GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 624
Display Settings
ਜੋਤਿਵੰਤਦਸਚਾਰਿਨਿਧਾਨਾ॥੧੨੭॥
ਜੋਤਿਵਾਨ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ ॥੧੨੭॥
He had complete knowledge of Kok Shastra nd Smrities and he was expert in fourteen sciences.127.
ਮਹਾਕ੍ਰਮਠੀਮਹਾਸੁਜਾਨੂ
(ਉਹ) ਬਹੁਤ ਕਰਮਠ ਅਤੇ ਸੂਝਵਾਨ ਸੀ।
ਮਹਾਜੋਤਿਦਸਚਾਰਿਨਿਧਾਨੂ
ਬਹੁਤ ਤੇਜ ਵਾਲਾ ਅਤੇ ਚੌਦਾਂ ਵਿਦਿਆਵਾਂ ਦਾ ਨਿਧੀ ਸੀ।
He was a great hero and superb intellectual, he was the store of fourteen sciences
ਅਤਿਸਰੂਪਅਰੁਅਮਿਤਪ੍ਰਭਾਸਾ
(ਉਹ) ਅਤਿਅੰਤਿ (ਸੁੰਦਰ) ਸਰੂਪ ਵਾਲਾ ਅਤੇ ਅਮਿਤ ਪ੍ਰਕਾਸ਼ ਵਾਲਾ ਸੀ।
ਮਹਾਮਾਨਅਰੁਮਹਾਉਦਾਸਾ॥੧੨੮॥
(ਉਹ) ਬਹੁਤ ਮਾਣ ਮਰਯਾਦਾ ਵਾਲਾ ਅਤੇ ਬਹੁਤ ਨਿਰਲਿਪਤ ਸੁਭਾ ਵਾਲਾ ਸੀ ॥੧੨੮॥
He was extremely charming and enormously glorious, he was also very proud and alongwith it, he was greatly deatched from the world.128.
ਬੇਦਅੰਗਖਟਸਾਸਤ੍ਰਪ੍ਰਬੀਨਾ
(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪ੍ਰਬੀਨ ਸੀ
ਧਨੁਰਬੇਦਪ੍ਰਭਕੇਰਸਲੀਨਾ
ਅਤੇ ਧਨੁਰ ਵੇਦ ਅਤੇ ਪ੍ਰਭੂ ਦੇ ਰਸ ਵਿਚ ਮਗਨ ਰਹਿਣ ਵਾਲਾ ਸੀ।
The king was expert in all Vedangs and six Shastras, he was the knower of the secret of Dhanurveda and also remained absorbed in the love of the Lord
ਖੜਗਨਈਸ੍ਵਰਪੁਨਿਅਤੁਲਬਲ
(ਉਹ) ਤਲਵਾਰ ਦਾ ਸੁਆਮੀ ਅਤੇ ਅਤੁਲ ਬਲ ਵਾਲਾ ਸੀ
ਅਰਿਅਨੇਕਜੀਤੇਜਿਨਿਦਲਿਮਲਿ॥੧੨੯॥
ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਦਿੱਤਾ ਸੀ ॥੧੨੯॥
He had many qualities and was unlimited like the virtues and strength of the Lord, he had conquered man
ਖੰਡਅਖੰਡਜੀਤਿਬਡਰਾਜਾ
(ਉਸ ਨੇ) ਨਾ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ।
ਆਨਿਸਮਾਨਆਪੁਬਿਰਾਜਾ
ਉਸ ਦੇ ਸਮਾਨ ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ।
He had conquered many kings of undivided territories and there was none like him
ਅਤਿਬਲਿਸਟਅਸਿਤੇਜਪ੍ਰਚੰਡਾ
(ਉਹ) ਅਤਿ ਬਲਵਾਨ ਅਤੇ ਪ੍ਰਚੰਡ ਤੇਜ ਵਾਲਾ ਸੀ
ਅਰਿਅਨੇਕਜਿਨਿਸਾਧਿਉਦੰਡਾ॥੧੩੦॥
ਜਿਸ ਨੇ ਅਨੇਕ ਉਦੰਡ ਵੈਰੀਆਂ ਨੂੰ ਜਿਤ ਲਿਆ ਸੀ ॥੧੩੦॥
He was extremely powerful and glorious and was very modest in the presence of the saints.130.
