ਦੀਨਨਉਧਾਰਣਿਜਾਸੁਬਾਨ॥
ਦੀਨਾਂ ਦਾ ਉੱਧਾਰ ਕਰਨਾ ਜਿਸ ਦੀ ਆਦਤ ਹੈ।
ਕੋਊਕਹੈਕੈਸੇਈਲੇਤਮਾਨ॥੭੧॥
ਕੋਈ ਕਿਵੇਂ ਹੀ (ਉਸ ਦਾ ਨਾਂ) ਕਹਿੰਦਾ ਹੈ, (ਉਹ ਉਸੇ ਤਰ੍ਹਾਂ) ਮੰਨ ਲੈਂਦਾ ਹੈ ॥੭੧॥
He acts for the redemption of the lowly and if anyone calls Him with any motive, He accepts his saying.7
ਅਕਲੰਕਰੂਪਅਨਛਿਜਤੇਜ॥
(ਉਹ) ਕਲੰਕ ਤੋਂ ਰਹਿਤ ਅਤੇ ਨਾ ਛਿਜੇ ਜਾ ਸਕਣ ਵਾਲੇ ਤੇਜ ਵਾਲਾ ਹੈ।
ਆਸਨਅਡੋਲਸੁਭਸੁਭ੍ਰਸੇਜ॥
(ਉਸ ਦਾ) ਆਸਨ ਅਡੋਲ ਹੈ ਅਤੇ ਸ਼ੁਭ ਸੁਖਦਾਇਕ ਸੇਜ ਵਾਲਾ ਹੈ।
The enemies and friends all are allured to see Him, Who is blemishless, Who is eternally glorious, Who is seated on a stable seat and Who has infinite qualities.72.
ਅਨਗਨਜਾਸੁਗੁਨਮਧਿਸੋਭ॥
ਜਿਸ ਵਿਚ ਅਣਗਿਣਤ ਗੁਣ ਸ਼ੋਭਾ ਪਾ ਰਹੇ ਹਨ।
ਲਖਿਸਤ੍ਰਮਿਤ੍ਰਜਿਹਰਹਤਲੋਭ॥੭੨॥
(ਉਸ ਨੂੰ!) ਵੇਖ ਕੇ ਵੈਰੀ ਅਤੇ ਮਿਤਰ ਲਲਚਾਏ ਰਹਿੰਦੇ ਹਨ ॥੭੨॥
ਜਿਹਸਤ੍ਰਮਿਤ੍ਰਸਮਏਕਜਾਨ॥
(ਉਹ) ਵੈਰੀ ਅਤੇ ਮਿਤਰ ਨੂੰ ਇਕ ਸਮਾਨ ਸਮਝਦਾ ਹੈ
ਉਸਤਤੀਨਿੰਦਜਿਹਏਕਮਾਨ॥
ਅਤੇ ਉਸਤਤ ਤੇ ਨਿੰਦਾ ਨੂੰ ਇਕੋ ਜਿਹਾ ਮੰਨਦਾ ਹੈ।
He considers enemies and friends alike, and also comprehends the praise and slander alike
ਆਸਨਅਡੋਲਅਨਛਿਜਰੂਪ॥
(ਜਿਸ ਦਾ) ਆਸਨ ਅਡੋਲ ਹੈ ਅਤੇ ਸਰੂਪ ਅਛਿਜ ਹੈ,
ਪਰਮੰਪਵਿਤ੍ਰਭੂਪਾਣਭੂਪ॥੭੩॥
(ਉਹ) ਪਰਮ ਪਵਿਤ੍ਰ ਅਤੇ ਰਾਜਿਆਂ ਦਾ ਰਾਜਾ ਹੈ ॥੭੩॥
He is seated on a stable seat He is supremely Beauty-incranate and also immaculate He is the Sovereign of sovereigns.73.
