ਨ੍ਰਿਪਦੇਸਦੇਸਬਿਦੇਸਜਹਤਹਪਾਪਕਰਮਸਬੈਲਗੇ॥
ਦੇਸ ਦੇਸ ਅਤੇ ਬਦੇਸਾਂ ਦੇ ਸਾਰੇ ਰਾਜੇ ਜਿਥੇ ਕਿਥੇ ਪਾਪ ਕਰਮਾਂ ਵਿਚ ਲਗੇ ਹੋਣਗੇ।
The kings of various countries will engross themselves in sinful actions
ਨਰਲਾਜਛਾਡਿਨਿਲਾਜਹੁਐਫਿਰੈਧਰਮਕਰਮਸਬੈਭਗੇ॥
ਮਨੁੱਖ ਲਾਜ-ਮਰਯਾਦਾ ਛਡ ਕੇ ਅਤੇ ਨਿਰਲਜ ਹੋ ਕੇ ਫਿਰਦੇ ਹੋਣਗੇ ਅਤੇ ਧਰਮ ਦੇ ਸਾਰੇ ਕਰਮ ਭਜ ਗਏ ਹੋਣਗੇ।
The individuals will roam unashamedly, abandoning their shame the religious injunctions will speed away
ਕਿਧੌਸੂਦ੍ਰਜਹਤਹਸਰਬਮਹਿਮਹਾਰਾਜ੍ਯਪਾਇਪ੍ਰਹਰਖਹੈ॥
ਜਾਂ ਜਿਥੇ ਕਿਥੇ ਸਭ ਥਾਂ ਸ਼ੂਦ੍ਰ ਮਹਾਰਾਜ ਦੀ ਪਦਵੀ ਪ੍ਰਾਪਤ ਕਰ ਕੇ ਪ੍ਰਸੰਨ ਹੋਣਗੇ।
Somewhere the Brahmins will touch the feet of Shudras
ਕਿਧੌਚੋਰਛਾਡਿਅਚੋਰਕੋਗਹਿਸਰਬਦਰਬਆਕਰਖਹੈ॥੧੦੬॥
ਜਾਂ ਚੋਰ ਨੂੰ ਛਡ ਕੇ ਅਚੋਰ (ਸਾਧ) ਨੂੰ ਪਕੜ ਲੈਣਗੇ ਅਤੇ ਸਾਰੇ ਧਨ ਨੂੰ ਖਿਚ ਲੈਣਗੇ ॥੧੦੬॥
Somewhere the thief will be released and a pious man will be caught and his wealth will be looted.106.
ਤ੍ਰਿਭੰਗੀਛੰਦ॥
ਤ੍ਰਿਭੰਗੀ ਛੰਦ:
TRIBHANGI STANZA
ਸਭਜਗਪਾਪੀਕਹੂੰਨਜਾਪੀਅਥਪਨਥਾਪੀਦੇਸਦਿਸੰ॥
ਸਾਰਾ ਜਗਤ ਪਾਪੀ ਹੋਵੇਗਾ, ਜਪ ਕਰਨ ਵਾਲਾ ਕੋਈ ਨਹੀਂ ਹੋਵੇਗਾ ਅਤੇ ਦੇਸ ਦੇਸਾਂਤਰਾਂ ਵਿਚ ਅਮਰਯਾਦਾ ਦੀ ਸਥਾਪਨਾ ਹੋਵੇਗੀ।
The whole world will become sinful, there will be none performing austerities
ਜਹਤਹਮਤਵਾਰੇਭ੍ਰਮਤਭ੍ਰਮਾਰੇਮਤਿਨਉਜਿਯਾਰੇਬਾਧਰਿਸੰ॥
ਜਿਥੇ ਕਿਥੇ ਮਤਵਾਲੇ ਹੋ ਕੇ ਵਹਿਮੀ ਲੋਗ ਫਿਰਨਗੇ (ਜੋ) ਰੌਸ਼ਨ ਦਿਮਾਗ ਵਾਲੇ ਨਾ ਹੋ ਕੇ ਕ੍ਰੋਧ ਨਾਲ ਫੁਲੇ ਹੋਣਗੇ।
In all countries the unestablishable things will be established the jealous persons will roam hither and thither
ਪਾਪਨਰਸਰਾਤੇਦੁਰਮਤਿਮਾਤੇਕੁਮਤਨਦਾਤੇਮਤਨੇਕੰ॥
ਪਾਪਾਂ ਦੇ ਰਸ ਵਿਚ ਲੀਨ, ਮਾੜੀ ਮਤ ਵਿਚ ਮਤਵਾਲੇ ਅਤੇ ਮਾੜੀ ਮਤ ਦੇਣ ਵਾਲੇ ਅਨੇਕਾਂ ਮੱਤ ਹੋਣਗੇ।
