ਰਾਜੈਮਹਾਰੂਪ॥
(ਉਸ ਦਾ) ਮਹਾਨ ਰੂਪ ਸੁਸ਼ੋਭਿਤ ਹੋ ਰਿਹਾ ਹੈ
ਲਾਜੈਸਬੈਭੂਪ॥
(ਜਿਸ ਨੂੰ ਵੇਖ ਕੇ) ਸਾਰੇ ਰਾਜੇ ਸ਼ਰਮਿੰਦੇ ਹੁੰਦੇ ਹਨ।
Before his great beauty, all the kings felt shy
ਜਗਆਨਮਾਨੀਸੁ॥
(ਸਾਰੇ) ਜਗਤ ਨੇ (ਉਸ ਨੂੰ) ਈਸ਼ਵਰ ਜਾਣ ਲਿਆ ਹੈ
ਮਿਲਿਭੇਟਲੈਦੀਸੁ॥੫੬੪॥
(ਅਥਵਾ ਈਨ ਮੰਨ ਲਈ ਹੈ) ਅਤੇ ਭੇਟਾ ਲਿਆ ਕੇ ਮਿਲ ਪਏ ਹਨ ॥੫੬੪॥
All of them accepted defeat and made offerings to him.564.
ਸੋਭੇਮਹਾਰਾਜ॥
(ਕਲਕੀ) ਮਹਾਰਾਜ ਸ਼ੋਭਾ ਪਾ ਰਹੇ ਹਨ।
ਅਛ੍ਰੀਰਹੈਲਾਜ॥
(ਉਸ ਨੂੰ ਵੇਖ ਕੇ) ਅਪੱਛਰਾਵਾਂ ਸ਼ਰਮਸਾਰ ਹੋ ਰਹੀਆਂ ਹਨ।
The warriors equivalent to his glory also felt shy
ਅਤਿਰੀਝਿਮਧੁਬੈਨ॥
ਬਹੁਤ ਪ੍ਰਸੰਨ ਅਤੇ ਮਿਠੇ ਬੋਲਾਂ ਵਾਲੇ ਹਨ।
ਰਸਰੰਗਭਰੇਨੈਨ॥੫੬੫॥
ਨੈਣ ਪ੍ਰੇਮ ਰਸ ਵਿਚ ਭਰੇ ਹੋਏ ਹਨ ॥੫੬੫॥
His words are very sweet and his eyes are full of enjoyment and pleasure.565.
ਸੋਹਤਅਨੂਪਾਛ॥
ਚੰਗੇ ਅਨੂਪਮ (ਢੰਗ ਨਾਲ) ਸ਼ੋਭਾਇਮਾਨ ਹਨ।
ਕਾਛੇਮਨੋਕਾਛ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਚੰਗੀ ਤਰ੍ਹਾਂ ਨਾਲ ਸ਼ਿੰਗਾਰਿਆ ਗਿਆ ਹੋਵੇ।
His body is so beautiful as if it was especially fashioned
ਰੀਝੈਸੁਰੀਦੇਖਿ॥
(ਉਨ੍ਹਾਂ ਦੇ ਰੂਪ ਨੂੰ) ਵੇਖ ਕੇ ਦੇਵ ਇਸਤਰੀਆਂ ਰੀਝ ਰਹੀਆਂ ਹਨ।
ਰਾਵਲੜੇਭੇਖਿ॥੫੬੬॥
(ਉਨ੍ਹਾਂ ਦਾ) ਰਾਵਲਾਂ ਵਰਗਾ ਭੇਖ ਹੈ ॥੫੬੬॥
The women of gods and saints are getting pleased. 566.
ਦੇਖੇਜਿਨੈਨੈਕੁ॥
ਜਿਨ੍ਹਾਂ ਨੇ (ਕਲਕੀ ਨੂੰ) ਥੋੜਾ ਜਿਹਾ ਵੀ ਵੇਖਿਆ ਹੈ,
ਲਾਗੈਤਿਸੈਐਖ॥
ਉਸ ਦੀਆਂ ਅੱਖਾਂ (ਇਨ੍ਹਾਂ ਵਲ) ਲਗ ਗਈਆਂ ਹਨ।
He who saw him even slightly, his eyes kept on looking at him
ਰੀਝੈਸੁਰੀਨਾਰਿ॥
ਦੇਵ ਇਸਤਰੀਆਂ ਪ੍ਰਸੰਨ ਹੋ ਰਹੀਆਂ ਹਨ
ਦੇਖੈਧਰੇਪ੍ਯਾਰ॥੫੬੭॥
ਅਤੇ ਪ੍ਰੇਮ ਪੂਰਵਕ (ਇਨ੍ਹਾਂ ਵਲ) ਤਕਦੀਆਂ ਹਨ ॥੫੬੭॥
The women of gods, getting allured are looking with love towards him.567.
ਰੰਗੇਮਹਾਰੰਗ॥
ਮਹਾ ਰੰਗ (ਪ੍ਰੇਮ ਰੰਗ) ਵਿਚ ਰੰਗੇ ਹੋਏ ਹਨ।
ਲਾਜੈਲਖਿਅਨੰਗ॥
(ਇਨ੍ਹਾਂ ਨੂੰ ਵੇਖ ਕੇ) ਕਾਮਦੇਵ ਵੀ ਸ਼ਰਮਿੰਦਾ ਹੋ ਰਿਹਾ ਹੈ।
Seeing the beauty-incarnate Lord, the god of love is feeling shy
ਚਿਤਗੰਚਿਰੈਸਤ੍ਰ॥
ਵੈਰੀ (ਵੇਖ ਕੇ) ਚਿਤ ਵਿਚ ਚਿੜ੍ਹਦਾ ਹੈ।
ਲਗੈਜਨੋਅਤ੍ਰ॥੫੬੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਸ ਨੂੰ ਤੀਰ ਲਗ ਗਿਆ ਹੋਵੇ ॥੫੬੮॥
The enemes are so much fearful in their mind as if they have been ripped by the weapons.568.
ਸੋਭੇਮਹਾਸੋਭ॥
ਮਹਾਨ ਸ਼ੋਭਾ ਨਾਲ ਸੋਭ ਰਹੇ ਹਨ;
ਅਛ੍ਰੀਰਹੈਲੋਭਿ॥
ਅਪੱਛਰਾਵਾਂ ਲੋਭਾਇਮਾਨ ਹੋ ਰਹੀਆਂ ਹਨ।
The warriors are looking at his glory covetously
ਆਂਜੇਇਸੇਨੈਨ॥
ਨੈਣਾਂ ਵਿਚ ਇਸ ਤਰ੍ਹਾਂ ਸੁਰਮਾ ਲਗਿਆ ਹੋਇਆ ਹੈ
ਜਾਗੇਮਨੋਰੈਨ॥੫੬੯॥
ਮਾਨੋ ਸਾਰੀ ਰਾਤ ਜਾਗਦੇ ਰਹੇ ਹੋਣ ॥੫੬੯॥
His eyes are black and touched with antimony, which seem to have awakened continuously for several nights.569.