GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 569
Display Settings
ਨਹੀਕਰੋਚਿੰਤਚਿਤਮਾਝਿਏਕ
(ਅਤੇ ਕਿਹਾ ਕਿ ਹੇ ਬ੍ਰਾਹਮਣ!) ਮਨ ਵਿਚ ਇਕ ਵੀ ਚਿੰਤਾ ਨਾ ਕਰ,
ਤਵਹੇਤੁਸਤ੍ਰੁਹਨਿਹੈਅਨੇਕ॥੧੭੭॥
ਤੇਰੀ (ਰਖਿਆ) ਲਈ ਅਨੇਕਾਂ ਵੈਰੀ ਮਾਰ ਦਿਆਂਗਾ ॥੧੭੭॥
When the Brahmin mediated on KAL (death), then he appeared before him and said, “Do not worry in your mind, I shall kill many enemies for your sake.”177.
ਤਬਪਰੀਸੂੰਕਭੋਹਰਮਝਾਰ
ਤਦ (ਦੇਵਾਲੇ ਦੇ) ਭੋਰੇ ਵਿਚੋਂ ਇਕ ਧੁਨੀ (ਸੁਣਾਈ) ਪਈ
ਉਪਜਿਓਆਨਿਕਲਕੀਵਤਾਰ
ਅਤੇ ਕਲਕੀ ਅਵਤਾਰ ਪ੍ਰਗਟ ਹੋ ਗਿਆ।
ਤਾੜਪ੍ਰਮਾਨੁਕਰਿਅਸਿਉਤੰਗ
(ਉਸ ਦੇ) ਹੱਥ ਵਿਚ ਤਾੜ (ਬ੍ਰਿਛ) ਜਿਤਨੀ ਉੱਚੀ ਤਲਵਾਰ ਸੀ।
ਤੁਰਕਛਸੁਵਛਤਾਜੀਸੁਰੰਗ॥੧੭੮॥
ਉਸ ਦੇ ਹੇਠਾਂ ਤੁਰਕਿਸਤਾਨ ਦਾ ਸੁੰਦਰ ਅਤੇ ਪਿਆਰਾ ਘੋੜਾ ਸੀ ॥੧੭੮॥
Then a dreadful sound was heard from the basement of the temple and Kalki incarnation manifested Himself, he was long like the palm tree, He had bedecked His waist with quiver and he was riding on a beautiful horse.178.
ਸਿਰਖੰਡੀਛੰਦ
ਸਿਰਖੰਡੀ ਛੰਦ:
SIRKHANDI STANZA
ਵਜੇਨਾਦਸੁਰੰਗੀਧਗਾਘੋਰੀਆ
ਸੁੰਦਰ ਰੰਗ ਵਾਲੇ ਨਾਦ ਵਜੇ ਅਤੇ ਨਗਾਰਿਆਂ ਨੇ ਗੂੰਜ ਕੀਤੀ,
ਨਚੇਜਾਣਫਿਰੰਗੀਵਜੇਘੁੰਘਰੂ
ਮਾਨੋ ਯੁੱਧ ਵਿਚ ਫਿਰੰਗੀ ਨਚੇ ਹੋਣ ਅਤੇ ਘੁੰਘਰੂ ਵਜੇ ਹੋਣ।
There was a loud sound and the heroic spirits began to dance tying small bells round the ankles
ਗਦਾਤ੍ਰਿਸੂਲਨਿਖੰਗੀਝੂਲਨਬੈਰਖਾ
ਗਦਾ, ਤ੍ਰਿਸ਼ੂਲ, ਭੱਥੇ ਅਤੇ ਬਰਛਿਆਂ ਦੇ ਝੰਡੇ ਝੁਲਣ ਲਗੇ।
ਸਾਵਨਜਾਣਉਮੰਗੀਘਟਾਡਰਾਵਣੀ॥੧੭੯॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀਆਂ ਡਰਾਉਣੀਆਂ ਘਟਾਵਾਂ ਚੜ੍ਹ ਆਈਆਂ ਹੋਣ ॥੧੭੯॥
The maces, tridents, quivers and lances swung and waved like the dark clouds of Sawan.179.
