ਆਸਨਅਡੋਲਮਹਿਮਾਅਭੰਗ॥
(ਉਸ ਦਾ) ਆਸਣ ਅਡੋਲ ਹੈ ਅਤੇ ਨਾ ਭੰਗ ਹੋਣ ਵਾਲੀ ਮਹਿਮਾ ਹੈ।
ਅਨਭਵਪ੍ਰਕਾਸਸੋਭਾਸੁਰੰਗ॥੮੩॥
(ਉਹ) ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ ਅਤੇ ਉਸ ਦੀ ਬਹੁਤ ਸੁੰਦਰ ਸ਼ੋਭਾ ਹੈ ॥੮੩॥
His seat is permanent and He is praiseworthy, Lustrous and Glorrious.83.
ਜਿਹਸਤ੍ਰੁਮਿਤ੍ਰਏਕੈਸਮਾਨ॥
ਜਿਸ ਲਈ ਵੈਰੀ ਅਤੇ ਮਿਤਰ ਇਕ ਸਮਾਨ ਹਨ।
ਅਬਿਯਕਤਤੇਜਮਹਿਮਾਮਹਾਨ॥
(ਜਿਸ ਦਾ) ਤੇਜ ਪ੍ਰਗਟ ਨਹੀਂ ਕੀਤਾ ਜਾ ਸਕਦਾ ਅਤੇ (ਜਿਸ ਦੀ) ਮਹਿਮਾ ਮਹਾਨ ਹੈ।
The enemies and friends are alike for Him and His invisible Lustre and Praise are Supreme
ਜਿਹਆਦਿਅੰਤਿਏਕੈਸਰੂਪ॥
ਜੋ ਆਦਿ ਤੋਂ ਅੰਤ ਤਕ ਇਕੋ ਹੀ ਸਰੂਪ ਵਾਲਾ ਹੈ।
ਸੁੰਦਰਸੁਰੰਗਜਗਕਰਿਅਰੂਪ॥੮੪॥
(ਉਸ) ਸੁੰਦਰ ਸਰੂਪ ਵਾਲੇ ਨੇ ਅਨੂਪਮ ਜਗਤ ਦੀ ਰਚਨਾ ਕੀਤੀ ਹੈ ॥੮੪॥
He has the same form in the beginning and at the end and He is the Creator of this fascinating world.84.
ਜਿਹਰਾਗਰੰਗਨਹੀਰੂਪਰੇਖ॥
ਜਿਸ ਦਾ ਕੋਈ ਰਾਗ, ਰੰਗ, ਰੂਪ ਅਤੇ ਰੇਖਾ ਨਹੀਂ ਹੈ।
ਨਹੀਨਾਮਠਾਮਅਨਭਵਅਭੇਖ॥
(ਜਿਸ ਦਾ) ਕੋਈ ਨਾਂ ਅਤੇ ਥਾਂ ਨਹੀਂ ਹੈ ਅਤੇ ਜੋ ਸੁਤਹ ਪ੍ਰਮਾਣ ਅਤੇ ਭੇਖ ਰਹਿਤ ਹੈ।
He has no form or line, no attachment or detachment
ਆਜਾਨਬਾਹਿਅਨਭਵਪ੍ਰਕਾਸ॥
(ਉਹ) ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।
ਆਭਾਅਨੰਤਮਹਿਮਾਸੁਬਾਸ॥੮੫॥
(ਉਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਦੀ ਸੁੰਦਰ ਸੁਗੰਧ ਹੈ ॥੮੫॥
That Guiseless Lord had no special Name or Place that Long-armed and omnipotent Lord is the manifestation of cognition and His Comeliness and Greatness are infinite.85.
