GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 588
Display Settings
ਜਾਗੜਦੰਜੁਝੇਖਾਗੜਦੰਖੇਤੰ
(ਯੋਧੇ) ਜੰਗ ਵਿਚ ਜੂਝ ਰਹੇ ਹਨ।
ਰਾਗੜਦੰਰਹਸੇਪਾਗੜਦੰਪ੍ਰੇਤੰ॥੩੭੧॥
ਭੂਤ-ਪ੍ਰੇਤ ਪ੍ਰਸੰਨ ਹੋ ਰਹੇ ਹਨ ॥੩੭੧॥
The warriors shouted, the horses danced, the fighters died and the ghosts etc. became pleased.371.
ਮਾਗੜਦੰਮਾਰੇਬਾਗੜਦੰਬੀਰੰ
ਸੂਰਬੀਰ ਮਾਰੇ ਜਾ ਰਹੇ ਹਨ।
ਪਾਗੜਦੰਪਰਾਨੇਭਾਗੜਦੰਭੀਰੰ
ਡਰਪੋਕ ਲੋਕ ਭਜੀ ਜਾ ਰਹੇ ਹਨ।
ਧਾਗੜਦੰਧਾਯੋਰਾਗੜਦੰਰਾਜਾ
ਰਾਜਾ ਧਾਵਾ ਕਰਕੇ ਪਿਆ ਹੈ।
ਰਾਗੜਦੰਰਣਕੇਬਾਗੜਦੰਬਾਜਾ॥੩੭੨॥
(ਰਣ ਦਾ ਮਾਰੂ) ਵਾਜਾ ਵਜਿਆ ਹੈ ॥੩੭੨॥
The warriors were being killed and the cowards began to run away, the king also fell upon the opponents and the musical instruments of war were played.372.
ਟਾਗੜਦੰਟੂਟੇਤਾਗੜਦੰਤਾਲੰ
(ਹੂਰਾਂ ਦੇ ਨੱਚਣ ਵੇਲੇ) ਤਾਲ ਟੁਟ ਰਹੇ ਹਨ।
ਆਗੜਦੰਉਠੇਜਾਗੜਦੰਜੁਆਲੰ
(ਬੰਦੂਕਾਂ ਵਿਚੋਂ) ਅੱਗ ਨਿਕਲਦੀ ਹੈ।
ਭਾਗੜਦੰਭਾਜੇਬਾਗੜਦੰਬੀਰੰ
(ਜਿਨ੍ਹਾਂ ਨੂੰ) ਤੀਰ ਲਗੇ ਹਨ,
ਲਾਗੜਦੰਲਾਗੇਤਾਗੜਦੰਤੀਰੰ॥੩੭੩॥
ਉਹ ਸੂਰਮੇ (ਯੁੱਧ-ਭੂਮੀ ਵਿਚੋਂ) ਭਜਦੇ ਜਾ ਰਹੇ ਹਨ ॥੩੭੩॥
The swords were broken and fires blazed, with the infliction of arrows the warriors ran hither and thither.373.
ਰਾਗੜਦੰਰਹਸੀਦਾਗੜਦੰਦੇਵੀ
ਦੇਵੀ ਖੁਸ਼ ਹੋ ਰਹੀ ਹੈ
ਗਾਗੜਦੰਗੈਣਆਗੜਦੰਭੇਵੀ
ਅਤੇ ਆਕਾਸ਼ ਵਿਚ ਵਿਚਰ ਰਹੀ ਹੈ।
ਭਾਗੜਦੰਭੈਰੰਭਾਗੜਦੰਪ੍ਰੇਤੰ
ਭੈਰੋ ਅਤੇ ਪ੍ਰੇਤ ਯੁੱਧ-ਭੂਮੀ
ਹਾਗੜਦੰਹਸੇਖਾਗੜਦੰਖੇਤੰ॥੩੭੪॥
ਵਿਚ ਹਸ ਰਹੇ ਹਨ ॥੩੭੪॥
Seeing the war, the goddess Kali also pleased in the sky, the Bhairav and ghosts etc. also in the battlefield.374.