Absorbed in sinful activities many sects, originators of vices, will come in vogue
ਜਹਤਹਉਠਿਧਾਵੈਚਿਤਲਲਚਾਵੈਕਛੁਹੂੰਨਪਾਵੈਬਿਨੁਏਕੰ॥੧੦੭॥
ਜਿਥੇ ਕਿਥੇ ਉਠ ਕੇ ਭਜ ਪੈਣਗੇ, ਚਿੱਤ ਲਾਲਚ ਦਾ ਭਰਿਆ ਹੋਵੇਗਾ, (ਪਰ) ਇਕ (ਪ੍ਰਭੂ) ਤੋਂ ਬਿਨਾ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ॥੧੦੭॥
Because of the greed in their mind, the people will run here and there, but they will not realise anything.107.
ਤਜਿਹਰਿਧਰਮੰਗਹਤਕੁਕਰਮੰਬਿਨਪ੍ਰਭਕਰਮੰਸਬਭਰਮੰ॥
ਹਰਿ ਦੇ ਧਰਮ ਨੂੰ ਛਡ ਕੇ ਕੁਕਰਮ ਗ੍ਰਹਿਣ ਕਰਨਗੇ, (ਪਰ) ਪ੍ਰਭੂ (ਦੇ ਨਾਮ ਜੱਪਣ ਤੋਂ) ਬਿਨਾ ਹੋਰ ਸਾਰੇ ਕਰਮ ਭਰਮ ਹਨ।
Leaving the religion of the Lord, all will adopt evil ways, but without the actions related to the Lord everything will be useless
ਲਾਗਤਨਹੀਤੰਤ੍ਰੰਫੁਰਤਨਮੰਤ੍ਰੰਚਲਤਨਜੰਤ੍ਰੰਬਿਨਮਰਮੰ॥
ਬਿਨਾ (ਵਾਸਤਵਿਕ ਈਸ਼ਵਰੀ) ਭੇਦ ਪਾਏ ਦੇ ਕੋਈ ਤੰਤ੍ਰ ਨਹੀਂ ਲਗੇਗਾ, ਮੰਤ੍ਰ ਨਹੀਂ ਫੁਰੇਗਾ ਅਤੇ ਕੋਈ ਜੰਤ੍ਰ ਨਹੀਂ ਚਲੇਗਾ।
Without understanding the secret, all the mantras, yantras and tantras will become useless
ਜਪਹੈਨਦੇਵੀਅਲਖਅਭੇਵੀਆਦਿਅਜੇਵੀਪਰਮਜੁਧੀ॥
(ਜੋ) ਅਲਖ, ਅਭੇਵ, ਆਦਿ ਤੋਂ ਹੀ ਅਜਿਤ ਪਰਮ ਯੁੱਧ ਕਰਨਵਾਲੀ ਦੇਵੀ ਨੂੰ ਨਹੀਂ ਜੱਪਣਗੇ,
The people will not repeat the Name of the supremely heroic, unconquerable and incomprehensible goddess
ਕੁਬੁਧਨਤਨਰਾਚੇਕਹਤਨਸਾਚੇਪ੍ਰਭਹਿਨਜਾਚੇਤਮਕਬੁਧੀ॥੧੦੮॥
(ਉਹ) ਕੁਬੁੱਧੀ ਵਿਚ ਮਗਨ ਹੋਣਗੇ, ਸੱਚ ਨਹੀਂ ਕਹਿਣਗੇ ਅਤੇ ਕ੍ਰੋਧੀ ਬੁੱਧੀ ਵਾਲੇ ਪ੍ਰਭੂ ਤੋਂ ਨਹੀਂ ਮੰਗਣਗੇ ॥੧੦੮॥
They will remain absorbed in wicked deeds and morbid intellect, being devoid of the grace of the Lord.108.