ਕਈਕਲਪਜੋਗਜਿਨਿਕਰਤਬੀਤ॥
ਜਿਨ੍ਹਾਂ ਨੂੰ ਯੋਗ ਸਾਧਨਾ ਕਰਦਿਆਂ ਕਈ ਕਲਪ (ਯੁਗ) ਬੀਤ ਗਏ ਹਨ,
ਨਹੀਤਦਿਪਤਉਨਧਰਿਗਏਚੀਤ॥
ਪਰ ਤਾਂ ਵੀ ਉਹ ਉਨ੍ਹਾਂ ਦੇ ਚਿਤ ਵਿਚ ਟਿਕਿਆ ਨਹੀਂ ਹੈ।
Even those who practiced Yoga for various Kalpas (ages) ccouldnot please His mind
ਮੁਨਿਮਨਅਨੇਕਗੁਨਿਗਨਮਹਾਨ॥
ਅਨੇਕ ਮੁਨੀਆਂ ਨੇ ਮਨ ਵਿਚ ਮਹਾਨ ਗੁਣਾਂ ਦੇ
ਬਹੁਕਸਟਕਰਤਨਹੀਧਰਤਧਿਆਨ॥੮੬॥
ਪੁੰਜ ਦਾ ਧਿਆਨ ਕਰਦਿਆਂ ਬਹੁਤ ਕਸ਼ਟ ਸਹੇ, ਪਰ (ਫਿਰ ਵੀ) ਧਿਆਨ ਵਿਚ ਨਹੀਂ ਧਾਰਿਆ ਜਾ ਸਕਿਆ ॥੮੬॥
Many sags and virtuous people remember Him by the performance of many agonizing austerities, but that Lord does not even think of them.86.
ਜਿਹਏਕਰੂਪਕਿਨੇਅਨੇਕ॥
ਜਿਸ ਨੇ ਇਕ ਰੂਪ ਤੋਂ ਅਨੇਕ ਰੂਪ ਕੀਤੇ ਹਨ
ਅੰਤਹਿਸਮੇਯਫੁਨਿਭਏਏਕ॥
ਅਤੇ ਅੰਤ ਵੇਲੇ ਜੋ ਫਿਰ ਇਕ ਰੂਪ ਹੋ ਗਏ ਹਨ।
He is the only One, and creates many and ultimately merges the many created forms in His oneness
ਕਈਕੋਟਿਜੰਤਜੀਵਨਉਪਾਇ॥
(ਜਿਸ ਨੇ) ਕਈ ਕਰੋੜ ਜੀਵ ਜੰਤ ਪੈਦਾ ਕੀਤੇ ਹਨ
ਫਿਰਿਅੰਤਲੇਤਆਪਹਿਮਿਲਾਇ॥੮੭॥
ਅਤੇ ਫਿਰ ਅੰਤ ਵਿਚ ਆਪਣੇ ਵਿਚ ਮਿਲਾ ਲੈਂਦਾ ਹੈ ॥੮੭॥
He is the life-force of millions of beings and ultimately He merges all within Him.87.
ਜਿਹਜਗਤਜੀਵਸਬਪਰੇਸਰਨਿ॥
ਜਿਸ ਦੀ ਸ਼ਰਨ ਵਿਚ ਸਾਰੇ ਜਗਤ ਦੇ ਜੀਵ ਪਏ ਹਨ
ਮੁਨਮਨਿਅਨੇਕਜਿਹਜਪਤਚਰਨ॥
ਅਤੇ ਜਿਸ ਦੇ ਚਰਨ ਅਨੇਕ ਮੁਨੀ ਮਨ ਵਿਚ ਜਪ ਰਹੇ ਹਨ।
All the beings of the world are under His shelter and many sages meditate on His feet
ਕਈਕਲਪਤਿਹੰਕਰਤਧਿਆਨ॥
ਉਸ ਦਾ ਧਿਆਨ ਧਰਦਿਆਂ ਕਈ ਕਲਪ (ਯੁਗ) ਬੀਤ ਗਏ ਹਨ,
ਕਹੂੰਨਦੇਖਿਤਿਹਬਿਦਿਮਾਨ॥੮੮॥
ਪਰ ਉਸ ਨੂੰ ਕਿਸੇ ਨੇ ਵੀ ਕਿਤੇ ਵਿਦਮਾਨ ਨਹੀਂ ਵੇਖਿਆ ॥੮੮॥
That all-pervading Lord does not even scan those who mediate on Him fore many kalpas (ages).88.
