GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 587
Display Settings
ਸਸਿਸੋਭਹਰੇ॥੩੫੯॥
ਚੰਦ੍ਰਮਾ ਦੀ ਸ਼ੋਭਾ ਨੂੰ ਹਰ ਰਿਹਾ ਹੈ ॥੩੫੯॥
He is of such Captivating Beauty as if He is the god of love, His Brightness defeats the moon’s glory.359.
ਅਸ੍ਰਯਉਪਾਸਿਕਹੈਂ
ਤਲਵਾਰ ਦਾ ਉਪਾਸਕ ਹੈ।
ਅਰਿਨਾਸਿਕਹੈਂ
ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ।
ਬਰਦਾਇਕਹੈਂ
ਵਰ ਦੇਣ ਵਾਲਾ ਹੈ।
ਪ੍ਰਭਪਾਇਕਹੈਂ॥੩੬੦॥
ਪ੍ਰਭੂ ਦਾ ਦੂਤ (ਅਥਵਾ ਸੇਵਕ ਹੈ) ॥੩੬੦॥
He is the worshipper of the sword and the Destroyer of the enemy, He is the Lord bestower of the boon.360.
ਸੰਗੀਤਭੁਜੰਗਪ੍ਰਯਾਤਛੰਦ
ਸੰਗੀਤ ਭੁਜੰਗ ਪ੍ਰਯਾਤ ਛੰਦ:
SANGEET BHUJANG PRAYAAT STANZA
ਬਾਗੜਦੰਬੀਰੰਜਾਗੜਦੰਜੂਟੇ
ਬਹਾਦਰ ਯੋਧੇ (ਬਲ ਪੂਰਵਕ ਯੁੱਧ ਵਿਚ) ਜੁਟੇ ਹੋਏ ਹਨ।
ਤਾਗੜਦੰਤੀਰੰਛਾਗੜਦੰਛੂਟੇ
ਤਾੜ ਤਾੜ ਤੀਰ ਚਲਦੇ ਹਨ, ਛੜ ਛੜ ਕਰਦੇ ਛੁਟੀ ਜਾਂਦੇ ਹਨ।
ਸਾਗੜਦੰਸੁਆਰੰਜਾਗੜਦੰਜੂਝੇ
ਸੁਆਰ (ਆਪਸ ਵਿਚ) ਜੂਝੀ ਜਾ ਰਹੇ ਹਨ।
ਕਾਗੜਦੰਕੋਪੇਰਾਗੜਦੰਰੁਝੈ॥੩੬੧॥
ਬਹੁਤ ਕ੍ਰੋਧ ਨਾਲ (ਯੁੱਧ ਕਰਮ ਵਿਚ) ਰੁਝੇ ਹੋਏ ਹਨ ॥੩੬੧॥
The warriors are fighting in the war and the arrows are being discharged, the horse-riders are fighting in the battlefield and in their fury, they are absorbed in fighting.361.
ਮਾਗੜਦੰਮਾਚਿਓਜਾਗੜਦੰਜੁਧੰ
(ਬਹੁਤ ਭਾਰਾ) ਯੁੱਧ ਮਚ ਗਿਆ ਹੈ।
ਜਾਗੜਦੰਜੋਧਾਕਾਗੜਦੰਕ੍ਰੁੰਧੰ
ਯੋਧੇ ਕ੍ਰੋਧਵਾਨ ਹੋ ਗਏ ਹਨ।
ਸਾਗੜਦੰਸਾਗੰਡਾਗੜਦੰਡਾਰੇ
ਸਾਂਗਾਂ (ਬਰਛੀਆਂ) (ਇਕ ਦੂਜੇ ਉਤੇ) ਸੁਟਦੇ ਹਨ।
ਬਾਗੜਦੰਬੀਰੰਆਗੜਦੰਉਤਾਰੇ॥੩੬੨॥
ਸੂਰਮਿਆਂ ਨੂੰ (ਧਰਤੀ ਉਤੇ) ਵਿਛਾ ਦਿੱਤਾ ਹੈ ॥੩੬੨॥
The dreadful fighting continues and the warriors have got enraged, the warriors are striking their lances and are dismounting the fighters from their horses.362.