ਦੋਹਰਾ
ਦੋਹਰਾ:
DOHRA
ਅਸਿਟੁਟੇਲੁਟੇਘਨੇਤੁਟੇਸਸਤ੍ਰਅਨੇਕ
ਤਲਵਾਰਾਂ ਟੁੱਟੀਆਂ ਪਈਆਂ ਹਨ, ਬਹੁਤ (ਸੂਰਮੇ) ਲੋਟ ਪੋਟ ਹੋਏ ਪਏ ਹਨ, ਅਨੇਕਾਂ ਸ਼ਸਤ੍ਰ ਟੁਟੇ ਪਏ ਹਨ।
ਜੇਜੁਟੇਕੁਟੇਸਬੈਰਹਿਗਯੋਭੂਪਤਿਏਕ॥੩੭੫॥
ਜੋ (ਸੂਰਮੇ) ਯੁੱਧ ਵਿਚ ਜੁਟੇ ਸਨ, ਸਾਰੇ ਕਟੇ ਗਏ ਹਨ, ਬਸ ਇਕ ਰਾਜਾ ਹੀ ਬਚਿਆ ਹੈ ॥੩੭੫॥
The swords broke and many weapons were shattered into bits, those warriors who fought, were chopped and ultimately only the king survived.375.
ਪੰਕਜਬਾਟਿਕਾਛੰਦ
ਪੰਕਜ ਬਾਟਿਕਾ ਛੰਦ:
PANKAJ VAATIKA STANZA
ਸੈਨਜੁਝਤਨ੍ਰਿਪਭਯੋਅਤਿਆਕੁਲ
ਸੈਨਾ ਦੇ ਮਾਰੇ ਜਾਣ ਕਾਰਨ ਰਾਜਾ ਬਹੁਤ ਬੇਚੈਨ ਹੋ ਗਿਆ।
ਧਾਵਤਭਯੋਸਾਮੁਹਿਅਤਿਬਿਆਕੁਲ
ਬਹੁਤ ਵਿਆਕੁਲ ਹੋ ਕੇ ਧਾਵਾ ਕਰ ਕੇ ਸਾਹਮਣੇ ਹੋ ਗਿਆ।
On the destruction of his army, the king extremely agitated went forward and came at the front
ਸੰਨਿਧਹ੍ਵੈਚਿਤਮੈਅਤਿਕ੍ਰੁਧਤ
ਹਥਿਆਰ-ਬੰਦ ਹੋ ਕੇ ਮਨ ਵਿਚ ਬਹੁਤ ਕ੍ਰੋਧਵਾਨ ਹੋਇਆ
ਆਵਤਭਯੋਰਿਸਕੈਕਰਿਜੁਧਤ॥੩੭੬॥
ਅਤੇ ਗੁੱਸੇ ਨਾਲ (ਭਰਿਆ ਹੋਇਆ) ਯੁੱਧ ਕਰਨ ਲਈ ਆ ਡਟਿਆ ॥੩੭੬॥
Getting extremely angry in his mind and moved forward in order to fight.376.
ਸਸਤ੍ਰਪ੍ਰਹਾਰਅਨੇਕਕਰੇਤਬ
(ਉਸ ਨੇ) ਤਦ ਅਨੇਕ ਤਰ੍ਹਾਂ ਦੇ ਸ਼ਸਤ੍ਰਾਂ ਦੇ ਵਾਰ ਕੀਤੇ।
ਜੰਗਜੁਟਿਓਅਪਨੋਦਲਲੈਸਬ
ਆਪਣਾ ਸਾਰਾ ਦਲ ਲੈ ਕੇ ਯੁੱਧ ਵਿਚ ਜੁਟ ਗਿਆ।
Taking his other forces with him, he struck blows in many ways