ਤਮੰਕੇਰਾਜਧਾਰੀਕੈ॥
ਰਾਜਿਆਂ ਦੇ ਰਾਜੇ (ਕਲਕੀ) ਕ੍ਰੋਧਵਾਨ ਹਨ
ਰਜੀਲੇਰੋਹਵਾਰੀਕੈ॥
ਅਤੇ ਕਠੋਰ ('ਰਜੀਲੇ') ਗੁੱਸੇ ਵਾਲੇ ਹਨ।
The angry and furious tone of the Kalki incarnation, who assumed royalty, is very queer
ਕਾਟੀਲੇਕਾਮਰੂਪਾਕੈ॥
ਜਾਂ ਕਾਮਰੂਪ ਦੇ ਕਟਵੇਂ ਹੁਸਨ ਵਾਲੇ ਹਨ,
ਕੰਬੋਜੇਕਾਸਕਾਰੀਕੈ॥੫੨੬॥
ਜਾਂ ਕਾਸਕਾਰੀ ਦੇ ਕੰਬੋਜ ਹਨ ॥੫੨੬॥
Before him, the beauty of the women of Kamroop with bewitching eyes and the charm of Kamboj country is devoid of radiance.526.
ਢਮੰਕੇਢੋਲਢਾਲੋਕੈ॥
ਢਾਲਾਂ ਦੇ ਹੀ ਢੋਲਾਂ ਤੋਂ ਡੰਮ ਡੰਮ ਦੀ ਆਵਾਜ਼ ਆ ਰਹੀ ਹੈ,
ਡਮੰਕੇਡੰਕਵਾਰੋਕੈ॥
ਜਾਂ ਢਾਲਾਂ ਉਤੇ (ਹਥਿਆਰਾਂ ਦੇ) ਡਗੇ ਵਜ ਰਹੇ ਹਨ।
His drums, are his shields, his blows are severe,
ਘਮੰਕੇਨੇਜਬਾਜਾਦੇ॥
ਜਾਂ ਨੇਜ਼ੇਬਾਜ਼ਾਂ ਦੀ ਘੁੰਮਕਾਰ ਪੈ ਰਹੀ ਹੈ।
ਤਮੰਕੇਤੀਰਤਾਜਾਦੇ॥੫੨੭॥
ਜਾਂ ਤੀਰਅੰਦਾਜ਼ਾਂ ਦੇ ਤੀਰ ਵਜ ਰਹੇ ਹਨ ॥੫੨੭॥
his musical instruments create loud sounds and his arrows raise anger and ire.527.
ਪਾਧਰੀਛੰਦ॥
ਪਾਧਰੀ ਛੰਦ:
PAADHARI STANZA
ਜੀਤੇਅਜੀਤਮੰਡੇਅਮੰਡ॥
ਨ ਜਿਤੇ ਜਾ ਸਕਣ ਵਾਲੇ ਜਿਤ ਲਏ ਹਨ, ਨਾ ਮੰਡੇ ਜਾਣ ਵਾਲੇ ਮੰਡ ਦਿੱਤੇ ਹਨ।
ਤੋਰੇਅਤੋਰਖੰਡੇਅਖੰਡ॥
ਨਾ ਟੁਟਣ ਵਾਲੇ ਤੋੜ ਦਿੱਤੇ ਹਨ, ਨਾ ਖੰਡੇ ਜਾ ਸਕਣ ਵਾਲੇ ਖੰਡ ਦਿੱਤੇ ਹਨ।
He conquered the unconquerable, established the unestablished
ਭੰਨੇਅਭੰਨਭਜੇਅਭਜਿ॥
ਨਾ ਭੰਨੇ ਜਾ ਸਕਣ ਵਾਲੇ ਭੰਨ ਦਿੱਤੇ ਹਨ, ਨਾ ਭਜਣ ਵਾਲਿਆਂ ਨੂੰ ਭਜਾ ਦਿੱਤਾ ਹੈ।
ਖਾਨੇਖਵਾਸਮਾਵਾਸਤਜਿ॥੫੨੮॥
ਆਕੀ ਲੋਕ ਸ਼ਾਹੀ ਘਰਾਂ ਨੂੰ ਛਡ ਕੇ ਭਜ ਗਏ ਹਨ ॥੫੨੮॥
He broke the unbreakable and devided the indivisible, He broke the unbreakable and he destroyed those who resisted.528.
