GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 567
Display Settings
ਕਹੂੰਚਰਚਾ॥੧੬੦॥
ਅਤੇ ਨਾ ਹੀ (ਹਰਿ ਨਾਮ ਦੀ) ਚਰਚਾ ਹੋਵੇਗੀ ॥੧੬੦॥
Even after searching in every home, no worship and prayer and no discussion on Vedas will be seen or heard.160.
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
ਸਬਦੇਸਢਾਲ
ਸਾਰੇ ਦੇਸਾਂ ਦਾ ਇਹੀ ਚਲਨ ਹੋਵੇਗਾ,
ਜਹਤਹਕੁਚਾਲ
ਜਿਥੇ ਕਿਥੇ ਕੁਰੀਤਾਂ ਹੋਣਗੀਆਂ।
ਜਹਤਹਅਨਰਥ
ਜਿਥੇ ਕਿਥੇ ਅਨਰਥ (ਹੋਵੇਗਾ)
ਨਹੀਹੋਤਅਰਥ॥੧੬੧॥
(ਕਿਤੇ ਵੀ) ਪੁਰਸ਼ਾਰਥ ਨਹੀਂ ਹੋਵੇਗਾ ॥੧੬੧॥
The vicious conduct will be visible in all the countries and there be meaninglessness instead of meaningfulness everywhere.161.
ਸਬਦੇਸਰਾਜ
ਸਾਰਿਆਂ ਦੇਸਾਂ ਦੇ ਰਾਜੇ
ਨਿਤਪ੍ਰਤਿਕੁਕਾਜ
ਨਿੱਤ ਪ੍ਰਤਿ ਮਾੜੇ ਕੰਮ ਕਰਨਗੇ।
ਨਹੀਹੋਤਨਿਆਇ
ਨਿਆਂ ਨਹੀਂ ਹੋਵੇਗਾ,
ਜਹਤਹਅਨ੍ਯਾਇ॥੧੬੨॥
ਜਿਥੇ ਕਿਥੇ ਅਨਿਆਂ ਹੋਵੇਗਾ ॥੧੬੨॥
Evil action were committed throughout the country and everywhere there was injustice instead of justice.162.
ਛਿਤਭਈਸੁਦ੍ਰ
ਧਰਤੀ ਸ਼ੂਦ੍ਰ (ਰੁਚੀ ਵਾਲੀ) ਹੋ ਜਾਵੇਗੀ।
ਕ੍ਰਿਤਕਰਤਛੁਦ੍ਰ
ਨੀਵੇਂ ਕਰਮ ਕਰਨ ਲਗੇਗੀ।
ਤਹਬਿਪ੍ਰਏਕ
ਤਦ ਇਕ ਬ੍ਰਾਹਮਣ (ਹੋਵੇਗਾ)
ਜਿਹਗੁਨਅਨੇਕ॥੧੬੩॥
ਜਿਸ ਵਿਚ ਅਨੇਕ ਗੁਣ ਹੋਣਗੇ ॥੧੬੩॥
All the people of the earth became Shudras and all were absorbed in base acts, there was only one Brahmin there who was full of virtues.163.
ਪਾਧਰੀਛੰਦ
ਪਾਧਰੀ ਛੰਦ:
PAADHARI STANZA
ਨਿਤਜਪਤਬਿਪ੍ਰਦੇਬੀਪ੍ਰਚੰਡ
(ਉਹ) ਬ੍ਰਾਹਮਣ ਨਿੱਤ ਪ੍ਰਚੰਡ ਦੇਵੀ ਦਾ ਜਾਪ ਕਰਦਾ ਹੋਵੇਗਾ,
ਜਿਹਕੀਨਧੂਮ੍ਰਲੋਚਨਦੁਖੰਡ
ਜਿਸ (ਦੇਵੀ) ਨੇ ਧੂਮ੍ਰਲੋਚਨ ਦੇ ਦੋ ਖੰਡ ਕੀਤੇ ਸਨ,
ਜਿਹਕੀਨਦੇਵਦੇਵਿਸਸਹਾਇ
ਜਿਸ ਨੇ ਦੇਵਤਿਆਂ ਅਤੇ ਦੇਵਰਾਜ (ਇੰਦਰ) ਦੀ ਮੱਦਦ ਕੀਤੀ ਸੀ,
ਜਿਹਲੀਨਰੁਦ੍ਰਕਰਿਬਚਾਇ॥੧੬੪॥
ਜਿਸ ਨੇ ਹੱਥ ਦੇ ਕੇ ਸ਼ਿਵ ਨੂੰ ਬਚਾ ਲਿਆ ਸੀ ॥੧੬੪॥
A Brahmin always worshipped that goddess, who had chopped the demon named Dhumarlochan into two parts, who had helped the gods and even saved Rudra.164.
