ਕਸਹੇਰਤਲੈ॥੪੩॥
(ਹੁਣ) ਹੇਠਾਂ ਨੂੰ ਕਿਉਂ ਤਕਦੇ ਹੋ ॥੪੩॥
Sakuntla placed a gold coin on the hand of the king and said, " You look at it and remember." 43.
ਨ੍ਰਿਪਜਾਨਿਗਏ॥
(ਮੁੰਦਰੀ ਵੇਖ ਕੇ) ਰਾਜਾ ਜਾਣ ਗਿਆ
ਪਹਿਚਾਨਤਭਏ॥
ਅਤੇ (ਸ਼ਕੁੰਤਲਾ ਨੂੰ) ਪਛਾਣ ਲਿਆ।
ਤਬਤਉਨਬਰੀ॥
ਤਦ ਉਸ ਨੂੰ ਵਰ ਲਿਆ
ਬਹੁਭਾਤਿਭਰੀ॥੪੪॥
ਅਤੇ ਬਹੁਤ ਤਰ੍ਹਾਂ ਨਾਲ ਭਰ ਦਿੱਤਾ (ਅਰਥਾਤ-ਸੰਤੁਸ਼ਟ ਕਰ ਦਿੱਤਾ) ॥੪੪॥
The king remembered all and recognised Shakuntala,Then the king solemnised his wedding with her and enjoyed her in various ways.44.
ਸਿਸੁਸਾਤਭਏ॥
(ਰਾਜੇ ਦੇ ਉਸ ਇਸਤ੍ਰੀ ਤੋਂ) ਸੱਤ ਪੁੱਤਰ ਪੈਦਾ ਹੋਏ
ਰਸਰੂਪਰਏ॥
ਜੋ ਰੂਪ ਅਤੇ ਰਸ ਦੇ ਭੰਡਾਰ ਸਨ।
ਅਮਿਤੋਜਬਲੀ॥
(ਉਹ ਪੁੱਤਰ) ਅਮਿਤ ਤੇਜ ਅਤੇ ਬਲ ਵਾਲੇ ਸਨ।
ਦਲਦੀਹਦਲੀ॥੪੫॥
(ਉਹ) ਵੈਰੀਆਂ ਦੇ ਭਾਰੀ ਦਲ ਨੂੰ ਦਲ ਸੁਟਣ ਵਾਲੇ ਸਨ ॥੪੫॥
She had seven charming sons born to her, who were man of infinite glory and destroyers of enemies. 45.
ਹਨਿਭੂਪਬਲੀ॥
ਬਲਵਾਨ ਰਾਜਿਆਂ ਨੂੰ ਮਾਰ ਕੇ ਧਰਤੀ ਦੇ
ਜਿਣਿਭੂਮਿਥਲੀ॥
ਅਨੇਕ ਸਥਲ ਜਿਤ ਲਏ ਸਨ।
ਰਿਖਿਬੋਲਿਰਜੀ॥
(ਫਿਰ) ਰਿਸ਼ੀਆਂ ਅਤੇ ਰਿੱਤਜਾਂ ('ਰਜੀ' ਯੱਗ ਕਰਨ ਵਾਲੇ ਬ੍ਰਾਹਮਣ) ਨੂੰ ਬੁਲਾ ਕੇ
ਬਿਧਿਜਗਸਜੀ॥੪੬॥
ਯੱਗ ਦੀ ਮਰਯਾਦਾ ਦੀ ਸਾਜਨਾ ਕੀਤੀ ॥੪੬॥
They conquered the earth after killing the mighty kings and inviting the sages performed the Yajna. 46.
ਸੁਭਕਰਮਕਰੇ॥
(ਉਨ੍ਹਾਂ ਪੁੱਤਰਾਂ ਨੇ) ਸ਼ੁਭ ਕਰਮ ਕਰ ਕੇ
ਅਰਿਪੁੰਜਹਰੇ॥
ਵੈਰੀਆਂ ਦੇ ਸਮੂਹਾਂ ਨੂੰ ਨਸ਼ਟ ਕਰ ਦਿੱਤਾ।
ਅਤਿਸੂਰਮਹਾ॥
(ਉਹ) ਮਹਾਨ ਸੂਰਮੇ ਸਨ,
ਨਹਿਔਰਲਹਾ॥੪੭॥
(ਉਨ੍ਹਾਂ ਵਰਗਾ) ਹੋਰ ਕੋਈ ਨਹੀਂ ਸੀ ॥੪੭॥
The performed good actions and destroyed the enemies and none seems equivalent in bravery to them. 47.
