GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 565
Display Settings
ਕਾਲਪੁਰਖਕੋਧਿਆਨਧਰਿਰੋਵਤਭਈਬਨਾਇ
ਕਾਲ ਪੁਰਖ ਦਾ ਧਿਆਨ ਧਰ ਕੇ ਰੋਣ ਲਗ ਗਈ ਹੈ।
The earth agonised by sin trembled and began to weep while meditating on the Lord
ਰੋਵਤਭਈਬਨਾਇਪਾਪਭਾਰਨਭਰਿਧਰਣੀ
ਪਾਪਾਂ ਦੇ ਭਾਰ ਨਾਲ ਭਰ ਕੇ ਧਰਤੀ ਰੋਣ ਲਗ ਗਈ ਹੈ।
ਮਹਾਪੁਰਖਕੇਤੀਰਬਹੁਤੁਬਿਧਿਜਾਤਬਰਣੀ॥੧੩੭॥
ਮਹਾ ਪੁਰਖ ਦੇ ਪਾਸ ਜਾ ਕੇ ਬਹੁਤ ਤਰ੍ਹਾਂ ਨਾਲ (ਪੁਕਾਰ ਕੀਤੀ ਹੈ ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩੭॥
Overburdened by the weight of sin, it lamented in various ways before the Lord.137.
ਸੋਰਠਾ
ਸੋਰਠਾ:
SORATHA STANZA
ਕਰਕੈਪ੍ਰਿਥਮਸਮੋਧਬਹੁਰਬਿਦਾਪ੍ਰਿਥਵੀਕਰੀ
ਪਹਿਲਾਂ ਧਰਤੀ ਨੂੰ ਸਮਝਾ ਬੁਝਾ ਕੇ, ਫਿਰ ਉਸ ਨੂੰ ਵਿਦਾ ਕਰ ਦਿੱਤਾ ਹੈ।
The Lord instructed the earth and saw her off
ਮਹਾਪੁਰਖਬਿਨੁਰੋਗਭਾਰਹਰਣਬਸੁਧਾਨਿਮਿਤ॥੧੩੮॥
ਮਹਾ ਪੁਰਖ ਧਰਤੀ ਦਾ ਭਾਰ ਹਰਨ ਅਤੇ ਉਸ ਨੂੰ ਬਿਨਾ ਕਸ਼ਟ (ਰੋਗ) ਕਰਨ ਲਈ (ਅਵਤਾਰ ਧਾਰਨ ਕਰਦੇ ਹਨ) ॥੧੩੮॥
He reflected on the measure to be adopted for finishing the burden of the earth.138.
ਕੁੰਡਰੀਆਛੰਦ
ਕੁੰਡਰੀਆ ਛੰਦ:
KUNDARIA STANZA
ਦੀਨਨਕੀਰਛਾਨਿਮਿਤਕਰਹੈਆਪਉਪਾਇ
ਦੁਖੀਆਂ ਮਜ਼ਲੂਮਾਂ ਦੀ ਰਖਿਆ ਕਰਨ ਲਈ (ਪ੍ਰਭੂ) ਆਪ ਉਪਾ ਕਰਦੇ ਹਨ।
ਪਰਮਪੁਰਖਪਾਵਨਸਦਾਆਪਪ੍ਰਗਟਹੈਆਇ
ਪਰਮ ਪਵਿਤ੍ਰ ਕਾਲ ਪੁਰਖ ਸਦਾ ਆਪ ਪ੍ਰਗਟ ਆਣ ਹੁੰਦੇ ਹਨ।
For the protection of the helpless and suffering humanity the Lord Himself will take some measure and He will manifest Himself as the Supreme Purusha
ਆਪਪ੍ਰਗਟਹੈਆਇਦੀਨਰਛਾਕੇਕਾਰਣ
ਆਪ ਆ ਕੇ ਦੀਨ-ਦੁਖੀਆਂ ਦੀ ਰਖਿਆ ਲਈ ਪ੍ਰਗਟ ਹੁੰਦੇ ਹਨ।
ਅਵਤਾਰੀਅਵਤਾਰਧਰਾਕੇਪਾਪਉਤਾਰਣ॥੧੩੯॥
ਧਰਤੀ ਦਾ ਭਾਰ ਉਤਾਰਨ ਲਈ (ਕਾਲ ਪੁਰਖ) ਅਵਤਾਰ ਵਜੋਂ ਅਵਤਰਿਤ ਹੁੰਦੇ ਹਨ ॥੧੩੯॥
For the protection of the lowly and for ending the burden of the earth, the Lord will incarnate Himself.139.