ਆਭਾਅਨੰਤਮਹਿਮਾਅਪਾਰ॥
(ਉਸ ਦੀ) ਆਭਾ ਅਨੰਤ ਹੈ ਅਤੇ ਮਹਿਮਾ ਅਪਾਰ ਹੈ।
ਮੁਨਮਨਿਮਹਾਨਅਤਹੀਉਦਾਰ॥
(ਉਹ) ਅਤਿਅੰਤ ਉਦਾਰ ਅਤੇ ਮੁਨੀਆਂ ਦੇ ਮਨ (ਵਿਚ ਵਸਣ ਵਾਲਾ) ਮਹਾਨ ਹੈ।
His Greatness and Glory are infinite
ਆਛਿਜਤੇਜਸੂਰਤਿਅਪਾਰ॥
(ਉਸ ਦਾ) ਤੇਜ ਅਣਛਿਜ ਹੈ ਅਤੇ ਸੂਰਵੀਰਤਾ ਅਪਾਰ ਹੈ।
ਨਹੀਸਕਤਬੁਧਕਰਿਕੈਬਿਚਾਰ॥੮੯॥
ਬੁੱਧੀ (ਉਸ ਦਾ) ਵਿਚਾਰ ਨਹੀਂ ਕਰ ਸਕਦੀ ॥੮੯॥
He is the Greatest amongst the sages and is extremely Generous His effulgence is eternal and form Most Beautiful the human intellect cannot reflect on Him.89.
ਜਿਹਆਦਿਅੰਤਿਏਕਹਿਸਰੂਪ॥
ਜਿਸ ਦਾ ਆਦਿ ਤੋਂ ਅੰਤ ਤਕ ਇਕੋ ਜਿਹਾ ਸਰੂਪ ਹੈ।
ਸੋਭਾਅਭੰਗਮਹਿਮਾਅਨੂਪ॥
(ਜਿਸ ਦੀ) ਸ਼ੋਭਾ ਭੰਗ ਹੋਣ ਵਾਲੀ ਨਹੀਂ ਅਤੇ ਜਿਸ ਦੀ ਮਹਿਮਾ ਅਨੂਪਮ ਹੈ।
He, the Lord of Unique Greatness and Glory, remains the same in the beginning and at the end
ਜਿਹਕੀਨਜੋਤਿਉਦੋਤਸਰਬ॥
ਜਿਸ ਨੇ ਸਾਰੀਆਂ ਜੋਤਾਂ ਨੂੰ ਪ੍ਰਗਟ ਕੀਤਾ ਹੋਇਆ ਹੈ।
ਜਿਹਹਤ੍ਰਯੋਸਰਬਗਰਬੀਨਗਰਬ॥੯੦॥
ਜਿਸ ਨੇ ਸਾਰਿਆਂ ਹੰਕਾਰੀਆਂ ਦਾ ਗਰਬ ਨਸ਼ਟ ਕੀਤਾ ਹੋਇਆ ਹੈ ॥੯੦॥
He, who has instilled His Light in all the beings, He has also smashed the pride of the egoists.90.
