GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 564
Display Settings
ਪਾਪਹਿਰਦੇਮਹਿਠਾਨਿ
ਹਿਰਦੇ ਵਿਚ ਪਾਪਾਂ ਨੂੰ ਧਾਰ ਲਿਆ ਹੈ
ਕਰਤਧਰਮਕੀਹਾਨਿ॥੧੩੧॥
ਅਤੇ ਧਰਮ ਦੀ ਹਾਨੀ ਕਰਦੇ ਹਨ ॥੧੩੧॥
The king and saints etc. engaged in evil acts and with sins in their hearts, they are doing disservice to dharma.131.
ਅਤਿਕੁਚਾਲਅਰੁਕ੍ਰੂਰ
(ਲੋਕੀਂ) ਅਤਿ ਦੇ ਕੁਚਾਲ ਅਤੇ ਬੇਰਹਿਮ ਹਨ,
ਅਤਿਪਾਪਿਸਟਕਠੂਰ
ਬਹੁਤ ਹੀ ਪਾਪੀ ਅਤੇ ਕਠੋਰ ਹਨ।
All the people have become cruel, characterless, sinners and hard-hearted
ਥਿਰਨਹੀਰਹਤਪਲਾਧ
ਅੱਧਾ ਪਲ ਵੀ ਟਿਕਦੇ ਨਹੀਂ ਹਨ
ਕਰਤਅਧਰਮਕੀਸਾਧਿ॥੧੩੨॥
ਅਤੇ ਅਧਰਮ ਦੀ ਹੀ ਸਾਧਨਾ ਕਰਦੇ ਹਨ ॥੧੩੨॥
They do not remain stable even for half a moment and keep the desires of adharma in their mind.132.
ਅਤਿਪਾਪਿਸਟਅਜਾਨ
ਬਹੁਤ ਹੀ ਵੱਡੇ ਪਾਪੀ ਅਤੇ ਮੂਰਖ ਹਨ
ਕਰਤਧਰਮਕੀਹਾਨਿ
ਅਤੇ ਧਰਮ ਦੀ ਹਾਨੀ ਕਰਦੇ ਹਨ।
ਮਾਨਤਜੰਤ੍ਰਤੰਤ੍ਰ
ਜੰਤ੍ਰਾਂ ਅਤੇ ਤੰਤ੍ਰਾਂ ਨੂੰ ਨਹੀਂ ਮੰਨਦੇ ਹਨ
ਜਾਪਤਕੋਈਮੰਤ੍ਰ॥੧੩੩॥
ਅਤੇ ਕੋਈ ਵੀ ਮੰਤ੍ਰ ਨਹੀਂ ਜਪਦੇ ਹਨ ॥੧੩੩॥
They are extremely ignorant, sinners, doing disservice to dharma and without belief in mantras, yantras and tantras.133.
ਜਹਤਹਬਡਾਅਧਰਮ
ਜਿਥੇ ਕਿਥੇ ਅਧਰਮ ਬਹੁਤ ਵਧ ਗਿਆ ਹੈ
ਧਰਮਭਜਾਕਰਿਭਰਮ
ਅਤੇ ਭਰਮਾਂ ਕਾਰਨ ਧਰਮ ਭਜ ਗਿਆ ਹੈ।
With the increase of adharma, dharma became fearful and fled away
ਨਵਨਵਕ੍ਰਿਆਭਈ
ਨਵੀਂ ਨਵੀਂ ਕ੍ਰਿਆ ਹੋ ਰਹੀ ਹੈ
ਦੁਰਮਤਿਛਾਇਰਹੀ॥੧੩੪॥
ਅਤੇ (ਸਭ ਦੇ ਮਨ ਵਿਚ) ਦੁਰਮਤ ਛਾਈ ਹੋਈ ਹੈ ॥੧੩੪॥
New activities were introduced and the wicked intellect spread on all the four sides.134.
