ਡਲਡੋਲਸਸੰਕਤਸੇਸਥਿਰਾ॥੪੯੭॥
ਸ਼ੇਸ਼ਨਾਗ ਸ਼ੰਕਾਵਾਨ ਹੋ ਗਿਆ ਹੈ ਅਤੇ ਧਰਤੀ ਡੋਲ ਰਹੀ ਹੈ ॥੪੯੭॥
Remembering the war, the Yoginis are hailing and the trembling cowards of the Iron Age also became fearless, the hags are laughing violently and Sheshnaga, getting dubious, is wavering.497.
ਦਿਵਦੇਖਤਲੇਖਤਧਨਿਧਨੰ॥
ਦੇਵਤੇ ਵੇਖ ਕੇ ਧੰਨ ਧੰਨ ਕਹਿੰਦੇ ਹਨ।
ਕਿਲਕੰਤਕਪਾਲਯਿਕ੍ਰੂਰਪ੍ਰਭੰ॥
ਬਹੁਤ ਭਿਆਨਕ ਸੂਰਤ ਵਾਲੀਆਂ ਕਪਾਲਨਾਂ ਕਿਲਕਾਰੀਆਂ ਮਾਰਦੀਆਂ ਹਨ।
ਬ੍ਰਿਣਬਰਖਤਪਰਖਤਬੀਰਰਣੰ॥
ਸੂਰਮਿਆਂ ਵਲੋਂ (ਰਣ-ਭੂਮੀ ਵਿਚ) ਜ਼ਖ਼ਮਾਂ ਦੀ ਬਰਖਾ ਕੀਤੀ ਜਾ ਰਹੀ ਹੈ (ਅਤੇ ਇਸ ਨਾਲ ਸੂਰਮਿਆਂ ਦੀ) ਪਰਖ ਹੋ ਰਹੀ ਹੈ।
ਹਯਘਲਤਝਲਤਜੋਧਜੁਧੰ॥੪੯੮॥
ਸੂਰਮੇ ਘੋੜਿਆਂ ਨੂੰ ਘਾਇਲ ਕਰਦੇ ਹਨ ਅਤੇ ਯੁੱਧ ਵਿਚ (ਸ਼ਸਤ੍ਰਾਂ ਅਸਤ੍ਰਾਂ ਦੇ ਵਾਰਾਂ ਨੂੰ) ਝਲਦੇ ਵੀ ਹਨ ॥੪੯੮॥
The gods are looking and saying “Bravo, bravo”, and the goddess getting glorious, is shouting, the flowing wounds inflicted by the swords are testing the warriors and the fighters alongwith their horses are enduring the cruelty of war.498.
ਕਿਲਕੰਤਕਪਾਲਿਨਸਿੰਘਚੜੀ॥
ਸ਼ੇਰ ਉਤੇ ਸਵਾਰ ਹੋ ਕੇ ਕਪਾਲਿਨੀ ਦੇਵੀ ਕਿਲਕਾਰੀਆਂ ਮਾਰ ਰਹੀ ਹੈ,
ਚਮਕੰਤਕ੍ਰਿਪਾਣਪ੍ਰਭਾਨਿਮੜੀ॥
(ਜਿਸ ਦੇ ਹੱਥ ਵਿਚ) ਤਲਵਾਰ ਚਮਕਦੀ ਹੈ, (ਜੋ) ਪ੍ਰਕਾਸ਼ ਨਾਲ ਮੜ੍ਹੀ ਹੋਈ ਹੈ।
ਗਣਿਹੂਰਸੁਪੂਰਤਧੂਰਿਰਣੰ॥
ਹੂਰਾਂ ਦੀਆਂ ਟੋਲੀਆਂ ਯੁੱਧ-ਭੂਮੀ ਵਿਚ ਧੂੜ ਨਾਲ ਭਰੀਆਂ ਪਈਆਂ ਹਨ।
ਅਵਿਲੋਕਤਦੇਵਅਦੇਵਗਣੰ॥੪੯੯॥
(ਜਿਨ੍ਹਾਂ ਨੂੰ) ਦੇਵਤਿਆਂ ਅਤੇ ਦੈਂਤਾਂ ਦੇ ਟੋਲੇ ਵੇਖ ਰਹੇ ਹਨ ॥੪੯੯॥
The goddess Chandi, riding on her lion, is shouting loudly and her glorious sword is gleaming, because of the ganas and heavenly damsels, the battlefield has become filled with dust and all the gods and demons are looking at this war.499.
