ਗਣਲਾਜਹਿਗੇ॥੩੩੫॥
(ਉਨ੍ਹਾਂ ਨੂੰ ਵੇਖ ਕੇ) ਗਣ ਲਜਾਉਣਗੇ ॥੩੩੫॥
The warriors will fulful their promises and will look beautiful, even the gods will feel shy from them in the war-arena.335.
ਰਿਸਮੰਡਹਿਗੇ॥
ਕ੍ਰੋਧ ਨਾਲ ਮੰਡੇ ਹੋਏ ਹੋਣਗੇ।
ਸਰਛੰਡਹਿਗੇ॥
ਬਾਣਾਂ ਨੂੰ ਛਡਣਗੇ।
ਰਣਜੂਟਹਿਗੇ॥
ਰਣ ਵਿਚ ਜੁਟਣਗੇ।
ਅਸਿਟੂਟਹਿਗੇ॥੩੩੬॥
ਤਲਵਾਰਾਂ ਟੁਟਣਗੀਆਂ ॥੩੩੬॥
In their fury, they will discharged arrows, during their fighting in the war, their swords will break.336.
ਗਲਗਾਜਹਿਗੇ॥
(ਯੋਧੇ) ਗਲੇ ਤੋਂ ਗਜਣਗੇ।
ਨਹੀਭਾਜਹਿਗੇ॥
(ਰਣ-ਭੂਮੀ) ਤੋਂ ਨਹੀਂ ਭਜਣਗੇ।
ਅਸਿਝਾਰਹਿਗੇ॥
ਤਲਵਾਰਾਂ ਦੇ ਵਾਰ ਕਰਨਗੇ।
ਅਰਿਮਾਰਹਿਗੇ॥੩੩੭॥
ਵੈਰੀਆਂ ਨੂੰ ਮਾਰਨਗੇ ॥੩੩੭॥
The warriors will thunder, and not run away, they will strike their blows with swords and will knock down their enemies.337.
ਗਜਜੂਝਹਿਗੇ॥
ਹਾਥੀ ਜੂਝਣਗੇ।
ਹਯਲੂਝਹਿਗੇ॥
ਘੋੜੇ ਲੁਝਣਗੇ।
ਭਟਮਾਰੀਅਹਿਗੇ॥
ਸੂਰਮੇ ਮਾਰੇ ਜਾਣਗੇ।
ਭਵਤਾਰੀਅਹਿਗੇ॥੩੩੮॥
ਭਵ ਸਾਗਰ ਨੂੰ ਤਰ ਜਾਣਗੇ ॥੩੩੮॥
The horses will fight, the warriors will be killed and will ferry across the world-ocean.338.
ਦਿਵਦੇਖਹਿਗੇ॥
ਦੇਵਤੇ ਵੇਖਣਗੇ।
ਜਯਲੇਖਹਿਗੇ॥
ਜਿਤ ਨੂੰ ਜਾਣਨਗੇ।
ਧਨਿਭਾਖਹਿਗੇ॥
ਧੰਨ ਧੰਨ ਆਖਣਗੇ।
ਚਿਤਿਰਾਖਹਿਗੇ॥੩੩੯॥
ਮਨ ਵਿਚ (ਕਲਕੀ ਦਾ ਯਸ਼) ਰਖਣਗੇ ॥੩੩੯॥
The gods will see and hail: they will utter “Bravo, Bravo” and will be pleased in their mind.339.
ਜਯਕਾਰਣਹੈਂ॥
(ਕਿ ਕਲਕੀ) ਜਿਤ ਦਾ ਕਾਰਨ ਹਨ।
ਅਰਿਹਾਰਣਹੈਂ॥
ਵੈਰੀਆਂ ਨੂੰ ਹਰਾਉਣ ਵਾਲੇ ਹਨ।
ਖਲਖੰਡਨੁਹੈਂ॥
ਦੁਸ਼ਟਾਂ ਨੂੰ ਖ਼ਤਮ ਕਰਨ ਵਾਲੇ ਹਨ।
ਮਹਿਮੰਡਨੁਹੈਂ॥੩੪੦॥
ਧਰਤੀ ਦਾ ਸ਼ਿੰਗਾਰ ਹਨ ॥੩੪੦॥
The Lord is the cause of all victories and the remover of the enemies, He is the destroyer of the tyrants and is Full of Glory.340.
ਅਰਿਦੂਖਨਹੈਂ॥
ਵੈਰੀ ਨੂੰ ਦੁਖ ਦੇਣ ਵਾਲੇ ਹਨ।
ਭਵਭੂਖਨਹੈਂ॥
ਸੰਸਾਰ ਨੂੰ (ਸ਼ਿੰਗਾਰਨ ਵਾਲੇ) ਗਹਿਣੇ ਹਨ।
ਮਹਿਮੰਡਨੁਹੈਂ॥
ਧਰਤੀ ਨੂੰ ਸੁਸ਼ੋਭਿਤ ਕਰਨ ਵਾਲੇ ਹਨ।
ਅਰਿਡੰਡਨੁਹੈਂ॥੩੪੧॥
ਵੈਰੀ ਨੂੰ ਦੰਗ ਦੇਣ ਵਾਲੇ ਹਨ ॥੩੪੧॥
He is the giver of suffering to the tyrants and is the ornamentation of the world, the praiseworthy Lord is the punisher of the enemies.341.