ਕਲਿਜੁਗਕੇਅੰਤਹਸਮੈਸਤਿਜੁਗਲਾਗਤਆਦਿ
ਕਲਿਯੁਗ ਦੇ ਅੰਤ ਵੇਲੇ (ਜਦ) ਸਤਿਯੁਗ ਦਾ ਆਰੰਭ ਹੋਣ ਲਗੇਗਾ,
ਦੀਨਨਕੀਰਛਾਲੀਏਧਰਿਹੈਰੂਪਅਨਾਦਿ
(ਤਦ) ਅਨਾਦਿ (ਪੁਰਸ਼) ਦੀਨਾਂ-ਦੁਖੀਆਂ ਦੀ ਰਖਿਆ ਲਈ (ਅਵਤਾਰੀ) ਰੂਪ ਧਾਰਨ ਕਰਨਗੇ।
At the end of the Iron Age and by the very beginning of Satyuga, the Lord will incarnate Himself for the protection of the lowly,
ਧਰਹੈਰੂਪਅਨਾਦਿਕਲਹਿਕਵਤੁਕਕਰਿਭਾਰੀ
ਦੀਨਾਂ ਦੀ ਰਖਿਆ ਲਈ ਕਲਿਯੁਗ ('ਕਲਹਿ') ਵਿਚ ਵੱਡੇ ਕੌਤਕ ਕਰਨਗੇ
ਸਤ੍ਰਨਕੇਨਾਸਾਰਥਨਮਿਤਅਵਤਾਰਅਵਤਾਰੀ॥੧੪੦॥
ਅਤੇ ਵੈਰੀਆਂ ਦੇ ਵਿਨਾਸ਼ ਲਈ (ਕਾਲ ਪੁਰਖ) ਅਵਤਾਰ ਧਾਰਨ ਕਰਨਗੇ ॥੧੪੦॥
And will perform wonderful sports and in this way the incarnated Purusha will come for the destruction of the enemies.140.
ਸਵੈਯਾਛੰਦ
ਸਵੈਯਾ ਛੰਦ:
SWAYYA STANZA
ਪਾਪਸੰਬੂਹਬਿਨਾਸਨਕਉਕਲਿਕੀਅਵਤਾਰਕਹਾਵਹਿਗੇ
ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ (ਕਾਲ ਪੁਰਖ) ਕਲਕੀ ਅਵਤਾਰ ਅਖਵਾਉਣਗੇ।
ਤੁਰਕਛਿਤੁਰੰਗਸਪਛਬਡੋਕਰਿਕਾਢਿਕ੍ਰਿਪਾਨਕੰਪਾਵਹਿਗੇ
ਤੁਰਕਿਸਤਾਨ ਦੇ ਖੰਭਾਂ ਵਾਲੇ ਵੱਡੇ ਘੋੜੇ (ਉਤੇ ਸਵਾਰ ਹੋ ਕੇ) ਹੱਥ ਵਿਚ ਕ੍ਰਿਪਾਨ ਨੂੰ ਕਢ ਕੇ ਘੁੰਮਾਣਗੇ।
For the destruction of the sins, he will be called the Kalki incarnation and mounting on a horse and taking the sword, he will destroy all
ਨਿਕਸੇਜਿਮਕੇਹਰਿਪਰਬਤਤੇਤਸਸੋਭਦਿਵਾਲਯਪਾਵਹਿਗੇ
ਜਿਵੇਂ ਪਰਬਤ ਵਿਚੋਂ ਸ਼ੇਰ ਨਿਕਲਦਾ ਹੈ, ਉਸ ਤਰ੍ਹਾਂ ਉਹ ਮੰਦਿਰ ਵਿਚੋਂ (ਨਿਕਲਦਿਆਂ) ਸ਼ੋਭਾ ਪਾਣਗੇ।
He will be glorious like a lion coming down from the mountain
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੧॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ('ਹਰਿ ਮੰਦਰਿ') ਵਿਚ ਆਣਗੇ ॥੧੪੧॥
The town of Sambhal will be very fortunate because the Lord will manifest Himself there.141.
