GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 568
Display Settings
ਰਾਜਾਸੂਦ੍ਰਬਾਚ
ਸ਼ੂਦ੍ਰ ਰਾਜੇ ਨੇ ਕਿਹਾ:
Speech of the Shudra king :
ਨਹੀਹਨਤਤੋਹਦਿਜਕਹੀਆਜ
ਹੇ ਬ੍ਰਾਹਮਣ! ਨਹੀਂ ਤਾਂ ਅਜ ਤੈਨੂੰ ਮਾਰ ਦਿਆਂਗਾ,
ਨਹੀਬੋਰਬਾਰਮੋਪੂਜਸਾਜ
ਨਹੀਂ ਤਾਂ ਤੈਨੂੰ ਪੂਜਾ ਦੀ ਸਾਮਗ੍ਰੀ ਸਮੇਤ ਸਮੁੰਦਰ ਵਿਚ ਡੋਬ ਦਿਆਂਗਾ।
ਕੈਤਜਹੁਸੇਵਦੇਵੀਪ੍ਰਚੰਡ
ਜਾਂ ਤਾਂ ਪ੍ਰਚੰਡ ਦੇਵੀ ਦੀ ਸੇਵਾ ਕਰਨੀ ਛਡ ਦੇ,
ਨਹੀਕਰਤਆਜਤੋਕੋਦੁਖੰਡ॥੧੭੨॥
ਨਹੀਂ ਤਾਂ ਅਜ ਤੇਰੇ ਦੋ ਟੋਟੇ ਕਰ ਦਿਆਂਗਾ ॥੧੭੨॥
“O Brahmin! throw away this material of worship in the water, otherwise I shall kill you today, abandon the worship of the goddess, otherwise I shall chop you into two parts.”172.
ਬਿਪ੍ਰਬਾਚਰਾਜਾਸੌ॥
ਬ੍ਰਾਹਮਣ ਨੇ ਰਾਜੇ ਨੂੰ ਕਿਹਾ:
Speech of the Brahmin addressed to the king :
ਕੀਜੈਦੁਖੰਡਨਹਿਤਜੋਸੇਵ
(ਤੂੰ ਬਿਨਾ ਝਿਝਕ ਮੇਰੇ) ਦੋ ਟੋਟੇ ਕਰ ਦੇ, (ਪਰ ਮੈਂ ਦੇਵੀ ਦੀ) ਸੇਵਾ ਨਹੀਂ ਛਡਾਂਗਾ।
ਸੁਨਿਲੇਹੁਸਾਚਤੁਹਿਕਹੋਦੇਵ
ਹੇ ਰਾਜਨ! ਸੁਣ ਲੌ, (ਮੈਂ) ਤੁਹਾਨੂੰ ਸਚ ਕਹਿੰਦਾ ਹਾਂ।
ਕਿਉਹੋਹਿਟੂਕਤਨਕੇਹਜਾਰ
(ਮੇਰੇ) ਤਨ ਦੇ ਕਿਉਂ ਨਾ ਹਜ਼ਾਰ ਟੁਕੜੇ ਹੋ ਜਾਣ।
ਨਹੀਤਜੋਪਾਇਦੇਵੀਉਦਾਰ॥੧੭੩॥
(ਫਿਰ ਵੀ ਮੈਂ) ਮਹਾਨ ਦੇਵੀ ਦੇ ਚਰਨਾਂ ਨੂੰ ਨਹੀਂ ਛਡਾਂਗਾ ॥੧੭੩॥
“O king! I am telling you the truth, you may cut me into two parts, but I cannot leave the worship of the without hesitation, I shall not leave the feet of the goddess.”173.