ਸੰਕੜੇਸੂਰਭੰਭਰੇਭੀਰ॥
ਸੂਰਮੇ ਸਹਿਮ ('ਸੰਕੜੇ') ਗਏ ਹਨ, ਕਾਇਰ ਡਰ ਨਾਲ ਭਰ ਗਏ ਹਨ।
ਨਿਰਖੰਤਜੋਧਰੀਝੰਤਹੂਰ॥
ਯੋਧਿਆਂ ਨੂੰ ਵੇਖ ਕੇ ਹੂਰਾਂ ਰੀਝ ਰਹੀਆਂ ਹਨ।
The heavenly damsels, seeing both the brave and coward warriors were getting pleased
ਡਾਰੰਤਸੀਸਕੇਸਰਕਟੋਰਿ॥
(ਸੂਰਮਿਆਂ ਦੇ) ਸਿਰ ਉਤੇ ਕੇਸਰ, ਕਸਤੂਰੀ,
ਮ੍ਰਿਗਮਦਗੁਲਾਬਕਰਪੂਰਘੋਰਿ॥੫੨੯॥
ਗੁਲਾਬ ਅਤੇ ਕਪੂਰ ਨੂੰ ਘੋਲ ਕੇ ਕਟੋਰੀ ਉਲਟ ਦਿੰਦੀਆਂ ਹਨ ॥੫੨੯॥
They were all sprinkling roses, camphor nad saffron on the head of kalki incarnation.529.
ਇਹਭਾਤਿਜੀਤਤੀਨੰਦਿਸਾਣ॥
ਇਸ ਤਰ੍ਹਾਂ ਤਿੰਨੇ ਦਿਸ਼ਾਵਾਂ ਜਿਤ ਕੇ,
ਬਜਿਓਸੁਕੋਪਉਤਰਨਿਸਾਣ॥
(ਫਿਰ) ਉੱਤਰ ਦਿਸ਼ਾ ਵਲ ਕ੍ਰੋਧਿਤ ਹੋ ਕੇ ਧੌਂਸਾ ਵਜਾਇਆ ਹੈ।
In this way, after conquering the three directions the trumpet sounded in the North
ਚਲੇਸੁਚੀਨਮਾਚੀਨਦੇਸਿ॥
ਚੀਨ ਅਤੇ ਮਚੀਨ ਦੇਸਾਂ ਵਲ ਚੜ੍ਹਾਈ ਕਰ ਦਿੱਤੀ ਹੈ
ਸਾਮੰਤਸੁਧਰਾਵਲੀਭੇਖ॥੫੩੦॥
(ਜਿਥੇ) ਸ਼ੁੱਧ ਜੋਗੀਆਂ ਦੇ ਭੇਸ ਵਾਲੇ ਸਾਮੰਤ ਰਾਜ ਕਰਦੇ ਸਨ ॥੫੩੦॥
He went towards China and Manchuria, where there were people in the garb of Rawalpanthis.530.