ਅਤਿਜੋਤਿਲਸੈ॥
(ਉਨ੍ਹਾਂ ਦੇ ਮੁਖ ਉਤੇ) ਬਹੁਤ ਜੋਤਿ ਚਮਕਦੀ ਸੀ
ਸਸਿਕ੍ਰਾਤਿਕਸੈ॥
(ਜਿਸ ਦੇ ਸਾਹਮਣੇ) ਚੰਦ੍ਰਮਾ ਦੀ ਚਮਕ ਕਿਸ ਕੰਮ ਦੀ।
ਦਿਸਚਾਰਚਕੀ॥
(ਉਨ੍ਹਾਂ ਨੂੰ ਵੇਖ ਕੇ) ਚਾਰੇ ਚਕ ਹੈਰਾਨ ਸਨ
ਸੁਰਨਾਰਿਛਕੀ॥੪੮॥
ਅਤੇ ਦੇਵ ਇਸਤਰੀਆਂ ਮੋਹਿਤ ਹੋ ਰਹੀਆਂ ਸਨ ॥੪੮॥
They were lustrous like moonlight and women of gods of all the four directions were pleased to see them. 48.
ਰੂਆਲਛੰਦ॥
ਰੂਆਲ ਛੰਦ:
ROOAAL STANZA
ਗਾਰਿਗਾਰਿਅਖਰਬਗਰਬਿਨਮਾਰਿਮਾਰਿਨਰੇਸ॥
ਅਰਬਾਂ ਖਰਬਾਂ ਹੰਕਾਰੀ ਰਾਜਿਆਂ ਨੂੰ ਗਾਲ ਗਾਲ ਕੇ ਮਾਰ ਦਿੱਤਾ।
ਜੀਤਿਜੀਤਿਅਜੀਤਰਾਜਨਛੀਨਿਦੇਸਬਿਦੇਸ॥
ਨਾ ਜਿਤੇ ਜਾ ਸਕਣ ਵਾਲੇ ਰਾਜਿਆਂ ਨੂੰ ਜਿਤ ਜਿਤ ਕੇ (ਉਨ੍ਹਾਂ ਤੋਂ) ਦੇਸ ਬਿਦੇਸ ਖੋਹ ਲਏ।
They killed innumerable proud kings and snatching the kingdoms of invincible kings, they killed them
ਟਾਰਿਟਾਰਿਕਰੋਰਿਪਬਯਦੀਨਉਤਰਦਿਸਾਨ॥
ਪਰਬਤਾਂ ਨੂੰ ਹਟਾ ਹਟਾ ਕੇ ਉੱਤਰ ਦਿਸ਼ਾ ਵਿਚ ਕਰ ਦਿੱਤਾ
ਸਪਤਸਿੰਧੁਭਏਧਰਾਪਰਲੀਕਚਕ੍ਰਰਥਾਨ॥੪੯॥
ਅਤੇ (ਉਨ੍ਹਾਂ ਦੇ) ਰਥਾਂ ਦੇ ਪਹੀਇਆਂ ('ਚਕ੍ਰ') ਦੀਆਂ ਲਕੀਰਾਂ ਨਾਲ ਧਰਤੀ ਉਤੇ ਸੱਤ ਸਮੁੰਦਰ ਬਣ ਗਏ ॥੪੯॥
They went to the North, crossing many mountains and with the lines of the wheels of their chariots seven oceans were formed. 49.