ਦਲਗਾਹਨਹੈਂ॥
(ਵੈਰੀ) ਦਲ ਨੂੰ ਗਾਹਣ ਵਾਲੇ ਹਨ।
ਅਸਿਬਾਹਨਹੈਂ॥
ਤਲਵਾਰ ਚਲਾਉਣ ਵਾਲੇ ਹਨ।
ਜਗਕਾਰਨਹੈਂ॥
ਜਗਤ ਦਾ ਕਾਰਨ ਰੂਪ ਹਨ।
ਅਯਧਾਰਨਹੈਂ॥੩੪੨॥
ਸ਼ਸਤ੍ਰ ('ਅਯ') ਧਾਰਨ ਕਰਨ ਵਾਲੇ ਹਨ ॥੩੪੨॥
He is the destroyer of the armies and is the striker of the sword, He is the creator of the world and also its supporter.342.
ਮਨਮੋਹਨਹੈਂ॥
ਮਨ ਨੂੰ ਮੋਹਣ ਵਾਲੇ ਹਨ।
ਸੁਭਸੋਹਨਹੈਂ॥
ਸ਼ੋਭਾਸ਼ਾਲੀ ਸੁੰਦਰ ਹਨ।
ਅਰਿਤਾਪਨਹੈਂ॥
ਵੈਰੀ ਨੂੰ ਦੁਖ ਦੇਣ ਵਾਲੇ ਹਨ।
ਜਗਜਾਪਨਹੈਂ॥੩੪੩॥
ਜਗਤ ਦੁਆਰਾ ਜਪੇ ਜਾਣ ਵਾਲੇ ਹਨ ॥੩੪੩॥
He is Bewitching and Glorious, He is the Affliction-Giver for the enemies and the world remembers Him.343.
ਪ੍ਰਣਪੂਰਣਹੈਂ॥
ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।
ਅਰਿਚੂਰਣਹੈਂ॥
ਵੈਰੀ ਨੂੰ ਚੂਰ ਚੂਰ ਕਰ ਦੇਣ ਵਾਲੇ ਹਨ।
ਸਰਬਰਖਨਹੈਂ॥
ਬਾਣਾਂ ਦੀ ਬਰਖਾ ਕਰਨ ਵਾਲੇ ਹਨ।
ਧਨੁਕਰਖਨਹੈਂ॥੩੪੪॥
ਧਨੁਸ਼ ਨੂੰ ਖਿਚਣ ਵਾਲੇ ਹਨ ॥੩੪੪॥
He is the masher of the enemy and fulfiller of the promise, He showers the arrows with His bow.344.
ਤੀਅਮੋਹਨਹੈਂ॥
ਇਸਤਰੀਆਂ ਨੂੰ ਮੋਹਣ ਵਾਲੇ ਹਨ।
ਛਬਿਸੋਹਨਹੈਂ॥
ਸੁੰਦਰ ਛਬੀ ਵਾਲੇ ਹਨ।
ਮਨਭਾਵਨਹੈਂ॥
ਮਨ ਨੂੰ ਚੰਗੇ ਲਗਣ ਵਾਲੇ ਹਨ।
ਘਨਸਾਵਨਹੈਂ॥੩੪੫॥
ਸਾਵਣ ਦੇ ਬਦਲ ਵਾਂਗ ਹਨ ॥੩੪੫॥
He is the Fascinator of women, Glorious and elegant, He allures the mind like the clouds of Sawan.345.
ਭਵਭੂਖਨਹੈਂ॥
ਸੰਸਾਰ ਦੇ ਭੂਸ਼ਣ ਹਨ।
ਭ੍ਰਿਤਪੂਖਨਹੈਂ॥
ਦਾਸਾਂ ਨੂੰ ਪਾਲਣ ਵਾਲੇ ਹਨ।
ਸਸਿਆਨਨਹੈਂ॥
ਚੰਦ੍ਰਮਾ ਵਰਗੇ ਮੁਖ ਵਾਲੇ ਹਨ।
ਸਮਭਾਨਨਹੈਂ॥੩੪੬॥
ਸੂਰਜ ਵਰਗੇ (ਤੇਜ ਵਾਲੇ) ਹਨ ॥੩੪੬॥
He is the ornament of the world and is the sustainer of tradition, he is cool like the moon and bright-faced like the sun.346.
ਅਰਿਘਾਵਨਹੈ॥
ਵੈਰੀਆਂ ਨੂੰ ਮਾਰਨ ਵਾਲੇ ਹਨ।
ਸੁਖਦਾਵਨਹੈਂ॥
ਸੁਖ ਦੇਣ ਵਾਲੇ ਹਨ।
ਘਨਘੋਰਨਹੈਂ॥
ਬਦਲ ਵਾਂਗ ਗਜਣ ਵਾਲੇ ਹਨ।