ਦੇਸਬਿਦੇਸਅਧਿਕਜਿਹਜੀਤਾ
ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ
ਜਹਤਹਚਲੀਰਾਜਕੀਨੀਤਾ
ਅਤੇ ਜਿਥੇ ਕਿਥੇ (ਉਸ ਦੇ) ਰਾਜ ਦੀ ਮਰਯਾਦਾ ਚਲ ਪਈ ਸੀ।
He conquered many countries far and near and his rule was discussed everywhere
ਭਾਤਿਭਾਤਿਸਿਰਿਛਤ੍ਰਬਿਰਾਜਾ
(ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤ੍ਰ ਸ਼ੋਭਦੇ ਸਨ
ਤਜਿਹਠਚਰਨਿਲਗੇਬਡਰਾਜਾ॥੧੩੧॥
ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀਂ ਲਗ ਗਏ ਸਨ ॥੧੩੧॥
He assumed many types of canopies and many great kings fell at his feet leaving their persistence.131.
ਜਹਤਹਹੋਤਧਰਮਕੀਰੀਤਾ
ਜਿਥੇ ਕਿਥੇ ਧਰਮ ਦੀ ਰੀਤ ਹੋਣ ਲਗ ਗਈ ਸੀ
ਕਹੂੰਪਾਵਤਿਹੋਨਿਅਨੀਤਾ
ਅਤੇ ਕਿਤੇ ਵੀ ਅਨੀਤੀ ਨਹੀਂ ਹੋ ਸਕਦੀ ਸੀ।
The traditions of Dharma became prevalent in all directions and there was no misconduct anywhere
ਦਾਨਨਿਸਾਨਚਹੂੰਚਕਬਾਜਾ
ਚੌਹਾਂ ਚੱਕਾਂ ਵਿਚ ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ ਦਾਨ ਦੇਣ ਦੀਆਂ ਧੁੰਮਾਂ ਪੈ ਗਈਆਂ ਸਨ)।
ਕਰਨਕੁਬੇਰਬੇਣੁਬਲਿਰਾਜਾ॥੧੩੨॥
ਕਰਨ, ਕੁਬੇਰ, ਬੇਣ ਅਤੇ ਬਲਿ ਰਾਜਿਆਂ (ਵਾਂਗ ਉਸ ਦੀ ਪ੍ਰਸਿੱਧੀ ਹੋ ਗਈ ਸੀ) ॥੧੩੨॥
He became famous in bestowing charities like the king Varuna, Kuber, Ben, and Bali.132.
ਭਾਤਿਭਾਤਿਤਨਰਾਜਕਮਾਈ
ਭਾਂਤ ਭਾਂਤ ਦਾ ਰਾਜ ਕਮਾਉਣ ਕਰ ਕੇ
ਸਮੁਦ੍ਰਲੌਫਿਰੀਦੁਹਾਈ
(ਉਸ ਦੀ) ਦੁਹਾਈ ਸਮੁੰਦਰ ਤਕ ਆ ਪਸਰੀ ਸੀ।
He ruled in various ways and his drum sounded upto the ocean
ਜਹਤਹਕਰਮਪਾਪਭਯੋਦੂਰਾ
ਜਿਥੇ ਕਿਥੇ ਪਾਪਾਚਾਰ ਅਤੇ ਭੈ ਖ਼ਤਮ ਹੋ ਗਿਆ ਸੀ
ਧਰਮਕਰਮਸਭਕਰਤਹਜੂਰਾ॥੧੩੩॥
ਅਤੇ ਰਾਜੇ ਦੇ ਸਨਮੁਖ ਰਹਿਣ ਵਾਲੇ ਸਾਰੇ ਲੋਕ ਧਰਮ ਕਰਮ ਕਰਦੇ ਸਨ ॥੧੩੩॥
The voice and fear were nowhere observed and all performed the religious actions in his presence.133.