ਜਿਹਬਾਸੁਧਾਨਖਗਉਧਸੋਹਿ॥
ਜਿਸ ਦੀ ਜੀਭ ਅੰਮ੍ਰਿਤ (ਦੇ ਸਮਾਨ ਬੋਲਦੀ ਹੈ) ਤਲਵਾਰ (ਉਸ ਦੇ ਹੱਥ ਵਿਚ) ਉੱਚੀ ਸ਼ੋਭਦੀ ਹੈ।
ਅਵਿਲੋਕਦਈਤਅਰੁਦੇਵਮੋਹਿ॥
ਦੇਵਤੇ ਅਤੇ ਦੈਂਤ ਵੇਖ ਕੇ ਮੋਹਿਤ ਹੁੰਦੇ ਹਨ।
His tongue showers ambrosia
ਬਿਨੁਬੈਰਰੂਪਅਨਭਵਪ੍ਰਕਾਸ॥
ਉਹ ਬਿਨਾ ਵੈਰ ਵਾਲਾ ਅਤੇ ਸੁਤਹ ਪ੍ਰਕਾਸ਼ ਹੈ।
ਅਨਛਿਜਗਾਤਨਿਸਿਦਿਨਨਿਰਾਸ॥੭੪॥
(ਉਹ) ਨਾ ਛਿਜਣ ਵਾਲੇ ਸ਼ਰੀਰ ਵਾਲਾ ਅਤੇ ਰਾਤ ਦਿਨ ਆਸਾਂ ਤੋਂ ਰਹਿਤ ਹੈ ॥੭੪॥
All the gods and demons are fascinated by Himp He is devoid of enmity and Light-incarnate His body is indestructible and is impartial all the time.74.
ਦੁਤਿਆਦਿਅੰਤਿਏਕੈਸਮਾਨ॥
(ਉਸ ਦੀ) ਜੋਤਿ ਆਦਿ ਤੋਂ ਅੰਤ ਤਕ ਇਕ ਸਮਾਨ ਹੈ।
ਖੜਗੰਨਸਪੰਨਿਸਬਬਿਧਿਨਿਧਾਨ॥
(ਉਹ) ਛੇ ਅੰਗਾਂ ਨਾਲ ਭਰਪੂਰ ਅਤੇ ਸਾਰੀਆਂ ਵਿਧੀਆਂ ਦਾ ਖ਼ਜ਼ਾਨਾ ਹੈ।
His Glory remains the same in the beginning and at the end and is accomplished with all kinds of powers
ਸੋਭਾਸੁਬਹੁਤਤਨਜਾਸੁਸੋਭ॥
ਜਿਸ ਦੇ ਤਨ ਦੀ ਸ਼ੋਭਾ ਬਹੁਤ ਸ਼ੋਭਦੀ ਹੈ।
ਦੁਤਿਦੇਖਿਜਛਗੰਧ੍ਰਬਲੋਭ॥੭੫॥
(ਜਿਸ ਦੀ) ਜੋਤਿ ਨੂੰ ਵੇਖ ਕੇ ਯਕਸ਼ ਅਤੇ ਗੰਧਰਬ ਲੋਭਾਇਮਾਨ (ਹੋ ਰਹੇ ਹਨ) ॥੭੫॥
All the beauties are there in his body and seing his comeliness the Yakshas and Gandharvas are allured.75.
ਅਨਭੰਗਅੰਗਅਨਭਵਪ੍ਰਕਾਸ॥
(ਉਸ ਦਾ) ਸ਼ਰੀਰ ਭੰਗ ਨਹੀਂ ਹੁੰਦਾ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ (ਸੁਤਹ ਪ੍ਰਕਾਸ਼) ਹੁੰਦਾ ਹੈ।
ਪਸਰੀਜਗਤਿਜਿਹਜੀਵਰਾਸਿ॥
ਉਸ ਦੀ ਜਗਤ ਦੇ ਜੀਵਾਂ ਵਿਚ ਰਾਸ (ਜੋਤਿ) ਪਸਰੀ ਹੋਈ ਹੈ।
His limbs are indestructible
ਕਿਨੇਸੁਜੀਵਜਲਿਥਲਿਅਨੇਕ॥
(ਉਸ ਨੇ) ਜਲ ਥਲ ਵਿਚ ਅਨੇਕ ਜੀਵ ਕੀਤੇ ਹੋਏ ਹਨ,
ਅੰਤਹਿਸਮੇਯਫੁਨਿਰੂਪਏਕ॥੭੬॥
ਪਰ ਅੰਤ ਵਿਚ (ਉਹ) ਸਭ ਫਿਰ ਇਕ ਰੂਪ ਹੀ ਹਨ ॥੭੬॥
That Lord is the manifestation of cognition because of His Grave, the beings are scattered over the whole world He had created many beings in water and on plain and He ultimately merges everyone in His Form.76.
