ਕਰੈਚਿਤ੍ਰਚਾਰੰ॥
(ਸੈਨਾ ਨਾਇਕ) ਵਿਚਿਤ੍ਰ ਕੌਤਕ ਵਿਖਾ ਰਹੇ ਹਨ।
ਤਜੈਬਾਣਧਾਰੰ॥੫੩੭॥
ਬਾਣਾਂ ਦੀ ਝੜੀ ਲਾ ਰਹੇ ਹਨ ॥੫੩੭॥
ਮੰਡੇਜੋਧਜੋਧੰ॥
ਯੋਧੇ ਯੁੱਧ-ਕਰਮ ਵਿਚ ਮਗਨ ਹਨ।
ਤਜੇਬਾਣਕ੍ਰੋਧੰ॥
ਕ੍ਰੋਧ ਨਾਲ ਬਾਣ ਛਡਦੇ ਹਨ।
The warriors in their fury discharged arrows in the battlefield
ਨਦੀਸ੍ਰੋਣਪੂਰੰ॥
ਲਹੂ ਦੀ ਨਦੀ ਭਰ ਗਈ ਹੈ।
ਫਿਰੀਗੈਣਹੂਰੰ॥੫੩੮॥
ਆਕਾਸ਼ ਵਿਚ ਹੂਰਾਂ ਫਿਰ ਰਹੀਆਂ ਹਨ ॥੫੩੮॥
The streams of blood were full and the heavenly damsels moved in the sky.538.
ਹਸੈਮੁੰਡਮਾਲਾ॥
ਮੁੰਡਾਂ ਦੀ ਮਾਲਾ ਵਾਲਾ (ਸ਼ਿਵ ਰੁਦ੍ਰ) ਹਸ ਰਿਹਾ ਹੈ।
ਤਜੈਜੋਗਜ੍ਵਾਲਾ॥
(ਮੂੰਹ ਤੋਂ) ਯੋਗ-ਅਗਨੀ ਛਡ ਰਿਹਾ ਹੈ।
The goddess kali laughed and produced fire of Yoga
ਤਜੈਬਾਣਜ੍ਵਾਣੰ॥
ਸੂਰਮੇ ਬਾਣ ਛਡ ਰਹੇ ਹਨ,
ਗ੍ਰਸੈਦੁਸਟਪ੍ਰਾਣੰ॥੫੩੯॥
ਜੋ ਦੁਸ਼ਟਾਂ ਦੇ ਪ੍ਰਾਣਾਂ ਨੂੰ ਗ੍ਰਸ ਲੈਂਦੇ ਹਨ ॥੫੩੯॥
The tyrants were killed with the arrows of the soldiers.539.
ਗਿਰੇਘੁੰਮਿਭੂਮੀ॥
ਘੁੰਮੇਰੀ ਖਾ ਕੇ ਧਰਤੀ ਉਤੇ ਡਿਗਦੇ ਹਨ।
ਉਠੀਧੂਰਧੂੰਮੀ॥
ਧਰਤੀ ਉਤੋਂ ਧੂੜ ਉਠਦੀ ਹੈ।
The warriors are swinging and falling on the ground and the dust is rising from the earth
ਸੁਭੇਰੇਤਖੇਤੰ॥
ਰਣ-ਭੂਮੀ ਦੀ ਰੇਤ ਸ਼ੁਭ ਰੰਗ (ਭਾਵ ਲਹੂ ਰੰਗੀ) ਹੋ ਗਈ ਹੈ।
ਨਚੇਭੂਤਪ੍ਰੇਤੰ॥੫੪੦॥
ਭੂਤ ਅਤੇ ਪ੍ਰੇਤ ਨਚ ਰਹੇ ਹਨ ॥੫੪੦॥
The fighters have gathered zealously in the battlefield and the ghosts and fiends are dancing.540.