ਜਹਤਹਪਾਪਛਪਾਸਬਦੇਸਾ
ਜਿਥੇ ਕਿਥੇ ਸਾਰੇ ਦੇਸ ਵਿਚੋਂ ਪਾਪ ਛਿਪ ਗਿਆ
ਧਰਮਕਰਮਉਠਿਲਾਗਿਨਰੇਸਾ
ਅਤੇ ਸਾਰੇ ਰਾਜੇ ਤਤਪਰ ਹੋ ਕੇ ਧਰਮ ਕਰਮ ਵਿਚ ਲਗ ਗਏ।
All the countries became sinless and all the kings observed the religious injunctions
ਸਮੁਦ੍ਰਲੌਫਿਰੀਦੁਹਾਈ
ਸਮੁੰਦਰ ਤਕ (ਉਸ ਦੀ) ਦੁਹਾਈ ਫਿਰ ਗਈ।
ਇਹਬਿਧਿਕਰੀਦਿਲੀਪਰਜਾਈ॥੧੩੪॥
ਇਸ ਤਰ੍ਹਾਂ ਦਲੀਪ ਰਾਜਾ ਨੇ ਬਾਦਸ਼ਾਹੀ ਕੀਤੀ ॥੧੩੪॥
The discussion about the rule of Dileep extended upto the ocean.134.
ਇਤਿਦਲੀਪਰਾਜਸਮਾਪਤੰ॥੮॥੫॥
ਇਥੇ ਦਲੀਪ ਰਾਜੇ ਦੇ ਰਾਜ ਦੀ ਸਮਾਪਤੀ ॥੮॥੫॥
End of the description of the rule of Dileep and his departure for heaven.
ਅਥਰਘੁਰਾਜਾਕੋਰਾਜਕਥਨੰ
ਹੁਣ ਰਘੁ ਰਾਜਾ ਦੇ ਰਾਜ ਦਾ ਕਥਨ
Now begins the description of he rule of the king Raghu
ਚੌਪਈ
ਚੌਪਈ:
CHAUPAI
ਬਹੁਰਜੋਤਿਸੋਜੋਤਿਮਿਲਾਨੀ
ਫਿਰ (ਦਲੀਪ ਰਾਜੇ ਦੀ) ਜੋਤਿ (ਪਰਮਾਤਮਾ ਦੀ) ਜੋਤਿ ਨਾਲ ਮਿਲ ਗਈ।
ਸਬਜਗਐਸਕ੍ਰਿਆਪਹਿਚਾਨੀ
ਇਸ ਕ੍ਰਿਆ ਨੂੰ ਸਾਰੇ ਜਗਤ ਨੇ ਜਾਣ ਲਿਆ।
The light of everyone merged in supreme light, and this activity continued in the world
ਸ੍ਰੀਰਘੁਰਾਜਰਾਜੁਜਗਿਕੀਨਾ
(ਉਸ ਪਿਛੋਂ) ਰਘੁਰਾਜ ਨੇ ਜਗਤ ਵਿਚ ਰਾਜ ਕੀਤਾ
ਅਤ੍ਰਪਤ੍ਰਸਿਰਿਢਾਰਿਨਵੀਨਾ॥੧੩੫॥
ਅਤੇ (ਆਪਣੇ) ਸਿਰ ਉਤੇ ਨਵੇਂ ਰਾਜਸੀ ਛਤ੍ਰ ਅਤੇ ਚਿੰਨ੍ਹ ਧਾਰਨ ਕਰ ਲਏ ॥੧੩੫॥
The king Rahghu ruled over the world and wore new arms, weapons and canopies.135.
