GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 586
Display Settings
ਸਮਮੋਰਨਹੈਂ॥੩੪੭॥
ਮੋਰਾਂ ਵਾਂਗ (ਬਦਲ ਦੀ ਗਰਜ ਸੁਣ ਕੇ ਪ੍ਰਸੰਨ ਹੋਣ ਵਾਲੇ) ਹਨ ॥੩੪੭॥
He comes and gives comfort and happiness, seeing he thick clouds, he gets pleased like the peacock.347.
ਜਗਤੇਸ੍ਵਰਹੈਂ
ਜਗਤ ਦੇ ਈਸ਼ਵਰ (ਸੁਆਮੀ) ਹਨ।
ਕਰੁਨਾਕਰਹੈਂ
ਕਰੁਣਾ ਦੀ ਖਾਣ ਹਨ।
ਭਵਭੂਖਨਹੈਂ
ਸੰਸਾਰ ਦੇ ਭੂਸ਼ਣ (ਗਹਿਣੇ) ਹਨ।
ਅਰਿਦੂਖਨਹੈਂ॥੩੪੮॥
ਵੈਰੀ ਨੂੰ ਦੁਖ ਦੇਣ ਵਾਲੇ ਹਨ ॥੩੪੮॥
He is Merciful Lord of the world, He is the ornament of the universe and the remover of suffering.348.
ਛਬਿਸੋਭਿਤਹੈਂ
(ਉਨ੍ਹਾਂ ਦੀ) ਛਬੀ ਸ਼ੋਭਦੀ ਹੈ।
ਤ੍ਰੀਅਲੋਭਿਤਹੈਂ
ਇਸਤਰੀਆਂ ਮੋਹਿਤ ਹੁੰਦੀਆਂ ਹਨ।
ਦ੍ਰਿਗਛਾਜਤਹੈਂ
ਅੱਖਾਂ ਸ਼ੋਭ ਰਹੀਆਂ ਹਨ।
ਮ੍ਰਿਗਲਾਜਤਹੈਂ॥੩੪੯॥
(ਜਿਨ੍ਹਾਂ ਨੂੰ ਵੇਖ ਕੇ) ਹਿਰਨ ਸ਼ਰਮਿੰਦੇ ਹੁੰਦੇ ਹਨ ॥੩੪੯॥
He is the allurer of women and most beautiful, seeing his charming eyes, the deer are getting shy.349.
ਹਰਣੀਪਤਿਸੇ
ਹਿਰਨੀ ਦੇ ਪਤੀ (ਹੀਰੇ ਹਿਰਨ) ਵਰਗੇ ਹਨ।
ਨਲਣੀਧਰਸੇ
ਕੰਵਲ ਦੇ ਫੁਲ ਨੂੰ ਧਾਰਨ ਕਰਨ ਵਾਲੇ (ਸਰੋਵਰ ਵਰਗੇ ਗੰਭੀਰ ਹਨ)।
ਕਰੁਨਾਬੁਦਹੈਂ
ਕਰੁਣਾ ਦਾ ਸਮੁੰਦਰ ਹਨ।
ਸੁਪ੍ਰਭਾਧਰਹੈਂ॥੩੫੦॥
ਸੁੰਦਰ ਪ੍ਰਭਾ ਨੂੰ ਧਾਰਨ ਕਰਨ ਵਾਲੇ ਹਨ ॥੩੫੦॥
His eyes are like the deer’s eyes and lotus, He is full of Mercy and Glory.350.
ਕਲਿਕਾਰਣਹੈ
ਕਲਿਯੁਗ ਦੇ ਕਾਰਨ ਸਰੂਪ ਹਨ।
ਭਵਉਧਾਰਣਹੈ
ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ।
ਛਬਿਛਾਜਤਹੈ
ਸੁਸ਼ੋਭਿਤ ਛਬੀ ਵਾਲੇ ਹਨ।
ਸੁਰਲਾਜਤਹੈ॥੩੫੧॥
ਦੇਵਤੇ (ਛਬੀ ਨੂੰ ਵੇਖ ਕੇ) ਸ਼ਰਮਿੰਦੇ ਹੁੰਦੇ ਹਨ ॥੩੫੧॥
He is the cause of the Iron Age and the redeemer of the world, He is Beauty-incarnate and even the gods become shy on seeing Him.351.
ਅਸਯੁਪਾਸਕਹੈ
ਤਲਵਾਰ ਦੇ ਉਪਾਸ਼ਕ ਹਨ।
ਅਰਿਨਾਸਕਹੈ
ਵੈਰੀ ਦੇ ਨਾਸ਼ਕ ਹਨ।
ਅਰਿਘਾਇਕਹੈ
ਵੈਰੀ ਨੂੰ ਘਾਇਲ ਕਰਨ ਵਾਲੇ ਹਨ।
ਸੁਖਦਾਇਕਹੈ॥੩੫੨॥
ਸੁਖ ਦੇਣ ਵਾਲੇ ਹਨ ॥੩੫੨॥
Heis the worshipper of the sword and the Destroyer of the enemy, He is the giver of happiness and killer of the enemy.352.