ਜਿਹਗਰਬਵੰਤਏਕੈਨਰਾਖ॥
ਜਿਸ ਨੇ ਇਕ ਵੀ ਹੰਕਾਰੀ ਨਹੀਂ ਰਹਿਣ ਦਿੱਤਾ।
ਫਿਰਿਕਹੋਬੈਣਨਹੀਬੈਣਭਾਖ॥
(ਉਸ ਨੇ) ਕਦੇ ਬਚਨ ਕਹਿ ਕੇ ਫਿਰ ਬਚਨ ਨਹੀਂ ਕਿਹਾ।
He, who has not left untouched even one egoist, He cannot be described in words
ਇਕਬਾਰਮਾਰਿਮਾਰ੍ਯੋਨਸਤ੍ਰੁ॥
(ਉਸ ਨੇ) ਵੈਰੀ ਨੂੰ ਇਕ ਵਾਰ ਮਾਰ ਕੇ ਫਿਰ ਨਹੀਂ ਮਾਰਿਆ।
ਇਕਬਾਰਡਾਰਿਡਾਰਿਓਨਅਤ੍ਰ॥੯੧॥
(ਜਿਸ ਨੇ) ਇਕ ਵਾਰ ਤੀਰ ('ਅਤ੍ਰ') ਛਡਿਆ, ਫਿਰ ਨਹੀਂ ਛਡਿਆ ॥੯੧॥
He kills the enemy with a single blow.91.
ਸੇਵਕਥਾਪਿਨਹੀਦੂਰਕੀਨ॥
(ਉਸ ਨੇ) ਸੇਵਕਾਂ ਨੂੰ ਥਾਪ ਕੇ (ਫਿਰ) ਦੂਰ ਨਹੀਂ ਕੀਤਾ।
ਲਖਿਭਈਭੂਲਮੁਖਿਬਿਹਸਦੀਨ॥
(ਜੇ ਉਸ ਦੀ) ਭੁਲ ਵੇਖ ਲਈ ਤਾਂ ਮੂੰਹ ਤੋਂ ਹਸ ਕੇ (ਬਖ਼ਸ਼) ਦਿੱਤੀ।
He never keep His devotees away from Him and just smiles even on his erratic doings
ਜਿਹਗਹੀਬਾਹਿਾਂਕਿਨੋਨਿਬਾਹ॥
ਜਿਸ ਦੀ ਬਾਂਹ ਪਕੜੀ, ਉਸ ਨੂੰ (ਅੰਤ ਤਕ) ਨਿਭਾ ਦਿੱਤਾ।
ਤ੍ਰੀਯਾਏਕਬ੍ਯਾਹਿਨਹੀਕੀਨਬ੍ਯਾਹ॥੯੨॥
ਇਕ ਇਸਤਰੀ ਵਿਆਹੀ, ਤਾਂ (ਫਿਰ ਦੂਜਾ) ਵਿਆਹ ਨਹੀਂ ਕੀਤਾ ॥੯੨॥
He, who comes under His Grace, his objectives are fulfilled by Him ultimately through He has not married, even then maya is His spouse.92.
ਰੀਝੰਤਕੋਟਿਨਹੀਕਸਟਕੀਨ॥
ਕਰੋੜਾਂ ਕਸ਼ਟਾਂ (ਤਪਾਂ) ਦੇ ਕਰਨ ਨਾਲ ਵੀ ਨਹੀਂ ਰੀਝਦਾ,
ਸੀਝੰਤਏਕਹੀਨਾਮਲੀਨ॥
ਪਰ ਇਕ ਨਾਮ ਲੈਣ ਨਾਲ ਹੀ ਮੁਕਤੀ ('ਸੀਝੰਤ') ਹੋ ਜਾਂਦੀ ਹੈ।
Millions are getting pleased with Him and some are getting pleased only by remembering His name
ਅਨਕਪਟਰੂਪਅਨਭਉਪ੍ਰਕਾਸ॥
(ਉਹ) ਕਪਟ ਰਹਿਤ ਰੂਪ ਵਾਲਾ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।
ਖੜਗਨਸਪੰਨਿਨਿਸਦਿਨਨਿਰਾਸ॥੯੩॥
(ਉਹ) ਛੇ ਗੁਣਾਂ ਨਾਲ ਪਰਿਪੂਰਣ ਹੈ ਅਤੇ ਰਾਤ ਦਿਨ ਆਸਾਂ ਤੋਂ ਮੁਕਤ ਰਹਿੰਦਾ ਹੈ ॥੯੩॥
He is devoid of deceit and is the manifestation o of cognition He is Omnipotent and ever remains without desires.93.