ਬਾਣੇਅੰਗਭੁਜੰਗੀਸਾਵਲਸੋਹਣੇ
ਸ਼ਰੀਰ ਉਤੇ ਕਾਲੇ ਸੱਪਾਂ ਵਰਗੇ ਬਾਣੇ ਧਾਰਨ ਕੀਤੇ ਹੋਏ ਹਨ।
ਤ੍ਰੈਸੈਹਥਉਤੰਗੀਖੰਡਾਧੂਹਿਆ
(ਕਲਕੀ ਨੇ) ਤਿੰਨ ਸੌ ਹੱਥ ਉੱਚਾ ਖੰਡਾ ਧੂਹਿਆ ਹੋਇਆ ਹੈ।
The army (with Kalki) had worn beautiful garments and that three hundred hands long-sized Kalki drew out his double-edged sword
ਤਾਜੀਭਉਰਪਿਲੰਗੀਛਾਲਾਪਾਈਆ
ਘੋੜਾ (ਇੰਜ) ਫਿਰਦਾ ਹੈ ਮਾਨੋ ਸ਼ੇਰ ਨੇ ਛਾਲਾਂ ਮਾਰੀਆਂ ਹੋਣ।
ਭੰਗੀਜਾਣਭਿੜੰਗੀਨਚੇਦਾਇਰੀ॥੧੮੦॥
ਜਾਂ ਮਾਨੋ ਭੰਗਾਂ ਪੀਣ ਵਾਲੇ ਯੋਧੇ ਗੋਲ ਦਾਇਰੇ ਵਿਚ ਨਾਚ ਕਰ ਰਹੇ ਹੋਣ ॥੧੮੦॥
The horses sprung like leopards and began to rotate.180.
ਬਜੇਨਾਦਸੁਰੰਗੀਅਣੀਆਂਜੁਟੀਆਂ
ਸੋਹਣੇ ਨਗਾਰੇ ਵਜੇ ਹਨ ਅਤੇ ਫੌਜ ਦੀਆਂ ਮੂਹਰਲੀਆਂ ਕਤਾਰਾਂ ('ਅਣੀਆਂ') (ਆਪਸ ਵਿਚ) ਜੁਟ ਗਈਆਂ ਹਨ।
ਪੈਰੇਧਾਰਪਵੰਗੀਫਉਜਾਚੀਰਕੈ
ਘੋੜ ਚੜ੍ਹੇ ਯੋਧੇ ('ਪਵੰਗੀ') ਫੌਜਾਂ ਨੂੰ ਚੀਰ ਕੇ (ਯੁੱਧ ਰੂਪ ਨਦੀ ਦੀ) ਧਾਰਾ ਤੋਂ ਪਾਰ ਹੋ ਗਏ ਹਨ।
The trumpets were sounded and the armies confronted each other, the warriors advanced through the armies
ਉਠੈਛੈਲਛਲੰਗੀਛਾਲਾਪਾਈਆਂ
ਸੋਹਣੀਆਂ ਛਾਲਾਂ ਮਾਰਨ ਵਾਲੇ ਯੋਧਿਆਂ ਨੇ ਉਠ ਕੇ ਛਾਲਾਂ ਮਾਰੀਆਂ ਹਨ।
ਝਾੜਿਝੜਾਕਝੜੰਗੀਤੇਗਾਵਜੀਆਂ॥੧੮੧॥
ਸ਼ਰੀਰ ਦੇ ਅੰਗਾਂ ਨੂੰ ਝਾੜ ਸੁਟਣ ਵਾਲੀਆਂ ('ਝੜੰਗੀ') ਤਲਵਾਰਾਂ ਝੜਾਕ ਕਰ ਕੇ ਵਜਦੀਆਂ ਹਨ ॥੧੮੧॥
They sprang and revolved and the swords struck with jerks.181.