ਗਾਹਿਗਾਹਿਅਗਾਹਦੇਸਨਬਾਹਿਬਾਹਿਹਥਿਯਾਰ॥
ਹਥਿਆਰ ਵਾਹ ਵਾਹ ਕੇ ਨਾ ਗਾਹੇ ਜਾ ਸਕਣ ਵਾਲੇ ਦੇਸਾਂ ਨੂੰ ਗਾਹ ਲਿਆ
ਤੋਰਿਤੋਰਿਅਤੋਰਭੂਧ੍ਰਿਕਦੀਨਉਤ੍ਰਹਿਟਾਰ॥
ਅਤੇ ਨਾ ਤੋੜੇ ਜਾ ਸਕਣ ਵਾਲੇ ਪਰਬਤਾਂ ਨੂੰ ਤੋੜ ਕੇ ਉੱਤਰ (ਦਿਸ਼ਾ) ਵਲ ਸੁਟ ਦਿੱਤਾ।
By striking their weapons and roaming on the whole earth and breaking the mountains, they threw their fragments in the North
ਦੇਸਔਰਬਿਦੇਸਜੀਤਿਬਿਸੇਖਰਾਜਕਮਾਇ॥
ਦੇਸ ਅਤੇ ਵਿਦੇਸ ਨੂੰ ਜਿਤ ਕੇ ਵਿਸ਼ੇਸ਼ ਰੂਪ ਵਿਚ ਰਾਜ ਕਮਾਇਆ।
ਅੰਤਜੋਤਿਸੁਜੋਤਿਮੋਮਿਲਿਜਾਤਿਭੀਪ੍ਰਿਥਰਾਇ॥੫੦॥
ਅੰਤ ਵਿਚ ਪ੍ਰਿਥੁ ਰਾਜੇ ਦੀ ਜੋਤਿ ਜਾ ਕੇ (ਪ੍ਰਭੂ ਦੀ) ਜੋਤਿ ਵਿਚ ਮਿਲ ਗਈ ॥੫੦॥
After conquering various countries far and near and ruling over them, the king prithu ultimately merged in the Supreme Light.50.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬ੍ਰਹਮਾਅਵਤਾਰੇਬਿਆਸਰਾਜਾਪ੍ਰਿਥੁਕੋਰਾਜਸਮਾਪਤੰ॥੨॥੫॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਬ੍ਰਹਮਾ ਅਵਤਾਰ ਦੇ ਬਿਆਸ ਦੇ ਰਾਜਾ ਪ੍ਰਿਥੁ ਦੇ ਰਾਜ ਦੀ ਸਮਾਪਤੀ।
ਅਥਰਾਜਾਭਰਥਰਾਜਕਥਨੰ॥
ਹੁਣ ਭਰਤ ਦੇ ਰਾਜ ਦਾ ਕਥਨ:
ਰੂਆਲਛੰਦ॥
ਰੂਆਲ ਛੰਦ:
ROOAAL STANZA
ਜਾਨਿਅੰਤਸਮੋਭਯੋਪ੍ਰਿਥੁਰਾਜਰਾਜਵਤਾਰ॥
ਅੰਤ ਸਮਾਂ ਆ ਪਹੁੰਚਿਆ ਜਾਣ ਕੇ ਰਾਜ ਅਵਤਾਰ ਪ੍ਰਿਥ ਰਾਜ ਨੇ
ਬੋਲਿਸਰਬਸਮ੍ਰਿਧਿਸੰਪਤਿਮੰਤ੍ਰਿਮਿਤ੍ਰਕੁਮਾਰ॥
ਸਾਰੇ ਮਿਤ੍ਰਾਂ, ਮੰਤ੍ਰੀਆਂ, ਪੁਤ੍ਰਾਂ ਨੂੰ ਬੁਲਾ ਕੇ ਧਨ ਦੌਲਤ ਤੇ ਜਾਇਦਾਦ ਵੰਡ ਦਿੱਤੀ।
Considering his end very near, the king Prithu called for all his assets, friends, ministers and princes
ਸਪਤਦ੍ਵੀਪਸੁਸਪਤਪੁਤ੍ਰਨਿਬਾਟਦੀਨਤੁਰੰਤ॥
ਸੱਤ ਪੁਤ੍ਰਾਂ ਨੂੰ ਸੱਤ ਦੀਪ ਤੁਰਤ ਵੰਡ ਦਿੱਤੇ।
ਸਪਤਰਾਜਕਰੈਲਗੈਸੁਤਸਰਬਸੋਭਾਵੰਤ॥੫੧॥
ਸੋਭਾ ਯੁਕਤ ਸੱਤ ਪੁੱਤ੍ਰ ਸੱਤਾਂ ਦੀਪਾਂ ਵਿੱਚ ਰਾਜ ਕਰਨ ਲੱਗੇ ॥੫੧॥
He immediately the seven continents among his seven sons and they all being to rule with extreme glory.51.
ਸਪਤਛਤ੍ਰਫਿਰੈਲਗੈਸਿਰਸਪਤਰਾਜਕੁਮਾਰ॥
ਸੱਤਾਂ ਰਾਜ ਕੁਮਾਰਾਂ ਦੇ ਸਿਰ ਉਤੇ ਸੱਤ ਛਤ੍ਰ ਝੁਲਣ ਲਗੇ।
ਸਪਤਇੰਦ੍ਰਪਰੇਧਰਾਪਰਿਸਪਤਜਾਨਅਵਤਾਰ॥
(ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ) ਮਾਨੋ ਸੱਤ ਇੰਦਰ ਧਰਤੀ ਉਤੇ ਆ ਪਏ ਹੋਣ (ਅਤੇ ਇਹ) ਸੱਤੇ (ਇੰਦਰ ਦੇ) ਅਵਤਾਰ ਹੋਣ।
The canopies swung over the heads of all the seven princes and they were all considered as the seven incarnation of Indra
ਸਰਬਸਾਸਤ੍ਰਧਰੀਸਬੈਮਿਲਿਬੇਦਰੀਤਿਬਿਚਾਰਿ॥
(ਉਨ੍ਹਾਂ ਨੇ) ਮਿਲ ਕੇ ਸਾਰੇ ਸ਼ਾਸਤ੍ਰਾਂ ਅਤੇ ਵੇਦਾਂ ਦੀ ਵਿਚਾਰ ਪੂਰਵਕ ਰੀਤ ਧਾਰਨ ਕੀਤੀ।
ਦਾਨਅੰਸਨਿਕਾਰਲੀਨੀਅਰਥਸ੍ਵਰਥਸੁਧਾਰਿ॥੫੨॥
ਲੋਕ ਭਲਾਈ ਅਤੇ ਸੁਧਾਰ ਲਈ ਦਾਨ ਦਾ ਅੰਸ਼ ਕਢ ਲਿਆ ॥੫੨॥
They established all the Shastras with commentaries according to Vedic rites and held in honour again the significance of charity.52.