ਜਿਹਹਤੇਸੁੰਭਨੈਸੁੰਭਬੀਰ
ਜਿਸ ਨੇ ਸ਼ੁੰਭ ਅਤੇ ਨਿਸ਼ੁੰਭ (ਨਾਂ ਵਾਲੇ) ਸੂਰਮਿਆਂ ਨੂੰ ਮਾਰ ਦਿੱਤਾ ਸੀ,
ਜਿਨਜੀਤਇੰਦ੍ਰਕੀਨੋਫਕੀਰ
ਜਿਨ੍ਹਾਂ (ਦੈਂਤਾਂ) ਨੇ ਇੰਦਰ ਨੂੰ ਜਿਤ ਕੇ ਫ਼ਕੀਰ ਬਣਾ ਦਿੱਤਾ ਸੀ।
ਤਿਨਿਗਹੀਸਰਨਜਗਮਾਤਜਾਇ
ਉਸ (ਇੰਦਰ) ਨੇ ਜਗ ਮਾਤ (ਦੇਵੀ) ਦੀ ਸ਼ਰਨ ਗ੍ਰਹਿਣ ਕੀਤੀ ਸੀ।
ਤਿਹਿਕੀਅਸਚੰਡਿਕਾਦੇਵਰਾਇ॥੧੬੫॥
ਉਸ ਨੂੰ ਚੰਡਿਕਾ ਦੇਵੀ ਨੇ (ਫਿਰ) ਦੇਵਤਿਆਂ ਦਾ ਰਾਜਾ ਬਣਾ ਦਿੱਤਾ ਸੀ ॥੧੬੫॥
That goddess had destroyed Shumbh and Nishumbh, who had even conquered Indra and made him poor, Indra had taken refuge with the mother of the world, who had made him king of the gods again.165.
ਤਿਹਿਜਪਤਰੈਣਦਿਨਦਿਜਉਦਾਰ
(ਉਹ) ਉਦਾਰ ਬ੍ਰਾਹਮਣ ਉਸ (ਦੇਵੀ) ਨੂੰ ਦਿਨ ਰਾਤ ਜਪਦਾ ਸੀ।
ਜਿਹਿਹਣਿਓਰੋਸਿਰਣਿਬਾਸਵਾਰ
ਜਿਸ ਨੇ ਕ੍ਰੋਧਿਤ ਹੋ ਕੇ ਰਣ ਵਿਚ ਇੰਦਰ ਦੇ ਵੈਰੀ ('ਬਾਸਵਾਰ' ਮਹਿਖਾਸੁਰ) ਨੂੰ ਮਾਰਿਆ ਸੀ।
ਗ੍ਰਿਹਹੁਤੀਤਾਸੁਇਸਤ੍ਰੀਕੁਚਾਰ
ਉਸ (ਬ੍ਰਾਹਮਣ) ਦੇ ਘਰ ਮਾੜੇ ਆਚਾਰ ਵਾਲੀ ਇਸਤਰੀ ਸੀ।
ਤਿਹਗਹਿਓਨਾਹਦਿਨਇਕਨਿਹਾਰਿ॥੧੬੬॥
ਉਸ ਨੇ ਇਕ ਦਿਨ (ਆਪਣੇ) ਪਤੀ ਨੂੰ (ਦੇਵੀ ਦੀ ਪੂਜਾ ਕਰਦੇ ਹੋਇਆਂ) ਵੇਖ ਕੇ ਪਕੜ ਲਿਆ ॥੧੬੬॥
That Brahmin worshipped that goddess night and day, who in her fury had killed the demons of the nether-world, that Brahmin had a characterless (prostitute) wife in his home, one day she saw her husband performing the worship and offerings.166.