ਹੀਰਛੰਦ॥
ਹੀਰ ਛੰਦ:
HEER STANZA
ਅਪੰਡਿਤਗੁਣਮੰਡਿਤਸੁਬੁਧਿਨਿਖੰਡਿਤਦੇਖੀਐ॥
ਅਨਪੜ੍ਹ ਗੁਣਾਂ ਨਾਲ ਸੁਸ਼ੋਭਿਤ ਹੋ ਕੇ ਸ੍ਰੇਸ਼ਠ ਬੁੱਧੀਮਾਨਾਂ ਦਾ ਖੰਡਨ ਕਰਦਿਆਂ ਦਿਖਣਗੇ।
The fools will become full of qualities and the wise will lose intellect
ਛਤ੍ਰੀਬਰਧਰਮਛਾਡਿਅਕਰਮਧਰਮਲੇਖੀਐ॥
ਛਤ੍ਰੀ ਸ੍ਰੇਸ਼ਠ ਧਰਮ ਨੂੰ ਛਡ ਕੇ ਕਰਮਾਂ ਤੋਂ ਵਾਂਝੇ ਧਰਮ ਵਲ ਵੇਖਣਗੇ।
The Kshatriyas, leaving the superb dharma, will consider the vices as the real dharma
ਸਤਿਰਹਤਪਾਪਗ੍ਰਹਿਤਕ੍ਰੁਧਚਹਤਜਾਨੀਐ॥
ਸੱਤ ਤੋਂ ਰਹਿਤ ਅਤੇ ਪਾਪ ਵਿਚ ਗ੍ਰਸੇ ਹੋਏ ਕ੍ਰੋਧ ਨੂੰ ਪਸੰਦ ਕਰਦੇ ਹੋਣਗੇ।
ਅਧਰਮਲੀਣਅੰਗਛੀਣਕ੍ਰੋਧਪੀਣਮਾਨੀਐ॥੧੦੯॥
ਅਧਰਮ ਵਿਚ ਲੀਨ, ਸ਼ਰੀਰ ਤੋਂ ਕਮਜ਼ੋਰ ਪਰ ਕ੍ਰੋਧ ਵਿਚ ਬਹੁਤ ਬਲਵਾਨ ਹੋਣਗੇ ॥੧੦੯॥
Devoid of truth, the sin and anger will receive respect and the individuals, absorbed in adharma and engrossed in anger will decline.109.
ਕੁਤ੍ਰੀਅਨਰਸਚਾਹੀਗੁਣਨਨਗ੍ਰਾਹੀਜਾਨੀਐ॥
(ਉਹ) ਮਾੜੀਆਂ ਇਸਤਰੀਆਂ ਦੇ ਕਾਮ ਰਸ ਦੇ ਚਾਹਵਾਨ ਅਤੇ ਗੁਣਾਂ ਨੂੰ ਨਾ ਗ੍ਰਹਿਣ ਕਰਨ ਵਾਲੇ ਜਾਣੇ ਜਾਣਗੇ।
Absorbed in the love of wicked women, the people will not adopt virtues
ਸਤਕਰਮਛਾਡਕੇਅਸਤਕਰਮਮਾਨੀਐ॥
ਸੱਤ ਕਰਮਾਂ ਨੂੰ ਛਡ ਕੇ ਅਸੱਤ ਕਰਮਾਂ ਨੂੰ ਮੰਨਣ ਵਾਲੇ ਹੋਣਗੇ।
They will honour the wicked people, leaving aside the good conduct
ਰੂਪਰਹਿਤਜੂਪਗ੍ਰਹਿਤਪਾਪਸਹਿਤਦੇਖੀਐ॥
(ਉਹ) ਰੂਪ ਤੋਂ ਰਹਿਤ, ਜੂਏ ਵਿਚ ਗ੍ਰਸਤ ਅਤੇ ਪਾਪ ਯੁਕਤ ਦਿਸ ਪੈਣਗੇ।
ਅਕਰਮਲੀਨਧਰਮਛੀਨਨਾਰਿਅਧੀਨਪੇਖੀਐ॥੧੧੦॥
ਅਕਰਮਾਂ ਵਿਚ ਲੀਨ, ਧਰਮ ਤੋਂ ਹੀਣੇ ਅਤੇ ਇਸਤਰੀਆਂ ਦੇ ਅਧੀਨ ਵੇਖੇ ਜਾਣਗੇ ॥੧੧੦॥
The groups of people, devoid of beauty, will be seen absorbed in sinful acts and will be under the impact of women devoid of dharma.110.
