ਅਸਿਲਸਤਰਸਤਤੇਗਜਗੀ॥੫੦੩॥
ਤਲਵਾਰਾਂ ਚਮਕਦੀਆਂ ਹਨ ਅਤੇ ਤੇਗਾਂ ਜਗਮਗਾਉਂਦੀਆਂ ਹਨ ॥੫੦੩॥
The mighty ghosts and Baitals, danced, the elephants trumpetted and the heart-moving instruments were played the horses neighed and the elephants roared the swords in the hands of the warriors looked splendid.503.
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਹਨੇਪਛਮੀਦੀਹਦਾਨੋਦਿਵਾਨੇ॥
ਪੱਛਮ ਦਿਸ਼ਾ ਵਿਚ ਵੱਡੇ ਆਕਾਰ ਦੇ ਦਿਵਾਨੇ ਦਾਨਵ ਮਾਰ ਦਿੱਤੇ ਗਏ ਹਨ।
ਦਿਸਾਦਛਨੀਆਨਿਬਾਜੇਨਿਸਾਨੇ॥
ਦੱਖਣ ਦਿਸ਼ਾ ਵਿਚ ਨਗਾਰੇ ਆ ਕੇ ਵਜੇ ਹਨ।
ਹਨੇਬੀਰਬੀਜਾਪੁਰੀਗੋਲਕੁੰਡੀ॥
ਬੀਜਾਪੁਰ ਅਤੇ ਗੋਲਕੁੰਡੇ ਦੇ ਯੋਧੇ ਮਾਰੇ ਗਏ ਹਨ।
ਗਿਰੇਤਛਮੁਛੰਨਚੀਰੁੰਡਮੁੰਡੀ॥੫੦੪॥
(ਵੀਰ ਲੋਕ) ਕਟੇ ਹੋਏ ਡਿਗਣ ਲਗ ਪਏ ਹਨ ਅਤੇ (ਉਨ੍ਹਾਂ ਦੇ) ਰੁੰਡ ਅਤੇ ਮੁੰਡ ਨਾਚ ਕਰਨ ਲਗ ਗਏ ਹਨ ॥੫੦੪॥
After killing the proud demons of the West, now the trumpets sounded in the South, there the warriors of Bijapur and Golkunda were killed the warriors fell and the goddess Kali, the wearer of the rosary of skulls, began to dance.504.
ਸਬੈਸੇਤੁਬੰਧੀਸੁਧੀਬੰਦ੍ਰਬਾਸੀ॥
ਰਾਮੇਸ਼੍ਵਰ ('ਸੇਤਬੰਧੀ') ਦੇ ਨਿਵਾਸੀ, ਅਤੇ ਸੁਧ ਬੁਧ ਵਾਲੇ ਬੰਦਰਗਾਹ ਉਤੇ ਰਹਿਣ ਵਾਲੇ,
ਮੰਡੇਮਛਬੰਦ੍ਰੀਹਠੀਜੁਧਰਾਸੀ॥
ਮੱਛਲੀ ਬੰਦਰਗਾਹ ਵਾਲੇ ਹਠੀਲੇ ਜੁਆਨ ਜੋ ਯੁੱਧ ਦੀ ਰਾਸ ਹਨ।
ਦ੍ਰਹੀਦ੍ਰਾਵੜੇਤੇਜਤਾਤੇਤਿਲੰਗੀ॥
ਦ੍ਰਹੀ ਅਤੇ ਦ੍ਰਾਵੜੀ ਅਤੇ ਤੱਤੇ ਤੇਜ ਵਾਲੇ ਤਿਲੰਗਾਨਾ ਦੇ ਨਿਵਾਸੀ,
ਹਤੇਸੂਰਤੀਜੰਗਭੰਗੀਫਿਰੰਗੀ॥੫੦੫॥
ਸੂਰਤ ਦੇਸ਼ ਦੇ ਵਾਸੀ, ਭੰਗੀ ਅਤੇ ਫਿਰੰਗੀ ਮਾਰੇ ਗਏ ਹਨ ॥੫੦੫॥
The battles were fought with the residents of Setubandh and other ports and with the persistent warriors of Matasya Pradesh, the inhabitants of Telangana and the warriors of Dravir and Surat were destroyed.505.
