GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 563
Display Settings
ਕਲਿਜੁਗਚੜ੍ਯੋਅਸੰਭਜਗਤਕਵਨਬਿਧਿਬਾਚਹੈ
ਅਮੰਗਲਮਈ ਕਲਿਯੁਗ ਚੜ੍ਹਿਆ ਹੈ, (ਉਸ ਤੋਂ) ਜਗਤ ਕਿਵੇਂ ਬਚੇਗਾ।
The impossible Iron Age has come
ਰੰਗਹੁਏਕਹਿਰੰਗਿਤਬਛੁਟਿਹੋਕਲਿਕਾਲਤੇ॥੧੧੮॥
ਇਕ (ਪ੍ਰਭੂ ਦੇ ਨਾਮ ਦੇ) ਰੰਗ ਵਿਚ ਰੰਗੇ ਜਾਓ, ਤਦ ਹੀ ਕਲਿਯੁਗ ਤੋਂ ਛੁਟਕਾਰਾ ਪ੍ਰਾਪਤ ਕਰ ਸਕੋਗੇ ॥੧੧੮॥
In what way the world will be saved?’ till the time they are not imbued in the love of the one Lord, upto that time there will be no safety from the impact of the Iron Age.118.
ਹੰਸਾਛੰਦ
ਹੰਸਾ ਛੰਦ:
HANSA STANZA
ਜਹਤਹਬਢਾਪਾਪਕਾਕਰਮ
ਜਿਥੇ ਕਿਥੇ ਪਾਪ ਦਾ ਕਰਮ ਬਹੁਤ ਵਧ ਗਿਆ ਹੈ
ਜਗਤੇਘਟਾਧਰਮਕਾਭਰਮ॥੧੧੯॥
ਅਤੇ ਜਗਤ ਤੋਂ ਧਰਮ ਦਾ ਭਰਮ (ਅਰਥਾਤ ਪ੍ਰਭਾਵ) ਘਟ ਗਿਆ ਹੈ ॥੧੧੯॥
The sinful acts increased here and there and the religious karmas ended in the world.119.
ਪਾਪਪ੍ਰਚੁਰਜਹਤਹਜਗਿਭਇਓ
ਜਗਤ ਵਿਚ ਜਿਥੇ ਕਿਥੇ ਪਾਪ ਭਰ ਗਿਆ ਹੈ
ਪੰਖਨਧਾਰਧਰਮਉਡਿਗਇਓ॥੧੨੦॥
ਅਤੇ ਧਰਮ ਖੰਭ ਲਾ ਕੇ ਉਡ ਗਿਆ ਹੈ ॥੧੨੦॥
The sin increased to a large extent in the world and the dharma took wings and flew away.120.
ਨਈਨਈਹੋਨਲਗੀਨਿਤਬਾਤ
ਨਿੱਤ ਨਵੀਂ ਨਵੀਂ ਗੱਲ ਹੋਣ ਲਗੀ ਹੈ।
ਜਹਤਹਬਾਢਿਚਲਿਓਉਤਪਾਤ॥੧੨੧॥
ਜਿਥੇ ਕਿਥੇ ਉਪਦ੍ਰਵ ਵਧ ਚਲਿਆ ਹੈ ॥੧੨੧॥
New things began to happen always and there were misfortunes here and there.121.
ਸਬਜਗਿਚਲਤਔਰਹੀਕਰਮ
ਸਾਰਾ ਜਗਤ ਹੋਰ ਹੀ ਕਰਮ ਵਿਚ ਚਲ ਰਿਹਾ ਹੈ।
ਜਹਤਹਘਟਗਇਓਧਰਾਤੇਧਰਮ॥੧੨੨॥
ਜਿਥੇ ਕਿਥੇ ਧਰਤੀ ਉਤੇ ਧਰਮ ਘਟ ਗਿਆ ਹੈ ॥੧੨੨॥
The whole world began to perform the contrary karmas and the universal religion ended from the world.122.
ਮਾਲਤੀਛੰਦ
ਮਾਲਤੀ ਛੰਦ:
MAALTI STANZA
ਜਹਤਹਦੇਖੀਅਤ
ਜਿਥੇ ਕਿਥੇ ਵੀ ਵੇਖੀਏ,
ਤਹਤਹਪੇਖੀਅਤ
ਉਥੇ ਉਥੇ ਹੀ (ਪਾਪ) ਦਿਖਦਾ ਹੈ।
ਸਕਲਕੁਕਰਮੀ
ਸਾਰੇ ਹੀ ਕੁਕਰਮੀ ਹਨ,
ਕਹੂੰਧਰਮੀ॥੧੨੩॥
ਕਿਤੇ ਵੀ (ਕੋਈ) ਧਰਮੀ (ਵਿਅਕਤੀ) ਨਹੀਂ ਹੈ ॥੧੨੩॥
Wherever you see, there are only people committing wicked deeds and no one who accepts religion is seen.123.