ਰੂਪਅਨੂਪਸਰੂਪਮਹਾਲਖਿਦੇਵਅਦੇਵਲਜਾਵਹਿਗੇ
(ਜਿਨ੍ਹਾਂ ਦਾ) ਅਨੂਪਮ ਰੂਪ ਹੋਵੇਗਾ, (ਉਨ੍ਹਾਂ ਦੇ) ਮਹਾਨ ਸਰੂਪ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਲਜਾ ਦਾ ਅਨੁਭਵ ਕਰਨਗੇ।
Seeing his unique form, the gods and other will feel shy
ਅਰਿਮਾਰਿਸੁਧਾਰਕੇਟਾਰਿਘਣੇਬਹੁਰੋਕਲਿਧਰਮਚਲਾਵਹਿਗੇ
ਵੈਰੀਆਂ ਨੂੰ ਮਾਰ ਕੇ (ਧਰਤੀ ਉਤੇ) ਸੁਧਾਰ ਕਰਨਗੇ ਅਤੇ ਬਹੁਤੇ (ਪਾਪਾਂ ਨੂੰ) ਦੂਰ ਕਰ ਕੇ ਫਿਰ ਕਲਿਯੁਗ ਵਿਚ (ਆਪਣਾ) ਧਰਮ ਚਲਾਉਣਗੇ।
He will kill and reform the enemies and start a new religion in the Iron Age
ਸਭਸਾਧਉਬਾਰਲਹੈਕਰਦੈਦੁਖਆਂਚਲਾਗਨਪਾਵਹਿਗੇ
(ਆਪਣਾ) ਹੱਥ ਦੇ ਕੇ ਸਾਰੇ ਸਾਧੂ ਰੁਚੀ ਵਾਲਿਆਂ ਨੂੰ ਉਬਾਰ ਲੈਣਗੇ ਅਤੇ (ਉਨ੍ਹਾਂ ਨੂੰ) ਦੁਖਾਂ ਦਾ ਸੇਕ ਤਕ ਨਹੀਂ ਲਗਣ ਦੇਣਗੇ।
All the saints will be redeemed and no one will suffer any agony
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੨॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੨॥
The town of Sambhal will be very fortunate, because the Lord will manifest Himself there.142.