ਚਪੇਚਾਦਰਾਜਾਚਲੇਚਾਦਬਾਸੀ॥
ਚਾਂਦਪੁਰ ਦਾ ਰਾਜਾ ਅੜਿਆ ਹੈ ਪਰ ਚੰਦੇਲੇ ਨਾਲ ਤੁਰ ਪਏ ਹਨ।
ਬਡੇਬੀਰਬਈਦਰਭਿਸੰਰੋਸਰਾਸੀ॥
ਬਹੁਤ ਵੱਡੇ ਬਹਾਦਰ ਵੈਦਰਭ ਦੇ ਨਿਵਾਸੀ ਅਤੇ ਰਾਜਾ ਜੋ ਰੋਸ ਦੀ ਰਾਸ ਹੈ (ਹਾਰ ਮੰਨ ਗਏ ਹਨ)।
ਜਿਤੇਦਛਨੀਸੰਗਲਿਨੇਸੁਧਾਰੰ॥
ਜਿਤਨੇ ਦੱਖਣ ਦੇਸ਼ (ਦੇ ਵਿਅਕਤੀ ਸਨ) ਉਨ੍ਹਾਂ ਨੂੰ ਨਾਲ ਲੈ ਲਿਆ ਹੈ।
ਦਿਸਾਪ੍ਰਾਚਿਯੰਕੋਪਿਕੀਨੋਸਵਾਰੰ॥੫੦੬॥
(ਹੁਣ) ਪੂਰਬ ਦਿਸ਼ਾ ਨੂੰ ਕ੍ਰੋਧਿਤ ਹੋ ਕੇ ਜਿਤਣ ਲਈ ਸਵਾਰ ਹੋਏ ਹਨ ॥੫੦੬॥
The honour of the king of Chand town mashed, the kings of Vidarbha country were suppressed in great ire after conquering and chastising the South, the Lord Kalki journeyed towards the East.506.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕਲਕੀਅਵਤਾਰਦਛਨਜੈਬਿਜਯਨਾਮਦੂਜਾਧਿਆਯਸਮਾਪਤੰ॥੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੇ ਦੱਛਣ ਦੇਸ਼ ਜੈ ਵਿਜੈ ਨਾਂ ਵਾਲੇ ਦੂਜੇ ਅਧਿਆਇ ਦੀ ਸਮਾਪਤੀ ॥੨॥
End of the second chapter entitled “Kalki Incarnation, Victory over the South” in Bachittar Natak.2.
ਪਾਧਰੀਛੰਦ॥
ਪਾਧਰੀ ਛੰਦ:
PAADHARI STANZA (Now begins the description of the fighting in the East)
ਪਛਮਹਿਜੀਤਿਦਛਨਉਜਾਰਿ॥
ਪੱਛਮ ਨੂੰ ਜਿਤ ਕੇ ਅਤੇ ਦੱਖਣ ਨੂੰ ਉਜਾੜ ਕੇ
ਕੋਪਿਓਕਛੂਕੁਕਲਕੀਵਤਾਰ॥
ਕਲਕੀ ਅਵਤਾਰ ਨੂੰ ਕੁਝ ਕੁ ਕ੍ਰੋਧ ਹੋ ਗਿਆ।
ਕੀਨੋਪਯਾਣਪੂਰਬਦਿਸਾਣ॥
(ਫਿਰ) ਪੂਰਬ ਦਿਸ਼ਾ ਵਲ ਚੜ੍ਹਾਈ ਕੀਤੀ
ਬਜੀਅਜੈਤਪਤ੍ਰੰਨਿਸਾਣ॥੫੦੭॥
ਅਤੇ ਜਿਤ ਪ੍ਰਾਪਤੀ ਦੇ ਨਗਾਰੇ ਵਜਣ ਲਗੇ ॥੫੦੭॥
After conquering the West and devastating the South, Kalki incarnation went towards the East and his trumpets of victory sounded.507.
ਮਾਗਧਿਮਹੀਪਮੰਡੇਮਹਾਨ॥
ਮਗਧ ਦੇ ਰਾਜੇ ਨੇ ਬਹੁਤ ਵੱਡਾ ਯੁੱਧ ਕੀਤਾ
ਦਸਚਾਰਚਾਰੁਬਿਦਿਯਾਨਿਧਾਨ॥
ਜੋ ੧੮ ਵਿਦਿਆਵਾਂ ਦਾ ਖ਼ਜ਼ਾਨਾ ਸੀ।
ਬੰਗੀਕਲਿੰਗਅੰਗੀਅਜੀਤ॥
ਬੰਗ, ਕਲਿੰਗ, ਅੰਗ,
ਮੋਰੰਗਅਗੋਰਨਯਪਾਲਅਭੀਤ॥੫੦੮॥
ਮੋਰੰਗ, ਅਗੋਰ, ਨੈਪਾਲ ਦੇ ਨਿਡਰ ਅਤੇ ਅਜਿਤ ਰਾਜੇ ॥੫੦੮॥
There he met the kings of Magadha, who were experts in eighteen sciences, on that side there were also fearless kings of Bang, Kaling, Nepal etc.508.