ਬਜੇਬਜੰਤ੍ਰਗਜੇਸੁਬਾਹ॥
ਵਾਜੇ ਵਜਦੇ ਹਨ, ਬਹਾਦਰ ਸੂਰਮੇ ਗਜਦੇ ਹਨ।
ਸਾਵੰਤਦੇਖਿਅਛ੍ਰੀਉਛਾਹ॥
ਸੂਰਬੀਰਾਂ ('ਸਾਵੰਤ') ਨੂੰ ਵੇਖ ਕੇ ਅਪੱਛਰਾਵਾਂ ਦਾ ਉਤਸਾਹ ਵਧਦਾ ਹੈ।
The war-musical instruments were played and the warriors thundered
ਰੀਝੰਤਦੇਵਅਦੇਵਸਰਬ॥
ਸਾਰੇ ਦੇਵਤੇ ਅਤੇ ਦੈਂਤ ਰੀਝ ਰਹੇ ਹਨ।
ਗਾਵੰਤਗੀਤਤਜਦੀਨਗਰਬ॥੫੩੧॥
(ਵੈਰੀਆਂ ਨੇ) ਹੰਕਾਰ ਛਡ ਕੇ (ਕਲਕੀ ਦੇ ਯਸ਼ ਦੇ) ਗੀਤ ਗਾਣੇ ਸ਼ੁਰੂ ਕਰ ਦਿੱਤੇ ਹਨ ॥੫੩੧॥
Seeing the Lords, the heavenly damsels were filled with zeal, the gods and others, all were pleased and all of them, abandoning their pride began to sing songs.531.
ਸਜਿਓਸੁਸੈਣਸੁਣਿਚੀਨਰਾਜ॥
ਚੀਨ ਦੇ ਰਾਜੇ ਨੇ (ਕਲਕੀ ਦੀ ਆਮਦ) ਸੁਣ ਕੇ ਸੈਨਾ ਨੂੰ ਤਿਆਰ ਕਰ ਲਿਆ ਹੈ।
ਬਜੇਬਜੰਤ੍ਰਸਰਬੰਸਮਾਜ॥
ਸਾਰੇ (ਸੈਨਿਕ) ਸਮਾਜ ਨੇ ਯੁੱਧ ਦੇ ਵਾਜੇ ਵਜਾ ਦਿੱਤੇ ਹਨ।
Listening to the news about the arrival of the army, the king of China caused the war-horns to be sounded in all his territory
ਚਲੇਅਚਲਸਾਵੰਤਜੁਧ॥
ਦ੍ਰਿੜ੍ਹ ('ਅਚਲ') ਯੋਧੇ ਯੁੱਧ ਲਈ ਚਲ ਪਏ ਹਨ।
ਬਰਖੰਤਬਾਣਭਰਲੋਹਕ੍ਰੁਧ॥੫੩੨॥
ਕ੍ਰੋਧ ਨਾਲ ਲੋਹੇ ਲਾਖੇ ਹੋ ਕੇ ਬਾਣਾਂ ਦੀ ਬਰਖਾ ਕਰਦੇ ਹਨ ॥੫੩੨॥
All the warriors marched for the war and in their fury, they began to discharge arrows.532.
ਖੁਲੇਖਤੰਗਖੂਨੀਖਤ੍ਰਿਹਾਣ॥
ਛਤ੍ਰੀਆਂ ਦਾ ਵਿਨਾਸ਼ ਕਰਨ ਲਈ ਖ਼ੂਨੀ ਬਾਣ ਛੁਟੇ ਹਨ।
ਉਝਰੇਜੁਧਜੋਧਾਮਹਾਣ॥
ਯੁੱਧ-ਭੂਮੀ ਵਿਚ ਮਹਾਨ ਯੋਧੇ ਝੜ ਗਏ ਹਨ (ਅਰਥਾਤ ਮਾਰੇ ਗਏ ਹਨ)।
The bloody daggers came out and the great warriors died in the war
ਧੁਕੰਤਢੋਲਘੁੰਮੰਤਘਾਇ॥
ਢੋਲਾਂ ਦੀ ਗੰਭੀਰ ਧੁਨ ਹੋ ਰਹੀ ਹੈ। ਘਾਇਲ ਘੁੰਮ ਰਹੇ ਹਨ।
ਚਿਕੰਤਚਾਵਡੀਮਾਸੁਚਾਇ॥੫੩੩॥
ਮਾਸ ਦੇ ਚਾਉ ਨਾਲ ਚੁੜੇਲਾਂ ਚੀਕਾਂ ਮਾਰ ਰਹੀਆਂ ਹਨ ॥੫੩੩॥
The wounds were inflicted and the atmosphere became foggy with the dust of the feet of the warriors, the shouts of vultures were heard in all the four directions.533.
