ਕਿਘਲੈਤਿਘਾਯੰ॥
ਕਿਤੇ ਘਾਉ ਲਗਾਉਂਦੇ ਹਨ,
ਕਿਝਲੇਤਿਚਾਯੰ॥
(ਦੂਜਿਆਂ ਦੇ ਘਾਉਆਂ ਨੂੰ) ਚਾਉ ਨਾਲ ਝਲਦੇ ਹਨ,
ਕਿਡਿਗੈਤਿਧੁਮੀ॥
ਧੜੰਮ ਕਰਕੇ ਡਿਗਦੇ ਹਨ
ਕਿਝੁਮੈਤਿਝੁਮੀ॥੨੫੯॥
ਅਤੇ (ਘਾਇਲ ਹੋ ਕੇ) ਝੂਮਦੇ ਹੋਏ ਨਿਉਂਦੇ ਹਨ ॥੨੫੯॥
The blows are being endured with pleasure, the warriors are falling down while swinging and thundering.259.
ਕਿਛਡੈਤਿਹੂਹੰ॥
ਕਿਤੇ (ਘਾਇਲ ਯੋਧੇ) ਹੂੰਗਰਾਂ ਛਡਦੇ ਹਨ,
ਕਿਸੁਭੇਤਿਬ੍ਰਯੂਹੰ॥
ਵਿਯੂਹ (ਘੇਰੇ) ਵਿਚ ਸ਼ੋਭਦੇ ਹਨ,
ਕਿਡਿਗੈਤਿਚੇਤੰ॥
ਡਿਗੇ ਹੋਏ ਸਚੇਤ ਹੁੰਦੇ ਹਨ
ਕਿਨਚੇਤਿਪ੍ਰੇਤੰ॥੨੬੦॥
ਅਤੇ ਭੂਤ ਪ੍ਰੇਤ ਨਚਦੇ ਹਨ ॥੨੬੦॥
Contacting the numberless spirits, the warriors are lamenting, they are getting unconscious and falling down, the ghosts are dancing.260.
ਕਿਬੁਠੇਤਿਬਾਣੰ॥
ਕਿਤੇ ਬਾਣਾਂ ਦੀ ਬਰਖਾ ਕਰਦੇ ਹਨ,
ਕਿਜੁਝੇਤਿਜੁਆਣੰ॥
ਜੁਆਨ ਜੂਝਦੇ ਹਨ,
ਕਿਮਥੇਤਿਨੂਰੰ॥
(ਉਨ੍ਹਾਂ ਦੇ) ਮਥੇ ਉਤੇ ਨੂਰ ਹੈ,
ਕਿਤਕੇਤਿਹੂਰੰ॥੨੬੧॥
(ਉਨ੍ਹਾਂ ਨੂੰ) ਹੂਰਾਂ (ਵਰਨ ਲਈ) ਤਕ ਰਹੀਆਂ ਹਨ ॥੨੬੧॥
The warriors are fighting catching hold of arrows, the beauty is resplendent on all the faces and the heavenly damsels are looking at the warriors.261.
ਕਿਜੁਜੇਤਿਹਾਥੀ॥
ਕਿਤੇ ਹਾਥੀਆਂ ਉਤੇ ਚੜ੍ਹ ਕੇ ਜੂਝਦੇ ਹਨ,
ਕਿਸਿਝੇਤਿਸਾਥੀ॥
(ਨਾਲ ਵਾਲੇ) ਸਾਥੀ ਮਾਰੇ ਗਏ ਹਨ,
ਕਿਭਗੇਤਿਵੀਰੰ॥
(ਉਹ) ਸੂਰਮੇ ਭਜ ਗਏ ਹਨ
ਕਿਲਗੇਤਿਤੀਰੰ॥੨੬੨॥
(ਜਿਨ੍ਹਾਂ ਨੂੰ) ਤੀਰ ਵਜੇ ਹਨ ॥੨੬੨॥
The warriors are fighting with the elephants after killing the enemies, they are running away after being hit by the arrows.262.
ਕਿਰਜੇਤਿਰੋਸੰ॥
ਕਿਤੇ ਕ੍ਰੋਧ ਨਾਲ ਰਜੇ ਹੋਏ ਹਨ,
ਕਿਤਜੇਤਿਹੋਸੰ॥
ਹੋਸ਼ ਨੂੰ ਤਿਆਗ ਚੁਕੇ ਹਨ,
ਕਿਖੁਲੇਤਿਕੇਸੰ॥
ਕੇਸ ਖੁਲੇ ਹੋਏ ਹਨ,
ਕਿਡੁਲੇਤਿਭੇਸੰ॥੨੬੩॥
ਮੰਦੇ ਹਾਲ ਫਿਰ ਰਹੇ ਹਨ ॥੨੬੩॥
The warriors are lying down unconscious and in their fury, their hair have been loosened and their attires have been damaged.263.
ਕਿਜੁਝੇਤਿਹਾਥੀ॥
ਕਿਤੇ ਹਾਥੀ ਉਤੇ ਚੜ੍ਹ ਕੇ ਲੜਦੇ ਹਨ,
ਕਿਲੁਝੇਤਿਸਾਥੀ॥
(ਉਨ੍ਹਾਂ ਦੇ) ਸਾਥੀ ਲੜ ਕੇ ਮਰ ਗਏ ਹਨ,
ਕਿਛੁਟੇਤਿਤਾਜੀ॥
ਘੋੜੇ ਛੁਟ ਗਏ ਹਨ,
ਕਿਗਜੇਤਿਗਾਜੀ॥੨੬੪॥
ਸੂਰਮੇ ਲਲਕਾਰੇ ਮਾਰ ਰਹੇ ਹਨ ॥੨੬੪॥
The worriers have been destroyed while fighting with the elephants, the horses are roaming openly and the worriers are thundering. 264.