ਛਜਾਦਿਕਰਣਇਕਾਦਪਾਵ॥
ਅਤੇ ਛਜਾਦ, ਕਰਣ ਅਤੇ ਇਕਾਦਪਾਵ (ਆਦਿਕ ਖੇਤਰਾਂ)
ਮਾਰੇਮਹੀਪਕਰਕੈਉਪਾਵ॥
ਦੇ ਰਾਜੇ (ਕਲਕੀ ਨੇ) ਉਪਾਉ ਕਰ ਕੇ ਮਾਰ ਸੁਟੇ ਹਨ।
ਖੰਡੇਅਖੰਡਜੋਧਾਦੁਰੰਤ॥
ਨਾ ਖੰਡੇ ਜਾ ਸਕਣ ਵਾਲੇ ਬੇਅੰਤ ਯੋਧੇ ਨਸ਼ਟ ਕਰ ਦਿੱਤੇ ਹਨ
ਲਿਨੋਛਿਨਾਇਪੂਰਬੁਪਰੰਤ॥੫੦੯॥
ਅਤੇ ਪੂਰਬ ਤਕ ('ਪਰੰਤ') ਦਾ (ਸਾਰਾ ਖੇਤਰ) ਖੋਹ ਲਿਆ ਹੈ ॥੫੦੯॥
Many kings who were equal in authority like Yaksha, were killed by adopting suitable measures and in this way, cruel warriors were killed and the land of the East was also snatched.509.
ਦਿਨੋਨਿਕਾਰਰਾਛਸਦ੍ਰੁਬੁਧ॥
ਦੁਰਬੁਧ ਰਾਖਸ਼ਾਂ ਨੂੰ (ਦੇਸੋਂ) ਕਢ ਦਿੱਤਾ ਹੈ।
ਕਿਨੋਪਯਾਨਉਤਰਸੁਕ੍ਰੁਧ॥
(ਫਿਰ ਕਲਕੀ ਅਵਤਾਰ ਨੇ) ਕ੍ਰੋਧਵਾਨ ਹੋ ਕੇ ਉੱਤਰ ਦਿਸ਼ਾ ਵਲ ਚੜ੍ਹਾਈ ਕੀਤੀ।
ਮੰਡੇਮਹੀਪਮਾਵਾਸਥਾਨ॥
ਆਕੀ ਰਾਜਿਆਂ ਦੇ ਸਥਾਨਾਂ (ਦੇਸ਼ਾਂ) ਉਤੇ ਯੁੱਧ ਮਚਾਇਆ
ਖੰਡੇਅਖੰਡਖੂਨੀਖੁਰਾਨ॥੫੧੦॥
ਅਤੇ ਨਾ ਖੰਡੇ ਜਾਣ ਵਾਲੇ ਖ਼ੂਨੀ ਅਤੇ ਖਰਾਂਟ ਰਾਜਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੫੧੦॥
The demons of evil intellect were killed and turned towards the North in great anger and after killing many dangerous kings, bestowed their kingdom on others.510.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕਲਕੀਵਤਾਰਪੂਰਬਜੀਤਬਿਜਯਨਾਮਤੀਜਾਧਿਆਯਸਮਾਪਤੰ॥੩॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕਲਕੀ ਅਵਤਾਰ ਦੇ ਪੂਰਬ ਦਿਸ਼ਾ ਜੀਤ ਬਿਜਯ ਨਾਂ ਵਾਲੇ ਤੀਜੇ ਅਧਿਆਇ ਦੀ ਸਮਾਪਤੀ ॥੩॥
End of the chapter third entitled “Victory over the East” in Kalki incarmnation in Bachittar Natak.3.
ਪਾਧਰੀਛੰਦ॥
ਪਾਧਰੀ ਛੰਦ:
PAADHARI STANZA
ਇਹਭਾਤਿਪੂਰਬਪਟਨਉਪਟਿ॥
ਇਸ ਤਰ੍ਹਾਂ ਪੂਰਬ ਦਿਸ਼ਾ ਦੇ ਨਗਰਾਂ ਨੂੰ ਉਜਾੜ ਕੇ
ਖੰਡੇਅਖੰਡਕਟੇਅਕਟ॥
ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ ਅਤੇ ਨਾ ਕਟੇ ਜਾ ਸਕਣ ਵਾਲਿਆਂ ਨੂੰ ਕਟ ਦਿੱਤਾ।
ਫਟੇਅਫਟਖੰਡੇਅਖੰਡ॥
ਨਾ ਪਾੜੇ ਜਾ ਸਕਣ ਵਾਲਿਆਂ ਨੂੰ ਪਾੜ ਦਿੱਤਾ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰ ਦਿੱਤਾ।
ਬਜੇਨਿਸਾਨਮਚਿਓਘਮੰਡ॥੫੧੧॥
ਬਹੁਤ ਭਿਆਨਕ ਯੁੱਧ ਹੋਇਆ ਅਤੇ (ਖੂਬ) ਧੌਂਸੇ ਵਜੇ ॥੫੧੧॥
(Now begins the description of the twenty-fourth of the cities of the east and Killing the fighters of indestructible Glory the trumpets of Kalki incarnation sounded proudly.511.