ਹਸੰਤਹਾਸਕਾਲੀਕਰਾਲ॥
ਭਿਆਨਕ ਕਾਲੀ ਹਾਸੇ ਹਸ ਰਹੀ ਹੈ।
ਭਭਕੰਤਭੂਤਭੈਰੋਬਿਸਾਲ॥
ਭੂਤ ਅਤੇ ਭੈਰੋ ਭਭਕਾਂ ਮਾਰ ਰਹੇ ਹਨ।
The dreadful Kali laughed and the huge Bhairavas and the ghosts shouted, the arrows were inflicted
ਲਾਗੰਤਬਾਣਭਾਖੰਤਮਾਸ॥
ਬਾਣ ਲਗ ਰਹੇ ਹਨ ਅਤੇ (ਯੋਧਿਆਂ ਦਾ) ਮਾਸ ਭਖ ਰਹੇ ਹਨ।
ਭਾਜੰਤਭੀਰਹੁਇਹੁਇਉਦਾਸ॥੫੩੪॥
ਕਾਇਰ ਲੋਕ ਉਦਾਸ ਹੋ ਹੋ ਕੇ ਭਜੇ ਜਾ ਰਹੇ ਹਨ ॥੫੩੪॥
The ghosts and fiends ate the flesh the cowards in their anxiety began to run away.534.
ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
ਚੜਿਓਚੀਨਰਾਜੰ॥
ਚੀਨ ਦਾ ਰਾਜਾ ਚੜ੍ਹ ਆਇਆ ਹੈ।
ਸਜੇਸਰਬਸਾਜੰ॥
(ਉਸ ਨੇ) ਸਭ ਤਰ੍ਹਾਂ ਦੇ ਸਾਜ ਸਜਾਏ ਹੋਏ ਹਨ।
The king of China attacked, he was ready in every way
ਖੁਲੇਖੇਤਿਖੂਨੀ॥
ਖ਼ੂਨਖ਼ਾਰ ਯੋਧੇ ਯੁੱਧ-ਭੂਮੀ ਵਿਚ ਖੁਲ੍ਹੇ ਵਿਚਰ ਰਹੇ ਹਨ।
ਚੜੇਚੌਪਦੂਨੀ॥੫੩੫॥
(ਚਿੱਤ ਵਿਚ) ਦੁਗਣਾ ਚਾਉ ਚੜ੍ਹਿਆ ਹੋਇਆ ਹੈ ॥੫੩੫॥
The bloody daggers came out of scabbards with double zeal.535.
ਜੁਟੇਜੋਧਜੋਧੰ॥
ਯੋਧੇ ਯੁੱਧ ਵਿਚ ਜੁਟੇ ਹੋਏ ਹਨ।
ਤਜੈਬਾਣਕ੍ਰੋਧੰ॥
ਕ੍ਰੋਧ ਨਾਲ ਬਾਣ ਛਡ ਰਹੇ ਹਨ।
The warriors, getting enraged, discharged arrows and
ਤੁਟੈਅੰਗਭੰਗੰ॥
ਅੰਗ ਭੰਗ ਹੋ ਕੇ ਟੁਟ ਰਹੇ ਹਨ।
ਭ੍ਰਮੇਰੰਗਜੰਗੰ॥੫੩੬॥
(ਫਿਰ ਵੀ) ਯੁੱਧ ਵਿਚ ਘੁੰਮ ਰਹੇ ਹਨ ॥੫੩੬॥
Roamed in the battlefield, destroying the limbs of others.536.
ਨਚੇਈਸਭੀਸੰ॥
ਸ਼ਿਵ ਭਿਆਨਕ ਨਾਚ ਨਚ ਰਿਹਾ ਹੈ।
ਪੁਐਮਾਲਸੀਸੰ॥
ਸਿਰਾਂ ਦੀ ਮਾਲਾ ਪਰੋ ਰਿਹਾ ਹੈ।
Shiva also joined the armies and danced and discharged arrows in a queer way.537.