ਸਮਾਨਕਾਛੰਦ
ਸਮਾਨਕਾ ਛੰਦ:
SAMANKA STANZA
ਜੁਦੇਖਦੇਖਕੈਸਬੈ
ਉਸ ਨੂੰ ਵੇਖ ਵੇਖ ਕੇ ਸਾਰੇ ਉਸੇ ਵੇਲੇ ਭੱਜ ਗਏ ਹਨ।
ਸੁਭਾਜਿਭਾਜਿਗੇਤਬੇ
(ਜਿਸ ਤਰ੍ਹਾਂ) ਕਿਹਾ ਗਿਆ ਹੈ,
ਕਹਿਓਸੁਸੋਭਸੋਭਹੀ
ਉਸੇ ਤਰ੍ਹਾਂ ਉਹ ਸੁਸ਼ੋਭਿਤ ਹਨ
ਬਿਲੋਕਿਲੋਕਲੋਭਹੀ॥੧੮੨॥
ਅਤੇ ਲੋਕਾਂ ਅੰਦਰ (ਉਸ ਨੂੰ) ਵੇਖਣ ਦਾ ਲੋਭ ਹੈ ॥੧੮੨॥
Seeing him, all ran away, everyone coveted to see him.182.
ਪ੍ਰਚੰਡਰੂਪਰਾਜਈ
(ਉਹ) ਪ੍ਰਚੰਡ ਰੂਪ ਵਿਚ ਸ਼ੋਭ ਰਿਹਾ ਹੈ
ਬਿਲੋਕਿਭਾਨਲਾਜਈ
(ਜਿਸ ਨੂੰ) ਵੇਖ ਕੇ ਸੂਰਜ ਵੀ ਸ਼ਰਮਿੰਦਾ ਹੁੰਦਾ ਹੈ।
ਸੁਚੰਡਤੇਜਇਉਲਸੈ
ਉਸ ਦਾ ਪ੍ਰਚੰਡ ਤੇਜ ਇੰਜ ਸ਼ੋਭ ਰਿਹਾ ਹੈ
ਪ੍ਰਚੰਡਜੋਤਿਕੋਹਸੈ॥੧੮੩॥
ਜਿਵੇਂ ਕੋਈ ਪ੍ਰਚੰਡ ਜੋਤਿ ਹਸ ਰਹੀ ਹੋਵੇ (ਅਰਥਾਤ ਪ੍ਰਕਾਸ਼ਮਾਨ ਹੋਵੇ) ॥੧੮੩॥
Seeing his powerful form, the sun is feeling shy and his effulgence is mocking the powerful light.183.
ਸੁਕੋਪਿਕੋਪਕੈਹਠੀ
ਹਠੀਲੇ ਯੋਧੇ ਕ੍ਰੋਧ ਨਾਲ ਇਸ ਤਰ੍ਹਾਂ ਤਪੇ ਹੋਏ ਹਨ,
ਚਪੈਚਿਰਾਇਜਿਉਭਠੀ
ਜਿਵੇਂ ਭਠੀ ਦੇ ਤਪਾਏ ਹੋਏ ਹਨ।
ਪ੍ਰਚੰਡਮੰਡਲੀਲਸੈ
ਤਿਖੇ ਤੇਜ ਵਾਲੀ ਮੰਡਲੀ ਲਿਸ਼ਕਦੀ ਹੈ,
ਕਿਮਾਰਤੰਡਕੋਹਸੈ॥੧੮੪॥
ਮਾਨੋ ਸੂਰਜ ਨੂੰ ਹਸ ਰਹੀ ਹੋਵੇ ॥੧੮੪॥
The persistent warriors in rage are inflamed like the furnace, the powerful group of warriors is even scoffing at the sun.184.