ਜਿਹਛੂਆਨੈਕੁਨਹੀਕਾਲਜਾਲੁ॥
ਜਿਸ ਨੂੰ ਕਾਲ ਦੇ ਜਾਲ ਨੇ ਜ਼ਰਾ ਜਿੰਨਾ ਵੀ ਛੋਹਿਆ ਨਹੀਂ ਹੈ।
ਛ੍ਵੈਸਕਾਪਾਪਨਹੀਕਉਨਕਾਲ॥
(ਉਸ ਨੂੰ) ਪਾਪ ਕਿਸੇ ਸਮੇਂ ਵੀ ਛੋਹ ਨਹੀਂ ਸਕਿਆ ਹੈ।
The death and sin have not been able to touch Him at any time
ਆਛਿਜਤੇਜਅਨਭੂਤਗਾਤ॥
(ਜਿਸ ਦਾ) ਤੇਜ ਅਣਛਿਜ ਰੂਪ ਵਾਲਾ ਹੈ ਅਤੇ ਤੱਤ੍ਵ-ਰਹਿਤ ਸ਼ਰੀਰ ਵਾਲਾ ਹੈ।
ਏਕੈਸਰੂਪਨਿਸਦਿਨਪ੍ਰਭਾਤ॥੭੭॥
(ਉਹ) ਰਾਤ, ਦਿਨ ਅਤੇ ਪ੍ਰਭਾਤ ਵੇਲੇ ਇਕ ਸਮਾਨ ਰੂਪ ਵਾਲਾ ਹੈ ॥੭੭॥
The Lord of that indestructible Lustre and body remains the same at all times.77.
ਇਹਭਾਤਿਦਤਅਸਤੋਤ੍ਰਪਾਠ॥
ਇਸ ਤਰ੍ਹਾਂ ਦਾ ਸਤੋਤਰ ਪਾਠ ਦੱਤ ਨੇ ਕੀਤਾ ਹੈ।
ਮੁਖਪੜਤਅਛ੍ਰਗਯੋਪਾਪਨਾਠ॥
(ਇਸ ਦੇ) ਅੱਖਰਾਂ ਨੂੰ ਪੜ੍ਹਦਿਆਂ ਪਾਪ ਨਸ ਗਿਆ ਹੈ।
In this way, Dutt recited the eulogy and by this recitation, all the sins fled away
ਕੋਸਕੈਬਰਨਮਹਿਮਾਅਪਾਰ॥
(ਉਸ ਦੀ) ਅਪਾਰ ਮਹਿਮਾ ਦਾ ਕੌਣ ਵਰਣਨ ਕਰ ਸਕਦਾ ਹੈ,
ਸੰਛੇਪਕੀਨਤਾਤੇਉਚਾਰ॥੭੮॥
ਇਸ ਲਈ ਸੰਖੇਪ ਵਿਚ ਹੀ ਵਰਣਨ ਕੀਤਾ ਹੈ ॥੭੮॥
Who can describe his infinite greatness?, therefore I have said it in brief.78.
ਜੇਕਰੈਪਤ੍ਰਕਾਸਿਪੀਸਰਬ॥
ਜੇ ਸਾਰੀ ਧਰਤੀ ('ਕਾਸਿਪੀ') ਨੂੰ ਪੱਤਰ (ਕਾਗਜ਼) ਕਰ ਲਈਏ
ਲਿਖੇਗਣੇਸਕਰਿਕੈਸੁਗਰਬ॥
ਅਤੇ ਹੰਕਾਰ ਕਰ ਕੇ ਗਣੇਸ਼ ਲਿਖਣ ਬੈਠੇ।
If the whole earth becomes the paper and Ganesha is the proud writer
ਮਸੁਸਰਬਸਿੰਧਲੇਖਕਬਨੇਸਿ॥
ਸਾਰੇ ਸਮੁੰਦਰ ਸਿਆਹੀ ਅਤੇ ਸਾਰੇ ਬਨ ਕਲਮਾਂ ਬਣ ਜਾਣ,
ਨਹੀਤਦਿਪਅੰਤਿਕਹਿਸਕੈਸੇਸੁ॥੭੯॥
ਤਦ ਵੀ ਸ਼ੇਸ਼ ਨਾਗ ਉਸ ਦਾ ਅੰਤ ਨਹੀਂ ਕਹਿ ਸਕਦਾ ॥੭੯॥
All the oceans become the ink and all the forests become the pens and Sheshnaga makes a description of the Lord from his thousand mouths, then also he mystery of the Lord cannot be comprehended.79.