ਪਧਿਸਟਕਾਛੰਦ॥
ਪਧਿਸਟਕਾ ਛੰਦ:
PADHISHTAKA STANZA
ਅਤਿਪਾਪਨਤੇਜਗਛਾਇਰਹਿਓ॥
ਅਤਿ ਅਧਿਕ ਪਾਪਾਂ ਨਾਲ ਜਗਤ ਭਰਿਆ ਹੋਵੇਗਾ।
ਕਛੁਬੁਧਿਬਲਧਰਮਨਜਾਤਕਹਿਓ॥
ਬੁੱਧ-ਬਲ ਦੇ ਆਧਾਰ ਤੇ ਧਰਮ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕੇਗਾ।
The sins have spread over the world and the intellect and religion have become powerless
ਦਿਸਬਦਿਸਨਕੇਜੀਅਦੇਖਿਸਬੈ॥
ਦੇਸ ਦੇਸਾਂਤਰਾਂ ਵਿਚ ਵੇਖੀਂਦੇ ਸਾਰੇ ਜੀਵ ਹੁਣ
ਬਹੁਪਾਪਕਰਮਰਤਿਹੈਸੁਅਬੈ॥੧੧੧॥
ਬਹੁਤ ਪਾਪ ਕਰਮਾਂ ਵਿਚ ਲੀਨ ਹੋਣਗੇ ॥੧੧੧॥
The beings of various countries are engrossed in sinful acts.111.
ਪ੍ਰਿਤਮਾਨਨਨਰਕਹੂੰਦੇਖਪਰੈ॥
(ਕੋਈ) ਆਦਰਸ਼ ('ਪ੍ਰਿਤਮਾਨ') ਪੁਰਖ ਕਿਤੇ ਦਿਸ ਨਹੀਂ ਪਵੇਗਾ
ਕਛੁਬੁਧਿਬਲਬਚਨਬਿਚਾਰਕਰੈ॥
(ਜੋ) ਕੁਝ ਬੁੱਧ ਬਲ ਦੇ ਆਧਾਰ ਤੇ ਵਿਚਾਰ ਪੂਰਵਕ ਬਚਨ ਕਰਦਾ ਹੋਵੇਗਾ।
The people look like the stone-images and somewhere the dialogues are held with power of intellect
ਨਰਨਾਰਿਨਏਕਨਨੇਕਮਤੰ॥
ਨਰ ਨਾਰੀ ਦੇ ਇਕ ਨਹੀਂ, ਅਨੇਕ ਮੱਤ ਹੋਣਗੇ।
ਨਿਤਅਰਥਾਨਰਥਗਨਿਤਗਤੰ॥੧੧੨॥
ਨਿੱਤ ਅਰਥ ਅਨਰਥ ਦੀ ਸੋਚ-ਵਿਚਾਰ ਖ਼ਤਮ ਹੋ ਜਾਵੇਗੀ ॥੧੧੨॥
There are many sects of men and women and the meaningful is always becoming meaningless.112.