ਜਹਤਹਗੁਨੀਅਤ
ਜਿਥੇ ਕਿਥੇ ਵੀ ਵਿਚਾਰਦੇ ਹਾਂ,
ਤਹਤਹਸੁਨੀਅਤ
ਉਥੇ ਉਥੇ ਹੀ (ਅਧਰਮ ਦੀ ਗੱਲ) ਸੁਣਦੇ ਹਾਂ।
ਸਬਜਗਪਾਪੀ
ਸਾਰਾ ਜਗਤ ਪਾਪੀ (ਹੋ ਗਿਆ) ਹੈ
ਕਹੂੰਜਾਪੀ॥੧੨੪॥
ਅਤੇ ਕੋਈ ਵੀ ਜਪ ਕਰਨ ਵਾਲਾ ਨਹੀਂ ਰਿਹਾ ਹੈ ॥੧੨੪॥
Upto the limit where we can see and listen, the whole world appears as sinner.124.
ਸਕਲਕੁਕਰਮੰ
ਸਾਰੇ ਲੋਕ ਕੁਕਰਮੀ ਹਨ,
ਭਜਿਗਇਓਧਰਮੰ
ਧਰਮ ਭਜ ਗਿਆ ਹੈ।
ਜਗਸੁਨੀਅਤ
(ਕਿਤੇ ਵੀ ਕੋਈ) ਯੱਗ ਨਹੀਂ ਸੁਣੀਂਦਾ,
ਹੋਮਗੁਨੀਅਤ॥੧੨੫॥
ਹੋਮ (ਬਾਰੇ ਵੀ ਕਿਤੇ) ਵਿਚਾਰ ਨਹੀਂ ਹੁੰਦਾ ॥੧੨੫॥
Because of vicious karmas, the dharma has fled away and no one talks about the Havana and yajna.125.
ਸਕਲਕੁਕਰਮੀ
ਸਾਰੇ (ਲੋਕ) ਮਾੜੇ ਕਰਮਾਂ ਵਾਲੇ ਹਨ,
ਜਗੁਭਇਓਅਧਰਮੀ
(ਸਾਰਾ) ਜਗਤ ਅਧਰਮੀ ਹੋ ਗਿਆ ਹੈ।
All have become wicked and unrighteous
ਕਹੂੰਪੂਜਾ
ਕਿਤੇ ਵੀ ਪੂਜਾ ਨਹੀਂ ਹੁੰਦੀ,
ਬਸਰਹ੍ਯੋਦੂਜਾ॥੧੨੬॥
(ਸਭ ਦੇ ਮਨ ਵਿਚ) ਦ੍ਵੈਤ ਭਾਵ ਵਸ ਰਿਹਾ ਹੈ ॥੧੨੬॥
There is no meditation anywhere and only the duality resides in their minds.126.
ਅਤਿਮਾਲਤੀਛੰਦ
ਅਤਿ ਮਾਲਤੀ ਛੰਦ:
ATMAALTI STANZA
ਕਹੂੰਪੂਜਾਕਹੂੰਅਰਚਾ
ਕਿਤੇ ਵੀ ਨਾ ਪੂਜਾ ਹੁੰਦੀ ਹੈ ਅਤੇ ਨਾ ਹੀ ਅਰਚਾ ਹੁੰਦੀ ਹੈ।
ਕਹੂੰਸ੍ਰੁਤਿਧੁਨਿਸਿੰਮ੍ਰਿਤਚਰਚਾ
ਕਿਤੇ ਵੀ ਨਾ ਵੇਦ ਦੀ ਧੁਨ ਅਤੇ ਨਾ ਸਮ੍ਰਿਤੀ ਦੀ ਚਰਚਾ ਹੁੰਦੀ ਹੈ।
There is no worship and offerings anywhere
ਕਹੂੰਹੋਮੰਕਹੂੰਦਾਨੰ
ਕਿਤੇ ਵੀ ਹੋਮ ਨਹੀਂ ਹੁੰਦਾ, ਨਾ ਹੀ ਦਾਨ ਹੁੰਦਾ ਹੈ।
ਕਹੂੰਸੰਜਮਕਹੂੰਇਸਨਾਨੰ॥੧੨੭॥
ਕਿਤੇ ਵੀ ਸੰਜਮ ਨਹੀਂ ਹੈ, ਨਾ ਹੀ ਇਸ਼ਨਾਨ ਹੁੰਦਾ ਹੈ ॥੧੨੭॥
There is no discussion about Vedas and Smritis anywhere there is no hom and charity anywhere and nowhere the restraint and bath are seen.127.