ਬਹੁਤੁਭਾਤਿਕਰਿਜਗਿਪ੍ਰਕਾਰਾ
ਕਈ ਪ੍ਰਕਾਰ ਦੇ ਯੱਗ ਬਹੁਤ ਢੰਗਾਂ ਨਾਲ ਕੀਤੇ
ਦੇਸਦੇਸਮਹਿਧਰਮਬਿਥਾਰਾ
ਅਤੇ ਦੇਸ ਦੇਸਾਂਤਰਾਂ ਵਿਚ ਧਰਮ ਦਾ ਵਿਸਤਾਰ ਕੀਤਾ।
He performed several types of Yajnas and spread the religion in all the countires
ਪਾਪੀਕੋਈਨਿਕਟਿਰਾਖਾ
ਕੋਈ ਪਾਪੀ ਨੇੜੇ ਨਾ ਰਹਿਣ ਦਿੱਤਾ।
ਝੂਠਬੈਨਕਿਹੂੰਭੂਲਿਭਾਖਾ॥੧੩੬॥
ਕੋਈ ਭੁਲ ਕੇ ਵੀ ਝੂਠਾ ਬੋਲ ਨਾ ਬੋਲਦਾ ॥੧੩੬॥
He did not allow any sinner to stay with him and never uttered falsehood, even through oversight.136.
ਨਿਸਾਤਾਸੁਨਿਸਨਾਥਪਛਾਨਾ
ਰਾਤ ਨੇ ਉਸ ਨੂੰ ਚੰਦ੍ਰਮਾ (ਦੇ ਰੂਪ) ਵਜੋਂ ਸਮਝਿਆ
ਦਿਨਕਰਤਾਹਿਦਿਵਸਅਨੁਮਾਨਾ
ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਅਨੁਮਾਨ ਕੀਤਾ।
The nigh considered him as moon and the day as sun
ਬੇਦਨਤਾਹਿਬ੍ਰਹਮਕਰਿਲੇਖਾ
ਵੇਦਾਂ ਨੇ ਉਸ ਨੂੰ ਬ੍ਰਹਮਾ ਕਰ ਕੇ ਜਾਣਿਆ
ਦੇਵਨਇੰਦ੍ਰਰੂਪਅਵਿਰੇਖਾ॥੧੩੭॥
ਅਤੇ ਦੇਵਤਿਆਂ ਨੇ ਇੰਦਰ ਰੂਪ ਵਿਚ ਵਿਚਾਰਿਆ ('ਅਵਰੇਖਾ') ॥੧੩੭॥
The Vedas considered him as “Brahm” and the gods visualized him as Indra.137.
ਬਿਪਨਸਬਨਬ੍ਰਹਸਪਤਿਦੇਖ੍ਯੋ
ਸਾਰਿਆਂ ਬ੍ਰਾਹਮਣਾਂ ਨੇ ਬ੍ਰਹਸਪਤੀ ਵਜੋਂ ਵੇਖਿਆ
ਦੈਤਨਗੁਰੂਸੁਕ੍ਰਕਰਿਪੇਖ੍ਯੋ
ਅਤੇ ਦੈਂਤਾਂ ਨੇ ਸ਼ੁਕ੍ਰ ਗੁਰੂ ਵਜੋਂ ਸਮਝਿਆ।
All the Brahmins saw in him the god Brihaspati and the demons as Shukracharya
ਰੋਗਨਤਾਹਿਅਉਖਧੀਮਾਨਾ
ਰੋਗੀਆਂ ਨੇ ਉਸ ਨੂੰ ਦਵਾਈ ਦੇ ਰੂਪ ਵਿਚ ਮੰਨਿਆ
ਜੋਗਿਨਪਰਮਤਤਪਹਿਚਾਨਾ॥੧੩੮॥
ਅਤੇ ਜੋਗੀਆਂ ਨੇ ਉਸ ਨੂੰ ਪਰਮਤੱਤ ਦੇ ਰੂਪ ਵਿਚ ਪਛਾਣਿਆ ॥੧੩੮॥
The ailments looked at him as medicine and the Yogis visulised in him the supreme essence.138.