ਮਾਰਹਛੰਦ॥
ਮਾਰਹ ਛੰਦ:
MAARAH STANZA
ਹਿਤਸੰਗਕੁਨਾਰਿਨਅਤਿਬਿਭਚਾਰਿਨਜਿਨਕੇਐਸਪ੍ਰਕਾਰ॥
ਮਾੜੀਆਂ ਇਸਤਰੀਆਂ ਨਾਲ ਬਹੁਤ ਪ੍ਰੇਮ ਹੋਵੇਗਾ, ਜਿਨ੍ਹਾਂ ਦੇ ਲੱਛਣ ਬਹੁਤ ਵਿਭਚਾਰਨਾਂ ਵਾਲੇ ਹੋਣਗੇ।
ਬਡਕੁਲਿਜਦਪਿਉਪਜੀਬਹੁਛਬਿਬਿਗਸੀਤਦਿਪਪ੍ਰਿਅਬਿਭਚਾਰਿ॥
ਭਾਵੇਂ ਉਹ ਵੱਡੀਆਂ ਕੁਲਾਂ ਵਿਚ ਪੈਦਾ ਹੋਣਗੀਆਂ, (ਪਰ ਜਦੋਂ) ਜਵਾਨੀ ਦੀ ਪੌੜੀ ਚੜ੍ਹਨਗੀਆਂ ਤਦ ਵਿਭਚਾਰ ਵਿਚ ਰੁਚੀ ਵਿਖਾਉਣਗੀਆਂ।
People will love wicked and vicious women and undoubtedly the women may have taken birth in superior clans, but they will be indulging in fornication
ਚਿਤ੍ਰਤਬਹੁਚਿਤ੍ਰਨਕੁਸਮਬਚਿਤ੍ਰਨਸੁੰਦਰਰੂਪਅਪਾਰ॥
ਚਿਤਰੀਆਂ ਹੋਈਆਂ ਬਹੁਤ ਮੂਰਤਾਂ ਅਤੇ ਰੰਗ ਬਰੰਗੇ ਫੁਲਾਂ ਵਾਂਗ ਅਪਾਰ ਸੁੰਦਰ ਰੂਪ ਵਾਲੀਆਂ ਹੋਣਗੀਆਂ।
ਕਿਧੋਦੇਵਲੋਕਤਜਿਸੁਢਰਸੁੰਦਰੀਉਪਜੀਬਿਬਿਧਪ੍ਰਕਾਰ॥੧੧੩॥
ਜਾਂ ਕਿਤੇ ਦੇਵ ਲੋਕ ਨੂੰ ਤਿਆਗ ਕੇ ਅਨੇਕ ਤਰ੍ਹਾਂ ਦੀਆਂ ਸਡੌਲ ਸੁੰਦਰੀਆਂ ਪੈਦਾ ਹੋਣਗੀਆਂ ॥੧੧੩॥
The women multi-coloured like flowers and like delicate creepers will look like the heavenly damsels coming down.113.
ਹਿਤਅਤਿਦੁਰਮਾਨਸਕਛੂਨਜਾਨਸਨਰਹਰਅਰੁਬਟਪਾਰ॥
ਬਹੁਤ ਮਾੜੇ ਮਨੁੱਖ ਹਿਤ ਦੀ ਗੱਲ ਨੂੰ ਕੁਝ ਨਹੀਂ ਜਾਣਨਗੇ ਅਤੇ ਬਟਮਾਰ ਹੋ ਕੇ ਲੋਕਾਂ ਤੋਂ ਖੋਹਾ ਖੋਹੀ ਕਰਨਗੇ।
The men will look to their interest secretly and all will act like robbers
ਕਛੁਸਾਸਤ੍ਰਨਮਾਨਤਸਿਮ੍ਰਿਤਨਜਾਨਤਬੋਲਤਕੁਬਿਧਿਪ੍ਰਕਾਰ॥
ਸ਼ਾਸਤ੍ਰਾਂ ਨੂੰ ਕੁਝ ਵੀ ਨਹੀਂ ਮੰਨਣਗੇ, ਸਿਮ੍ਰਿਤੀਆਂ ਨੂੰ ਨਹੀਂ ਸਮਝਣਗੇ ਅਤੇ ਭੈੜੇ ਢੰਗ ਨਾਲ ਬੋਲਣਗੇ।
They will not accept the Shastras and Smritis and will only talk in uncivilized way
ਕੁਸਟਿਤਤੇਅੰਗਨਗਲਿਤਕੁਰੰਗਨਅਲਪਅਜੋਗਿਅਛਜਿ॥
ਕੋਹੜ ਨਾਲ ਅੰਗ ਗਲ ਜਾਣਗੇ (ਅਤੇ ਸੂਰਤੋਂ) ਬਦਸੂਰਤ, ਛੋਟੇ ਕਦ ਵਾਲੇ (ਜਾਂ ਛੋਟੀ ਉਮਰ ਵਾਲੇ) ਅਯੋਗ ਅਤੇ ਅਸ਼ੋਭਨੀਕ ਹੋਣਗੇ।
Their limbs will decay because of leprosy and they will be subjected to fatal diseases
ਕਿਧੋਨਰਕਛੋਰਿਅਵਤਰੇਮਹਾਪਸੁਡੋਲਤਪ੍ਰਿਥੀਨਿਲਜ॥੧੧੪॥
ਜਾਂ ਨਰਕ ਨੂੰ ਛਡ ਕੇ (ਧਰਤੀ ਉਤੇ) ਉਤਰ ਕੇ ਮਹਾਂ ਮੂਰਖਾਂ ਜਾਂ ਪਸ਼ੂਆਂ ਵਾਂਗ ਨਿਰਲਜ ਹੋਕੇ ਧਰਤੀ ਉਤੇ ਡੋਲਦੇ ਫਿਰਨਗੇ ॥੧੧੪॥
These people will roam on the earth unashamedly like animals as if they had come from hell and incarnated on earth.114.