ਖੰਡਖੰਡਅਖੰਡਉਰਬੀਬਾਟਿਲੀਨਿਕੁਮਾਰ॥
ਨ ਖੰਡੀ ਜਾ ਸਕਣ ਵਾਲੀ ਧਰਤੀ ('ਉਰਬੀ') ਦੇ ਖੰਡ ਖੰਡ ਕਰ ਕੇ ਰਾਜਕੁਮਾਰਾਂ ਨੇ (ਆਪਸ ਵਿਚ) ਵੰਡ ਲਈ।
ਸਪਤਦੀਪਭਏਪੁਨਿਰਨਵਖੰਡਨਾਮਬਿਚਾਰ॥
ਸੱਤ ਦੀਪਾਂ ਦਾ ਨਾਮ ਫਿਰ ਵਿਚਾਰ ਪੂਰਵਕ 'ਨਵ ਖੰਡ' ਰਖਿਆ ਗਿਆ।
Those princes fragmented the earth and distributed amongst themselves and seven continents “Nav-Khand’ (nine regions)
ਜੇਸਟਪੁਤ੍ਰਧਰੀਧਰਾਤਿਹਭਰਥਨਾਮਬਖਾਨ॥
ਵੱਡੇ ਪੁੱਤਰ, ਜਿਸ ਨੇ ਧਰਤੀ ਨੂੰ ਧਾਰਨ ਕੀਤਾ, ਦਾ ਨਾਂ 'ਭਰਤ' ਕਿਹਾ ਗਿਆ।
ਭਰਥਖੰਡਬਖਾਨਹੀਦਸਚਾਰਚਾਰੁਨਿਧਾਨ॥੫੩॥
ਅਠਾਰ੍ਹਾਂ ਵਿਦਿਆਵਾਂ ਦੇ ਉੱਤਮ ਖ਼ਜ਼ਾਨੇ (ਸਮਝੇ ਜਾਣ ਵਾਲੇ ਲੋਕ ਉਸ ਭੂਮੀ ਖੰਡ ਨੂੰ) 'ਭਰਥ ਖੰਡ' ਕਹਿਣ ਲਗ ਪਏ ॥੫੩॥
The eldest son, whose name was Bharat, he named one of the region as “Bharat Khand”, after the name of the adept Bharat, who was expert in eighteen sciences.53.
ਕਉਨਕਉਨਕਹੈਕਥੇਕਵਿਨਾਮਠਾਮਅਨੰਤ॥
ਕਿਹੜਾ ਕਿਹੜਾ (ਨਾਮ) ਕਵੀ ਕਥਨ ਕਰੇ, (ਕਿਉਂਕਿ ਉਨ੍ਹਾਂ ਦੇ) ਨਾਮ ਅਤੇ ਸਥਾਨ ਅਨੰਤ ਹਨ।
Which names should be mentioned here by the poet ?
ਬਾਟਿਬਾਟਿਸਬੋਲਏਨਵਖੰਡਦ੍ਵੀਪਦੁਰੰਤ॥
ਅਸੀਮ ('ਦੁਰੰਤ') ਨੌ ਖੰਡ ਦੀਪਾਂ ਨੂੰ (ਉਨ੍ਹਾਂ) ਸਾਰਿਆਂ ਨੇ ਵੰਡ ਲਿਆ।
They all distributed the Nav-Khand continents among themselves
ਠਾਮਠਾਮਭਏਨਰਾਧਿਪਠਾਮਨਾਮਅਨੇਕ॥
ਥਾਂ ਥਾਂ ਤੇ ਜੋ ਰਾਜੇ ਹੋਏ, (ਉਨ੍ਹਾਂ) ਦੇ ਨਾਮ ਅਤੇ ਸਥਾਨ ਅਨੇਕ ਹਨ।