ਵਾਲਾ ਹੈ ॥੨੩੩॥
Seeing him, Dutt, the king of Yogis, who was in the garb of a Rawal, and who was theking of Sannyasis, and respectable for all, he was allured towards him.233.
ਕਿਸੰਭਾਲਦੇਖਾ
ਜੋ ਸੰਭਲ ਕੇ ਵੇਖਿਆਂ
ਕਿਸੁਧਚੰਦ੍ਰਪੇਖਾ
ਸ਼ੁੱਧ ਚੰਦ੍ਰਮਾ ਵਰਗਾ ਦਿਖਦਾ ਹੈ,
ਕਿਪਾਵਿਤ੍ਰਕਰਮੰ
ਪਵਿਤ੍ਰ ਕਰਮਾਂ ਵਾਲਾ ਹੈ,
ਕਿਸੰਨਿਆਸਧਰਮੰ॥੨੩੪॥
ਸੰਨਿਆਸ ਧਰਮ ਵਾਲਾ ਹੈ ॥੨੩੪॥
He saw him like pure moon and found him that his actions were immaculate and in accordance with Yoga.234.
ਕਿਸੰਨਿਆਸਭੇਖੀ
ਜੋ ਸੰਨਿਆਸ ਦੇ ਭੇਖ ਵਾਲਾ ਹੈ,
ਕਿਆਧਰਮਦ੍ਵੈਖੀ
ਅਧਰਮ ਦਾ ਦ੍ਵੈਖੀ ਹੈ,
ਕਿਸਰਬਤ੍ਰਗਾਮੀ
ਸਭ ਥਾਂ (ਜਿਸ ਦੀ) ਪਹੁੰਚ ਹੈ,
ਕਿਧਰਮੇਸਧਾਮੀ॥੨੩੫॥
ਸ੍ਰੇਸ਼ਠ ਧਰਮ ਧਾਮ ਵਾਲਾ ਹੈ ॥੨੩੫॥
That Sannyasi king was the destroyer of impiety, he went everywhere in his kingdom and was the abode of Dharma.235.
ਕਿਆਛਿਜਜੋਗੰ
ਜੋ ਨਾ ਛਿਜਣ ਵਾਲੇ ਯੋਗ ਵਾਲਾ ਹੈ,
ਕਿਆਗੰਮਲੋਗੰ
ਲੋਕਾਂ ਦੀ ਪਹੁੰਚ ਤੋਂ ਪਰੇ ਹੈ।
ਕਿਲੰਗੋਟਬੰਧੰ
ਲੰਗੋਟ ਨੂੰ ਬੰਨ੍ਹਣ ਵਾਲਾ ਹੈ,
ਕਿਸਰਬਤ੍ਰਮੰਧੰ॥੨੩੬॥
ਸਾਰਿਆਂ ਦੇ ਵਿਚ ਵਸਦਾ ਹੈ ॥੨੩੬॥
His Yoga was indestructible and wearing his loin-cloth, he moved everywhere in his kingdom.236.
ਕਿਆਛਿਜਕਰਮਾ
ਜੋ ਨਾ ਛਿਜਣ ਵਾਲੇ ਕਰਮਾਂ ਵਾਲਾ ਹੈ,
ਕਿਆਲੋਕਧਰਮਾ
ਅਦੁੱਤੀ ਧਰਮ ਵਾਲਾ ਹੈ,
His action and duties were illustrious and not liable to decay
ਕਿਆਦੇਸਕਰਤਾ
ਆਦੇਸ਼ ਕਰਨ ਵਾਲਾ ਹੈ,
ਕਿਸੰਨ੍ਯਾਸਸਰਤਾ॥੨੩੭॥
ਸੰਨਿਆਸ ਦਾ ਦਰਿਆ ਹੈ ॥੨੩੭॥
He was the commander of all and was like a stream of Sannyas.237.