ਪਰਮੰਪਵਿਤ੍ਰਪੂਰਣਪੁਰਾਣ॥
ਉਹ ਪਰਮ ਪਵਿਤ੍ਰ ਅਤੇ ਪੂਰੀ ਤਰ੍ਹਾਂ ਪੁਰਾਣ (ਪੁਰਸ਼) ਹੈ।
ਮਹਿਮਾਅਭੰਗਸੋਭਾਨਿਧਾਨ॥
(ਉਸ ਦੀ) ਮਹਿਮਾ ਅਭੰਗ ਹੈ ਅਤੇ ਸ਼ੋਭਾ ਦਾ ਖ਼ਜ਼ਾਨਾ ਹੈ।
ਪਾਵਨਪ੍ਰਸਿਧਪਰਮੰਪੁਨੀਤ॥
ਉਹ ਪਵਿਤ੍ਰ, ਪ੍ਰਸਿੱਧ ਅਤੇ ਪਰਮ ਪੁਨੀਤ ਹੈ।
ਆਜਾਨਬਾਹੁਅਨਭੈਅਜੀਤ॥੯੪॥
(ਉਸ ਦੀਆਂ) ਬਾਂਹਵਾਂ ਗੋਡਿਆਂ ਤਕ ਲੰਬੀਆਂ ਹਨ, ਭੈ ਰਹਿਤ ਹੈ ਅਤੇ ਜਿਤਿਆ ਨਹੀਂ ਜਾ ਸਕਦਾ ॥੯੪॥
He is Immaculate, Perfect, Store of Eternal Glory, Indestructible, Praiseworthy, Holy Illustrious, Omnipotent, Fearless and Unconquerable.94.
ਕਈਕੋਟਿਇੰਦ੍ਰਜਿਹਪਾਨਿਹਾਰ॥
ਜਿਸ ਦੇ ਕਈ ਕਰੋੜ ਇੰਦਰ ਪਾਣੀ ਭਰਨ ਵਾਲੇ ਹਨ।
ਕਈਚੰਦਸੂਰਕ੍ਰਿਸਨਾਵਤਾਰ॥
ਕਿਤਨੇ ਹੀ ਚੰਦ੍ਰਮਾ, ਸੂਰਜ ਅਤੇ ਕ੍ਰਿਸ਼ਨ ਅਵਤਾਰ ਹਨ।
Millions of Indras, Chandras, Suryas and Krishans serve Him
ਕਈਬਿਸਨਰੁਦ੍ਰਰਾਮਾਰਸੂਲ॥
ਕਈ ਵਿਸ਼ਣੂ, ਰੁਦ੍ਰ, ਰਾਮ ਅਤੇ ਰਸੂਲ (ਮੁਹੰਮਦ) ਹਨ।
ਬਿਨੁਭਗਤਿਯੌਨਕੋਈਕਬੂਲ॥੯੫॥
ਪਰ (ਸੱਚੀ) ਭਗਤੀ ਤੋਂ ਬਿਨਾ ਕੋਈ ਵੀ ਪ੍ਰਵਾਨ ਨਹੀਂ ਹੈ ॥੯੫॥
Many Vishnus, Rudras, Rams, Muhammadas etc. mediate on Him, but He accepts none without true devotion.95.