ਤਾਗੜਦੰਤੈਕੈਜਾਗੜਦੰਜੁਆਣੰ
ਜੁਆਨ ਸੂਰਮੇ ਕ੍ਰੋਧਵਾਨ ਹੋ ਕੇ
ਛਾਗੜਦੰਛੋਰੈਬਾਗੜਦੰਬਾਣੰ
ਤੀਰ ਛਡਦੇ ਹਨ
ਜਾਗੜਦੰਜੂਝੇਬਾਗੜਦੰਬਾਜੀ
(ਜਿਨ੍ਹਾਂ ਨਾਲ) ਘੋੜੇ ਜੂਝਦੇ ਹਨ
ਡਾਗੜਦੰਡੋਲੈਤਾਗੜਦੰਤਾਜੀ॥੩੬੩॥
ਅਤੇ (ਕਈ) ਘੋੜੇ (ਇਧਰ ਉਧਰ) ਡੋਲਦੇ ਫਿਰਦੇ ਹਨ ॥੩੬੩॥
The soldiers have discharged the arrows and the horses have been killed and the fast-moving horses jumped and ran away.363.
ਖਾਗੜਦੰਖੂਨੀਖਯਾਗੜਦੰਖੇਤੰ
ਖੂਨੀ (ਖੰਡੇ) ਯੁੱਧ-ਭੂਮੀ ਵਿਚ ਖੜਕਦੇ ਹਨ।
ਝਾਗੜਦੰਝੂਝੇਆਗੜਦੰਅਚੇਤੰ
(ਕਈ ਯੋਧੇ) ਜੂਝ ਕੇ ਅਚੇਤ ਹੋ ਗਏ ਹਨ।
ਆਗੜਦੰਉਠੇਕਾਗੜਦੰਕੋਪੇ
(ਸਚੇਤ ਹੋ ਕੇ) ਉਠਦੇ ਹਨ ਅਤੇ ਕ੍ਰੋਧ ਕਰਕੇ
ਡਾਗੜਦੰਡਾਰੇਧਾਗੜਦੰਧੋਪੇ॥੩੬੪॥
(ਵੈਰੀ ਉਤੇ) ਲੰਬੀਆਂ ਤਲਵਾਰਾਂ ਸੁਟਦੇ ਹਨ ॥੩੬੪॥
The battlefield was saturated with blood and the warriors became unconscious during their fight, the fighters arise, get enraged and strike blows in great excitement.364.
ਨਾਗੜਦੰਨਾਚੇਰਾਗੜਦੰਰੁਦ੍ਰੰ
ਰੁਦ੍ਰ (ਰਣ-ਭੂਮੀ ਵਿਚ) ਨਚ ਰਿਹਾ ਹੈ।
ਭਾਗੜਦੰਭਾਜੇਛਾਗੜਦੰਛੁਦ੍ਰੰ
ਕਾਇਰ ਭਜ ਗਏ ਹਨ।
ਜਾਗੜਦੰਜੁਝੇਵਾਗੜਦੰਵੀਰੰ
ਯੋਧੇ (ਜੰਗ ਵਿਚ) ਮਾਰੇ ਗਏ ਹਨ
ਲਾਗੜਦੰਲਾਗੇਤਾਗੜਦੰਤੀਰੰ॥੩੬੫॥
(ਜਿਨ੍ਹਾਂ ਨੂੰ) ਤੀਰ ਲਗੇ ਹਨ ॥੩੬੫॥
Shiva is dancing and the cowards are running away, the warriors are fighting and are being struck by the arrows.365.
ਰਾਗੜਦੰਰੁਝੇਸਾਗੜਦੰਸੂਰੰ
ਸੂਰਮੇ (ਯੁੱਧ ਕਰਮ ਵਿਚ) ਰੁਝੇ ਹੋਏ ਹਨ।
ਘਾਗੜਦੰਘੁਮੀਹਾਗੜਦੰਹੂਰੰ
ਹੂਰਾਂ ਘੁੰਮ ਰਹੀਆਂ ਹਨ।
ਤਾਗੜਦੰਤਕੈਜਾਗੜਦੰਜੁਆਨੰ
ਜੁਆਨਾਂ ਨੂੰ ਤਕਦੀਆਂ ਹਨ
ਮਾਗੜਦੰਮੋਹੀਤਾਗੜਦੰਤਾਨੰ॥੩੬੬॥
ਅਤੇ ਉਨ੍ਹਾਂ ਉਤੇ ('ਤਾਨੰ') ਮੋਹੀਆਂ ਗਈਆਂ ਹਨ ॥੩੬੬॥
The warriors are absorbed in fighting and the heavenly damsels are moving for wedding them, the warriors are looking at them and they are also fascinated by them.366.