ਜਲਜੇਛਣਹੈ
ਕਮਲ ਫੁਲ ਵਰਗੀਆਂ ਅੱਖਾਂ ਵਾਲੇ ਹਨ।
ਪ੍ਰਣਪੇਛਣਹੈ
ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।
ਅਰਿਮਰਦਨਹੈ
ਵੈਰੀ ਨੂੰ ਮਿਧਣ ਵਾਲੇ ਹਨ
ਮ੍ਰਿਤਕਰਦਨਹੈ॥੩੫੩॥
ਅਤੇ ਮੁਰਦਾ ਕਰ ਦੇਣ ਵਾਲੇ ਹਨ ॥੩੫੩॥
He is the Yaksha of water and the fulfiller of the promise, He is the Destroyer of the enemy and the masher of his pride.353.
ਧਰਣੀਧਰਹੈ
ਧਰਤੀ ਨੂੰ ਧਾਰਨ ਕਰਨ ਵਾਲੇ ਹਨ।
ਕਰਣੀਕਰਹੈ
ਕਰਣੀ ਦੇ ਕਰਨ ਵਾਲੇ ਹਨ।
ਧਨੁਕਰਖਨਹੈ
ਧਨੁਸ਼ ਨੂੰ ਖਿਚਣ ਵਾਲੇ ਹਨ।
ਸਰਬਰਖਣਹੈ॥੩੫੪॥
ਤੀਰਾਂ ਦੀ ਬਰਖਾ ਕਰਨ ਵਾਲੇ ਹਨ ॥੩੫੪॥
He is the creator and support of the earth and by pulling His bow, He showers the arrows.354.
ਛਟਿਛੈਲਪ੍ਰਭਾ
(ਕਲਕੀ ਅਵਤਾਰ ਦੀ) ਸੁੰਦਰ ਜੁਆਨੀ ਦੀ ਪ੍ਰਭਾ (ਚਮਕ ਰਹੀ ਹੈ,
ਲਖਿਚੰਦਲਭਾ
ਮਾਨੋ) ਲੱਖਾਂ ਚੰਦ੍ਰਮੇ ਲਭ ਪਏ ਹੋਣ।
ਛਬਿਸੋਹਤਹੈ
ਛਬੀ ਸੋਭ ਰਹੀ ਹੈ।
ਤ੍ਰੀਯਮੋਹਤਹੈ॥੩੫੫॥
ਇਸਤਰੀਆਂ ਨੂੰ ਮੋਹਿਤ ਕਰ ਰਹੀ ਹੈ ॥੩੫੫॥
He glorious with the elegance of lakhs of moons, He is the Fascinatior of women with His Glorious Elegance.355.
ਅਰਣੰਬਰਣੰ
ਲਾਲ ਰੰਗ ਵਾਲਾ ਹੈ।
ਧਰਣੰਧਰਣੰ
ਧਰਤੀ ਨੂੰ ਧਾਰਨ ਕਰਨ ਵਾਲਾ ਹੈ।
ਹਰਿਸੀਕਰਿਭਾ
ਸੂਰਜ ਦੀਆਂ ਕਿਰਨਾਂ ਵਰਗਾ ਤੇਜ ਹੈ।
ਸੁਸੁਭੰਤਪ੍ਰਭਾ॥੩੫੬॥
(ਉਸ ਦੀ) ਸੁੰਦਰ ਪ੍ਰਭਾ ਸ਼ੋਭ ਰਹੀ ਹੈ ॥੩੫੬॥
He has red colour, He supports the Earth and has infinite Glory.356.
ਸਰਣਾਲਯਹੈ
ਸ਼ਰਨਾਗਤਾਂ ਦਾ ਆਸਰਾ ਹੈ।
ਅਰਿਘਾਲਯਹੈ
ਵੈਰੀ ਨੂੰ ਨਸ਼ਟ ਕਰਨ ਵਾਲਾ ਹੈ।
ਛਟਿਛੈਲਘਨੇ
ਬਹੁਤ ਸੁੰਦਰ ਸੂਰਮਾ ਹੈ।
ਅਤਿਰੂਪਸਨੇ॥੩੫੭॥
ਬਹੁਤ ਸੁੰਦਰ ਰੂਪ ਨਾਲ ਯੁਕਤ ਹੈ ॥੩੫੭॥
He is the field of Refuge, the Killer of the enemy, Most Glorious and Most Charming.357.
ਮਨਮੋਹਤਹੈ
ਮਨ ਨੂੰ ਮੋਂਹਦਾ ਹੈ।
ਛਬਿਸੋਹਤਹੈ
ਸੁੰਦਰਤਾ ਨਾਲ ਸ਼ੋਭਦਾ ਹੈ।
ਕਲਕਾਰਨਹੈ
ਕਲਿਯੁਗ ਦਾ ਕਾਰਨ ਸਰੂਪ ਹੈ।
ਕਰਣਾਧਰਹੈ॥੩੫੮॥
ਕਰੁਣਾ ਨੂੰ ਧਾਰਨ ਕਰਨ ਵਾਲਾ ਹੈ ॥੩੫੮॥
His Beauty captivates he mind, He is the Cause of the causes of the world and is Full of Mercy.358.
ਅਤਿਰੂਪਸਨੇ
ਬਹੁਤ ਸੁੰਦਰ ਰੂਪ ਨਾਲ ਯੁਕਤ ਹੈ।
ਜਨੁਮੈਨੁਬਨੇ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਹੀ ਬਣਿਆ ਹੋਇਆ ਹੋਵੇ।
ਅਤਿਕ੍ਰਾਤਿਧਰੇ
ਬਹੁਤ ਕਾਂਤੀ (ਸੁੰਦਰਤਾ) ਧਾਰਨ ਕੀਤੇ ਹੋਏ ਹੈ।