ਤ੍ਰੀਯੋਬਾਚਪਤਿਸੋ
ਇਸਤਰੀ ਨੇ ਪਤੀ ਨੂੰ ਕਿਹਾ:
Speech of the wife addressed to the husband :
ਕਿਹਕਾਜਮੂੜਸੇਵੰਤਦੇਵਿ
ਹੇ ਮੂਰਖ! ਤੂੰ ਕਿਸ ਕੰਮ ਲਈ ਦੇਵੀ ਦੀ ਪੂਜਾ ਕਰ ਰਿਹਾ ਹੈਂ।
ਕਿਹਹੇਤਤਾਸੁਬੁਲਤਅਭੇਵਿ
ਉਸ ਨੂੰ ਕਿਸ ਵਾਸਤੇ 'ਅਭੇਵਿ' (ਜਿਸ ਦਾ ਭੇਦ ਨਾ ਪਾਇਆ ਜਾ ਸਕੇ) ਕਹਿੰਦਾ ਹੈਂ।
ਕਿਹਕਾਰਣਵਾਹਿਪਗਿਆਨਪਰੰਤ
ਕਿਸ ਕਰ ਕੇ (ਤੂੰ) ਉਸ ਦੇ ਪੈਰਾਂ ਉਤੇ ਡਿਗਦਾ ਹੈਂ।
ਕਿਮਜਾਨਬੂਝਦੋਜਖਿਗਿਰੰਤ॥੧੬੭॥
ਜਾਣ ਬੁਝ ਕੇ ਨਰਕ ਵਿਚ ਕਿਉਂ ਡਿਗਦਾ ਹੈਂ ॥੧੬੭॥
”O fool! why are you worshipping the goddess and for what prupose you are uttering these mysterious mantras? Why are you falling at her feet and deliberately making an effort for going to hell?167.
ਕਿਹਕਾਜਮੂਰਖਤਿਹਜਪਤਜਾਪ
ਹੇ ਮੂਰਖ! (ਤੂੰ) ਕਿਸ ਲਈ ਉਸ ਦਾ ਜਾਪ ਜਪਦਾ ਹੈਂ?
ਨਹੀਡਰਤਤਉਨਕੋਥਪਤਥਾਪ
ਉਸ ਦੀ ਸਥਾਪਨਾ ਕਰਦਿਆਂ (ਤੂੰ) ਡਰਦਾ ਨਹੀਂ।
ਕੈਹੋਪੁਕਾਰਰਾਜਾਸਮੀਪ
(ਮੈਂ) ਰਾਜੇ ਕੋਲ ਜਾ ਕੇ ਪੁਕਾਰ ਕਰਾਂਗੀ।
ਦੈਹੈਨਿਕਾਰਤੁਹਿਬਾਧਿਦੀਪ॥੧੬੮॥
ਉਹ ਤੈਨੂੰ ਬੰਨ੍ਹ ਕੇ ਦੇਸ ਨਿਕਾਲਾ ਦੇ ਦੇਵੇਗਾ ॥੧੬੮॥
“O fool! for what purpose you are repeating her Name, and do you not have any fear while repeating her Name ? I shall tell the king about your worship and he will exile you after arresting you.”168.