ਕਿਅਗਿਆਨਹੰਤਾ
ਜੋ ਅਗਿਆਨ ਨੂੰ ਨਸ਼ਟ ਕਰਨ ਵਾਲਾ ਹੈ,
ਕਿਪਾਰੰਗਗੰਤਾ
(ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
ਕਿਆਧਰਮਹੰਤਾ
ਅਧਰਮ ਨੂੰ ਖ਼ਤਮ ਕਰਨ ਵਾਲਾ ਹੈ
ਕਿਸੰਨ੍ਯਾਸਭਕਤਾ॥੨੩੮॥
ਅਤੇ ਸੰਨਿਆਸ ਦਾ ਭਗਤ ਹੈ ॥੨੩੮॥
He was the destroyer of ignorance, skilful in sciences, the destroyer of impiety and a devotee of Sannyasis.238.
ਕਿਖੰਕਾਲਦਾਸੰ
ਜੋ ਖੰਕਾਲ (ਭੈਰੋ) ਦਾ ਦਾਸ ਹੈ,
ਕਿਸਰਬਤ੍ਰਭਾਸੰ
ਸਭ ਵਿਚ ਭਾਸਦਾ (ਪ੍ਰਤੀਤ ਹੁੰਦਾ) ਹੈ,
ਕਿਸੰਨ੍ਯਾਸਰਾਜੰ
ਸੰਨਿਆਸ ਦਾ ਰਾਜਾ ਹੈ,
ਕਿਸਰਬਤ੍ਰਸਾਜੰ॥੨੩੯॥
ਸਭ ਨੂੰ ਸਾਜਣ ਵਾਲਾ ਹੈ ॥੨੩੯॥
He was the servitor of the Lord, he was felt everywhere by his subjects, a king in Sannyas and he was embellished with all learnings.239.
ਕਿਪਾਰੰਗਗੰਤਾ
ਜੋ (ਸੰਸਾਰ ਤੋਂ) ਪਾਰ ਦੀ ਜਾਣਨ ਵਾਲਾ ਹੈ,
ਕਿਆਧਰਮਹੰਤਾ
ਅਧਰਮ ਨੂੰ ਨਸ਼ਟ ਕਰਨ ਵਾਲਾ ਹੈ,
ਕਿਸੰਨਿਆਸਭਕਤਾ
ਸੰਨਿਆਸ ਦਾ ਭਗਤ ਹੈ
ਕਿਸਾਜੋਜਮੁਕਤਾ॥੨੪੦॥
ਅਤੇ ਸਾਯੁਜ ਮੁਕਤੀ ਵਾਲਾ ਹੈ ॥੨੪੦॥
He was the destroyer of impiety, a devotee of the path of Sannyas, of Jivan-mukta (redeemed while living) and was skilful in all learnings.240.
ਕਿਆਸਕਤਕਰਮੰ
ਜੋ ਕਰਮਾਂ ਵਿਚ ਲੀਨ ਹੈ,
ਕਿਅਬਿਯਕਤਧਰਮੰ
ਅਵਿਅਕਤ ਧਰਮ ਵਾਲਾ ਹੈ,
He was absorbed in good deeds, an unattached Yogi
ਕਿਅਤੇਵਜੋਗੀ
ਉਚੇ ਦਰਜੇ ਦਾ ਯੋਗੀ ਹੈ,
ਕਿਅੰਗੰਅਰੋਗੀ॥੨੪੧॥
ਸ਼ਰੀਰ ਵਜੋਂ ਰੋਗ ਰਹਿਤ ਹੈ ॥੨੪੧॥
He was like unmanifested Dharma devoid of Yoga his limbs were healthy.241.