ਕੁੰਡਰੀਆਛੰਦ
ਕੁੰਡਰੀਆ ਛੰਦ:
KUNDARIA STANZA
ਨਏਨਏਮਾਰਗਚਲੇਜਗਮੋਬਢਾਅਧਰਮ
ਜਗਤ ਵਿਚ ਨਵੇਂ ਨਵੇਂ ਮਾਰਗ (ਪੰਥ) ਚਲ ਪਏ ਹਨ ਅਤੇ ਅਧਰਮ ਵਧ ਗਿਆ ਹੈ।
Several new paths were initiated and adharma increased in the world
ਰਾਜਾਪ੍ਰਜਾਸਭੈਲਗੇਜਹਜਹਕਰਨਕੁਕਰਮ
ਰਾਜਾ ਅਤੇ ਪ੍ਰਜਾ ਸਭ ਜਿਥੇ ਕਿਥੇ ਕੁਕਰਮ ਕਰਨ ਲਗ ਗਏ ਹਨ।
The king and also his subject performed evil acts
ਜਹਤਹਕਰਨਕੁਕਰਮਪ੍ਰਜਾਰਾਜਾਨਰਨਾਰੀ
ਜਿਥੇ ਕਿਥੇ ਰਾਜਾ ਅਤੇ ਪ੍ਰਜਾ, ਔਰਤਾਂ ਅਤੇ ਮਰਦ ਕੁਕਰਮ ਕਰਨ ਲਗ ਗਏ ਹਨ।
And because of such conduct of the king and his subject and the character of men and women
ਧਰਮਪੰਖਕਰਉਡਾਪਾਪਕੀਕ੍ਰਿਆਬਿਥਾਰੀ॥੧੩੫॥
ਧਰਮ ਖੰਭ ਲਾ ਕੇ ਉਡ ਗਿਆ ਹੈ ਅਤੇ ਪਾਪ ਦੀ ਕ੍ਰਿਆ ਪਸਾਰ ਦਿੱਤੀ ਹੈ ॥੧੩੫॥
, The dharma was destroyed and the sinful activities were extended.135.
ਧਰਮਲੋਪਜਗਤੇਭਏਪਾਪਪ੍ਰਗਟਬਪੁਕੀਨ
ਧਰਮ ਜਗਤ ਤੋਂ ਲੁਪਤ ਹੋ ਗਿਆ ਹੈ ਅਤੇ ਪਾਪ ਨੇ ਆਪਣੇ ਆਕਾਰ ('ਬਪੁ') ਨੂੰ ਪ੍ਰਗਟ ਕਰ ਦਿੱਤਾ ਹੈ।
ਊਚਨੀਚਰਾਜਾਪ੍ਰਜਾਕ੍ਰਿਆਅਧਰਮਕੀਲੀਨ
ਉੱਚੇ ਨੀਵੇਂ, ਰਾਜਾ ਅਤੇ ਪ੍ਰਜਾ (ਸਭ) ਅਧਰਮ ਦੀ ਕ੍ਰਿਆ ਵਿਚ ਲੀਨ ਹੋ ਗਏ ਹਨ।
The dharma disappeared from the world and the sins became prevalent apparently
ਕ੍ਰਿਆਪਾਪਕੀਲੀਨਨਾਰਿਨਰਰੰਕਅਰੁਰਾਜਾ
ਪਾਪ ਦੀ ਕ੍ਰਿਆ ਵਿਚ ਰਾਜਾ ਅਤੇ ਕੰਗਾਲ, ਔਰਤਾਂ ਅਤੇ ਮਰਦ (ਸਭ) ਲੀਨ ਹੋ ਗਏ ਹਨ।
The king and his subject, the high and low, all of them adopted the activities of adharma
ਪਾਪਪ੍ਰਚੁਰਬਪੁਕੀਨਧਰਮਧਰਿਪੰਖਨਭਾਜਾ॥੧੩੬॥
ਪਾਪ ਨੇ (ਆਪਣਾ) ਆਕਾਰ ਬਹੁਤ ਵਧਾ ਲਿਆ ਹੈ ਅਤੇ ਧਰਮ ਖੰਭ ਲਾ ਕੇ ਭਜ ਗਿਆ ਹੈ ॥੧੩੬॥
The sin increased greatly and the dharma disappeared.136.
ਪਾਪਾਕ੍ਰਾਤਧਰਾਭਈਪਲਸਕਤਿਠਹਰਾਇ
ਧਰਤੀ ਪਾਪਾਂ ਨਾਲ ਦੁਖੀ ਹੋ ਗਈ ਹੈ ਅਤੇ ਪਲ ਭਰ ਲਈ ਵੀ ਸਥਿਰ ਨਹੀਂ ਹੋ ਰਹੀ।