ਕਹੂੰਚਰਚਾਕਹੂੰਬੇਦੰ
ਕਿਤੇ ਵੀ (ਧਰਮ) ਚਰਚਾ ਨਹੀਂ, ਨਾ ਹੀ ਵੇਦ (ਪਾਠ) ਹੁੰਦਾ ਹੈ।
ਕਹੂੰਨਿਵਾਜਕਹੂੰਕਤੇਬੰ
ਕਿਤੇ ਨਮਾਜ਼ (ਪੜ੍ਹੀ) ਨਹੀਂ ਜਾਂਦੀ, ਨਾ ਹੀ ਕਤੇਬਾਂ (ਦਾ ਪਾਠ) ਹੁੰਦਾ ਹੈ।
ਕਹੂੰਤਸਬੀਕਹੂੰਮਾਲਾ
ਕਿਤੇ ਵੀ ਨਾ (ਕੋਈ) ਤਸਬੀ (ਫੇਰਦਾ) ਹੈ ਅਤੇ ਨਾ ਹੀ ਮਾਲਾ।
ਕਹੂੰਹੋਮੰਕਹੂੰਜ੍ਵਾਲਾ॥੧੨੮॥
(ਕਿਤੇ ਵੀ) ਨਾ ਕੋਈ ਹੋਮ (ਕਰਦਾ) ਹੈ ਅਤੇ ਨਾ ਹੀ ਅਗਨੀ (ਦੀ ਪੂਜਾ ਕਰਦਾ) ਹੈ ॥੧੨੮॥
No discussion about Vedas, no prayer no Semitic scriptures, no rosary and no sacrificial fire are seen anywhere.128.
ਅਉਰਹੀਕਰਮੰਅਉਰਹੀਧਰਮੰ
ਹੋਰ (ਤਰ੍ਹਾਂ ਦੇ) ਹੀ ਕਰਮ ਹਨ ਅਤੇ ਹੋਰ (ਤਰ੍ਹਾਂ ਦੇ) ਧਰਮ ਹਨ।
ਅਉਰਹੀਭਾਵੰਅਉਰਹੀਮਰਮੰ
ਹੋਰ (ਤਰ੍ਹਾਂ ਦੇ) ਭਾਵ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਭੇਦ ('ਮਰਮ') ਹਨ।
ਅਉਰਹੀਰੀਤਾਅਉਰਹੀਚਰਚਾ
ਹੋਰ (ਤਰ੍ਹਾਂ ਦੀਆਂ) ਰੀਤਾਂ ਹਨ ਅਤੇ ਹੋਰ (ਤਰ੍ਹਾਂ ਦੀ) ਹੀ ਚਰਚਾ ਹੈ।
ਅਉਰਹੀਰੀਤੰਅਉਰਹੀਅਰਚਾ॥੧੨੯॥
ਹੋਰ (ਤਰ੍ਹਾਂ ਦੀਆਂ) ਹੀ ਰਸਮਾਂ ਹਨ ਅਤੇ ਹੋਰ (ਤਰ੍ਹਾਂ ਦੀ) ਅਰਚਾ ਹੈ ॥੧੨੯॥
The contrary religious actions, feelings, secrets, rites, customs, discussion, worship and offerings are only visible.129.
ਅਉਰਹੀਭਾਤੰਅਉਰਹੀਬਸਤ੍ਰੰ
ਹੋਰ (ਤਰ੍ਹਾਂ ਦੇ) ਢੰਗ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਬਸਤ੍ਰ ਹਨ।
ਅਉਰਹੀਬਾਣੀਅਉਰਹੀਅਸਤ੍ਰੰ
ਹੋਰ (ਤਰ੍ਹਾਂ ਦੀ) ਹੀ ਬਾਣੀ ਹੈ ਅਤੇ ਹੋਰ (ਤਰ੍ਹਾਂ ਦੇ) ਹੀ ਅਸਤ੍ਰ ਹਨ।
ਅਉਰਹੀਰੀਤਾਅਉਰਹੀਭਾਯੰ
ਹੋਰ (ਤਰ੍ਹਾਂ ਦੀਆਂ) ਹੀ ਰੀਤਾਂ ਹਨ ਅਤੇ ਹੋਰ (ਤਰ੍ਹਾਂ ਦੇ) ਭਾਵ ਹਨ।
ਅਉਰਹੀਰਾਜਾਅਉਰਹੀਨ੍ਯਾਯੰ॥੧੩੦॥
ਹੋਰ (ਤਰ੍ਹਾਂ ਦੇ) ਰਾਜੇ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਨਿਆਂ ਹਨ ॥੧੩੦॥
The strange clothes, speech, arms, weapons, rites, customs, love, king and his justice are visible.130.
ਅਭੀਰਛੰਦ
ਅਭੀਰ ਛੰਦ:
ABHIR STANZA
ਅਤਿਸਾਧੂਅਤਿਰਾਜਾ
ਸਾਧੂ ਅਤੇ ਰਾਜੇ ਅਤਿ ਕਰ ਰਹੇ ਹਨ
ਕਰਨਲਗੇਦੁਰਕਾਜਾ
ਅਤੇ ਮਾੜੇ ਕਰਮ ਕਰਨ ਲਗ ਗਏ ਹਨ।