ਕਈਦਤਸਤਗੋਰਖਦੇਵ॥
ਕਿਤਨੇ ਹੀ ਦੱਤ, ਸੱਤ (ਵਾਦੀ) ਗੋਰਖ ਦੇਵ,
ਮੁਨਮਨਿਮਛਿੰਦ੍ਰਨਹੀਲਖਤਭੇਵ॥
ਮਨਨਸ਼ੀਲ ਮੁਨੀ ਅਤੇ ਮਛਿੰਦ੍ਰ ਵੀ (ਜਿਸ ਦਾ) ਭੇਦ ਨਹੀਂ ਪਾ ਸਕਦੇ।
There are many truthful persons like Dutt, many Yogis like Gorakh, Machhindar and other sages, but none has been able to comprehend His mystery
ਬਹੁਭਾਤਿਮੰਤ੍ਰਮਤਕੈਪ੍ਰਕਾਸ॥
(ਉਹ) ਬਹੁਤ ਤਰ੍ਹਾਂ ਦੇ ਮੰਤਰਾਂ ਦੁਆਰਾ (ਆਪਣੇ) ਮਤ ਦਾ ਪ੍ਰਕਾਸ਼ ਕਰਦੇ ਹਨ।
ਬਿਨੁਏਕਆਸਸਭਹੀਨਿਰਾਸ॥੯੬॥
ਪਰੰਤੂ ਇਕ ਦੀ ਆਸ ਤੋਂ ਬਿਨਾ ਸਭ ਨਿਰਾਸ ਹੀ ਰਹਿੰਦੇ ਹਨ ॥੯੬॥
Various types of Mantras in various religions the faith of One Lord.96.
ਜਿਹਨੇਤਿਨੇਤਿਭਾਖਤਨਿਗਮ॥
ਜਿਸ ਨੂੰ ਵੇਦ ਨੇਤਿ ਨੇਤਿ ਕਹਿੰਦੇ ਹਨ,
ਕਰਤਾਰਸਰਬਕਾਰਣਅਗਮ॥
(ਜੋ) ਕਰਤਾਰ ਸਾਰੇ ਕਾਰਨਾਂ ਦੀ ਪਹੁੰਚ ਤੋਂ ਪਰੇ ਹੈ।
Vedas speak of Him as “Neti, Neti” (not this, not this) and that creator is the cause of all cause and unapproachable
ਜਿਹਲਖਤਕੋਈਨਹੀਕਉਨਜਾਤਿ॥
ਜਿਸ ਨੂੰ ਕੋਈ ਨਹੀਂ ਜਾਣਦਾ ਕਿ ਕਿਸ ਜਾਤਿ ਦਾ ਹੈ।
ਜਿਹਨਾਹਿਪਿਤਾਭ੍ਰਿਤਤਾਤਮਾਤ॥੯੭॥
ਜਿਸ ਦਾ ਕੋਈ ਪਿਤਾ, ਭਰਾ, ਪੁੱਤਰ ਅਤੇ ਮਾਤਾ ਨਹੀਂ ਹੈ ॥੯੭॥
He is casteless and without father, mother and servents.97.
ਜਾਨੀਨਜਾਤਜਿਹਰੰਗਰੂਪ॥
ਜਿਸ ਦਾ ਰੰਗ ਰੂਪ ਨਹੀਂ ਜਾਣਿਆ ਜਾਂਦਾ।
His form and colour cannot be known
ਸਾਹਾਨਸਾਹਿਭੂਪਾਨਭੂਪ॥
ਜੋ ਸ਼ਾਹਾਂ ਦਾ ਸ਼ਾਹ ਅਤੇ ਰਾਜਿਆਂ ਦਾ ਰਾਜਾ ਹੈ।
He is the king of kings and Sovereign of sovereigns
ਜਿਹਬਰਣਜਾਤਿਨਹੀਕ੍ਰਿਤਅਨੰਤ॥
ਜਿਸ ਦਾ ਵਰਣ ਅਤੇ ਜਾਤਿ ਨਹੀਂ ਹੈ ਅਤੇ ਜਿਸ ਦੀ ਕ੍ਰਿਤ (ਕੀਰਤੀ) ਅਨੰਤ ਹੈ।
He is the king of kings and Sovereign of sovereigns
ਆਦੋਅਪਾਰਨਿਰਬਿਖਬਿਅੰਤ॥੯੮॥
ਜੋ ਸ਼ੁਰੂ ਤੋਂ ਹੀ ਅਪਾਰ, ਬੇਅੰਤ ਅਤੇ ਵਿਸ਼ਿਆਂ ਤੋਂ ਮੁਕਤ ਹੈ ॥੯੮॥
He is the Primal cause of the world and is Infinite.98.