ਦਾਗੜਦੰਦੇਖੈਰਾਗੜਦੰਰੂਪੰ
(ਉਨ੍ਹਾਂ ਦੇ) ਰੂਪ ਨੂੰ ਵੇਖ ਕੇ
ਪਾਗੜਦੰਪ੍ਰੇਮੰਕਾਗੜਦੰਕੂਪੰ
ਪ੍ਰੇਮ ਦੇ ਖੂਹ ਵਿਚ (ਡੁਬ ਗਈਆਂ ਹਨ)।
ਡਾਗੜਦੰਡੁਬੀਪਾਗੜਦੰਪਿਆਰੀ
ਪਿਆਰੀਆਂ ਹੂਰਾਂ (ਪ੍ਰੇਮ ਵਿਚ) ਡੁਬ ਗਈਆਂ ਹਨ
ਕਾਗੜਦੰਕਾਮੰਮਾਗੜਦੰਮਾਰੀ॥੩੬੭॥
ਅਤੇ ਕਾਮ (ਦੇ ਤੀਰ ਨਾਲ) ਮਾਰੀਆਂ ਗਈਆਂ ਹਨ ॥੩੬੭॥
Their beauty allures the lovers like falling in the well, wherefrom they can never come out, these heavenly damsels have also drowned themselves in the sexual love of the beautiful warriors.367.
ਮਾਗੜਦੰਮੋਹੀਬਾਗੜਦੰਬਾਲਾ
ਅਪੱਛਰਾਵਾਂ ('ਬਾਲਾ')
ਰਾਗੜਦੰਰੂਪੰਆਗੜਦੰਉਜਾਲਾ
ਸੂਰਮਿਆਂ ਦੇ ਉਜਲੇ ਰੂਪ ਨੂੰ
ਦਾਗੜਦੰਦੇਖੈਸਾਗੜਦੰਸੂਰੰ
ਵੇਖ ਕੇ ਮੋਹੀਆਂ (ਗਈਆਂ ਹਨ)
ਬਾਗੜਦੰਬਾਜੇਤਾਗੜਦੰਤੂਰੰ॥੩੬੮॥
ਅਤੇ ਵਾਜੇ ਵਜਦੇ ਹਨ ॥੩੬੮॥
The women are getting allured and there is brightness of their elegance, the warriors seeing them are playing on various kinds of musical instruments.368.
ਰਾਗੜਦੰਰੂਪੰਕਾਗੜਦੰਕਾਮੰ
ਸੁੰਦਰ ਰੂਪ ਵਾਲੀਆਂ ਇਸਤਰੀਆਂ ਕਾਮ ਦੇ
ਨਾਗੜਦੰਨਾਚੈਬਾਗੜਦੰਬਾਮੰ
ਵਸ ਵਿਚ ਹੋ ਕੇ ਨਚ ਰਹੀਆਂ ਹਨ।
ਰਾਗੜਦੰਰੀਝੇਸਾਗੜਦੰਸੂਰੰ
ਸੂਰਮਿਆਂ ਉਤੇ ਰੀਝ ਕੇ
ਬਾਗੜਦੰਬਿਆਹੈਹਾਗੜਦੰਹੂਰੰ॥੩੬੯॥
ਹੂਰਾਂ ਉਨ੍ਹਾਂ ਨਾਲ ਵਿਆਹ ਕਰ ਰਹੀਆਂ ਹਨ ॥੩੬੯॥
The women, full of beauty and lust are dancing and the warriors, getting pleased are wedding them.369.
ਕਾਗੜਦੰਕੋਪਾਭਾਗੜਦੰਭੂਪੰ
(ਸੰਭਲ ਦਾ) ਰਾਜਾ ਕ੍ਰੋਧਵਾਨ ਹੋ ਕੇ
ਕਾਗੜਦੰਕਾਲੰਰਾਗੜਦੰਰੂਪੰ
ਕਾਲ ਦਾ ਰੂਪ ਹੋ ਗਿਆ ਹੈ।
ਰਾਗੜਦੰਰੋਸੰਧਾਗੜਦੰਧਾਯੋ
ਕ੍ਰੋਧ ਨਾਲ ਉਹ ਧਾਵਾ ਕਰਕੇ ਪੈ ਗਿਆ ਹੈ
ਚਾਗੜਦੰਚਲ੍ਯੋਆਗੜਦੰਆਯੋ॥੩੭੦॥
ਅਤੇ ਅਗੇ ਵਧ ਕੇ ਆ ਗਿਆ ਹੈ ॥੩੭੦॥
The king, getting infuriated, manifested himself as KAL (death) and in his anger, quickly advanced forward.370.
ਆਗੜਦੰਅਰੜੇਗਾਗੜਦੰਗਾਜੀ
ਸੂਰਮੇ ਅਰੜਾ ਕੇ ਪਏ ਹਨ।
ਨਾਗੜਦੰਨਾਚੇਤਾਗੜਦੰਤਾਜੀ
ਘੋੜੇ (ਰਣ-ਭੂਮੀ ਵਿਚ) ਨਚ ਰਹੇ ਹਨ।