ਦੋਹਰਾ॥
ਦੋਹਰਾ:
DOHRA
ਸੰਕਰਬਰਨਪ੍ਰਜਾਭਈਇਕਬ੍ਰਨਰਹਾਨਕੋਇ॥
ਸਾਰੀ ਪ੍ਰਜਾ ਵਰਣ-ਸੰਕਰ ਹੋ ਗਈ ਹੈ, ਇਕ ਵਰਣ ਦਾ ਕੋਈ ਵੀ ਨਾ ਰਿਹਾ ਹੈ।
All the subjects became hybrid and none of the castes had remained in tact
ਸਕਲਸੂਦ੍ਰਤਾਪ੍ਰਾਪਤਿਭੇਦਈਵਕਰੈਸੋਹੋਇ॥੧੧੫॥
ਸਭ (ਵਰਗਾਂ) ਵਿਚ ਸ਼ੂਦ੍ਰਤਾ ਪਸਰ ਗਈ ਹੈ, ਉਹੀ ਹੋਏਗਾ ਜੋ ਪ੍ਰਭੂ ਕਰੇਗਾ ॥੧੧੫॥
All of them obtained the wisdom of Shudras and whatever the Lord desires, will happen.115.
ਸੰਕਰਬ੍ਰਨਪ੍ਰਜਾਭਈਧਰਮਨਕਤਹੂੰਰਹਾਨ॥
(ਸਾਰੀ) ਪ੍ਰਜਾ ਵਰਣ-ਸੰਕਰ ਹੋ ਗਈ ਹੈ, ਕਿਤੇ ਵੀ (ਵਰਣ) ਧਰਮ ਨਹੀਂ ਰਿਹਾ ਹੈ।
There had been no remnant of dharma and all the subjects became hybrid
ਪਾਪਪ੍ਰਚੁਰਰਾਜਾਭਏਭਈਧਰਮਕੀਹਾਨਿ॥੧੧੬॥
ਰਾਜੇ ਪਾਪਾਂ ਨਾਲ ਭਰੇ ਪੂਰੇ ਗਏ ਹਨ ਅਤੇ ਧਰਮ ਦੀ ਹਾਨੀ ਹੋ ਗਈ ਹੈ ॥੧੧੬॥
SORTHA the kings became the propagators of sinful acts the dharma declined.116.
ਸੋਰਠਾ॥
ਸੋਰਠਾ:
ਧਰਮਨਕਤਹੂੰਰਹਾਨਪਾਪਪ੍ਰਚੁਰਜਗਮੋਧਰਾ॥
ਕਿਤੇ ਵੀ ਧਰਮ ਨਹੀਂ ਰਿਹਾ ਹੈ, ਜਗਤ ਵਿਚ ਧਰਤੀ ਉਤੇ ਅਤਿ ਅਧਿਕ ਪਾਪ ਪਸਰ ਗਿਆ ਹੈ।
The dharma was not visible in the world and the sin greatly prevailed in the world
ਧਰਮਸਬਨਬਿਸਰਾਨਪਾਪਕੰਠਸਬਜਗਕੀਓ॥੧੧੭॥
ਸਭ ਨੇ ਧਰਮ ਨੂੰ ਭੁਲਾ ਦਿੱਤਾ ਹੈ ਅਤੇ ਸਾਰੇ ਜਗਤ ਨੇ ਪਾਪ ਨੂੰ ਗਲੇ (ਨਾਲ ਲਗਾ) ਲਿਆ ਹੈ ॥੧੧੭॥
Everyone forgot dharma and the whole world was drowned upto the throat.117.