ਬਰਣੀਨਜਾਤਿਜਿਹਰੰਗਰੇਖ॥
ਜਿਸ ਦੇ ਰੰਗ ਅਤੇ ਰੇਖ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਅਤਭੁਤਅਨੰਤਅਤਿਬਲਅਭੇਖ॥
(ਜੋ) ਅਦਭੁਤ, ਅਨੰਤ, ਅਤਿ ਬਲਵਾਨ ਅਤੇ ਭੇਖ ਤੋਂ ਰਹਿਤ ਹੈ।
His colour and Line are indescribable and the power of that Guiseless Lord is endless
ਅਨਖੰਡਚਿਤਅਬਿਕਾਰਰੂਪ॥
(ਜੋ) ਅਖੰਡ ਚਿਤ ਵਾਲਾ ਅਤੇ ਵਿਕਾਰਾਂ ਤੋਂ ਰਹਿਤ ਰੂਪ ਵਾਲਾ ਹੈ।
ਦੇਵਾਨਦੇਵਮਹਿਮਾਅਨੂਪ॥੯੯॥
(ਜੋ) ਦੇਵਤਿਆਂ ਦਾ ਦੇਵਤਾ ਅਤੇ ਅਨੂਪਮ ਮਹਿਮਾ ਵਾਲਾ ਹੈ ॥੯੯॥
He is Vice-less, indivisible, God of gods and unique.99.
ਉਸਤਤੀਨਿੰਦਜਿਹਇਕਸਮਾਨ॥
ਜਿਸ ਨੂੰ ਉਸਤਤ ਅਤੇ ਨਿੰਦਿਆ ਇਕ ਸਮਾਨ ਹੈ,
ਆਭਾਅਖੰਡਮਹਿਮਾਮਹਾਨ॥
(ਜਿਸ ਦੀ) ਆਭਾ ਅਖੰਡ ਹੈ ਅਤੇ ਮਹਿਮਾ ਮਹਾਨ ਹੈ।
The praise and slander are alike for Him and the beauty of that Great Praiseworthy Lord is perfect
ਅਬਿਕਾਰਚਿਤਅਨੁਭਵਪ੍ਰਕਾਸ॥
(ਜਿਸ ਦਾ) ਚਿਤ ਵਿਕਾਰ ਤੋਂ ਰਹਿਤ ਹੈ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੁੰਦਾ ਹੈ।
ਘਟਿਘਟਿਬਿਯਾਪਨਿਸਦਿਨਉਦਾਸ॥੧੦੦॥
(ਜੋ) ਘਟ ਘਟ ਵਿਚ ਵਿਆਪ ਰਿਹਾ ਹੈ ਅਤੇ ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਹੈ ॥੧੦੦॥
That Lord, the manifestation of cognition, is vice-less, All-pervading and continuously unattached.100.
ਇਹਭਾਤਿਦਤਉਸਤਤਿਉਚਾਰ॥
ਦੱਤ ਨੇ ਇਸ ਤਰ੍ਹਾਂ ਦੀ ਉਸਤਤ ਦਾ ਉਚਾਰਨ ਕੀਤਾ।
ਡੰਡਵਤਕੀਨਅਤ੍ਰਿਜਉਦਾਰ॥
ਉਦਾਰ ਅਤ੍ਰੀ ਮੁਨੀ ਦੇ ਪੁੱਤਰ (ਦੱਤ) ਨੇ ਦੰਡਵਤ ਪ੍ਰਨਾਮ ਕੀਤਾ।
In this way, Dutt, the son of Atri eulogised the Lord and prostrated in devotion