ਕਿਘੁੰਮੀਤਿਹੂਰੰ॥
ਕਿਤੇ ਹੂਰਾਂ ਘੁੰਮ ਰਹੀਆਂ ਹਨ,
ਕਿਭੁੰਮੀਤਿਪੂਰੰ॥
(ਊਨ੍ਹਾਂ ਨਾਲ) ਧਰਤੀ ਭਰੀ ਗਈ ਹੈ,
ਕਿਜੁਝੇਤਿਵੀਰੰ॥
ਸੂਰਮੇ ਮਾਰੇ ਜਾ ਰਹੇ ਹਨ,
ਕਿਲਗੇਤਿਤੀਰੰ॥੨੬੫॥
ਜਿਨ੍ਹਾਂ ਨੂੰ ਤੀਰ ਵਜਦੇ ਹਨ ॥੨੬੫॥
The heavenly damsels are roaming over the whole earth, on being hit by the arrows the warriors are embracing martyrdom.265.
ਕਿਚਲੈਤਿਬਾਣੰ॥
ਕਿਤੇ ਤੀਰ ਚਲਦੇ ਹਨ,
ਕਿਰੁਕੀਦਿਸਾਣੰ॥
ਚਾਰੇ ਦਿਸ਼ਾਵਾਂ (ਤੀਰਾਂ ਨਾਲ) ਰੁਕ ਗਈਆਂ ਹਨ,
ਕਿਝਮਕੈਤਿਤੇਗੰ॥
ਤਲਵਾਰਾਂ ਚਮਕਦੀਆਂ ਹਨ
ਕਿਨਭਿਜਾਨਬੇਗੰ॥੨੬੬॥
(ਮਾਨੋ) ਆਕਾਸ਼ ਵਿਚ (ਬਿਜਲੀ) ਜਲਦੀ ਨਾਲ ਚਮਕ ਰਹੀ ਹੋਵੇ ॥੨੬੬॥
With the discharge of the arrows the directions have been hidden from view and the swords are gleaming high up in the sky.266.
ਕਿਛੁਟੇਤਿਗੋਰੰ॥
ਕਿਤੇ ਗੋਲੇ ਛੁਟਦੇ ਹਨ
ਕਿਬੁਠੇਤਿਓਰੰ॥
(ਮਾਨੋ) ਗੜੇ ਪੈ ਰਹੇ ਹੋਣ,
ਕਿਗਜੈਤਿਗਾਜੀ॥
ਸੂਰਮੇ ਗਜ ਰਹੇ ਹਨ
ਕਿਪੇਲੇਤਿਤਾਜੀ॥੨੬੭॥
ਅਤੇ ਘੋੜਿਆਂ ਨੂੰ ਅਗੇ ਵਲ ਪ੍ਰੇਰ ਰਹੇ ਹਨ ॥੨੬੭॥
The ghosts, arising from the graves, are coming towards the battlefield, the warriors are thundering and the horses are running.267.
ਕਿਕਟੇਤਿਅੰਗੰ॥
ਕਿਤੇ ਅੰਗ ਕਟੇ ਜਾ ਰਹੇ ਹਨ,
ਕਿਡਿਗੇਤਿਜੰਗੰ॥
ਰਣਭੂਮੀ ਵਿਚ ਡਿਗੇ ਪਏ ਹਨ,
ਕਿਮਤੇਤਿਮਾਣੰ॥
ਮਾਣ ਵਿਚ ਮਤੇ ਹੋਏ ਹਨ,
ਕਿਲੁਝੇਤਿਜੁਆਣੰ॥੨੬੮॥
ਯੋਧੇ (ਇਕ ਦੂਜੇ ਨਾਲ ਜੰਗ ਵਿਚ) ਉਲਝੇ ਹੋਏ ਹਨ ॥੨੬੮॥
The warriors whose limbs have been chopped, are falling in the war arena and the intoxicated warriors are being killed.268.
ਕਿਬਕੈਤਿਮਾਰੰ॥
ਕਿਤੇ 'ਮਾਰੋ' 'ਮਾਰੋ' ਬੋਲਦੇ ਹਨ,
ਕਿਚਕੈਤਿਚਾਰੰ॥
ਚਾਰੇ ਚਕ ਹੈਰਾਨ ਹੋ ਰਹੇ ਹਨ,
ਕਿਢੁਕੈਤਿਢੀਠੰ॥
ਹਠੀ ('ਢੀਠੰ') ਢੁਕੇ ਹੋਏ ਹਨ,
ਨਦੇਵੇਤਿਪੀਠੰ॥੨੬੯॥
(ਅਤੇ) ਪਿਠ ਨਹੀਂ ਵਿਖਾ ਰਹੇ ਹਨ ॥੨੬੯॥
The cries of “kill, kill” are being heard in all the four directions, the warriors are closing in and are not backing out.269.
ਕਿਘਲੇਤਿਸਾਗੰ॥
ਕਿਤੇ ਬਰਛੇ ਮਾਰਦੇ ਹਨ,
ਕਿਬੁਕੈਤਿਬਾਗੰ॥
ਬਕਰੇ ਬੁਲਾਉਂਦੇ ਹਨ,
ਕਿਮੁਛੇਤਿਬੰਕੀ॥
ਟੇਢੀਆਂ ਮੁੱਛਾਂ ਵਾਲੇ ਹਨ,
ਕਿਹਠੇਤਿਹੰਕੀ॥੨੭੦॥
ਹਠੀਲੇ ਅਤੇ ਹੰਕਾਰੀ ਹਨ ॥੨੭੦॥
They are striking blows with their lances, while shouting, the whiskers of those egoists are also charming.270.