ਜੋਰੇਸੁਜੰਗਜੋਧਾਜੁਝਾਰ॥
ਜੁਝਾਰੂ ਯੋਧੇ ਜੰਗ ਕਰਨ ਲਈ ਇਕੱਠੇ ਕਰ ਦਿੱਤੇ,
ਜੋਤਜੇਬਾਣਗਜਤਲੁਝਾਰ॥
ਜੋ ਬਾਣ ਛਡਦੇ ਹਨ ਅਤੇ ਲੜਦੇ ਹੋਏ ਲਲਕਾਰਦੇ ਹਨ।
The warriors were again absorbed in war and showered arrows while thundering
ਭਾਜੰਤਭੀਰਭਹਰੰਤਭਾਇ॥
ਘਬਰਾਹਟ ਦੇ ਭਾਵ ਨਾਲ ਡਰਪੋਕ ਲੋਕ ਭਜੇ ਜਾ ਰਹੇ ਹਨ।
ਭਭਕੰਤਘਾਇਡਿਗੇਅਘਾਇ॥੫੧੨॥
ਘਾਇਲ ਹੋ ਕੇ ਡਿਗਦੇ ਹਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਭਕ ਭਕ ਕਰ ਕੇ ਨਿਕਲਦਾ ਹੈ ॥੫੧੨॥
The cowards ran away in fear and their wounds burst.512.
ਸਾਜੰਤਸਾਜਬਾਜਤਤੁਫੰਗ॥
ਸਾਜ਼ਾਂ ਨੂੰ ਸਜਾਉਂਦੇ ਹਨ, ਬੰਦੂਕਾਂ (ਦੀਆਂ ਗੋਲੀਆਂ) ਵਜਦੀਆਂ ਹਨ।
ਨਾਚੰਤਭੂਤਭੈਧਰਸੁਰੰਗ॥
ਭਿਆਨਕ ਅਤੇ (ਲਹੂ ਦੇ ਲਾਲ ਰੰਗ ਵਿਚ) ਚੰਗੀ ਤਰ੍ਹਾਂ ਰੰਗੇ ਹੋਏ ਭੂਤ ਨਚਦੇ ਹਨ।
The warriors were bedecked
ਬਬਕੰਤਬਿਤਾਲਕਹਕੰਤਕਾਲ॥
ਬੈਤਾਲ ਬਕਾਰਦੇ ਹਨ ਅਤੇ ਕਾਲੀ 'ਕਹ-ਕਹ' (ਕਰ ਕੇ ਹਸ ਰਹੀ ਹੈ)।
ਡਮਕੰਤਡਉਰਮੁਕਤੰਤਜ੍ਵਾਲ॥੫੧੩॥
(ਸ਼ਿਵ ਦਾ) ਡੌਰੂ ਖੜਕ ਰਿਹਾ ਹੈ ਅਤੇ (ਉਸ ਦੀਆਂ ਅੱਖਾਂ ਵਿਚੋਂ) ਅੱਗ ਨਿਕਲ ਰਹੀ ਹੈ ॥੫੧੩॥
The war-drums sounded, the ghosts danced in a charming manner, the Baitals shouted the goddess Kali laughed and the fire-showering tabor was played.513.
ਭਾਜੰਤਭੀਰਤਜਿਬੀਰਖੇਤ॥
ਕਾਇਰ ਲੋਕ ਯੁੱਧ-ਭੂਮੀ ('ਬੀਰ ਖੇਤ') ਨੂੰ ਛਡ ਕੇ ਭਜੇ ਜਾ ਰਹੇ ਹਨ।
ਨਾਚੰਤਭੂਤਬੇਤਾਲਪ੍ਰੇਤ॥
ਭੂਤ, ਪ੍ਰੇਤ ਅਤੇ ਬੈਤਾਲ ਨਚ ਰਹੇ ਹਨ।
The cowards ran away from the battlefield