ਸੁਨਭਯੋਬੈਨਸੂਦਰਸੁਕ੍ਰੁਧ
(ਇਹ) ਬੋਲ ਸੁਣ ਕੇ ਸ਼ੂਦ੍ਰ (ਰਾਜਾ) ਕ੍ਰੋਧਿਤ ਹੋ ਗਿਆ
ਜਣਜੁਟ੍ਰਯੋਆਣਿਮਕਰਾਛਜੁਧ
ਮਾਨੋ ਮਕਰਾਛ (ਦੈਂਤ) ਆ ਕੇ ਯੁੱਧ ਵਿਚ ਜੁਟ ਗਿਆ ਹੋਵੇ।
ਦੋਊਦ੍ਰਿਗਸਕ੍ਰੁਧਸ੍ਰੋਣਤਚੁਚਾਨ
(ਉਸ ਦੀਆਂ) ਦੋਹਾਂ ਅੱਖਾਂ ਤੋਂ ਕ੍ਰੋਧ ਕਰ ਕੇ ਲਹੂ ਚੋਂਦਾ ਸੀ,
ਜਨਕਾਲਤਾਹਿਦੀਨੀਨਿਸਾਨ॥੧੭੪॥
ਮਾਨੋ ਉਸ ਦੀ ਮ੍ਰਿਤੂ ('ਕਾਲ') ਨੇ ਨਗਾਰਾ ਵਜਾ ਦਿੱਤਾ ਹੋਵੇ ॥੧੭੪॥
Hearing these words, the Shudra king fell upon the Brahmin like the demon Makraksha on the enemy, the blood gushed up from both the eyes of the Yama-like king.174.
ਅਤਿਗਰਬਮੂੜਭ੍ਰਿਤਨਬੁਲਾਇ
ਮੂਰਖ (ਰਾਜੇ) ਨੇ ਸੇਵਕਾਂ ਨੂੰ ਬੁਲਾ ਕੇ
ਉਚਰੇਬੈਨਇਹਹਣੋਜਾਇ
ਬਹੁਤ ਹੰਕਾਰ ਨਾਲ ਬੋਲ ਉਚਾਰੇ ਕਿ ਇਸ ਨੂੰ (ਲੈ) ਜਾ ਕੇ ਮਾਰ ਦਿਓ।
ਲੈਗਏਤਾਸੁਦ੍ਰੋਹੀਦੁਰੰਤ
ਉਹ ਭਿਆਨਕ ਧ੍ਰੋਹੀ ਜਲਾਦ (ਉਸ ਨੂੰ) ਉਥੇ ਲੈ ਗਏ
ਜਹਸੰਭ੍ਰਸੁਭਦੇਵਲਸੁਭੰਤ॥੧੭੫॥
ਜਿਥੇ ਸੰਭਲ ('ਸੰਭ੍ਰ') ਦਾ ਦੇਵਾਲਾ ਸੁਸ਼ੋਭਿਤ ਸੀ ॥੧੭੫॥
That foolish king called his servants and said, “Kill this Brahmin.” Those tyrants took him to the temple of the goddess.175.
ਤਿਹਬਾਧਆਂਖਮੁਸਕੈਂਚੜਾਇ
ਉਸ ਦੀਆਂ ਅੱਖਾਂ (ਉਤੇ ਪਟੀ) ਬੰਨ੍ਹ ਦਿੱਤੀ ਅਤੇ ਮੁਸ਼ਕਾਂ ਕਸ ਦਿੱਤੀਆਂ।
ਕਰਿਲੀਨਕਾਢਿਅਸਿਕੋਨਚਾਇ
(ਫਿਰ) ਹੱਥ ਨਾਲ ਤਲਵਾਰ ਖਿਚ ਕੇ ਹੱਥ ਨਾਲ ਘੁਮਾਈ।
ਜਬਲਗੇਦੇਨਤਿਹਤੇਗਤਾਨ
ਜਦ ਤੇਗ਼ ਦਾ ਵਾਰ ਕਰਨ ਲਗੇ,
ਤਬਕੀਓਕਾਲਕੋਬਿਪ੍ਰਧਿਆਨ॥੧੭੬॥
ਤਦ ਬ੍ਰਾਹਮਣ ਨੇ ਕਾਲ-ਪੁਰਖ ਦਾ ਧਿਆਨ ਕੀਤਾ ॥੧੭੬॥
Tying the bandage before his eyes and tying his hands, they took out the glistening sword, when they were about to strike the blow with the sword, then that Brahmin remembered KAL (death).176.
ਜਬਕੀਯੋਚਿਤਮੋਬਿਪ੍ਰਧਿਆਨ
ਜਦ ਬ੍ਰਾਹਮਣ ਨੇ ਚਿਤ ਵਿਚ (ਕਾਲ ਪੁਰਖ ਦਾ) ਧਿਆਨ ਕੀਤਾ
ਤਿਹਦੀਨਦਰਸਤਬਕਾਲਆਨਿ
ਤਦ ਕਾਲ ਪੁਰਖ ਨੇ ਆ ਕੇ ਉਸ ਨੂੰ ਦਰਸ਼ਨ ਦਿੱਤਾ।