ਦਾਨਵਮਾਰਿਅਪਾਰਬਡੇਰਣਿਜੀਤਿਨਿਸਾਨਬਜਾਵਹਿਗੇ
ਅਣਗਿਣਤ ਵੱਡੇ ਦੈਂਤਾਂ (ਪਾਪੀਆਂ) ਨੂੰ ਮਾਰ ਕੇ ਰਣ ਦੀ ਜਿਤ ਦਾ ਨਗਾਰਾ ਵਜਾਉਣਗੇ।
ਖਲਟਾਰਿਹਜਾਰਕਰੋਰਕਿਤੇਕਲਕੀਕਲਿਕ੍ਰਿਤਿਬਢਾਵਹਿਗੇ
ਹਜ਼ਾਰਾਂ, ਕਰੋੜਾਂ ਕਿਤਨਿਆਂ ਹੀ ਨੂੰ ਨਸ਼ਟ ਕਰ ਕੇ ਕਲਕੀ (ਅਵਤਾਰ ਆਪਣਾ) ਸੁੰਦਰ ਯਸ਼ ਵਧਾਉਣਗੇ।
After killing the huge demons, he will cause his trumpet of victory to be sounded and killing thousands and crores of tyrants, he will spread his fame as Kalki incarnation
ਪ੍ਰਗਟਿਹੈਜਿਤਹੀਤਿਤਧਰਮਦਿਸਾਲਖਿਪਾਪਨਪੁੰਜਪਰਾਵਹਿਗੇ
ਜਿਥੇ ਕਿਥੇ ਧਰਮ ਦੀ ਸਥਿਤੀ ਪਸਰ ਜਾਏਗੀ, ਜਿਸ ਨੂੰ ਵੇਖ ਕੇ ਪਾਪਾਂ ਦੇ ਸਮੂਹ ਭਜ ਜਾਣਗੇ।
The place where he will manifest Himself, the condition of dharma will begin there and the mass of sins will flee away
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੩॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੩॥
The town of Sambhal will be very fortunate, because the Lord will manifest Himself there.143.
ਛੀਨਮਹਾਦਿਜਦੀਨਦਸਾਲਖਿਦੀਨਦਿਆਲਰਿਸਾਵਹਿਗੇ
ਬ੍ਰਾਹਮਣਾਂ ਦੀ ਬਹੁਤ ਮਾੜੀ ਹਾਲਤ ਵੇਖ ਕੇ ਦੀਨ ਦਿਆਲ (ਕਲਕੀ ਅਵਤਾਰ) ਬਹੁਤ ਕ੍ਰੋਧਵਾਨ ਹੋਣਗੇ।
ਖਗਕਾਢਿਅਭੰਗਨਿਸੰਗਹਠੀਰਣਰੰਗਿਤੁਰੰਗਨਚਾਵਹਿਗੇ
ਨਾ ਟੁੱਟਣ ਵਾਲੀ ਖੜਗ ਨੂੰ ਕਢ ਕੇ ਹਠੀ (ਕਲਕੀ) ਰਣ-ਭੂਮੀ ਵਿਚ ਘੋੜੇ ਨੂੰ ਨਚਾਉਣਗੇ।
The Lord will get infuriated on seeing the pitiable plight of the talented Brahmins and taking out his sword, he will cause his horse to dance in the battlefield as a persistent warrior
ਰਿਪੁਜੀਤਿਅਜੀਤਅਭੀਤਬਡੇਅਵਨੀਪੈਸਬੈਜਸੁਗਾਵਹਿਗੇ
(ਉਹ) ਨਾ ਜਿਤੇ ਜਾ ਸਕਣ ਵਾਲੇ ਬਹੁਤ ਨਿਡਰ ਵੈਰੀਆਂ ਨੂੰ ਜਿਤਣਗੇ ਅਤੇ ਧਰਤੀ ਉਤੇ ਸਭ ਲੋਗ (ਉਨ੍ਹਾਂ ਦਾ) ਜਸ ਗਾਣਗੇ।
He will conquer the great enemies, all will eulogise him on the earth
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੪॥
ਇਸ ਸੰਭਲ (ਸ਼ਹਿਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੪॥
The town of Sambhal is very fortunate, where the Lord will manifest Himself.144.