ਸੁਕੋਪਓਪਦੈਬਲੀ
ਕ੍ਰੋਧ ਨੂੰ ਉਤੇਜਿਤ ਕਰ ਕੇ ਬਲਵਾਨ ਚਲੇ ਹਨ
ਕਿਰਾਜਮੰਡਲੀਚਲੀ
ਜਾਂ ਰਾਜ-ਮੰਡਲੀ ਤੁਰੀ ਜਾਂਦੀ ਹੈ।
ਸੁਅਸਤ੍ਰਸਸਤ੍ਰਪਾਨਿਲੈ
ਸ਼ਸਤ੍ਰ ਅਸਤ੍ਰ ਹੱਥ ਵਿਚ ਪਕੜ ਕੇ
ਬਿਸੇਖਬੀਰਮਾਨਕੈ॥੧੮੫॥
ਅਤੇ ਵੀਰ ਵਿਸ਼ੇਸ਼ ਮਾਣ ਨਾਲ (ਵਧਦੇ ਹਨ) ॥੧੮੫॥
The soldiers of the king advanced in rage and they were holding their arms and weapons in their hands.185.
ਤੋਮਰਛੰਦ
ਤੋਮਰ ਛੰਦ:
TOMAR STANZA
ਭਟਸਸਤ੍ਰਅਸਤ੍ਰਨਚਾਇ
ਸੂਰਮੇ ਸ਼ਸਤ੍ਰਾਂ ਅਤੇ ਅਸਤ੍ਰਾਂ ਨੂੰ ਨਚਾ ਕੇ
ਚਿਤਕੋਪਓਪਬਢਾਇ
ਅਤੇ ਚਿਤ ਵਿਚ ਕ੍ਰੋਧ ਦੇ ਤੇਜ ਨੂੰ ਵਧਾ ਕੇ,
ਤੁਰਕਛਅਛਤੁਰੰਗ
ਤੁਰਕਿਸਤਾਨ ਦੇ ਸ੍ਰੇਸ਼ਠ ਘੋੜੇ ਉਤੇ ਚੜ੍ਹ ਕੇ
ਰਣਰੰਗਿਚਾਰਉਤੰਗ॥੧੮੬॥
ਅਤੇ ਯੁੱਧ ਵਿਚ ਉੱਚੇ ਕਦ ਵਾਲੇ ਘੋੜੇ ਨੂੰ ਨਚਾ ਰਹੇ ਹਨ ॥੧੮੬॥
Imbued with the idea of fighting, getting enraged, the warriors riding the horses are swinging their arms and weapons.186.
ਕਰਿਕ੍ਰੋਧਪੀਸਤਦਾਤ
ਕ੍ਰੋਧ ਨਾਲ ਦੰਦ ਪੀਹ ਕੇ
ਕਹਿਆਪੁਆਪਨਬਾਤ
ਅਤੇ ਆਪਣੀ ਆਪਣੀ ਗੱਲ ਕਹਿ ਕੇ
ਭਟਭੈਰਹਵਹੈਧੀਰ
ਧੀਰਜਵਾਨ ਸੂਰਮੇ ਲਲਕਾਰਦੇ ਹਨ
ਕਰਿਕੋਪਛਾਡਤਤੀਰ॥੧੮੭॥
ਅਤੇ ਕ੍ਰੋਧਵਾਨ ਹੋ ਕੇ ਤੀਰ ਛਡਦੇ ਹਨ ॥੧੮੭॥
In their fury, they are grinding their teeth and talking in themselves and filled with ego these warriors are discharging their arrows.187.
ਕਰਕੋਪਕਲਿਅਵਤਾਰ
ਕਲਕੀ ਅਵਤਾਰ ਨੇ ਕ੍ਰੋਧ ਕਰ ਕੇ
ਗਹਿਪਾਨਿਅਜਾਨਕੁਠਾਰ
ਅਤੇ ਗੋਡਿਆਂ ਤਕ (ਲੰਬੀਆਂ ਬਾਂਹਵਾਂ ਵਾਲੇ) ਹੱਥਾਂ ਵਿਚ ਕੁਹਾੜਾ ਪਕੜ ਕੇ
ਤਨਕੇਕਕੀਨਪ੍ਰਹਾਰ
ਇਕਨਾਂ ਉਤੇ ਤਣ ਕੇ ਵਾਰ ਕੀਤਾ