ਕਿਸੁਧੰਸੁਰੋਸੰ
ਜੋ ਸ਼ੁੱਧ (ਅਣਖੀਲੇ) ਰੋਸ ਵਾਲਾ,
ਨੈਕੁਅੰਗਰੋਸੰ
ਸ਼ਰੀਰ ਵਿਚ ਜ਼ਰਾ ਜਿੰਨਾ ਰੋਸ ਨਾ ਰਖਣ ਵਾਲਾ,
He was never in ire, even slightly
ਕੁਕਰਮਕਰਤਾ
ਕੁਕਰਮ ਨਾ ਕਰਨ ਵਾਲਾ
ਕਿਧਰਮੰਸੁਸਰਤਾ॥੨੪੨॥
ਅਤੇ ਧਰਮ ਦਾ ਦਰਿਆ ਹੈ ॥੨੪੨॥
No vice touched him and he ever flowed like the river of Dharma.242.
ਕਿਜੋਗਾਧਿਕਾਰੀ
ਜੋ ਯੋਗ ਦਾ ਅਧਿਕਾਰੀ,
ਕਿਸੰਨ੍ਯਾਸਧਾਰੀ
ਸੰਨਿਆਸ ਧਾਰਨ ਕਰਨ ਵਾਲਾ,
He adopted Sannyas and was the supreme authority of Yoga
ਕਿਬ੍ਰਹਮੰਸੁਭਗਤਾ
ਜਗਤ ਨੂੰ ਸਿਰਜਨ ਵਾਲੇ
ਕਿਆਰੰਭਜਗਤਾ॥੨੪੩॥
ਬ੍ਰਹਮਾ ਦਾ ਭਗਤ ਹੈ ॥੨੪੩॥
He was the devotee of Brahman, the originator of the world.243.
ਕਿਜਾਟਾਨਜੂਟੰ
ਜੋ ਜਟਾਵਾਂ ਦੇ ਜੂੜੇ ਵਾਲਾ,
ਕਿਨਿਧਿਆਨਛੂਟੰ
ਸਾਰੀਆਂ ਨਿਧੀਆਂ ਨੂੰ ਛਡਣ ਵਾਲਾ,
That king wearing matted locks, had abandoned all the stores of materials
ਕਿਅਬਿਯਕਤਅੰਗੰ
ਅਵਿਅਕਤ ਸ਼ਰੀਰ ਵਾਲਾ
ਕਿਕੈਪਾਨਭੰਗੰ॥੨੪੪॥
ਅਤੇ ਭੰਗ ਦਾ ਸੇਵਨ ਕਰਨ ਵਾਲਾ ਹੈ ॥੨੪੪॥
And he wore waist-cloth.24.
ਕਿਸੰਨ੍ਯਾਸਕਰਮੀ
ਜੋ ਸੰਨਿਆਸ ਕਰਮ ਨੂੰ ਕਰਨ ਵਾਲਾ,
ਕਿਰਾਵਲਧਰਮੀ
ਯੋਗ ਧਰਮ ਧਾਰਨ ਕਰਨ ਵਾਲਾ,
He performed actions of Sannyas and adopted Rawal religion
ਕਿਤ੍ਰਿਕਾਲਕੁਸਲੀ
ਤਿੰਨ ਕਾਲ ਆਨੰਦਿਤ ਰਹਿਣ ਵਾਲਾ
ਕਿਕਾਮਾਦਿਦੁਸਲੀ॥੨੪੫॥
ਅਤੇ ਕਾਮ ਆਦਿ (ਵਿਕਾਰਾਂ ਨੂੰ) ਕੁਚਲਣ ਵਾਲਾ ਹੈ ॥੨੪੫॥
He always remained in bliss and was the destroyer of lust etc.245.
ਕਿਡਾਮਾਰਬਾਜੈ
ਜਿਸ ਦੇ ਡਮਰੂ ਵਜਾਉਣ ਨਾਲ
ਕਿਸਬਪਾਪਭਾਜੈ
ਸਾਰੇ ਪਾਪ ਭਜ ਜਾਂਦੇ ਹਨ।
The tabors were being played, hearing which all the sins had fled away