ਨਹੀਲਖਾਤਾਹਿਬ੍ਰਹਮਾਕੁਨਾਰਿ
ਉਸ ਮਾੜੀ ਇਸਤਰੀ ਨੇ ਬ੍ਰਾਹਮਣ (ਦੀ ਸ਼ਕਤੀ) ਨੂੰ ਨਹੀਂ ਸਮਝਿਆ।
ਧਰਮਾਰਥਆਨਿਲਿਨੋਵਤਾਰ
(ਕਾਲ ਪੁਰਖ ਨੇ) ਧਰਮ ਦੇ ਪ੍ਰਸਾਰ ਲਈ ਆਣ ਕੇ ਅਵਤਾਰ ਲਿਆ ਹੈ।
ਸੂਦ੍ਰੰਸਮਸਤਨਾਸਾਰਥਹੇਤੁ
ਸਾਰੇ ਸ਼ੂਦ੍ਰਾਂ ਦੇ ਵਿਨਾਸ਼ ਲਈ
ਕਲਕੀਵਤਾਰਕਰਬੇਸਚੇਤ॥੧੬੯॥
ਅਤੇ (ਲੋਕਾਂ ਨੂੰ) ਸਚੇਤ ਕਰਨ ਲਈ ਕਲਕੀ ਅਵਤਾਰ ਲਿਆ ਹੈ ॥੧੬੯॥
That vile woman did not know that the Lord had incarnated Himself for the protection of the people with the wisdom of Shudras and for making the people cautious, the Lord had incarnated Himself as Kalki.169.
ਹਿਤਜਾਨਿਤਾਸੁਹਟਕਿਓਕੁਨਾਰਿ
ਉਸ ਦਾ ਹਿਤ ਜਾਣ ਕੇ (ਬ੍ਰਾਹਮਣ ਨੇ) ਮਾੜੀ ਇਸਤਰੀ ਨੂੰ ਰੋਕਿਆ।
ਨਹੀਲੋਕਤ੍ਰਾਸਬੁਲੇਭਤਾਰ
ਪਰ ਲੋਕ ਡਰ ਤੋਂ ਪਤੀ ਬੋਲਿਆ ਨਹੀਂ।
ਤਬਕੁੜ੍ਰਹੀਨਾਰਿਚਿਤਰੋਸਠਾਨਿ
ਤਦ ਉਹ ਚਿਤ ਵਿਚ ਕ੍ਰੋਧ ਕਰ ਕੇ ਕੁੜ੍ਹਨ ਲਗੀ
ਸੰਭਲਨਰੇਸਤਨਕਹੀਆਨਿ॥੧੭੦॥
ਅਤੇ (ਅੰਤ ਵਿਚ ਉਸ ਨੇ) ਸੰਭਲ ਦੇ ਰਾਜੇ ਤਕ ਆ ਕੇ (ਸਾਰੀ ਗੱਲ) ਕਹਿ ਦਿੱਤੀ ॥੧੭੦॥
He rebuked his wife, realizing her welfare and because of the fear of public discussion, the husband kept silent, on this, that woman got enraged and going before the king of the town of Sambhal, she related the whole episode.170.
ਪੂਜੰਤਦੇਵਦੀਨੋਦਿਖਾਇ
(ਪਤੀ ਦੁਆਰਾ) ਦੇਵੀ ਨੂੰ ਪੂਜਦਿਆਂ (ਰਾਜੇ ਨੂੰ) ਵਿਖਾ ਦਿੱਤਾ।
ਤਿਹਗਹਾਕੋਪਕਰਿਸੂਦ੍ਰਰਾਇ
(ਤਦ) ਸ਼ੂਦ੍ਰ ਰਾਜੇ ਨੇ ਕ੍ਰੋਧ ਕਰ ਕੇ ਉਸ ਨੂੰ ਪਕੜ ਲਿਆ।
ਗਹਿਤਾਹਿਅਧਿਕਦੀਨੀਸਜਾਇ
ਉਸ ਨੂੰ ਪਕੜ ਕੇ ਬਹੁਤ ਸਜ਼ਾ ਦਿੱਤੀ (ਅਤੇ ਕਿਹਾ)
ਕੈਹਨਤਤੋਹਿਕੈਜਪਮਾਇ॥੧੭੧॥
ਜਾਂ ਤਾਂ ਤੈਨੂੰ ਮਾਰ ਦਿਆਂਗਾ ਜਾਂ ਦੇਵੀ ਦੀ ਪੂਜਾ ਨਾ ਕਰ ॥੧੭੧॥
She showed the worshipping Brahmin to the king and the Shudra king getting infuriated, arrested him and giving him the hard punishment, the king said, “I shall kill you, or you abandon the worship of the goddess.”171.