ਬਾਲਨਬਾਲਰੂਪਅਵਿਰੇਖ੍ਰਯੋ
ਬਾਲਕਾਂ ਨੇ (ਉਸ ਨੂੰ) ਬਾਲਕ ਰੂਪ ਵਿਚ ਜਾਣਿਆ
ਜੋਗਨਮਹਾਜੋਗਕਰਿਦੇਖ੍ਯੋ
ਅਤੇ ਜੋਗੀਆਂ ਨੇ ਮਹਾਨ ਜੋਗ ਕਰ ਕੇ ਸਮਝਿਆ।
The children saw him as a child and the Yogis as the supreme Yogi
ਦਾਤਨਮਹਾਦਾਨਿਕਰਿਮਾਨ੍ਯੋ
ਦਾਤਿਆਂ ਨੇ ਮਹਾਦਾਨ ਦੇ ਰੂਪ ਵਿਚ ਮੰਨਿਆ
ਭੋਗਨਭੋਗਰੂਪਪਹਚਾਨ੍ਯੋ॥੧੩੯॥
ਅਤੇ ਭੋਗੀਆਂ ਨੇ ਭੋਗ ਰੂਪ ਵਜੋਂ ਪਛਾਣਿਆ ॥੧੩੯॥
The donors saw in him the supreme Donor and the pleasure seeking persons considered him as a Supreme Yogi.139.
ਸੰਨਿਆਸਨਦਤਰੂਪਕਰਿਜਾਨ੍ਯੋ
ਸੰਨਿਆਸੀਆਂ ਨੇ ਦੱਤ ਰੂਪ ਕਰ ਕੇ ਜਾਣਿਆ
ਜੋਗਨਗੁਰਗੋਰਖਕਰਿਮਾਨ੍ਯੋ
ਅਤੇ ਜੋਗੀਆਂ ਨੇ ਗੁਰੂ ਗੋਰਖ ਕਰ ਕੇ ਮੰਨਿਆ।
The Sannyasis considered him as Dattatreya and the Yogis as Guru Gorakhnath
ਰਾਮਾਨੰਦਬੈਰਾਗਿਨਜਾਨਾ
ਬੈਰਾਗੀਆਂ ਨੇ ਰਾਮਾਨੰਦ ਸਮਝਿਆ
ਮਹਾਦੀਨਤੁਰਕਨਪਹਚਾਨਾ॥੧੪੦॥
ਅਤੇ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਕਰ ਕੇ ਜਾਣਿਆ ॥੧੪੦॥
The Bairagis considered him as Ramanand and the Muslims as Muhammad.140. (This is a period-error).
ਦੇਵਨਇੰਦ੍ਰਰੂਪਕਰਿਲੇਖਾ
ਦੇਵਤਿਆਂ ਨੇ ਇੰਦਰ ਰੂਪ ਕਰ ਕੇ ਪਛਾਣਿਆ
ਦੈਤਨਸੁੰਭਰਾਜਾਕਰਿਪੇਖਾ
ਅਤੇ ਦੈਂਤਾਂ ਨੇ ਰਾਜਾ ਸੁੰਭ ਕਰ ਕੇ ਵੇਖਿਆ।
The gods considered him as Indra and the demons as Shmbh
ਜਛਨਜਛਰਾਜਕਰਿਮਾਨਾ
ਯਕਸ਼ਾਂ ਨੇ ਯਕਸ਼ ਰਾਜਾ (ਕੁਬੇਰ) ਵਜੋਂ ਮੰਨਿਆ
ਕਿਨ੍ਰਨਕਿਨ੍ਰਦੇਵਪਹਚਾਨਾ॥੧੪੧॥
ਅਤੇ ਕਿੰਨਰਾਂ ਨੇ ਕਿੰਨਰ ਰਾਜਾ ਦੇ ਰੂਪ ਵਿਚ ਪਛਾਣਿਆ ॥੧੪੧॥
The Yakshas and Kinnar thought of him as their king.141.