ਸੇਸਸੁਰੇਸਮਹੇਸਗਨੇਸਨਿਸੇਸਭਲੇਜਸੁਗਾਵਹਿਗੇ
ਸ਼ੇਸ਼ਨਾਗ, ਇੰਦਰ, ਸ਼ਿਵ, ਗਣੇਸ਼ ਅਤੇ ਚੰਦ੍ਰਮਾ (ਉਸ ਦੇ) ਚੰਗੀ ਤਰ੍ਹਾਂ ਜਸ ਨੂੰ ਗਾਉਣਗੇ।
Sheshnaga, Indra, Shiva, Ganesha, Chandra, all of them will eulogise Him
ਗਣਭੂਤਪਰੇਤਪਿਸਾਚਪਰੀਜਯਸਦਨਿਨਦਸੁਨਾਵਹਿਗੇ
ਗਣ, ਭੂਤ, ਪ੍ਰੇਤ, ਪਿਸ਼ਾਚ ਅਤੇ ਪਰੀਆਂ ਉੱਚੀ ਧੁਨ ਵਿਚ ਜੈ ਜੈਕਾਰ ਦੇ ਸ਼ਬਦ ਸੁਣਾਉਣਗੇ।
The ganas, the ghosts, fiends, imps and fairies, all of them will hail Him
ਨਰਨਾਰਦਤੁੰਬਰਕਿੰਨਰਜਛਸੁਬੀਨਪ੍ਰਬੀਨਬਜਾਵਹਿਗੇ
ਨਰ, ਨਾਰਦ, ਤੁੰਬਰ (ਬੀਨ ਵਾਦਕ) ਕਿੰਨਰ ਅਤੇ ਯਕਸ਼ ਬੜੀ ਪ੍ਰਬੀਨਤਾ ਨਾਲ ਬੀਨ ਵਜਾਉਣਗੇ।
Nara, Narada, Kinnars, Yakshas etc. will play on their lyres in order to welcome him
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੫॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੫॥
The town of Sambhal is very fortunate, where the Lord will manifest Himself.145.
ਤਾਲਮ੍ਰਿਦੰਗਮੁਚੰਗਉਪੰਗਸੁਰੰਗਸੇਨਾਦਸੁਨਾਵਹਿਗੇ
ਛੈਣੇ, ਮ੍ਰਿਦੰਗ, ਮੁਚੰਗ (ਸਾਰੰਗੀ) ਅਤੇ ਉਪੰਗ ਨਾਲ ਅਨੇਕ ਤਰ੍ਹਾਂ ਦੇ ਨਾਦ ਸੁਣਾਉਣਗੇ।
The sounds of drums will be heard
ਡਫਬਾਰਤਰੰਗਰਬਾਬਤੁਰੀਰਣਿਸੰਖਅਸੰਖਬਜਾਵਹਿਗੇ
ਡਫ, ਜਲਤਰੰਗ, ਰਬਾਬ, ਤੁਰੀ ਅਤੇ ਰਣਸਿੰਗੇ ਅਣਗਿਣਤ ਵਜਾਉਣਗੇ।
The tabors, the musical glasses, rababs and conches etc. will be played,
ਗਣਦੁੰਦਭਿਢੋਲਨਘੋਰਘਨੀਸੁਨਿਸਤ੍ਰੁਸਬੈਮੁਰਛਾਵਹਿਗੇ
ਬਹੁਤ ਸਾਰੇ ਨਗਾਰਿਆਂ, ਢੋਲਾਂ ਆਦਿ ਦੀ ਬਹੁਤ ਭਾਰੀ ਧੁਨ ਸੁਣ ਕੇ ਸਾਰੇ ਵੈਰੀ ਮੂਰਛਿਤ ਹੋ ਜਾਣਗੇ।
And hearing the sounds of large and small, the enemies will become unconscious
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੬॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੬॥
The town of Sambhal is very fortunate, where the Lord will manifest Himself.146.