ਜਉਕਰੈਬੈਠਿਬ੍ਰਹਮਾਉਚਾਰ॥
ਜੇ ਕਰ ਬ੍ਰਹਮਾ ਬੈਠ ਕੇ (ਉਸਤਤ ਦਾ) ਉਚਾਰਨ ਕਰੇ,
ਨਹੀਤਦਿਪਤੇਜਪਾਯੰਤਪਾਰ॥
ਤਦ ਵੀ ਤੇਜ ਦਾ ਅੰਤ ਨਹੀਂ ਪਾ ਸਕੇਗਾ।
If Brahma also utters His Glory, then also His effulgence cannot be comprehended
ਮੁਖਸਹੰਸਨਾਮਫਣਪਤਿਰੜੰਤ॥
(ਜੇ) ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਬੋਲਦਾ ਰਹੇ,
ਨਹੀਤਦਿਪਤਾਸੁਪਾਯੰਤਅੰਤੁ॥੮੦॥
ਤਾਂ ਵੀ ਉਸ ਦਾ ਅੰਤ ਨਹੀਂ ਪਾ ਸਕਦਾ ॥੮੦॥
If Sheshnaga also utters His Names from his thousand mouths, then also His end cannot be known.80.
ਨਿਸਦਿਨਜਪੰਤਸਨਕੰਸਨਾਤ॥
(ਉਸ ਨੂੰ) ਸਨਕ ਅਤੇ ਸਨਾਤਨ ਰਾਤ ਦਿਨ ਜਪਦੇ ਹਨ,
ਨਹੀਤਦਿਪਤਾਸੁਸੋਭਾਨਿਰਾਤ॥
ਤਾਂ ਵੀ ਉਸ ਦੀ ਸ਼ੋਭਾ ਸਪਸ਼ਟ ਨਹੀਂ ਕੀਤੀ ਜਾ ਸਕਦੀ।
If Sanak, Sunandan etc. remember Him continuously night and day, then also Hi Glory cannot be described
ਮੁਖਚਾਰਬੇਦਕਿਨੇਉਚਾਰ॥
ਚਾਰ ਮੂੰਹਾਂ ਵਾਲੇ ਬ੍ਰਹਮਾ ਨੇ ਵੇਦਾਂ ਦਾ ਉਚਾਰਨ ਕੀਤਾ ਹੈ,
ਤਜਿਗਰਬਨੇਤਿਨੇਤੈਬਿਚਾਰ॥੮੧॥
(ਪਰ ਫਿਰ ਵੀ) ਹੰਕਾਰ ਨੂੰ ਛਡ ਕੇ ਨੇਤਿ ਨੇਤਿ ਵਿਚਾਰਨ ਲਗਾ ਹੈ ॥੮੧॥
Brahma crated all the four Vedas, but on reflecting about Him, he also talks of Him as “Neti, Neti” (no this, not this.)81.
ਸਿਵਸਹੰਸ੍ਰਬਰਖਲੌਜੋਗਕੀਨ॥
ਸ਼ਿਵ ਨੇ ਹਜ਼ਾਰਾਂ ਸਾਲ ਯੋਗ ਕੀਤਾ
ਤਜਿਨੇਹਗੇਹਬਨਬਾਸਲੀਨ॥
ਅਤੇ ਘਰ ਦਾ ਮੋਹ ਛਡ ਕੇ ਬਨਵਾਸ ਲਿਆ।
Shiva practiced Yoga for thousands of years
ਬਹੁਕੀਨਜੋਗਤਹਬਹੁਪ੍ਰਕਾਰ॥
(ਉਸ ਨੇ) ਬਹੁਤ ਤਰ੍ਹਾਂ ਬਹੁਤ ਯੋਗ ਕੀਤੇ,
ਨਹੀਤਦਿਪਤਾਸੁਲਹਿਸਕਾਪਾਰ॥੮੨॥
ਪਰ ਤਾਂ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੮੨॥
He left his home and all attachment and resided in the forest he also practiced Yoga in various ways, but still he could not know His end.82.
ਜਿਹਏਕਰੂਪਅਨਕੰਪ੍ਰਕਾਸ॥
ਜਿਸ ਦਾ ਇਕ ਰੂਪ ਹੈ, ਪਰ ਅਨੇਕ ਤਰ੍ਹਾਂ ਨਾਲ ਪ੍ਰਕਾਸ਼ਿਤ ਹੋ ਰਿਹਾ ਹੈ।
ਅਬਿਯਕਤਤੇਜਨਿਸਦਿਨਉਦਾਸ॥
(ਉਸ ਦਾ) ਤੇਜ ਪ੍ਰਗਟਾਵੇ ਤੋਂ ਰਹਿਤ ਹੈ ਅਤੇ ਰਾਤ ਦਿਨ ਉਦਾਸ (ਵਿਰਕਤ) ਰਹਿੰਦਾ ਹੈ।
Many worlds are manifested from His one form and the Lustre of that Lord, who remains unattached throughout night and day, cannot be described