ਮਿਲਿਓਚੀਨਰਾਜਾ॥
ਚੀਨ ਦਾ ਰਾਜਾ (ਯੁੱਧ ਤਿਆਗ ਕੇ ਕਲਕੀ ਨੂੰ ਆ ਕੇ) ਮਿਲ ਪਿਆ ਹੈ।
ਭਏਸਰਬਕਾਜਾ॥
(ਉਸ ਦੇ) ਸਾਰੇ ਕਾਰਜ ਪੂਰੇ ਹੋ ਗਏ ਹਨ।
The king of China met his men, whose objectives were fulfilled
ਲਇਓਸੰਗਕੈਕੈ॥
ਉਨ੍ਹਾਂ ਨੂੰ ਨਾਲ ਲੈ ਕੇ (ਕਲਕੀ ਸਭ ਦੇ)
ਚਲਿਓਅਗ੍ਰਹ੍ਵੈਕੈ॥੫੪੧॥
ਅਗੇ ਹੋ ਕੇ ਚਲ ਰਿਹਾ ਹੈ ॥੫੪੧॥
He took many with himself and advanced forward.541.
ਛਪੈਛੰਦ॥
ਛਪੈ ਛੰਦ:
CHHAPI STANZA
ਲਏਸੰਗਨ੍ਰਿਪਸਰਬਬਜੇਬਿਜਈਦੁੰਦਭਿਰਣ॥
(ਕਲਕੀ ਨੇ) ਸਾਰੇ ਰਾਜੇ ਨਾਲ ਲੈ ਕੇ ਰਣ-ਭੂਮੀ ਵਿਚ ਜਿਤ ਦੇ ਨਗਾਰੇ ਵਜਾਏ ਹਨ।
The king took all alongwith him and the drums of victory sounded
ਸੁਭੇਸੂਰਸੰਗ੍ਰਾਮਨਿਰਖਿਰੀਝਈਅਪਛਰਗਣ॥
ਯੁੱਧ ਖੇਤਰ ਵਿਚ ਸੂਰਮਿਆਂ ਨੂੰ ਸੁਭਾਇਮਾਨ ਵੇਖ ਕੇ ਅਪੱਛਰਾਵਾਂ ਦੇ ਝੁੰਡ ਪ੍ਰਸੰਨ ਹੋ ਰਹੇ ਹਨ।
The warriors gathered in the battlefield and seeing them, the heavenly damsels were allured
ਛਕੇਦੇਵਆਦੇਵਜਕੇਗੰਧਰਬਜਛਬਰ॥
ਦੇਵਤੇ ਆਨੰਦਿਤ ਹੋ ਰਹੇ ਹਨ ਅਤੇ ਦੈਂਤ, ਗੰਧਰਬ ਅਤੇ ਉਤਮ ਯਕਸ਼ ਝਿਝਕ ਰਹੇ ਹਨ।
The gods, demons and Gandharvas all were filled with wonder and pleased
ਚਕੇਭੂਤਅਰੁਪ੍ਰੇਤਸਰਬਬਿਦਿਆਧਰਨਰਬਰ॥
ਸਾਰੇ ਭੂਤ, ਪ੍ਰੇਤ, ਵਿਦਿਆਧਰ ਅਤੇ ਸ੍ਰੇਸ਼ਠ ਮਨੁੱਖ ਹੈਰਾਨ ਹੋ ਰਹੇ ਹਨ।
All ghosts, fiends and superb Vidyadharis wondered
ਖੰਕੜੀਯਕਾਲਕ੍ਰੂਰਾਪ੍ਰਭਾਬਹੁਪ੍ਰਕਾਰਉਸਤਤਿਕਰੀਯ॥
ਵਿਨਾਸ਼ਕ ਅਤੇ ਕਠੋਰ ਪ੍ਰਭਾ ਵਾਲੇ ਕਾਲ (ਕਲਕੀ) ਦੀ ਬਹੁਤ ਤਰ੍ਹਾਂ ਦੀ ਉਸਤਤ ਕੀਤੀ ਜਾ ਰਹੀ ਹੈ।
Kalki (Lord) thundered as a manifestation of KAL (death) and he was eulogized in various ways