ਤੀਰਤੁਫੰਗਕਮਾਨਸੁਰੰਗਦੁਰੰਗਨਿਖੰਗਸੁਹਾਵਹਿਗੇ
ਤੀਰ, ਬੰਦੂਕ, ਕਮਾਨ, ਸੋਹਣੇ ਦੋ ਰੰਗੇ ਭੱਥੇ ਨਾਲ ਸੁਸ਼ੋਭਿਤ ਹੋਣਗੇ।
He will look splendid with bow, arrows, quiver etc
ਬਰਛੀਅਰੁਬੈਰਖਬਾਨਧੁਜਾਪਟਬਾਤਲਗੇਫਹਰਾਵਹਿਗੇ
ਬਰਛੀਆਂ ਅਤੇ (ਉਨ੍ਹਾਂ ਨਾਲ ਲਗੀਆਂ) ਝੰਡੀਆਂ, ਬਾਨ ਅਤੇ ਧੁਜਾਵਾਂ ਹਵਾ ਦੇ ਲਗਣ ਨਾਲ ਉਡਣਗੀਆਂ।
He will hold the lance and spear and his banners will wave
ਗੁਣਜਛਭੁਜੰਗਸੁਕਿੰਨਰਸਿਧਪ੍ਰਸਿਧਸਬੈਜਸੁਗਾਵਹਿਗੇ
ਗਣ, ਯਕਸ਼, ਸੱਪ ਅਤੇ ਕਿੰਨਰ ਅਤੇ ਪ੍ਰਸਿੱਧ ਸਿੱਧ ਲੋਕ ਸਾਰੇ ਜਸ ਦਾ ਗਾਇਨ ਕਰਨਗੇ।
The Ganas, Yakshas, Nagas, Kinnars and all famous adepts will eulogise Hiim
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੭॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੭॥
The town of Sambhal is very fortunate, where the Lord will manifest Himself.147.
ਕਉਚਕ੍ਰਿਪਾਨਕਟਾਰਿਕਮਾਨਸੁਰੰਗਨਿਖੰਗਛਕਾਵਹਿਗੇ
ਕਵਚ, ਕ੍ਰਿਪਾਨ, ਕਟਾਰ, ਕਮਾਨ ਅਤੇ ਸੁੰਦਰ ਰੰਗ ਵਾਲਾ ਭੱਥਾ ਸਜਾਉਣਗੇ।
He will kill in very great numbers using his sword, dagger, bow, quiver and armour
ਬਰਛੀਅਰੁਢਾਲਗਦਾਪਰਸੋਕਰਿਸੂਲਤ੍ਰਿਸੂਲਭ੍ਰਮਾਵਹਿਗੇ
ਬਰਛੀ, ਢਾਲ, ਗਦਾ, ਕੁਹਾੜੀ, ਨੇਜ਼ਾ ਅਤੇ ਤ੍ਰਿਸ਼ੂਲ ਹੱਥ ਵਿਚ ਘੁੰਮਾਉਣਗੇ।
He will strike blows with his lance, mace, axe, spear, trident etc. and use his shield
ਅਤਿਕ੍ਰੁਧਤਹ੍ਵੈਰਣਮੂਰਧਨਮੋਸਰਓਘਪ੍ਰਓਘਚਲਾਵਹਿਗੇ
ਅਤਿ ਅਧਿਕ ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਆਹਮੋ ਸਾਹਮਣੇ ਤੀਰਾਂ ਦੇ ਝੁੰਡ ਚਲਾਉਣਗੇ।
In His fury, He will shower arrows in the war
ਭਲੁਭਾਗਭਯਾਇਹਸੰਭਲਕੇਹਰਿਜੂਹਰਿਮੰਦਰਿਆਵਹਿਗੇ॥੧੪੮॥
ਇਸ ਸੰਭਲ (ਨਗਰ) ਦਾ ਵੱਡਾ ਭਾਗ ਹੈ ਕਿ ਪ੍ਰਭੂ ਜੀ ਦੇਵਾਲੇ ਵਿਚ ਆਣਗੇ ॥੧੪੮॥
The town of Sambhal is very fortunate, where the Lord will manifest Himself.148.