ਕਾਮਿਨਕਾਮਰੂਪਕਰਿਦੇਖ੍ਯੋ
ਕਾਮਨੀਆਂ ਨੇ ਕਾਮ ਰੂਪ ਵਜੋਂ ਵੇਖਿਆ।
ਰੋਗਨਰੂਪਧਨੰਤਰਪੇਖ੍ਯੋ
ਰੋਗੀਆਂ ਨੇ ਧਨੰਤਰੀ ਰੂਪ ਵਜੋਂ ਜਾਣਿਆ।
The lustful women considered him as the god of love and the diseases thought of him as the incarnation of Dhanvantri
ਰਾਜਨਲਖ੍ਯੋਰਾਜਅਧਿਕਾਰੀ
ਰਾਜਿਆਂ ਨੇ (ਉਸ ਨੂੰ) ਰਾਜ ਦਾ ਅਧਿਕਾਰੀ ਸਮਝਿਆ
ਜੋਗਨਲਖ੍ਯੋਜੋਗੀਸਰਭਾਰੀ॥੧੪੨॥
ਅਤੇ ਜੋਗੀਆਂ ਨੇ ਵੱਡਾ ਜੋਗੀਸ਼੍ਵਰ ਮੰਨਿਆ ॥੧੪੨॥
The kings considered him as the Sovereign and the Yogis thought of him s the Supreme Yogi.142.
ਛਤ੍ਰਨਬਡੋਛਤ੍ਰਪਤਿਜਾਨਾ
ਛਤ੍ਰੀਆਂ ਨੇ ਵੱਡਾ ਛਤ੍ਰਪਤੀ ਜਾਣਿਆ
ਅਤ੍ਰਿਨਮਹਾਸਸਤ੍ਰਧਰਮਾਨਾ
ਅਤੇ ਯੋਧਿਆਂ ('ਅਤ੍ਰਿਨ') ਨੇ ਮਹਾਨ ਸ਼ਸਤ੍ਰਧਾਰੀ ਰੂਪ ਵਿਚ ਪਛਾਣਿਆ।
The Kshatriyas considered him the great canopied king and the wielders of arms and weapons thought of him as the great and powerful warrior
ਰਜਨੀਤਾਸੁਚੰਦ੍ਰਕਰਿਲੇਖਾ
ਰਾਤ ਨੇ ਉਸ ਨੂੰ ਚੰਦ੍ਰਮਾ ਕਰ ਕੇ ਵੇਖਿਆ
ਦਿਨੀਅਰਕਰਿਤਿਹਦਿਨਅਵਿਰੇਖਾ॥੧੪੩॥
ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਵਿਚਾਰਿਆ ॥੧੪੩॥
The night considered him as moon and the day as sun.143.
ਸੰਤਨਸਾਤਿਰੂਪਕਰਿਜਾਨ੍ਯੋ
ਸੰਤਾਂ ਨੇ ਉਸ ਨੂੰ ਸਾਂਤ ਰੂਪ ਕਰ ਕੇ ਜਾਣਿਆ
ਪਾਵਕਤੇਜਰੂਪਅਨੁਮਾਨ੍ਰਯੋ
ਅਤੇ ਅਗਨੀ ਨੇ ਉਸ ਨੂੰ ਤੇਜ ਵਜੋਂ ਅਨੁਮਾਨ ਕੀਤਾ।
The saints thought of him as manifestation of peace and the fire thought of him as effulgence
ਧਰਤੀਤਾਸੁਧਰਾਧਰਜਾਨਾ
ਧਰਤੀ ਨੇ ਉਸ ਨੂੰ ਪਰਬਤ ਕਰ ਕੇ ਸਮਝਿਆ
ਹਰਣਿਏਣਰਾਜਪਹਿਚਾਨਾ॥੧੪੪॥
ਅਤੇ ਹਿਰਨੀਆਂ ਨੇ (ਉਸ ਨੂੰ) ਕਸਤੂਰੀ ਵਾਲਾ ਹਿਰਨ ('ਏਣਰਾਜ') ਦੇ ਰੂਪ ਵਿਚ ਪਛਾਣਿਆ ॥੧੪੪॥
The earth considered him as a mountain and the does as the king of deer.144.