ਰਣਿਭਰਮਤਕ੍ਰੂਰਕਬੰਧਪ੍ਰਭਾ॥
ਭਿਆਨਕ ਸ਼ਕਲ ਵਾਲੇ ਧੜ ਰਣ-ਭੂਮੀ ਵਿਚ ਭਜੇ ਫਿਰਦੇ ਹਨ
ਅਵਿਲੋਕਤਰੀਝਤਦੇਵਸਭਾ॥
(ਜਿਨ੍ਹਾਂ ਨੂੰ) ਵੇਖ ਕੇ ਦੇਵਤਿਆਂ ਦੀ ਸਭਾ ਰੀਝ ਰਹੀ ਹੈ।
ਗਣਿਹੂਰਨਬ੍ਰਯਾਹਤਪੂਰਰਣੰ॥
ਹੂਰਾਂ ਦੀਆਂ ਟੋਲੀਆਂ ਰਣ-ਭੂਮੀ ਵਿਚ ਵਿਆਹ (ਦੀਆਂ ਰਸਮਾਂ) ਪੂਰੀਆਂ ਕਰ ਰਹੀਆਂ ਹਨ।
ਰਥਥੰਭਤਭਾਨੁਬਿਲੋਕਭਟੰ॥੫੦੦॥
ਯੋਧਿਆਂ ਨੂੰ ਵੇਖਣ ਲਈ ਸੂਰਜ ਨੇ ਰਥ ਨੂੰ ਰੋਕ ਲਿਆ ਹੈ ॥੫੦੦॥
Seeing the radiant headless trunks, roaming in the war-arena, the gods are becoming pleased, the warriors are wedding the heavenly damsels in the battlefield and seeing the warriors, the Sun-god is withholding his chariot.500.
ਢਢਿਢੋਲਕਝਾਝਮ੍ਰਿਦੰਗਮੁਖੰ॥
ਢੱਡ, ਢੋਲਕ, ਝਾਂਝ, ਮ੍ਰਿਦੰਗ, ਮੁਖਰਸ,
ਡਫਤਾਲਪਖਾਵਜਨਾਇਸੁਰੰ॥
ਡਫ, ਛੈਣੇ ('ਤਾਲ') ਤਬਲੇ ਅਤੇ ਸਰਨਾਈ,
ਸੁਰਸੰਖਨਫੀਰੀਯਭੇਰਿਭਕੰ॥
ਤੁਰੀ, ਸੰਖ, ਨਫ਼ੀਰੀ, ਭੇਰੀ ਤੇ ਭੰਕ (ਨਾਂ ਵਾਲੇ ਵਾਜੇ ਵਜਦੇ ਹਨ)।
ਉਠਿਨਿਰਤਤਭੂਤਪਰੇਤਗਣੰ॥੫੦੧॥
ਭੂਤਾਂ ਪ੍ਰੇਤਾਂ ਦੇ ਗਣ ਉਠ ਉਠ ਕੇ ਨਾਚ ਕਰਦੇ ਹਨ ॥੫੦੧॥
The ghosts and fiends are dancing to the tune of drums, anklets, tabors, conche, fifes, kettledrums etc.501.
ਦਿਸਪਛਮਜੀਤਿਅਭੀਤਨ੍ਰਿਪੰ॥
ਪੱਛਮ ਦਿਸ਼ਾ ਦੇ ਨਿਡਰ ਰਾਜਿਆਂ ਨੂੰ ਜਿਤ ਲਿਆ ਹੈ।
ਕੁਪਿਕੀਨਪਯਾਨਸੁਦਛਣਿਣੰ॥
ਹੁਣ ਕ੍ਰੋਧ ਕਰ ਕੇ ਦੱਖਣ ਦਿਸ਼ਾ ਨੂੰ ਚਾਲੇ ਪਾਏ ਹਨ।
ਅਰਿਭਜੀਯਤਜੀਯਦੇਸਦਿਸੰ॥
ਵੈਰੀ ਦੇਸ਼ ਅਤੇ ਦਿਸ਼ਾਵਾਂ ਨੂੰ ਛਡ ਕੇ ਭਜ ਤੁਰੇ ਹਨ।
ਰਣਗਜੀਅਕੇਤਕਏਸੁਰਿਣੰ॥੫੦੨॥
ਕਿਤਨੇ ਹੀ ਰਾਜੇ ਰਣ-ਭੂਮੀ ਵਿਚ ਗਜ ਰਹੇ ਹਨ ॥੫੦੨॥
Conquering the fearless kings of the West, in anger, kalki marched forward towards the Souh, the enemies, leaving their countries, ran away and the warriors thundered in the battlefield.502.
ਨ੍ਰਿਤਨ੍ਰਿਤਤਭੂਤਬਿਤਾਲਬਲੀ॥
ਭੂਤ ਅਤੇ ਬਲਵਾਨ ਬੈਤਾਲ ਨਚ ਰਹੇ ਹਨ।
ਗਜਗਜਤਬਜਤਦੀਹਦਲੀ॥
ਹਾਥੀ ਚਿੰਘਾੜਦੇ ਹਨ ਅਤੇ ਵੱਡੇ ਆਕਾਰ ਵਾਲਾ ਨਗਾਰਾ ਵਜਦਾ ਹੈ।
ਹਯਹਿੰਸਤਚਿੰਸਤਗੂੜਗਜੀ॥
ਘੋੜੇ ਹਿਣਕਦੇ ਹਨ ਅਤੇ ਹਾਥੀ ਬਹੁਤ ਗੰਭੀਰ ਸੁਰ ਨਾਲ ਚਿੰਘਾੜਦੇ ਹਨ।